ਹੁਣ ਮਾਨਸਾ ਸਟੇਸ਼ਨ 'ਤੇ ਰੁਕਣ ਲੱਗੀ ਸੁਪਰਫਾਸਟ ਬਠਿੰਡਾ ਦਿੱਲੀ ਐਕਸਪ੍ਰੈਸ ਟ੍ਰੇਨ
Mansa News : ਹੁਣ ਸੁਪਰਫਾਸਟ ਬਠਿੰਡਾ ਦਿੱਲੀ ਐਕਸਪ੍ਰੈਸ ਦਾ ਮਾਨਸਾ ਸਟੇਸ਼ਨ 'ਤੇ ਠਹਿਰਾਓ ਸ਼ੁਰੂ ਹੋ ਗਿਆ ਹੈ। ਪਹਿਲਾਂ ਇਹ ਸੁਪਰਫਾਸਟ ਐਕਸਪ੍ਰੈਸ ਦਿੱਲੀ ਤੋਂ ਚੱਲ ਕੇ ਜਾਖਲ ਹੁੰਦੀ ਹੋਈ ਸਿੱਧਾ ਬਠਿੰਡਾ ਜਾ ਕੇ ਰੁਕਦੀ

Mansa News : ਹੁਣ ਸੁਪਰਫਾਸਟ ਬਠਿੰਡਾ ਦਿੱਲੀ ਐਕਸਪ੍ਰੈਸ ਦਾ ਮਾਨਸਾ ਸਟੇਸ਼ਨ 'ਤੇ ਠਹਿਰਾਓ ਸ਼ੁਰੂ ਹੋ ਗਿਆ ਹੈ। ਪਹਿਲਾਂ ਇਹ ਸੁਪਰਫਾਸਟ ਐਕਸਪ੍ਰੈਸ ਦਿੱਲੀ ਤੋਂ ਚੱਲ ਕੇ ਜਾਖਲ ਹੁੰਦੀ ਹੋਈ ਸਿੱਧਾ ਬਠਿੰਡਾ ਜਾ ਕੇ ਰੁਕਦੀ ਸੀ। ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਨੂੰ ਮਿਲ ਕੇ ਸ਼ਹਿਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਮੰਗ ਕੀਤੀ ਸੀ ਕਿ ਇਸ ਗੱਡੀ ਦਾ ਠਹਿਰਾਓ ਮਾਨਸਾ ਸਟੇਸ਼ਨ 'ਤੇ ਕੀਤਾ ਜਾਵੇ।
ਜਗਦੀਪ ਨਕੱਈ ਨੇ ਕੇਂਦਰ ਸਰਕਾਰ ਅਤੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਗੱਲਬਾਤ ਕਰਕੇ ਇਹ ਮੰਗ ਰੱਖੀ। ਜਿਸ ਤੋਂ ਬਾਅਦ ਸੋਮਵਾਰ ਤੋਂ ਸੁਪਰਫਾਸਟ ਬਠਿੰਡਾ ਦਿੱਲੀ ਐਕਸਪ੍ਰੈਸ ਦਾ ਮਾਨਸਾ ਠਹਿਰਾਓ ਸ਼ੁਰੂ ਹੋ ਗਿਆ ਹੈ। ਅੱਜ ਜਦੋਂ ਇਹ ਗੱਡੀ ਬਠਿੰਡਾ ਜਾਂਦੇ ਸਮੇਂ ਮਾਨਸਾ ਸਟੇਸ਼ਨ ਤੇ ਰੁਕੀ ਤਾਂ ਜਗਦੀਪ ਸਿੰਘ ਨਕੱਈ ਸਮੇਤ ਸ਼ਹਿਰੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਅਤੇ ਗੱਡੀ ਦੇ ਡਰਾਈਵਰ ਦਾ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ।






















