(Source: ECI/ABP News/ABP Majha)
Punjab News - ਪੰਜਾਬ ਦੇ ਸਰਹੱਦੀ ਜਿਲ੍ਹੇ 'ਚ ਬਣੇਗਾ NSG ਸੈਂਟਰ, 103 ਏਕੜ ਜ਼ੀਮਨ ਤਿਆਰ, ਅਮਿਤ ਸ਼ਾਹ ਕਰ ਸਕਦੇ ਐਲਾਨ
NSG center in Punjab : ਪੰਜਾਬ ਵਿੱਚ ਵੀ ਹੁਣ ਨੈਸ਼ਨਲ ਸਕਿਉਰਟੀ ਗਾਰਡ ਯਾਨੀ NSG ਦਾ ਸੈੈਂਟਰ ਬਣਨ ਜਾ ਰਿਹਾ ਹੈ। ਜਿਸ ਦੇ ਲਈ ਪੰਜਾਬ ਸਰਕਾਰ ਨੇ 103 ਏਕੜ ਦੇ ਕਰੀਬ ਜ਼ੀਮਨ ਵੀ ਦੇਖ ਲਈ ਹੈ। ਦਰਅਸਲ ਪਾਕਿਸਤਾਨ ਵੱਲੋਂ..
ਪਠਾਨਕੋਟ : ਪੰਜਾਬ ਵਿੱਚ ਵੀ ਹੁਣ ਨੈਸ਼ਨਲ ਸਕਿਉਰਟੀ ਗਾਰਡ ਯਾਨੀ NSG ਦਾ ਸੈੈਂਟਰ ਬਣਨ ਜਾ ਰਿਹਾ ਹੈ। ਜਿਸ ਦੇ ਲਈ ਪੰਜਾਬ ਸਰਕਾਰ ਨੇ 103 ਏਕੜ ਦੇ ਕਰੀਬ ਜ਼ੀਮਨ ਵੀ ਦੇਖ ਲਈ ਹੈ। ਦਰਅਸਲ ਪਾਕਿਸਤਾਨ ਵੱਲੋਂ ਲਗਾਤਾਰ ਹੋ ਰਹੀਆਂ ਘੁਸਪੈਠ ਦੀਆਂ ਕੋਸ਼ਿਸ਼ ਨੂੰ ਰੋਕਣ ਦੇ ਲਈ ਕੇਂਦਰ ਸਰਕਾਰ ਸਰਹੱਦੀ ਖੇਤਰਾਂ ਨੂੰ ਸੁਰੱਖਿਆ ਵਜੋਂ ਮਜ਼ਬੂਤ ਕਰਨਾ ਚਾਹੁੰਦੀ ਹੈ। ਜਿਸ ਦੇ ਲਈ ਪਠਾਨਕੋਟ ਵਿੱਚ NSG ਨੈਸ਼ਨਲ ਸਕਿਉਰਟੀ ਗਾਰਡ ਦਾ ਸੈਂਟਰ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਮਿਲ ਕੇ ਸਰਹੱਦ ਪਾਰੋਂ ਅੱਤਵਾਦ ਦੀਆਂ ਘਟਨਾਵਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਸ ਦੇ ਤਹਿਤ ਨਵੀਂ ਰਣਨੀਤੀ ਬਣਾਈ ਗਈ ਹੈ। ਪਠਾਨਕੋਟ ਦੇ ਪਿੰਡ ਸਕੋਲ ਵਿੱਚ ਨੈਸ਼ਨਲ ਸਕਿਉਰਟੀ ਗਾਰਡ ਕੇਂਦਰ ਸਥਾਪਿਤ ਕੀਤਾ ਜਾਵੇਗਾ। ਇਸ ਦੇ ਲਈ ਪੰਜਾਬ ਸਰਕਾਰ 103 ਏਕੜ ਜ਼ੀਮਨ ਮੁਫ਼ਤ ਦੇਵੇਗੀ।
ਪੰਜਾਬ ਸਰਕਾਰ ਨੇ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਵੀ ਭੇਜਿਆ ਹੈ। ਨਾਲ ਹੀ ਅਪੀਲ ਕੀਤੀ ਹੈ ਕਿ ਇਸ ਦਿਸ਼ਾ ਵਿੱਚ ਪਹਿਲ ਦੇ ਆਧਾਰ 'ਤੇ ਕੰਮ ਕੀਤਾ ਜਾਵੇ। ਜਾਣਕਾਰੀ ਅਨੁਸਾਰ ਕੇਂਦਰ ਤੇ ਪੰਜਾਬ ਸਰਕਾਰ ਵਿਚਾਲੇ ਕਰੀਬ 3 ਸਾਲਾਂ ਤੋਂ ਗੱਲਬਾਤ ਚੱਲ ਰਹੀ ਸੀ ਪਰ ਇਹ ਪ੍ਰੋਜੈਕਟ ਸਿਰੇ ਨਹੀਂ ਚੜ੍ਹ ਸਕਿਆ ਸੀ। ਹਲਾਂਕਿ ਪੰਜਾਬ ਸਰਕਾਰ ਨੇ ਹੁਣ ਜ਼ਰੂਰ ਇਸ ਕੰਮ ਨੂੰ ਤਰਜੀਹ ਦਿੱਤੀ ਹੈ। ਸੂਤਰਾਂ ਅਨੁਸਾਰ ਪਹਿਲਾਂ ਪੰਜਾਬ ਸਰਕਾਰ ਜ਼ਮੀਨ ਦੀ ਕੀਮਤ ਕੇਂਦਰ ਤੋਂ ਲੈਣਾ ਚਾਹੁੰਦੀ ਸੀ। ਮਈ ਮਹੀਨੇ ਵਿੱਚ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਸੀ। ਜਿਸ ਤੋਂ ਬਾਅਦ ਦੇਵਾਂ ਸਰਕਾਰਾਂ ਵਿਚਾਲੇ ਤਾਲਮੇਲ ਬਣਿਆ ਤੇ ਇਸ ਪ੍ਰੋਜੈਕਟ ਨੂੰ ਹਰੀ ਝੰਡੀ ਦਿੱਤੀ ਗਈ।
ਪਠਾਨਕੋਟ ਜਿਲ੍ਹਾ ਸਰਹੱਦੀ ਇਲਾਕਾ ਹੈ, ਇਸ ਜਿਲ੍ਹੇ ਨੂੰ ਜੰਮੂ ਦੀ ਹੱਦ ਲੱਗਦੀ ਹੈ ਅਤੇ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਵੀ ਥੋੜ੍ਹੀ ਦੂਰੀ 'ਤੇ ਹੈ। ਪਾਕਿਸਤਾਨੀ ਅੱਤਵਾਦੀ ਪਠਾਨਕੋਟ ਵਿੱਚ ਵੀ ਕਈ ਅੱਤਵਾਦੀ ਹਮਲੇ ਕਰ ਚੁੱਕੇ ਹਨ। ਪਠਾਨਕੋਟ ਵਿੱਚ ਆਰਮੀ ਦੇ ਏਅਰਬੇਸ 'ਤੇ ਵੀ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਇਸੇ ਲਈ ਕੇਂਦਰ ਸਰਕਾਰ ਨੇ ਇਸ ਸਰਹੱਦੀ ਇਲਾਕੇ ਵਿੱਚ ਨੈਸ਼ਨਲ ਸਕਿਉਰਟੀ ਗਾਰਡ ਸੈਂਟਰ ਖੋਲ੍ਹਣ ਦਾ ਵਿਚਾਰ ਕੀਤਾ ਹੈ। ਜੇਕਰ ਪਠਾਨਕੋਟ ਵਿੱਚ ਨੈਸ਼ਨਲ ਸਕਿਉਰਟੀ ਗਾਰਡ ਕੇਂਦਰ ਬਣ ਜਾਂਦਾ ਹੈ ਤਾਂ ਇਸ ਨਾਲ ਅੰਮ੍ਰਿਤਸਰ, ਗੁਰਦਾਸਪੁਰ, ਜੰਮੂ ਅਤੇ ਕਸ਼ਮੀਰ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਵੀ ਕਵਰ ਹੋ ਜਾਣਗੀਆਂ।