ਪੜਚੋਲ ਕਰੋ
Advertisement
ਪੰਜਾਬ 'ਚ ਕੋਰੋਨਾ ਨੇ ਫੜੀ ਰਫ਼ਤਾਰ, ਪਿਛਲੇ 24 ਘੰਟਿਆਂ 'ਚ 2901 ਨਵੇਂ ਮਾਮਲੇ ਆਏ ਸਾਹਮਣੇ
ਦੇਸ਼ ਭਰ 'ਚ ਇੱਕ ਵਾਰ ਫਿਰ ਕੋਰੋਨਾ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਹਰ ਦਿਨ ਨਿਤ ਨਵੇਂ ਕੋਰੋਨਾ ਮਾਮਲੇ ਸਾਮਹਣੇ ਆ ਰਹੇ ਹਨ
ਚੰਡੀਗੜ੍ਹ : ਦੇਸ਼ ਭਰ 'ਚ ਇੱਕ ਵਾਰ ਫਿਰ ਕੋਰੋਨਾ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਹਰ ਦਿਨ ਨਿਤ ਨਵੇਂ ਕੋਰੋਨਾ ਮਾਮਲੇ ਸਾਮਹਣੇ ਆ ਰਹੇ ਹਨ ,ਜਿਸ ਦੇ ਚਲਦੇ ਭਾਰਤ ਦੀ ਕੋਰੋਨਾ ਸਥਿਤੀ ਵੀ ਦਿਨੋ ਦਿਨੀ ਖਰਾਬ ਹੋ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ’ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ।
ਕੋਰੋਨਾ ਵਾਇਰਸ ਅਤੇ ਓਮੀਕਰੋਨ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਪੰਜਾਬ ਵਿੱਚ ਸ਼ੁੱਕਰਵਾਰ ਨੂੰ ਕੋਵਿਡ -19 ਦੇ 2,901 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਨਾਲ ਸੰਕਰਮਣ ਦੀ ਗਿਣਤੀ 6,13,976 ਹੈ। ਇਸ ਦੇ ਨਾਲ ਹੀ ਇਸ ਖ਼ਤਰਨਾਕ ਵਾਇਰਸ ਕਾਰਨ ਹੁਸ਼ਿਆਪੁਰ ਦੇ 1 ਮਰੀਜ਼ ਦੀ ਮੌਤ ਹੋ ਗਈ ਹੈ।
ਹੁਣ ਤੱਕ 16663 ਲੋਕ ਕੋਰੋਨਾ ਕਰਕੇ ਆਪਣੀ ਜਾਨ ਗੁਆ ਚੁੱਕੇ ਹਨ। ਪੰਜਾਬ ਵਿਚ ਕੁੱਲ 9,425 ਐਕਟਿਵ ਕੋਰੋਨਾ ਮਾਮਲੇ ਦਰਜ ਕੀਤੇ ਗਏ। 587888 ਲੋਕ ਕੋਰੋਨਾ ਦੀ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ। ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਉਣ ਲਈ ਕਿਹਾ ਗਿਆ ਹੈ।
ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਹਦਾਇਤਾਂ ਤਹਿਤ ਮਾਸਕ ਪਹਿਨਣਾ ਇਕ ਵਾਰ ਫਿਰ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਰੈਸਟੋਰੈਂਟ, ਹੋਟਲ, ਬਾਰ ਆਦਿ ਥਾਂਵਾਂ ਨੂੰ 50 ਫ਼ੀਸਦੀ ਸਮਰੱਥਾ ਨਾਲ ਖੋਲ੍ਹਣ ਦੇ ਹੁਕਮ ਕੀਤੇ ਗਏ ਹਨ। ਇਸ ਦੇ ਨਾਲ ਹੀ ਬੱਸਾਂ ਨੂੰ ਵੀ 50 ਫੀਸਦੀ ਸਮਰੱਥਾ ਨਾਲ ਚੱਲਾਉਣ ਦੀ ਹਿਦਾਇਤ ਦਿੱਤੀ ਗਈ ਹੈ। ਹੀ ਸਕੂਲਾਂ-ਕਾਲਜਾਂ ਨੂੰ ਆਨਲਾਈਨ ਚਲਾਉੁਣ ਲਈ ਵੀ ਆਖਿਆ ਗਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਮਨੋਰੰਜਨ
ਅਪਰਾਧ
Advertisement