ਬਕਰੀਦ ਮੌਕੇ ਮੁਸਲਿਮ ਭਾਈਚਾਰੇ ਨੇ ਇੱਕ-ਦੂਜੇ ਨੂੰ ਗਲੇ ਮਿਲ ਕੇ ਦਿੱਤੀ ਈਦ ਦੀ ਵਧਾਈ
ਮੁਸਲਿਮ ਭਾਈਚਾਰੇ ਦੇ ਦੋ ਵੱਡੇ ਤਿਆਰ ਹੁੰਦੇ ਹਨ ਜੀਹਦੇ ਵਿੱਚ ਈਦ ਉਲ ਫਿਤਰ ਅਤੇ ਈਦ ਉਲ ਅਜ਼ਾਹ ਅਤੇ ਹੁਣ ਬਕਰੀਦ ਜੀਹਨੂੰ ਈਦ ਉਲ ਅਜ਼ਹਾ ਵੀ ਕਹਿੰਦੇ ਨੇ ਉਹ ਤਿਉਹਾਰ ਅੱਜ ਮੁਸਲਿਮ ਭਾਈਚਾਰੇ ਦੇ ਲੋਕ ਮਨਾ ਰਹੇ...
ਮਲੇਰਕੋਟਲਾ : ਦੇਸ਼ਾਂ-ਵਿਦੇਸ਼ਾਂ ਵਿੱਚ ਬਕਰੀਦ ਦਾ ਤਿਉਹਾਰ ਮੁਸਲਿਮ ਭਾਈਚਾਰੇ ਵੱਲੋਂ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਜੇ ਗੱਲ ਕਰੀਏ ਪੰਜਾਬ ਦੇ ਸਭ ਤੋਂ ਵੱਡੀ ਆਬਾਦੀ ਵਾਲੇ ਮੁਸਲਿਮ ਭਾਈਚਾਰੇ ਦੇ ਸ਼ਹਿਰ ਮਲੇਰਕੋਟਲਾ ਦੀ ਤਾਂ ਮਲੇਰਕੋਟਲਾ ਵਿਖੇ ਏਸ਼ੀਆ ਵਿੱਚ ਸਭ ਤੋਂ ਖੂਬਸੂਰਤ ਵੱਡੀ ਈਦਗਾਹ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਇੱਥੇ ਪਹੁੰਚ ਕੇ ਨਮਾਜ਼ ਅਦਾ ਕੀਤੀ ਅਤੇ ਇੱਕ-ਦੂਜੇ ਦੇ ਗਲ ਲੱਗ ਕੇ ਈਦ ਦੀ ਮੁਬਾਰਕਬਾਦ ਦਿੱਤੀ।
ਉੱਥੇ ਹੀ ਇਸ ਮੌਕੇ ਮਲੇਰਕੋਟਲਾ ਵਿਧਾਇਕ ਜਮੀਲ ਉਰ ਰਹਿਮਾਨ ਨੇ ਵੀ ਅਵਾਮ ਨੂੰ ਇਸ ਦਿਨ ਮੁਬਾਰਕਬਾਦ ਪੇਸ਼ ਕੀਤੀ। ਇਸ ਦੌਰਾਨ ਲੋਕਾਂ ਨੇ ਬਕਰੀਦ ਦੇ ਇਤਿਹਾਸ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਇਹ ਦਿਨ ਕੁਰਬਾਨੀਆਂ ਦੇ ਹੁੰਦੇ ਹਨ ਅਤੇ ਤਿੰਨ ਦਿਨ ਬੱਕਰਿਆਂ ਦੀਆਂ ਕੁਰਬਾਨੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਨੇਕੀ ਦੇ ਰਸਤੇ ਉੱਤੇ ਚੱਲਣ ਦੀ ਪ੍ਰੇਰਨਾ ਲਈ ਜਾਂਦੀ ਹੈ।
ਆਓ ਜਾਣਦੇ ਹਾਂ ਕੀ ਹੈ ਬਕਰੀਦ ਦੇ ਦਿਨ ਦੀ ਖ਼ਾਸੀਅਤ
ਬਕਰੀਦ ਨੂੰ ਕੁਰਬਾਨੀ ਦਾ ਦਿਨ ਕਿਹਾ ਜਾਂਦਾ ਹੈ। ਇਸ ਦਿਨ ਕੁੱਝ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਇਸ ਦੀ ਸ਼ੁਰੂਆਤ ਹਜ਼ਰਤ ਇਬਰਾਹੀਮ ਤੋਂ ਹੋਈ ਸੀ। ਅੱਲ੍ਹਾ ਨੇ ਇਬਰਾਹਿਮ ਨੂੰ ਇੱਕ ਖ਼ਾਸ ਚੀਜ਼ ਦੀ ਕੁਰਬਾਨੀ ਦੇਣ ਲਈ ਕਿਹਾ ਸੀ ਅਤੇ ਉਸ ਨੇ ਬਿਨਾਂ ਸੋਚੇ-ਸਮਝੇ ਬੇਟੇ ਦੀ ਕੁਰਬਾਨੀ ਦੇ ਦਿੱਤੀ ਪਰ ਉਸ ਸਮੇਂ ਉਸ ਨੇ ਅੱਖਾਂ ਬੰਦ ਰੱਖੀਆਂ ਜਦੋਂ ਉਸ ਨੇ ਅੱਖਾਂ ਖੋਲ੍ਹੀਆਂ ਤਾਂ ਦੇਖਿਆ ਕਿ ਇੱਕ ਜਾਨਵਰ ਦੀ ਬਲੀ ਦਿੱਤੀ ਗਈ ਸੀ। ਉਦੋਂ ਤੋਂ ਹੀ ਬਕਰੀਦ ਦੇ ਦਿਨ ਬਲੀਆਂ ਚੜ੍ਹਾਈਆਂ ਜਾਂਦੀਆਂ ਹਨ।