ਪੜਚੋਲ ਕਰੋ

Vaccination in Punjab: ਪੰਜਾਬ ਵਿੱਚ ਮਿਸ਼ਨ ਫਤਹਿ ਪ੍ਰੋਗਰਾਮ ਤਹਿਤ ਟੀਕਾਕਰਨ ਖੁਰਾਕਾਂ ਦਾ ਅੰਕੜਾ 50 ਲੱਖ ਤੋਂ ਪਾਰ

ਸਟੇਟ ਨੋਡਲ ਅਫਸਰ ਵਿਕਾਸ ਗਰਗ ਨੇ ਅੱਗੇ ਦੱਸਿਆ ਕਿ ਸੂਬੇ ਨੇ 13.25 ਕਰੋੜ ਰੁਪਏ ਦੀ ਲਾਗਤ ਨਾਲ ਕੋਵੀਸ਼ੀਲਡ ਦੀਆਂ 4.29 ਲੱਖ ਖੁਰਾਕਾਂ ਅਤੇ 4.70 ਕਰੋੜ ਰੁਪਏ ਦੀ ਲਾਗਤ ਨਾਲ ਕੋਵੈਕਸੀਨ ਦੀਆਂ 1,14,190 ਖੁਰਾਕਾਂ ਖਰੀਦੀਆਂ।

ਚੰਡੀਗੜ੍ਹ: ਕੋਵਿਡ-19 ਮਹਾਂਮਾਰੀ (Covid 19 in Punjab) ਨਾਲ ਨਜਿੱਠਣ ਲਈ ਸੂਬਾ ਸਰਕਾਰ ਵੱਲੋਂ ਵਿੱਢੇ ਮਿਸ਼ਨ ਫਤਹਿ (Mission Fateh) ਪ੍ਰੋਗਰਾਮ ਤਹਿਤ ਜਿੱਥੇ ਸੁਰੱਖਿਆ ਇਹਤਿਆਤਾਂ ਅਤੇ ਬੰਦਸ਼ਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਉਥੇ ਸੂਬੇ ਵਿੱਚ ਟੀਕਾਕਰਨ ਦੀ ਮੁਹਿੰਮ ਨੂੰ ਤੇਜ਼ੀ ਨਾਲ ਚਲਾਉਂਦਿਆਂ ਹੁਣ ਤੱਕ 50 ਲੱਖ ਖੁਰਾਕਾਂ ਲਗਾਉਣ ਦਾ ਅੰਕੜਾ ਪਾਰ ਕਰ ਲਿਆ ਹੈ। ਸੂਬੇ ਦੇ ਟੀਕਾਕਰਨ (vaccination drive) ਬਾਰੇ ਸਟੇਟ ਨੋਡਲ ਅਫਸਰ ਵਿਕਾਸ ਗਰਗ ਨੇ ਦੱਸਿਆ ਕਿ 29 ਮਈ, 2021 ਤੱਕ ਪੰਜਾਬ ਵਿੱਚ ਕੋਵਿਡ ਦੇ ਟੀਕਿਆਂ ਦੀਆਂ ਕੁੱਲ 50,05,767 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

ਗਰਗ ਨੇ ਅੱਗੇ ਦੱਸਿਆ ਕਿ ਸੂਬੇ ਵਿੱਚ 45 ਸਾਲ ਤੋਂ ਵੱਧ ਉਮਰ ਵਰਗ, ਫਰੰਟਲਾਈਨ ਅਤੇ ਸਿਹਤ ਕਾਮਿਆਂ ਲਈ ਭਾਰਤ ਸਰਕਾਰ ਵੱਲੋਂ ਮਿਲੇ ਟੀਕਿਆਂ ਦੇ ਕੋਟੇ ਵਿੱਚੋਂ 45,53,187 ਟੀਕੇ ਲਗਾਏ ਗਏ ਹਨ ਜਦੋਂ ਕਿ ਸੂਬਾ ਸਰਕਾਰ ਵੱਲੋਂ 18-44 ਉਮਰ ਵਰਗ ਦੇ ਬਣਾਏ ਸਾਰੇ ਤਰਜੀਹੀ ਗਰੁੱਪਾਂ ਦੇ ਕੁੱਲ 4,52,580 ਟੀਕੇ ਲਗਾਏ ਲਗਾਏ ਜਾ ਚੁੱਕੇ ਹਨ। ਇਸ ਤਰ੍ਹਾਂ ਅੱਜ ਤੱਕ ਕੁੱਲ 50,05,767 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

ਟੀਕਾਕਰਨ ਦੇ ਅੰਕੜੇ ਵਿਸਥਾਰ ਵਿੱਚ ਦਿੰਦਿਆਂ ਸਟੇਟ ਨੋਡਲ ਅਫਸਰ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਦਿੱਤੇ ਕੋਟੇ ਦੀਆਂ ਲਗਾਈਆਂ 45,53,187 ਖੁਰਾਕਾਂ ਚੋਂ ਕੋਵੀਸ਼ੀਲਡ ਲਗਾਉਣ ਵਾਲੇ 41,40,179 ਹਨ ਜਦੋਂ ਕਿ ਕੋਵੈਕਸੀਨ ਵਾਲੇ 4,13,008 ਹਨ। ਇਨ੍ਹਾਂ ਵਿੱਚ ਪਹਿਲੀ ਖੁਰਾਕ ਵਾਲੇ 38,01,062 ਅਤੇ ਦੂਜੀ ਖੁਰਾਕ ਵਾਲੇ 7,52,125 ਸ਼ਾਮਲ ਹਨ। ਵਰਗਾਂ ਦੀ ਗੱਲ ਕਰੀਏ ਤਾਂ 45 ਸਾਲ ਤੋਂ ਵੱਧ ਉਮਰ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ 32,83,848 ਹੈ ਜਿਨ੍ਹਾਂ ਨੇ ਟੀਕੇ ਲਗਾਏ ਹਨ ਜਦੋਂ ਕਿ ਫਰੰਟਲਾਈਨ ਵਰਕਰਾਂ ਦੀ ਗਿਣਤੀ 9,63,881 ਅਤੇ ਸਿਹਤ ਕਾਮਿਆਂ ਦੀ 3,05,458 ਹੈ। ਇਨ੍ਹਾਂ ਵਿੱਚ ਪ੍ਰਾਈਵੇਟ ਤੌਰ 'ਤੇ ਲਗਾਉਣ ਵਾਲਿਆਂ ਦੀ ਗਿਣਤੀ 28,958 ਵੀ ਸ਼ਾਮਲ ਹੈ ਜਿਨ੍ਹਾਂ ਵਿੱਚ ਕੋਵੀਸ਼ੀਲਡ ਵਾਲੇ 21625 ਤੇ ਕੋਵੈਕਸੀਨ ਵਾਲੇ 7343 ਸ਼ਾਮਲ ਹਨ।

ਗਰਗ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ 18-44 ਸਾਲ ਵਰਗ ਲਈ ਬਣਾਏ ਤਰਜੀਹੀ ਗਰੁੱਪਾਂ ਵਿੱਚੋਂ 86,581 ਸਹਿ ਬਿਮਾਰੀਆਂ ਵਾਲੇ ਸਮੇਤ 2520 ਜੇਲ੍ਹ ਕੈਦੀ, 3,01,981 ਉਸਾਰੀ ਕਾਮੇ ਤੇ ਉਨ੍ਹਾਂ ਦੇ ਪਰਿਵਾਰ ਵਾਲੇ, 64,395 ਸਿਹਤ ਵਰਕਰਾਂ ਦੇ ਪਰਿਵਾਰ ਵਾਲੇ ਅਤੇ 1103 ਪ੍ਰਾਈਵੇਟ ਸਨਅਤੀ ਕਾਮਿਆਂ ਦੇ ਟੀਕੇ ਲਗਾਏ ਜਾ ਚੁੱਕੇ ਹਨ। ਇਨ੍ਹਾਂ ਸਾਰਿਆਂ ਦੀ ਕੁੱਲ ਗਿਣਤੀ 4,52,580 ਬਣਦੀ ਹੈ।

ਇਹ ਵੀ ਪੜ੍ਹੋ: PM Care Fund: ਕੋਰੋਨਾ ਦੌਰਾਨ ਅਨਾਥ ਹੋਏ ਬੱਚਿਆਂ ਦੀ ਮਦਦ ਲਈ ਅੱਗੇ ਆਈ ਮੋਦੀ ਸਰਕਾਰ, ਕੀਤੇ ਇਹ ਐਲਾਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Flight Ticket Price: ਹਵਾਈ ਸਫ਼ਰ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 'ਘਰੇਲੂ' ਲਈ ₹1499 ਅਤੇ 'ਅੰਤਰਰਾਸ਼ਟਰੀ' ਲਈ 4499 ਰੁਪਏ ਸਸਤੀ ਹੋਈ ਫਲਾਈਟ; ਮੌਕਾ ਸਿਰਫ਼...
ਹਵਾਈ ਸਫ਼ਰ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 'ਘਰੇਲੂ' ਲਈ ₹1499 ਅਤੇ 'ਅੰਤਰਰਾਸ਼ਟਰੀ' ਲਈ 4499 ਰੁਪਏ ਸਸਤੀ ਹੋਈ ਫਲਾਈਟ; ਮੌਕਾ ਸਿਰਫ਼...
T20 World Cup Squad: ਟੀ-20 ਵਿਸ਼ਵ ਕੱਪ ਲਈ ਕੈਨੇਡਾ ਨੂੰ ਮਿਲਿਆ ਭਾਰਤੀ ਕਪਤਾਨ, ਸਕੁਐਡ 'ਚ ਪੰਜਾਬੀਆਂ ਦਾ ਬੋਲਬਾਲਾ; ਜਾਣੋ 15 ਮੈਂਬਰੀ ਟੀਮ 'ਚ ਕੌਣ-ਕੌਣ ਸ਼ਾਮਲ?
ਟੀ-20 ਵਿਸ਼ਵ ਕੱਪ ਲਈ ਕੈਨੇਡਾ ਨੂੰ ਮਿਲਿਆ ਭਾਰਤੀ ਕਪਤਾਨ, ਸਕੁਐਡ 'ਚ ਪੰਜਾਬੀਆਂ ਦਾ ਬੋਲਬਾਲਾ; ਜਾਣੋ 15 ਮੈਂਬਰੀ ਟੀਮ 'ਚ ਕੌਣ-ਕੌਣ ਸ਼ਾਮਲ?
CM ਮਾਨ ਸ੍ਰੀ ਅਕਾਲ ਤਖਤ ਸਾਹਿਬ 'ਤੇ ਹੋਏ ਪੇਸ਼, ਵਿਵਾਦਾਂ 'ਤੇ ਦਿੱਤਾ ਸਪੱਸ਼ਟੀਕਰਨ! ਜਾਣੋ ਕੀ ਕੁਝ ਹੋਇਆ
CM ਮਾਨ ਸ੍ਰੀ ਅਕਾਲ ਤਖਤ ਸਾਹਿਬ 'ਤੇ ਹੋਏ ਪੇਸ਼, ਵਿਵਾਦਾਂ 'ਤੇ ਦਿੱਤਾ ਸਪੱਸ਼ਟੀਕਰਨ! ਜਾਣੋ ਕੀ ਕੁਝ ਹੋਇਆ
ਲੋਹੜੀ ਦੀ ਰਾਤ ਲੁਧਿਆਣਾ 'ਚ ਗੋਲੀਬਾਰੀ, ਫਾਇਰਿੰਗ ‘ਚ ਇਕ ਨੌਜਵਾਨ ਦੇ ਸੀਨੇ ‘ਚ ਲੱਗੀ ਗੋਲੀ, 4 ਲੋਕਾਂ ‘ਤੇ ਕੇਸ ਦਰਜ, ਹਮਲਾਵਰ ਹਜੇ ਵੀ ਫਰਾਰ
ਲੋਹੜੀ ਦੀ ਰਾਤ ਲੁਧਿਆਣਾ 'ਚ ਗੋਲੀਬਾਰੀ, ਫਾਇਰਿੰਗ ‘ਚ ਇਕ ਨੌਜਵਾਨ ਦੇ ਸੀਨੇ ‘ਚ ਲੱਗੀ ਗੋਲੀ, 4 ਲੋਕਾਂ ‘ਤੇ ਕੇਸ ਦਰਜ, ਹਮਲਾਵਰ ਹਜੇ ਵੀ ਫਰਾਰ

ਵੀਡੀਓਜ਼

“ਅਕਾਲ ਤਖ਼ਤ ਹਾਜ਼ਰ ਹੋਣ ਲਈ ਹਰ ਵੇਲੇ ਤਿਆਰ ਹਾਂ
“ਜਥੇਦਾਰ ਦੇ ਹਰ ਇਕ ਸਵਾਲ ਦਾ ਮੈਂ ਜਵਾਬ ਦਿੱਤਾ” — CM ਨੇ ਤੋੜੀ ਚੁੱਪੀ
ਜਥੇਦਾਰ ਦੇ ਹੁਕਮ 'ਤੇ SGPC ਦੇ ਰਹੀ ਸਾਥ : CM ਮਾਨ
“ਮੇਰੀ ਵੀਡੀਓ ਨਕਲੀ? ਜਿਸ ਮਰਜ਼ੀ ਲੈਬ ‘ਚ ਜਾਂਚ ਕਰਵਾ ਲਓ”
“ਅਕਾਲ ਤਖ਼ਤ ਨੂੰ ਚੈਲੰਜ ਕਰਨ ਦੀ ਮੇਰੀ ਕੋਈ ਔਕਾਤ ਨਹੀਂ”

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Flight Ticket Price: ਹਵਾਈ ਸਫ਼ਰ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 'ਘਰੇਲੂ' ਲਈ ₹1499 ਅਤੇ 'ਅੰਤਰਰਾਸ਼ਟਰੀ' ਲਈ 4499 ਰੁਪਏ ਸਸਤੀ ਹੋਈ ਫਲਾਈਟ; ਮੌਕਾ ਸਿਰਫ਼...
ਹਵਾਈ ਸਫ਼ਰ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 'ਘਰੇਲੂ' ਲਈ ₹1499 ਅਤੇ 'ਅੰਤਰਰਾਸ਼ਟਰੀ' ਲਈ 4499 ਰੁਪਏ ਸਸਤੀ ਹੋਈ ਫਲਾਈਟ; ਮੌਕਾ ਸਿਰਫ਼...
T20 World Cup Squad: ਟੀ-20 ਵਿਸ਼ਵ ਕੱਪ ਲਈ ਕੈਨੇਡਾ ਨੂੰ ਮਿਲਿਆ ਭਾਰਤੀ ਕਪਤਾਨ, ਸਕੁਐਡ 'ਚ ਪੰਜਾਬੀਆਂ ਦਾ ਬੋਲਬਾਲਾ; ਜਾਣੋ 15 ਮੈਂਬਰੀ ਟੀਮ 'ਚ ਕੌਣ-ਕੌਣ ਸ਼ਾਮਲ?
ਟੀ-20 ਵਿਸ਼ਵ ਕੱਪ ਲਈ ਕੈਨੇਡਾ ਨੂੰ ਮਿਲਿਆ ਭਾਰਤੀ ਕਪਤਾਨ, ਸਕੁਐਡ 'ਚ ਪੰਜਾਬੀਆਂ ਦਾ ਬੋਲਬਾਲਾ; ਜਾਣੋ 15 ਮੈਂਬਰੀ ਟੀਮ 'ਚ ਕੌਣ-ਕੌਣ ਸ਼ਾਮਲ?
CM ਮਾਨ ਸ੍ਰੀ ਅਕਾਲ ਤਖਤ ਸਾਹਿਬ 'ਤੇ ਹੋਏ ਪੇਸ਼, ਵਿਵਾਦਾਂ 'ਤੇ ਦਿੱਤਾ ਸਪੱਸ਼ਟੀਕਰਨ! ਜਾਣੋ ਕੀ ਕੁਝ ਹੋਇਆ
CM ਮਾਨ ਸ੍ਰੀ ਅਕਾਲ ਤਖਤ ਸਾਹਿਬ 'ਤੇ ਹੋਏ ਪੇਸ਼, ਵਿਵਾਦਾਂ 'ਤੇ ਦਿੱਤਾ ਸਪੱਸ਼ਟੀਕਰਨ! ਜਾਣੋ ਕੀ ਕੁਝ ਹੋਇਆ
ਲੋਹੜੀ ਦੀ ਰਾਤ ਲੁਧਿਆਣਾ 'ਚ ਗੋਲੀਬਾਰੀ, ਫਾਇਰਿੰਗ ‘ਚ ਇਕ ਨੌਜਵਾਨ ਦੇ ਸੀਨੇ ‘ਚ ਲੱਗੀ ਗੋਲੀ, 4 ਲੋਕਾਂ ‘ਤੇ ਕੇਸ ਦਰਜ, ਹਮਲਾਵਰ ਹਜੇ ਵੀ ਫਰਾਰ
ਲੋਹੜੀ ਦੀ ਰਾਤ ਲੁਧਿਆਣਾ 'ਚ ਗੋਲੀਬਾਰੀ, ਫਾਇਰਿੰਗ ‘ਚ ਇਕ ਨੌਜਵਾਨ ਦੇ ਸੀਨੇ ‘ਚ ਲੱਗੀ ਗੋਲੀ, 4 ਲੋਕਾਂ ‘ਤੇ ਕੇਸ ਦਰਜ, ਹਮਲਾਵਰ ਹਜੇ ਵੀ ਫਰਾਰ
ਪੰਜਾਬ 'ਚ ਠੰਡ ਕਾਰਨ ਬਦਲਿਆ ਸਕੂਲਾਂ ਦਾ ਸਮਾਂ, ਜਾਣੋ ਨਵਾਂ Time
ਪੰਜਾਬ 'ਚ ਠੰਡ ਕਾਰਨ ਬਦਲਿਆ ਸਕੂਲਾਂ ਦਾ ਸਮਾਂ, ਜਾਣੋ ਨਵਾਂ Time
Punjab News: ਪੰਜਾਬ ਦੌਰੇ ‘ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਅੰਮ੍ਰਿਤਸਰ 'ਚ GNDU ‘ਚ ਸਖਤ ਸੁਰੱਖਿਆ, 463 ਵਿਦਿਆਰਥੀਆਂ ਨੂੰ ਦੇਣਗੇ ਡਿਗਰੀਆਂ
Punjab News: ਪੰਜਾਬ ਦੌਰੇ ‘ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਅੰਮ੍ਰਿਤਸਰ 'ਚ GNDU ‘ਚ ਸਖਤ ਸੁਰੱਖਿਆ, 463 ਵਿਦਿਆਰਥੀਆਂ ਨੂੰ ਦੇਣਗੇ ਡਿਗਰੀਆਂ
Sarabjit Kaur: ਸਰਬਜੀਤ ਕੌਰ ਮਾਮਲੇ 'ਚ ਆਇਆ ਨਵਾਂ ਮੋੜ, ਆਡੀਓ ਹੋਇਆ ਵਾਇਰਲ; ਬੋਲੀ- 'ਪਿਆਰ ਨਹੀਂ, ਮਜ਼ਬੂਰੀ ਸੀ ਪਾਕਿਸਤਾਨ ਆਉਣਾ'', ਲੋਕਾਂ ਦੇ ਉੱਡੇ ਹੋਸ਼...
ਸਰਬਜੀਤ ਕੌਰ ਮਾਮਲੇ 'ਚ ਆਇਆ ਨਵਾਂ ਮੋੜ, ਆਡੀਓ ਹੋਇਆ ਵਾਇਰਲ; ਬੋਲੀ- 'ਪਿਆਰ ਨਹੀਂ, ਮਜ਼ਬੂਰੀ ਸੀ ਪਾਕਿਸਤਾਨ ਆਉਣਾ'', ਲੋਕਾਂ ਦੇ ਉੱਡੇ ਹੋਸ਼...
Punjab Weather Today: ਪੰਜਾਬ ‘ਚ ਸ਼ੀਤ ਲਹਿਰ ਤੇ ਸੰਘਣੇ ਕੋਹਰੇ ਦਾ ਔਰੇਂਜ ਅਲਰਟ ਜਾਰੀ: 16 ਜਨਵਰੀ ਤੋਂ ਬਦਲੇਗਾ ਮੌਸਮ, ਮੀਂਹ ਨਾਲ ਗੜ੍ਹੇ ਪੈਣ ਦੀ ਸੰਭਾਵਨਾ
Punjab Weather Today: ਪੰਜਾਬ ‘ਚ ਸ਼ੀਤ ਲਹਿਰ ਤੇ ਸੰਘਣੇ ਕੋਹਰੇ ਦਾ ਔਰੇਂਜ ਅਲਰਟ ਜਾਰੀ: 16 ਜਨਵਰੀ ਤੋਂ ਬਦਲੇਗਾ ਮੌਸਮ, ਮੀਂਹ ਨਾਲ ਗੜ੍ਹੇ ਪੈਣ ਦੀ ਸੰਭਾਵਨਾ
Embed widget