ਪੜਚੋਲ ਕਰੋ

DM Randhawa Suicide Case : ਰੰਧਾਵਾ ਖੁਦਕੁਸ਼ੀ ਮਾਮਲੇ 'ਚ ਲਾਲਜੀਤ ਭੁੱਲਰ ਤੋਂ ਬਾਅਦ PA ਦਿਲਬਾਗ ਸਿੰਘ ਵੀ ਗ੍ਰਿਫ਼ਤਾਰ

DM Gagandeep Randhawa Suicide Case  : ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਡਾ. ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਮਾਮਲੇ 'ਚ ਪੰਜਾਬ ਸਰਕਾਰ ਵੱਲੋਂ ਅੱਜ ਵੱਡੀ ਕਾਰਵਾਈ ਕੀਤੀ ਗਈ ਹੈ।

DM Gagandeep Randhawa Suicide Case  : ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਡਾ. ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਮਾਮਲੇ 'ਚ ਪੰਜਾਬ ਸਰਕਾਰ ਵੱਲੋਂ ਅੱਜ ਵੱਡੀ ਕਾਰਵਾਈ ਕੀਤੀ ਗਈ ਹੈ। ਪੰਜਾਬ ਪੁਲਿਸ ਵੱਲੋਂ ‘ਆਪ’ ਦੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਦੇ ਨਾਲ ਹੀ ਲਾਲਜੀਤ ਭੁੱਲਰ ਦੇ PA ਦਿਲਬਾਗ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਜਾਣਕਾਰੀ ਅਨੁਸਾਰ ਲਾਲਜੀਤ ਸਿੰਘ ਭੁੱਲਰ ਨੂੰ ਮੰਡੀ ਗੋਬਿੰਦਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਜਿਸ 'ਚ ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਕੋਈ ਵੀ ਕਾਨੂੰਨ ਦੀ ਉਲੰਘਣਾ ਕਰੇਗਾ, ਉਸ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ। 

ਪੰਜਾਬ ਦੇ ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ ਹੈ ਕਿ ਮੇਰੇ ਲਈ ਸਾਰਾ ਪੰਜਾਬ ਹੀ ਇੱਕ ਪਰਿਵਾਰ ਹੈ..ਪੰਜਾਬ ਚ ਕੋਈ ਵੀ ਜੇਕਰ ਕਾਨੂੰਨ ਦੀ ਉਲੰਘਣਾ ਕਰੇਗਾ ਉਸ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ ਭਾਵੇਂ ਉਹ ਕਿਸੇ ਵੀ ਅਹੁਦੇ ਉੱਤੇ ਜਾਂ ਮੇਰਾ ਕੋਈ ਸਕਾ-ਸੰਬੰਧੀ ਜਾਂ ਰਸੂਖਦਾਰ ਹੋਵੇ..ਕਿਸੇ ਦੀ ਪੁਸ਼ਤ ਪਨਾਹੀ ਕਰਨੀ ਸਾਡੀ ਪਾਰਟੀ ਦਾ ਏਜੰਡਾ ਨਹੀਂ ਹੈ..ਕੈਸ਼ ਅਤੇ ਫਰਮਾਇਸ਼ ਦੀ ਸਖ਼ਤ ਮਨਾਹੀ ਹੈ..

ਇਸ ਮਾਮਲੇ ‘ਚ ਅੰਮ੍ਰਿਤਸਰ ਦੇ ਡੀ.ਸੀ.ਪੀ. ਰਵਿੰਦਰ ਪਾਲ ਨੇ ਦੱਸਿਆ ਕਿ ਉਨ੍ਹਾਂ ਨੇ ਫ਼ਤਹਿਗੜ੍ਹ ਸਾਹਿਬ ਪੁਲਿਸ ਦੀ ਮਦਦ ਨਾਲ ਲਾਲਜੀਤ ਸਿੰਘ ਭੁੱਲਰ ਨੂੰ ਮੰਡੀ ਗੋਬਿੰਦਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਹੈ। ਡੀ.ਸੀ.ਪੀ. ਨੇ ਕਿਹਾ ਕਿ ਭੁੱਲਰ ਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਦੂਜੇ ਪਾਸੇ, ਲਾਲਜੀਤ ਸਿੰਘ ਭੁੱਲਰ ਨੇ ਸੋਸ਼ਲ ਮੀਡੀਆ (ਫੇਸਬੁੱਕ) ‘ਤੇ ਪੋਸਟ ਪਾ ਕੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਆਤਮ-ਸਮਰਪਣ (ਸਰੰਡਰ) ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਉਨ੍ਹਾਂ ਨੂੰ ਰਾਤ ਨੂੰ ਅੰਮ੍ਰਿਤਸਰ ਲੈ ਕੇ ਆਵੇਗੀ।

 ਖੁਦਕੁਸ਼ੀ ਮਾਮਲੇ ‘ਚ ਦਰਜ ਹੋਈ ਸੀ FIR

ਇਹ ਕਾਰਵਾਈ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ, ਅੰਮ੍ਰਿਤਸਰ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਦਰਜ ਕੀਤੀ ਗਈ ਐੱਫ.ਆਈ.ਆਰ. ਦੇ ਆਧਾਰ ‘ਤੇ ਕੀਤੀ ਗਈ ਹੈ। ਇਸ ਮਾਮਲੇ ਵਿੱਚ ਲਾਲਜੀਤ ਸਿੰਘ ਭੁੱਲਰ, ਉਨ੍ਹਾਂ ਦੇ ਪਿਤਾ ਅਤੇ ਪੀਏ ਨੂੰ ਨਾਮਜ਼ਦ ਕੀਤਾ ਗਿਆ ਸੀ।

ਦੱਸ ਦੇਈਏ ਕਿ ਰੰਧਾਵਾ ਦਾ ਅਜੇ ਤੱਕ ਪੋਸਟਮਾਰਟਮ ਨਹੀਂ ਹੋਇਆ ਹੈ। ਉਸ ਦੀ ਲਾਸ਼ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਰੱਖਿਆ ਗਿਆ ਹੈ। ਡੀਸੀਪੀ ਨੇ ਬੰਦ ਦਰਵਾਜ਼ਿਆਂ ਪਿੱਛੇ ਪਰਿਵਾਰ ਨਾਲ ਗੱਲਬਾਤ ਕੀਤੀ। ਪਰਿਵਾਰ ਫਿਲਹਾਲ ਸੀਬੀਆਈ ਜਾਂਚ ਅਤੇ ਪੀਜੀਆਈ ਬੋਰਡ ਤੋਂ ਪੋਸਟਮਾਰਟਮ ਦੀ ਮੰਗ ਕਰ ਰਿਹਾ ਹੈ। ਡੀਸੀਪੀ ਪਰਿਵਾਰ ਤੋਂ ਗਗਨਦੀਪ ਦਾ ਮੋਬਾਈਲ ਵੀ ਲੈਣਾ ਚਾਹੁੰਦਾ ਸੀ। ਡੀਸੀਪੀ ਨੇ ਕਿਹਾ ਕਿ ਇਸ ਵਿੱਚ ਕੁਝ ਸਬੂਤ ਹੋ ਸਕਦੇ ਹਨ ਪਰ ਪਰਿਵਾਰ ਨੇ ਦੇਣ ਤੋਂ ਇਨਕਾਰ ਕਰ ਦਿੱਤਾ।

ਟਾਪ ਹੈਡਲਾਈਨ

Punjab News: ਪੰਜਾਬ ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਥਾਣੇ 'ਚ ਪੈ ਗਈ RAID! SHO ਸਣੇ 2 ਮੁਲਾਜ਼ਮ ਗ੍ਰਿਫ਼ਤਾਰ; ਜਾਣੋ ਵਜ੍ਹਾ...
ਪੰਜਾਬ ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਥਾਣੇ 'ਚ ਪੈ ਗਈ RAID! SHO ਸਣੇ 2 ਮੁਲਾਜ਼ਮ ਗ੍ਰਿਫ਼ਤਾਰ; ਜਾਣੋ ਵਜ੍ਹਾ...
Faridkot 'ਚ ਗੁਰਦੁਆਰਾ ਸਾਹਿਬ 'ਚ ਸੇਵਾ ਦੌਰਾਨ ਦਰਦਨਾਕ ਹਾਦਸਾ, ਗ੍ਰੰਥੀ ਸਿੰਘ ਦੀ ਕਰੰਟ ਲੱਗਣ ਨਾਲ ਮੌਤ
Faridkot 'ਚ ਗੁਰਦੁਆਰਾ ਸਾਹਿਬ 'ਚ ਸੇਵਾ ਦੌਰਾਨ ਦਰਦਨਾਕ ਹਾਦਸਾ, ਗ੍ਰੰਥੀ ਸਿੰਘ ਦੀ ਕਰੰਟ ਲੱਗਣ ਨਾਲ ਮੌਤ
Punjab News: ਪੰਜਾਬ 'ਚ ਸਿਆਸੀ ਘਮਸਾਣ, ਸਾਬਕਾ CM ਚੰਨੀ ਨੂੰ ਹਾਈਕਮਾਨ ਨੇ ਲਗਾਈ ਫਟਕਾਰ, ਬੋਲੇ- ਸਮਰਥਕਾਂ ਨੂੰ ਕਰਨ ਕੰਟਰੋਲ, ਨਹੀਂ ਤਾਂ 15 ਦਿਨਾਂ 'ਚ ਵੱਡਾ ਫੈਸਲਾ...
ਪੰਜਾਬ 'ਚ ਸਿਆਸੀ ਘਮਸਾਣ, ਸਾਬਕਾ CM ਚੰਨੀ ਨੂੰ ਹਾਈਕਮਾਨ ਨੇ ਲਗਾਈ ਫਟਕਾਰ, ਬੋਲੇ- ਸਮਰਥਕਾਂ ਨੂੰ ਕਰਨ ਕੰਟਰੋਲ, ਨਹੀਂ ਤਾਂ 15 ਦਿਨਾਂ 'ਚ ਵੱਡਾ ਫੈਸਲਾ...
Gurdaspur ਦੇ 2 ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ 
Gurdaspur ਦੇ 2 ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ 

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jalandhar Dentist Fraud Case : ਸਿੰਗਲ ਬਣ ਕੇ ਬਣਵਾਇਆ ਪਾਸਪੋਰਟ, ਕੈਨੇਡਾ ਭੱਜੀ ਮਹਿਲਾ ਡਾਕਟਰ ,ਪਤੀ ਦਾ ਆਰੋਪ 
Jalandhar Dentist Fraud Case : ਸਿੰਗਲ ਬਣ ਕੇ ਬਣਵਾਇਆ ਪਾਸਪੋਰਟ, ਕੈਨੇਡਾ ਭੱਜੀ ਮਹਿਲਾ ਡਾਕਟਰ ,ਪਤੀ ਦਾ ਆਰੋਪ 
Agra : ਬਿਨਾਂ ਵਿਆਹ ਦੇ ਪ੍ਰੈਗਨੈਂਟ ਹੋਈ ਬੇਟੀ ,ਪਿਤਾ ਨੇ ਕਰ ਦਿੱਤਾ ਵੱਡਾ ਕਾਰਨਾਮਾ , ਲੋਕਾਂ ਦੇ ਉਡ ਗਏ ਹੋਸ਼ 
Agra : ਬਿਨਾਂ ਵਿਆਹ ਦੇ ਪ੍ਰੈਗਨੈਂਟ ਹੋਈ ਬੇਟੀ ,ਪਿਤਾ ਨੇ ਕਰ ਦਿੱਤਾ ਵੱਡਾ ਕਾਰਨਾਮਾ , ਲੋਕਾਂ ਦੇ ਉਡ ਗਏ ਹੋਸ਼ 
Gurdaspur ਦੇ 2 ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ 
Gurdaspur ਦੇ 2 ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ 
Polymer Currency : ਜਨਤਾ ਨੂੰ ਕਦੋਂ ਮਿਲਣਗੇ ਪਲਾਸਟਿਕ ਦੇ ਨੋਟ? RBI ਗਵਰਨਰ ਨੇ ਦੱਸੀ ਤਾਰੀਖ
Polymer Currency : ਜਨਤਾ ਨੂੰ ਕਦੋਂ ਮਿਲਣਗੇ ਪਲਾਸਟਿਕ ਦੇ ਨੋਟ? RBI ਗਵਰਨਰ ਨੇ ਦੱਸੀ ਤਾਰੀਖ
Punjab News: ਪੰਜਾਬ 'ਚ ਸਿਆਸੀ ਘਮਸਾਣ, ਸਾਬਕਾ CM ਚੰਨੀ ਨੂੰ ਹਾਈਕਮਾਨ ਨੇ ਲਗਾਈ ਫਟਕਾਰ, ਬੋਲੇ- ਸਮਰਥਕਾਂ ਨੂੰ ਕਰਨ ਕੰਟਰੋਲ, ਨਹੀਂ ਤਾਂ 15 ਦਿਨਾਂ 'ਚ ਵੱਡਾ ਫੈਸਲਾ...
ਪੰਜਾਬ 'ਚ ਸਿਆਸੀ ਘਮਸਾਣ, ਸਾਬਕਾ CM ਚੰਨੀ ਨੂੰ ਹਾਈਕਮਾਨ ਨੇ ਲਗਾਈ ਫਟਕਾਰ, ਬੋਲੇ- ਸਮਰਥਕਾਂ ਨੂੰ ਕਰਨ ਕੰਟਰੋਲ, ਨਹੀਂ ਤਾਂ 15 ਦਿਨਾਂ 'ਚ ਵੱਡਾ ਫੈਸਲਾ...
 UPI Payments 'ਤੇ ਚਾਰਜ ਲੱਗਿਆ ਤਾਂ ਕਿੰਨੇ ਲੋਕ ਛੱਡਣਗੇ UPI? ਸਰਵੇ 'ਚ ਵੱਡਾ ਖੁਲਾਸਾ
 UPI Payments 'ਤੇ ਚਾਰਜ ਲੱਗਿਆ ਤਾਂ ਕਿੰਨੇ ਲੋਕ ਛੱਡਣਗੇ UPI? ਸਰਵੇ 'ਚ ਵੱਡਾ ਖੁਲਾਸਾ
ਜਲਦੀ ਨਿਪਟਾ ਲਓ ਆਪਣੇ ਜ਼ਰੂਰੀ ਕੰਮ ,ਅੱਜ ਸ਼ਾਮ 6 ਵਜੇ ਤੋਂ ਬਾਅਦ ਬੰਦ ਰਹਿਣਗੀਆਂ ਇਹ ਸੇਵਾਵਾਂ !
ਜਲਦੀ ਨਿਪਟਾ ਲਓ ਆਪਣੇ ਜ਼ਰੂਰੀ ਕੰਮ ,ਅੱਜ ਸ਼ਾਮ 6 ਵਜੇ ਤੋਂ ਬਾਅਦ ਬੰਦ ਰਹਿਣਗੀਆਂ ਇਹ ਸੇਵਾਵਾਂ !
11 Resign: ਸਿਆਸੀ ਜਗਤ ‘ਚ ਵੱਡਾ ਧਮਾਕਾ, ਭਾਜਪਾ ‘ਚ ਛਿੜੀ ਬਗਾਵਤ! 11 ਮੰਡਲ ਪ੍ਰਧਾਨਾਂ ਨੇ ਦਿੱਤਾ ਸਮੂਹਿਕ ਅਸਤੀਫ਼ਾ, ਹਾਈਕਮਾਨ 'ਚ ਮੱਚੀ ਤਰਥੱਲੀ..
ਸਿਆਸੀ ਜਗਤ ‘ਚ ਵੱਡਾ ਧਮਾਕਾ, ਭਾਜਪਾ ‘ਚ ਛਿੜੀ ਬਗਾਵਤ! 11 ਮੰਡਲ ਪ੍ਰਧਾਨਾਂ ਨੇ ਦਿੱਤਾ ਸਮੂਹਿਕ ਅਸਤੀਫ਼ਾ, ਹਾਈਕਮਾਨ 'ਚ ਮੱਚੀ ਤਰਥੱਲੀ..
Embed widget