(Source: ECI/ABP News)
ਪਠਾਨਕੋਟ ਸਰਹੱਦ 'ਤੇ ਦਿਸਿਆ ਪਾਕਿਸਤਾਨੀ ਡਰੋਨ, 46 ਰਾਊਂਡ ਕੀਤੇ, ਫੋਰਸ ਵੱਲੋਂ ਇਲਾਕੇ 'ਚ ਤਲਾਸ਼ੀ ਮੁਹਿੰਮ ਜਾਰੀ
ਪਠਾਨਕੋਟ ਸਰਹੱਦ 'ਤੇ ਲਗਪਗ 12 ਵਜੇ ਡਰੋਨ ਦੇਖਿਆ ਗਿਆ। ਇਸ ਦੌਰਾਨ ਬੀਐਸਐਫ ਨੇ 46 ਰਾਊਂਡ ਫਾਇਰ ਕਰ ਕੇ ਉਸ ਨੂੰ ਖਦੇੜ ਦਿੱਤਾ। ਫੋਰਸ ਵੱਲੋਂ ਇਲਾਕੇ 'ਚ ਤਲਾਸ਼ੀ ਲਈ ਜਾ ਰਹੀ ਹੈ
![ਪਠਾਨਕੋਟ ਸਰਹੱਦ 'ਤੇ ਦਿਸਿਆ ਪਾਕਿਸਤਾਨੀ ਡਰੋਨ, 46 ਰਾਊਂਡ ਕੀਤੇ, ਫੋਰਸ ਵੱਲੋਂ ਇਲਾਕੇ 'ਚ ਤਲਾਸ਼ੀ ਮੁਹਿੰਮ ਜਾਰੀ Pakistani drone seen on Pathankot border, 46 rounds were fired, search operation continued in the area by the force ਪਠਾਨਕੋਟ ਸਰਹੱਦ 'ਤੇ ਦਿਸਿਆ ਪਾਕਿਸਤਾਨੀ ਡਰੋਨ, 46 ਰਾਊਂਡ ਕੀਤੇ, ਫੋਰਸ ਵੱਲੋਂ ਇਲਾਕੇ 'ਚ ਤਲਾਸ਼ੀ ਮੁਹਿੰਮ ਜਾਰੀ](https://feeds.abplive.com/onecms/images/uploaded-images/2022/07/17/6f477521a2063d0b9bda3b0845908a221658033068_original.jpg?impolicy=abp_cdn&imwidth=1200&height=675)
ਪਠਾਨਕੋਟ : ਪਠਾਨਕੋਟ ਸਰਹੱਦ 'ਤੇ ਲਗਪਗ 12 ਵਜੇ ਡਰੋਨ ਦੇਖਿਆ ਗਿਆ। ਇਸ ਦੌਰਾਨ ਬੀਐਸਐਫ ਨੇ 46 ਰਾਊਂਡ ਫਾਇਰ ਕਰ ਕੇ ਉਸ ਨੂੰ ਖਦੇੜ ਦਿੱਤਾ। ਫੋਰਸ ਵੱਲੋਂ ਇਲਾਕੇ 'ਚ ਤਲਾਸ਼ੀ ਲਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਫਾਈਰਿੰਗ ਕਰਨ ਤੋਂ ਬਾਅਦ ਡਰੋਨ ਪਾਕਿਸਤਾਨ ਵੱਲ ਚੱਲਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਸਰਹੱਦੀ ਖੇਤਰਾਂ ਵੱਲ ਡਰੋਨ ਆਉਂਦੇ ਰਹਿੰਦੇ ਹਨ ਜਿਨ੍ਹਾਂ 'ਚੋਂ ਕਈ ਸੁੱਟ ਦਿੱਤੇ ਜਾਂਦੇ ਹਨ ਤੇ ਕਈ ਡਰੋਨ ਗਾਇਬ ਹੋ ਜਾਂਦੇ ਹਨ। ਇਸ ਘਟਨਾਵਾਂ ਹੁਣ ਆਮ ਦੇਖਣ ਨੂੰ ਮਿਲਦੀਆਂ ਹਨ।
ਇਸ ਤੋਂ ਪਹਿਲਾਂ ਫਾਜ਼ਿਲਕਾ ਦੀ ਭਾਰਤ-ਪਾਕਿਸਤਾਨ ਸਰਹੱਦ 'ਤੇ ਤਾਰਬੰਦੀ ਤੋਂ ਪਾਰ ਇਕ ਡ੍ਰੋਨ ਨਜ਼ਰ ਆਇਆ ਸੀ ਜਿਸ ਨੂੰ ਬੀਐਸਐਫ ਨੇ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਹਾਲਾਂਕਿ ਇਸ ਡ੍ਰੋਨ ਦੇ ਨਾਲ ਇੱਕ ਕਿੱਲੋ ਛੇ ਸੌ ਗ੍ਰਾਮ ਹੈਰੋਇਨ ਵੀ ਬਰਾਮਦ ਹੋਈ ਹੈ। ਜਿਸ ਤੋਂ ਬਾਅਦ ਅੱਜ ਬੀਐਸਐਫ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਪੱਤਰਕਾਰਾਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਬੀਐਸਐਫ ਦੇ ਡੀਆਈਜੀ ਵੀਪੀ ਬਡੋਲਾ ਨੇ ਦੱਸਿਆ ਕਿ ਪਾਕਿਸਤਾਨ ਦੇ ਵੱਲੋਂ ਡ੍ਰੋਨ ਆ ਰਿਹਾ ਸੀ ਜਿਵੇਂ ਹੀ ਭਾਰਤ ਪਾਕਿਸਤਾਨ ਤਾਰਬੰਦੀ 'ਤੇ ਤਾਇਨਾਤ ਬੀਐਸਐਫ ਜਵਾਨਾਂ ਦੀ ਨਜ਼ਰ ਉਸ 'ਤੇ ਪਈ ਤਾਂ ਉਸ ਨੂੰ ਤੁਰੰਤ ਡੇਗ ਲਿਆ ਗਿਆ ਤੇ ਆਪਣੇ ਕਬਜ਼ੇ 'ਚ ਲੈ ਲਿਆ। ਜਿਸ ਤੋਂ ਬਾਅਦ ਇੱਕ ਕਿਲੋ ਛੇ ਸੌ ਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਹਾਲਾਂਕਿ ਇਸ ਨੂੰ ਹੁਣ ਜਾਂਚ ਦੇ ਲਈ ਫੋਰੈਂਸਿਕ ਲੈਬ ਵਿੱਚ ਭੇਜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ
ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)