Punjab News: ਪੰਨੂ ਦੀ CM ਮਾਨ ਨੂੰ 'ਸਿਆਸੀ ਮੌਤ' ਧਮਕੀ, ਅੰਮ੍ਰਿਤਪਾਲ ਦਾ ਵੀ ਕੀਤਾ ਜ਼ਿਕਰ, ਪੁਲਿਸ ਦੇ ਪਰਿਵਾਰਾਂ ਨੂੰ ਸਾਵਧਨ ਰਹਿਣ ਦੀ ਸਲਾਹ
SFJ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਖਾਲਿਸਤਾਨ ਦੇ ਸਮਰਥਨ ਵਿੱਚ ਜਥੇਬੰਦ ਹੋਏ ਹਨ ਤੇ ਇਹ ਲਹਿਰ ਪੰਜਾਬ ਉੱਤੇ ਭਾਰਤ ਦੇ ਕੰਟਰੋਲ ਨੂੰ ਚੁਣੌਤੀ ਦੇਵੇਗੀ। ਜਨਮਤ ਸੰਗ੍ਰਹਿ ਕਾਰਨ ਨੌਜਵਾਨਾਂ ਦਾ ਗੁੱਸਾ ਬੰਬ ਵਾਂਗ ਫਟ ਜਾਵੇਗਾ।
Punjab News: ਸਿੱਖ ਫਾਰ ਜਸਟਿਸ (SFJ) ਦੇ ਆਗੂ ਗੁਰਪਤਵੰਤ ਸਿੰਘ ਪੰਨੂ (Gurpatwant Pannu) ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਵਿਰੁੱਧ ਇੱਕ ਵੀਡੀਓ ਜਾਰੀ ਕਰਕੇ ਉਨ੍ਹਾਂ ਨੂੰ 'ਰਾਜਨੀਤਿਕ ਮੌਤ' ਦੀ ਧਮਕੀ ਦਿੱਤੀ ਹੈ। SFJ ਦੇ ਮੁਖੀ ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਦੀ ਬੁਲੇਟਪਰੂਫ ਸੁਰੱਖਿਆ ਉਸਨੂੰ ਸਰੀਰਕ ਨੁਕਸਾਨ ਤੋਂ ਬਚਾ ਸਕਦੀ ਹੈ ਪਰ "ਰਾਜਨੀਤਿਕ ਮੌਤ" ਤੋਂ ਨਹੀਂ।
ਅੰਮ੍ਰਿਤਪਾਲ ਸਿੰਘ ਦਾ ਕੀ ਕੀਤਾ ਜ਼ਿਕਰ ?
ਆਪਣੀ ਵੀਡੀਓ ਵਿੱਚ SFJ ਨੇ ਕਿਹਾ ਕਿ ਭਗਵੰਤ ਮਾਨ ਨੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ 'ਖਾਲਸਾ ਵਹੀਰ' ਨਾਮਕ ਸਮਾਜਿਕ ਮੁਹਿੰਮ ਲਈ ਅੱਤਵਾਦ ਵਿਰੋਧੀ ਕਾਨੂੰਨ NSA ਤਹਿਤ ਕੇਸ ਦਰਜ ਕਰਵਾਏ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਪੀਲੀਭੀਤ ਵਿੱਚ ਹੋਏ ਕਥਿਤ ਫਰਜ਼ੀ ਮੁਕਾਬਲੇ ਲਈ ਸੀਐਮ ਮਾਨ ਨੂੰ ਜ਼ਿੰਮੇਵਾਰ ਠਹਿਰਾਇਆ ਜਿਸ ਵਿੱਚ ਤਿੰਨ ਸਿੱਖ ਨੌਜਵਾਨਾਂ ਨੇ ਆਪਣੀ ਜਾਨ ਗਵਾਈ। SFJ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਖਾਲਿਸਤਾਨ ਦੇ ਸਮਰਥਨ ਵਿੱਚ ਜਥੇਬੰਦ ਹੋਏ ਹਨ ਤੇ ਇਹ ਲਹਿਰ ਪੰਜਾਬ ਉੱਤੇ ਭਾਰਤ ਦੇ ਕੰਟਰੋਲ ਨੂੰ ਚੁਣੌਤੀ ਦੇਵੇਗੀ। ਜਨਮਤ ਸੰਗ੍ਰਹਿ ਕਾਰਨ ਨੌਜਵਾਨਾਂ ਦਾ ਗੁੱਸਾ ਬੰਬ ਵਾਂਗ ਫਟ ਜਾਵੇਗਾ।
ਸਿਆਸੀ ਪਰਵਿਰਾਂ ਨੂੰ ਵੀ ਦਿੱਤੀ ਧਮਕੀ
ਇਸ ਦੇ ਨਾਲ ਹੀ SFJ ਨੇ ਆਮ ਆਦਮੀ ਪਾਰਟੀ (AAP) ਦੇ ਆਗੂਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਣ ਬਾਰੇ ਵੀ ਗੱਲ ਕੀਤੀ। ਇਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਖਾਲਿਸਤਾਨ ਪੱਖੀ ਸਮਰਥਕਾਂ ਵਿਰੁੱਧ ਦਮਨਕਾਰੀ ਕਦਮਾਂ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਇਸਨੇ ਪੰਜਾਬ ਪੁਲਿਸ ਅਧਿਕਾਰੀਆਂ ਨੂੰ ਇਹ ਵੀ ਚੇਤਾਵਨੀ ਦਿੱਤੀ ਕਿ ਖਾਲਿਸਤਾਨ ਪੱਖੀ ਸਿੱਖਾਂ ਵਿਰੁੱਧ ਕਾਰਵਾਈ ਕਰਨ ਵਾਲਿਆਂ ਵਿਰੁੱਧ ਅੰਤਰਰਾਸ਼ਟਰੀ ਕਾਨੂੰਨਾਂ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜ਼ਿਕਰ ਕਰ ਦਈਏ ਕਿ ਪੰਨੂ ਨੇ ਤਿੰਨ ਦਿਨ ਪਹਿਲਾਂ ਸੀਐਮ ਭਗਵੰਤ ਮਾਨ ਨੂੰ ਵੀ ਧਮਕੀ ਦਿੱਤੀ ਸੀ ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਆਪਣਾ ਪ੍ਰੋਗਰਾਮ ਬਦਲ ਦਿੱਤਾ ਤੇ ਅੱਜ ਉਨ੍ਹਾਂ ਨੇ ਫਰੀਦਕੋਟ ਦੀ ਬਜਾਏ ਪਟਿਆਲਾ ਵਿੱਚ ਝੰਡਾ ਲਹਿਰਾਇਆ। ਹਾਲਾਂਕਿ, ਪੁਲਿਸ ਨੇ ਕਿਹਾ ਕਿ ਇਹ ਤਬਦੀਲੀ ਮੁੱਖ ਮੰਤਰੀ ਦੇ ਰੁਝੇਵਿਆਂ ਕਾਰਨ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਨੂ ਨੇ ਤਿੰਨ ਦਿਨ ਪਹਿਲਾਂ ਕਿਹਾ ਸੀ ਕਿ ਉਸਨੇ ਫਰੀਦਕੋਟ ਰੇਲਵੇ ਸਟੇਸ਼ਨ ਅਤੇ ਨਹਿਰੂ ਸਟੇਡੀਅਮ 'ਤੇ ਖਾਲਿਸਤਾਨੀ ਨਾਅਰੇ ਲਿਖਵਾਏ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
