ਪੜਚੋਲ ਕਰੋ

ਰਾਸ਼ਟਰਪਤੀ ਨੂੰ ਲਿਖੀ ਚਿੱਠੀ 'ਚ ਬਾਦਲ ਨੇ ਕਹੀਆਂ ਵੱਡੀਆਂ ਗੱਲਾਂ, ਪੰਜਾਬ ਦੀ ਸਿਆਸਤ ਦਾ ਬਦਲਿਆ ਰੁਖ਼

ਬਾਦਲ ਦੀ ਤਿੱਖੀ ਸ਼ਬਦਵਾਲੀ ਨੂੰ ਵੇਖ ਸਹਿਜੇ ਹੀ ਸਮਝਿਆ ਜਾ ਸਕਦਾ ਹੈ ਕਿ ਪੰਜਾਬ ਦੀ ਸਿਆਸਤ ਦਾ ਰੁਖ਼ ਬਦਲ ਰਿਹਾ ਹੈ। ਬਾਦਲ ਨੇ ਪਹਿਲੀ ਵਾਰ ਕੇਂਦਰ ਸਰਕਾਰ ਪ੍ਰਤੀ ਇੰਨੀ ਸਖਤ ਸ਼ਬਦਵਾਲੀ ਵਰਤੀ ਹੈ।

ਚੰਡੀਗੜ੍ਹ: ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਤੇ ਸਾਬਕਾ ਕੇਂਦਰੀ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਅੰਦੋਲਨਕਾਰੀ ਕਿਸਾਨਾਂ ਦੇ ਹੱਕ ਵਿੱਚ ਆਪਣਾ ‘ਪਦਮ ਵਿਭੂਸ਼ਨ’ ਪੁਰਸਕਾਰ ਕੇਂਦਰ ਸਰਕਾਰ ਨੂੰ ਵਾਪਸ ਕਰ ਦਿੱਤਾ ਹੈ। ਵੱਡੇ ਬਾਦਲ ਨੇ ਆਪਣਾ ਇਹ ਵੱਕਾਰੀ ਪੁਰਸਕਾਰ ਵਾਪਸ ਕਰਦਿਆਂ ਰਾਸ਼ਟਰਪਤੀ ਨੂੰ ਲਿਖੀ ਚਿੱਠੀ ਵਿੱਚ ਲਿਖਿਆ ਹੈ ਕਿ ਭਾਰਤ ਸਰਕਾਰ ਨੇ ਕਿਸਾਨਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਬਾਦਲ ਦੀ ਤਿੱਖੀ ਸ਼ਬਦਵਾਲੀ ਨੂੰ ਵੇਖ ਸਹਿਜੇ ਹੀ ਸਮਝਿਆ ਜਾ ਸਕਦਾ ਹੈ ਕਿ ਪੰਜਾਬ ਦੀ ਸਿਆਸਤ ਦਾ ਰੁਖ਼ ਬਦਲ ਰਿਹਾ ਹੈ। ਬਾਦਲ ਨੇ ਪਹਿਲੀ ਵਾਰ ਕੇਂਦਰ ਸਰਕਾਰ ਪ੍ਰਤੀ ਇੰਨੀ ਸਖਤ ਸ਼ਬਦਵਾਲੀ ਵਰਤੀ ਹੈ। ਮੰਨਿਆ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਕਰਕੇ ਪੰਜਾਬ ਦੀ ਸਿਆਸਤ ਵੱਡੀ ਕਰਵਟ ਲੈਣ ਜਾ ਰਹੀ ਹੈ। ਇਸ ਕਰਕੇ ਹੀ ਘਾਗ ਸਿਆਸਤਦਾਨ ਬਾਦਲ ਪਹਿਲਾਂ ਹੀ ਹਾਲਾਤ ਨੂੰ ਸਮਝ ਗਏ ਹਨ। ਬਾਦਲ ਨੇ ਕਿਹਾ ਕਿ ਕਿਸਾਨ ਇੰਨੇ ਦਿਨਾਂ ਤੋਂ ਸ਼ਾਂਤੀਪੂਰਨ ਤੇ ਜਮਹੂਰੀ ਢੰਗ ਨਾਲ ਆਪਣੀਆਂ ਮੰਗਾਂ ਲਈ ਅੰਦੋਲਨ ਕਰ ਰਹੇ ਹਨ ਪਰ ਸਰਕਾਰ ਦਾ ਰਵੱਈਆ ਪੂਰੀ ਤਰ੍ਹਾਂ ਉਦਾਸੀਨ ਤੇ ਅਪਮਾਨਜਨਕ ਹੈ। ਦੱਸ ਦੇਈਏ ਕਿ ਕਿਸਾਨ ਭਾਰਤ ਸਰਕਾਰ ਵੱਲੋਂ ਬਣਾਏ 3 ਨਵੇਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕਰ ਰਹੀ ਹੈ। Parkash Singh Badal Returns Vibhushan: ਖੇਤੀਬਾੜੀ ਕਾਨੂੰਨ ਦੇ ਵਿਰੋਧ ਕਾਰਨ ਪ੍ਰਕਾਸ਼ ਸਿੰਘ ਬਾਦਲ ਨੇ ਪਦਮ ਵਿਭੂਸ਼ਣ ਕੀਤਾ ਵਾਪਸ ਬਾਦਲ ਨੇ ਰਾਸ਼ਟਰਪਤੀ ਨੂੰ ਲਿਖੀ ਇੱਕ ਲੰਮੀ ਚਿੱਠੀ ਵਿੱਚ ਲਿਖਿਆ ਹੈ ਕਿ ਕਿਸਾਨਾਂ ਪ੍ਰਤੀ ਕੇਂਦਰ ਸਰਕਾਰ ਦਾ ਰਵੱਈਆ ਪੂਰੀ ਤਰ੍ਹਾਂ ਗ਼ੈਰ ਵਾਜਬ ਹੈ। ਆਰਡੀਨੈਂਸ ਜਾਰੀ ਕਰਨ ਲੱਗੇ ਤਾਂ ਭਾਰਤ ਸਰਕਾਰ ਨੇ ਇਹੋ ਭਰੋਸਾ ਦਿਵਾਇਆ ਸੀ ਕਿ ਕਿਸਾਨਾਂ ਦੇ ਸਾਰੇ ਖ਼ਦਸ਼ੇ ਦੂਰ ਕਰ ਦਿੱਤੇ ਜਾਣਗੇ। ਸੀਨੀਅਰ ਬਾਦਲ ਨੇ ਆਪਣੀ ਚਿੱਠੀ ਵਿੱਚ ਲਿਖਿਆ ਹੈ ਕਿ ਇਸ ਤੋਂ ਪਹਿਲਾਂ ਇੰਨੇ ਲੰਮੇ ਸਿਆਸੀ ਕਰੀਅਰ ਵਿੱਚ ਉਨ੍ਹਾਂ ਨੂੰ ਕਦੇ ਵੀ ਅਜਿਹੇ ਦੁਖਦਾਈ ਛਿਣਾਂ ਦਾ ਸਾਹਮਣਾ ਨਹੀਂ ਕਰਨਾ ਪਿਆ। ਉਨ੍ਹਾਂ ਕੇਂਦਰ ਸਰਕਾਰ ਨੂੰ ਕਿਸਾਨਾਂ ਪ੍ਰਤੀ ਅਹਿਸਾਨ-ਫ਼ਰਾਮੋਸ਼ ਵੀ ਕਰਾਰ ਦਿੱਤਾ। ਬਾਦਲ ਨੇ ਅੱਗੇ ਲਿਖਿਆ ਹੈ ਕਿ 1960ਵਿਆਂ ਦੌਰਾਨ ਜਦੋਂ ਦੇਸ਼ ਵਿੱਚ ਅਨਾਜ ਦੀ ਕਮੀ ਹੁੰਦੀ ਸੀ, ਭੁੱਖਮਰੀ ਵਾਲੇ ਹਾਲਾਤ ਸਨ ਤੇ ਸਾਨੂੰ ਅਨਾਜ ਹੋਰਨਾਂ ਦੇਸ਼ਾਂ ਤੋਂ ਮੰਗਣਾ ਪੈਂਦਾ ਸੀ; ਤਦ ਸਕਰਾਰ ਨੇ ਕਿਸਾਨਾਂ ਨੂੰ ਹੀ ਕੁਝ ਕਰ ਵਿਖਾਉਣ ਲਈ ਆਖਿਆ ਸੀ ਤੇ ਕਿਸਾਨਾਂ ਨੇ ਤਿੰਨ ਸਾਲਾਂ ਦੇ ਰਿਕਾਰਡ ਸਮੇਂ ਅੰਦਰ ਹੀ ਭਾਰਤ ਨੂੰ ਅਨਾਜ ਬਰਾਮਦ ਕਰਨ ਵਾਲਾ ਦੇਸ਼ ਬਣਾ ਦਿੱਤਾ ਸੀ। ਪੰਜਾਬ ਦੇ ਕਿਸਾਨ ਦੇਸ਼ ਵਿੱਚ ਹਰਾ ਇਨਕਲਾਬ ਲਿਆਉਣ ਦੇ ਮਾਮਲੇ ’ਚ ਮੋਹਰੀ ਰਹੇ ਸਨ ਪਰ ਇੰਝ ਕਰਦਿਆਂ ਉਨ੍ਹਾਂ ਨੂੰ ਆਪਣੇ ਪੰਜਾਬ ਦੀ ਧਰਤੀ ਦੀ ਉਪਜਾਇਕਤਾ ਤੇ ਪਾਣੀ ਜਿਹੇ ਦੋ ਕੁਦਰਤੀ ਸਰੋਤਾਂ ਦੀ ਕੁਰਬਾਨੀ ਵੀ ਕਰਨੀ ਪਈ। ਰਵਨੀਤ ਬਿੱਟੂ ਦੇ ਖਾਲਿਸਤਾਨ ਵਾਲੇ ਬਿਆਨ 'ਤੇ ਕਿਸਾਨ ਲੀਡਰ ਦਾ ਜਵਾਬਅੱਜ ਜਦੋਂ ਕਿਸਾਨ ਨੂੰ ਜਿਊਣ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ, ਉਪਰੋਂ ਇਹ ਨਵੇਂ ਤਿੰਨ ਕਾਲੇ ਖੇਤੀ ਕਾਨੂੰਨ ਉਸ ਲਈ ਵੱਡੀ ਮੁਸੀਬਤ ਬਣ ਕੇ ਆਣ ਖਲੋਤੇ ਹਨ।…ਪਰ ਕਿਸਾਨਾਂ ਪ੍ਰਤੀ ਸਰਕਾਰ ਦਾ ਰਵੱਈਆ ਬੇਹੱਦ ਦੁਖਦਾਈ ਹੈ। ਕਿਸਾਨਾਂ ਉੱਤੇ ਹੁਣ ਲਾਠੀਚਾਰਜ ਕੀਤਾ ਜਾ ਰਿਹਾ ਹੈ, ਉਨ੍ਹਾਂ ਉੱਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ ਤੇ ਪਾਣੀ ਦੀਆਂ ਬੁਛਾੜਾਂ ਵੱਖਰੀਆਂ ਮਾਰੀਆਂ ਜਾ ਰਹੀਆਂ ਹਨ।…ਮੈਂ ਪੰਜਾਬ ਦੀ ਜਨਤਾ ਪ੍ਰਤੀ ਵਚਨਬੱਧ ਹਾਂ ਤੇ ਕਿਸਾਨਾਂ ਦੀ ਗਿਣਤੀ ਸਾਡੇ ਸੂਬੇ ’ਚ ਸਭ ਤੋਂ ਵੱਧ ਹੈ। ਉਨ੍ਹਾਂ ਕਰਕੇ ਹੀ ਮੈਨੁੰ ‘ਪਦਮ ਵਿਭੂਸ਼ਨ’ ਪੁਰਸਕਾਰ ਮਿਲਿਆ ਸੀ। ਅੱਜ ਜਦੋਂ ਉਸ ਕਿਸਾਨ ਦੀ ਇੱਜ਼ਤ ਹੀ ਰੁਲ਼ ਰਹੀ ਹੈ, ਇਸ ਲਈ ਮੈਨੂੰ ਹੁਣ ਇਹ ਪੁਰਸਕਾਰ ਆਪਣੇ ਕੋਲ ਰੱਖਣ ਦੀ ਕੋਈ ਤੁਕ ਨਹੀਂ ਜਾਪਦੀ। ਇਸੇ ਲਈ ਮੈਂ ਸਰਕਾਰ ਦੇ ਵਿਸ਼ਵਾਸਘਾਤ ਕਾਰਣ ਇਹ ਪੁਰਸਕਾਰ ਵਾਪਸ ਕਰ ਰਿਹਾ ਹਾਂ।’ ਅੰਤ ’ਚ ਬਾਦਲ ਨੇ ਰਾਸ਼ਟਰਪਤੀ ਤੋਂ ਇਸ ਰੇੜਕੇ ਦਾ ਕੋਈ ਸਾਰਥਕ ਹੱਲ ਲੱਭਣ ਦੀ ਆਸ ਵੀ ਪ੍ਰਗਟਾਈ ਹੈ। ਢੀਂਡਸਾ ਨੇ ਵੀ ਕੇਂਦਰ ਨੂੰ ਮੋੜਿਆ ਪਦਮ ਭੂਸ਼ਨ ਐਵਾਰਡ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ ਅੱਜ ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਲੱਗੇਗਾ Powercut
Punjab News: ਪੰਜਾਬ 'ਚ ਅੱਜ ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਲੱਗੇਗਾ Powercut
Shah rukh Khan-Karan Johar: ਸ਼ਾਹਰੁਖ ਖਾਨ-ਕਰਨ ਜੌਹਰ ਦੇ ਸਮਲਿੰਗੀ ਸਬੰਧਾਂ ਨੂੰ ਲੈ ਫਿਰ ਛਿੜੀ ਚਰਚਾ, ਵਾਇਰਲ ਵੀਡੀਓ ਨੇ ਫੈਨਜ਼ ਦੇ ਉਡਾਏ ਹੋਸ਼
ਸ਼ਾਹਰੁਖ ਖਾਨ-ਕਰਨ ਜੌਹਰ ਦੇ ਸਮਲਿੰਗੀ ਸਬੰਧਾਂ ਨੂੰ ਲੈ ਫਿਰ ਛਿੜੀ ਚਰਚਾ, ਵਾਇਰਲ ਵੀਡੀਓ ਨੇ ਫੈਨਜ਼ ਦੇ ਉਡਾਏ ਹੋਸ਼
ਪੰਜਾਬ ਦੇ 5 ਸ਼ਹਿਰਾਂ ਦੀ ਹਵਾ ਹੋਈ ਖਰਾਬ, ਜਾਣੋ ਆਪਣੇ ਸ਼ਹਿਰ ਦਾ AQI
ਪੰਜਾਬ ਦੇ 5 ਸ਼ਹਿਰਾਂ ਦੀ ਹਵਾ ਹੋਈ ਖਰਾਬ, ਜਾਣੋ ਆਪਣੇ ਸ਼ਹਿਰ ਦਾ AQI
ਕੱਚਾ ਜਾਂ ਉਬਲਿਆ ਹੋਇਆ? ਕਿਹੜਾ ਦੁੱਧ ਸਿਹਤ ਦੇ ਲਈ ਵੱਧ ਫਾਇਦੇਮੰਦ
ਕੱਚਾ ਜਾਂ ਉਬਲਿਆ ਹੋਇਆ? ਕਿਹੜਾ ਦੁੱਧ ਸਿਹਤ ਦੇ ਲਈ ਵੱਧ ਫਾਇਦੇਮੰਦ
Advertisement
ABP Premium

ਵੀਡੀਓਜ਼

ਕੌਣ ਹੈ ਨੀਰੂ ਬਾਜਵਾ ਦਾ ਚੁਗਲੀ Partner , ਹੋ ਗਿਆ ਖੁਲਾਸਾJaipur 'ਚ ਵੀ ਤੁਰੀ ਪੱਗ ਦੀ ਗੱਲ , ਕਮਾਲ ਕਰ ਗਏ ਦਿਲਜੀਤ ਦੋਸਾਂਝਕੁੜੀਆਂ ਭਾਲਦੀਆਂ ਰੋਡਾ ਮੁੰਡਾ ,ਪੱਗ ਵਾਲੇ ... ਵੇਖੋ ਕੇ ਬੋਲੇ ਜੱਸ ਬਾਜਵਾਸਲਮਾਨ ਖਾਨ ਨੂੰ ਕੋਈ ਧਮਕੀ ਨਹੀਂ ਦੇ ਸਕਦਾ , ਗੱਜੇ ਧਾਕੜ ਵਿਲਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਅੱਜ ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਲੱਗੇਗਾ Powercut
Punjab News: ਪੰਜਾਬ 'ਚ ਅੱਜ ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਲੱਗੇਗਾ Powercut
Shah rukh Khan-Karan Johar: ਸ਼ਾਹਰੁਖ ਖਾਨ-ਕਰਨ ਜੌਹਰ ਦੇ ਸਮਲਿੰਗੀ ਸਬੰਧਾਂ ਨੂੰ ਲੈ ਫਿਰ ਛਿੜੀ ਚਰਚਾ, ਵਾਇਰਲ ਵੀਡੀਓ ਨੇ ਫੈਨਜ਼ ਦੇ ਉਡਾਏ ਹੋਸ਼
ਸ਼ਾਹਰੁਖ ਖਾਨ-ਕਰਨ ਜੌਹਰ ਦੇ ਸਮਲਿੰਗੀ ਸਬੰਧਾਂ ਨੂੰ ਲੈ ਫਿਰ ਛਿੜੀ ਚਰਚਾ, ਵਾਇਰਲ ਵੀਡੀਓ ਨੇ ਫੈਨਜ਼ ਦੇ ਉਡਾਏ ਹੋਸ਼
ਪੰਜਾਬ ਦੇ 5 ਸ਼ਹਿਰਾਂ ਦੀ ਹਵਾ ਹੋਈ ਖਰਾਬ, ਜਾਣੋ ਆਪਣੇ ਸ਼ਹਿਰ ਦਾ AQI
ਪੰਜਾਬ ਦੇ 5 ਸ਼ਹਿਰਾਂ ਦੀ ਹਵਾ ਹੋਈ ਖਰਾਬ, ਜਾਣੋ ਆਪਣੇ ਸ਼ਹਿਰ ਦਾ AQI
ਕੱਚਾ ਜਾਂ ਉਬਲਿਆ ਹੋਇਆ? ਕਿਹੜਾ ਦੁੱਧ ਸਿਹਤ ਦੇ ਲਈ ਵੱਧ ਫਾਇਦੇਮੰਦ
ਕੱਚਾ ਜਾਂ ਉਬਲਿਆ ਹੋਇਆ? ਕਿਹੜਾ ਦੁੱਧ ਸਿਹਤ ਦੇ ਲਈ ਵੱਧ ਫਾਇਦੇਮੰਦ
ਰਾਇਤੇ ਵਾਲੇ ਦਹੀਂ 'ਚ ਤੁਸੀਂ ਵੀ ਮਿਲਾਉਂਦੇ ਹੋ ਆਹ ਚੀਜ਼, ਤਾਂ ਹੋ ਜਾਓ ਸਾਵਧਾਨ, ਵਿਗੜ ਸਕਦੀ ਸਿਹਤ
ਰਾਇਤੇ ਵਾਲੇ ਦਹੀਂ 'ਚ ਤੁਸੀਂ ਵੀ ਮਿਲਾਉਂਦੇ ਹੋ ਆਹ ਚੀਜ਼, ਤਾਂ ਹੋ ਜਾਓ ਸਾਵਧਾਨ, ਵਿਗੜ ਸਕਦੀ ਸਿਹਤ
ਹਾਰਟ ਅਤੇ ਬੀਪੀ ਦੇ ਮਰੀਜ਼ਾਂ ਨੂੰ ਛਠ ਦਾ ਵਰਤ ਰੱਖਣ ਵੇਲੇ ਇਨ੍ਹਾਂ ਗੱਲਾਂ ਦਾ ਰੱਖਣਾ ਚਾਹੀਦਾ ਖਾਸ ਧਿਆਨ, ਨਹੀਂ ਤਾਂ...
ਹਾਰਟ ਅਤੇ ਬੀਪੀ ਦੇ ਮਰੀਜ਼ਾਂ ਨੂੰ ਛਠ ਦਾ ਵਰਤ ਰੱਖਣ ਵੇਲੇ ਇਨ੍ਹਾਂ ਗੱਲਾਂ ਦਾ ਰੱਖਣਾ ਚਾਹੀਦਾ ਖਾਸ ਧਿਆਨ, ਨਹੀਂ ਤਾਂ...
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (5-11-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (5-11-2024)
Punjab News: ਗਿੱਦੜਬਾਹਾ ਪਹੁੰਚੇ ਰਵਨੀਤ ਬਿੱਟੂ ਦਾ ਵੱਡਾ ਐਲਾਨ, ਕਿਹਾ-2027 ਲਈ ਮੈਂ ਮੁੱਖ ਮੰਤਰੀ ਅਹੁਦੇ ਦਾ ਹਾਂ ਦਾਅਵੇਦਾਰ
Punjab News: ਗਿੱਦੜਬਾਹਾ ਪਹੁੰਚੇ ਰਵਨੀਤ ਬਿੱਟੂ ਦਾ ਵੱਡਾ ਐਲਾਨ, ਕਿਹਾ-2027 ਲਈ ਮੈਂ ਮੁੱਖ ਮੰਤਰੀ ਅਹੁਦੇ ਦਾ ਹਾਂ ਦਾਅਵੇਦਾਰ
Embed widget