ਪ੍ਰਕਾਸ਼ ਸਿੰਘ ਬਾਦਲ ਦਾ ਵੱਡਾ ਐਲਾਨ, ਕਿਹਾ ਨਹੀਂ ਲਵਾਂਗਾ ਪੈਨਸ਼ਨ
ਪੰਜ ਵਾਰ ਦੇ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਵੱਡਾ ਐਲਾਨ ਕੀਤਾ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਾਬਕਾ ਵਿਧਾਇਕ ਦੇ ਤੌਰ 'ਤੇ ਮਿਲਣ ਵਾਲੀ ਪੈਨਸ਼ਨ ਉਹ ਨਹੀਂ ਲੈਣਗੇ।
ਚੰਡੀਗੜ੍ਹ: ਪੰਜ ਵਾਰ ਦੇ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਵੱਡਾ ਐਲਾਨ ਕੀਤਾ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਾਬਕਾ ਵਿਧਾਇਕ ਦੇ ਤੌਰ 'ਤੇ ਮਿਲਣ ਵਾਲੀ ਪੈਨਸ਼ਨ ਉਹ ਨਹੀਂ ਲੈਣਗੇ। ਉਨ੍ਹਾਂ ਕਿਹਾ ਕਿ ਇਸ ਪੈਸੇ ਨੂੰ ਪੰਜਾਬ ਦੇ ਹਿੱਤਾਂ ਲਈ ਵਰਤਿਆ ਜਾਵੇ।
ਸ਼੍ਰੋਮਣੀ ਅਕਾਲੀ ਦਲ ਨੇ ਟਵੀਟ ਕੀਤਾ, "ਮੈਂ ਬੇਨਤੀ ਕਰਦਾ ਹਾਂ @PunjabGovtIndia ਤੇ ਮਾਨਯੋਗ ਸਪੀਕਰ ਨੂੰ ਕਿ ਸਾਬਕਾ ਵਿਧਾਇਕ ਦੇ ਤੌਰ 'ਤੇ ਜੋ ਵੀ ਪੈਨਸ਼ਨ ਮੈਨੂੰ ਮਿਲ ਰਹੀ ਹੈ, ਕਿਰਪਾ ਕਰਕੇ ਉਸ ਦੀ ਵਰਤੋਂ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਕੀਤੀ ਜਾਵੇ। ਇਸ ਨੂੰ ਕਿਸੇ ਵੀ ਹਾਲਤ ਵਿੱਚ ਮੈਨੂੰ ਨਹੀਂ ਭੇਜਿਆ ਜਾਣਾ ਚਾਹੀਦਾ। ਲਿਖਤੀ ਰੂਪ ਵਿੱਚ ਰਸਮੀ ਬੇਨਤੀ ਵੱਖਰੇ ਤੌਰ 'ਤੇ ਭੇਜੀ ਜਾ ਰਹੀ ਹੈ- ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ"
I request @PunjabGovtIndia &hon’ble speaker that whatever pension accrues to me as ex MLA may please be used for the interests of the people of Pb (Lok hitaan vaaste). It should in no case be sent to me. Formal request in writing being sent separately- Parkash S. Badal, Former CM pic.twitter.com/ZZKBpcmw39
— Shiromani Akali Dal (@Akali_Dal_) March 17, 2022
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵਿਧਾਨ ਸਭਾ ਚੋਣਾਂ ਵਿੱਚ ਹਾਰ ਦਾ ਮੰਥਨ ਕਰਨ ਮਗਰੋਂ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਫੇਸਬੁੱਕ ਉੱਪਰ ਪੋਸਟ ਪਾ ਕਿ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਪੰਜਾਬ ਦੀ ਮੋਹਰੀ ਪਾਰਟੀ ਵਜੋਂ ਅੱਗੇ ਲਿਆਉਣ ਤੇ ਪੰਥ ਦੀ ਬਿਹਤਰੀ ਤੇ ਚੜ੍ਹਦੀਕਲਾ ਵਾਸਤੇ ਹਰ ਸੇਵਾ ਨਿਭਾਉਣ ਲਈ ਤਿਆਰ-ਬਰ-ਤਿਆਰ ਹੈ।
ਸੁਖਬੀਰ ਬਾਦਲ ਨੇ ਪੋਸਟ ਵਿੱਚ ਲਿਖਿਆ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਜ਼ਿਲ੍ਹਾ ਪ੍ਰਧਾਨਾਂ ਨਾਲ ਕੱਲ੍ਹ ਹੋਈਆਂ ਬੈਠਕਾਂ 'ਚ ਵਿਸਥਾਰ ਸਹਿਤ ਵਿਚਾਰ-ਚਰਚਾ ਹੋਈ। ਇਸ ਦਾ ਮੁੱਖ ਵਿਸ਼ਾ ਰਹੇ ਪਾਰਟੀ ਦੀ ਮੁੜ ਸੁਰਜੀਤੀ ਤੇ ਉਸ ਮੁਤਾਬਕ ਲੋਕ ਸੰਪਰਕ ਦਾ ਵਾਧਾ ਰਿਹਾ। ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਲੋਕ ਮਸਲਿਆਂ ਦੀ ਪੈਰਵੀ ਰਾਹੀਂ ਪਾਰਟੀ ਕੇਡਰ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਪੰਜਾਬ ਦੀ ਮੋਹਰੀ ਪਾਰਟੀ ਵਜੋਂ ਅੱਗੇ ਲਿਆਉਣ ਤੇ ਪੰਥ ਦੀ ਬਿਹਤਰੀ ਤੇ ਚੜ੍ਹਦੀਕਲਾ ਵਾਸਤੇ ਹਰ ਸੇਵਾ ਨਿਭਾਉਣ ਲਈ ਤਿਆਰ-ਬਰ-ਤਿਆਰ ਹੈ।