ਜਿਹੜਾ ਮੁੱਖ ਮੰਤਰੀ ਆਪਣੇ ਸੂਬੇ ਦੀ ਥਾਂ ਦੂਜੇ ਸੂਬਿਆਂ ਵਿੱਚ ਘੁੰਮਦੈ, ਉਹ ਪੰਜਾਬ ਦਾ ਕੀ ਭਲਾ ਕਰੇਗਾ-ਢੀਂਡਸਾ
ਪੰਜਾਬ ਦਾ ਮਾਹੌਲ ਦਿਨੋ - ਦਿਨ ਖ਼ਰਾਬ ਹੋ ਰਿਹਾ ਹੈ, ਪਰ ਮਾਨ ਸਰਕਾਰ ਸੁੱਤੀ ਪਈ ਹੈ। ਵਪਾਰੀ ਆਪਣਾ ਕਾਰੋਬਾਰ ਸਮੇਟ ਕੇ ਬਾਹਰ ਜਾਣ ਦੀ ਤਿਆਰੀ ਕਰਨ ਵਿਚ ਜੁੱਟ ਗਏ ਹਨ। ਕਾਰਖਾਨੇ, ਇੰਡਸਟ੍ਰੀਲਿਸਟ ਪੰਜਾਬ ਵਿੱਚ ਪੈਸਾ ਲਾਉਣ ਤੋਂ ਹੱਥ ਘੁੱਟਣ ਲੱਗ ਪਏ ਹਨ।
Punjab News: ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਕਰੜੀ ਸ਼ਬਦੀ ਵਾਰ ਕੀਤੇ ਹਨ। ਢੀਂਡਸਾ ਨੇ ਕਿਹਾ ਕਿ ਜਿਹੜਾ ਮੰਤਰੀ ਮੁੱਖ ਮੰਤਰੀ ਅੱਧੇ ਤੋਂ ਵੱਧ ਸਮਾਂ ਬਾਹਰਲੇ ਸੂਬਿਆਂ 'ਚ ਬਤੀਤ ਕਰੇ, ਉਹ ਪੰਜਾਬ ਦਾ ਕੀ ਭਲਾ ਕਰੇਗਾ। ਇਸ ਤੋਂ ਇਲਾਵਾ ਜਿਹੜੇ ਸੂਬੇ ਵਿੱਚ ਅਮਨ ਸ਼ਾਂਤੀ ਨਹੀਂ ਉਸ ਸੂਬੇ ਦੀ ਤਰੱਕੀ ਕਿਸੇ ਤਰ੍ਹਾਂ ਵੀ ਸੰਭਵ ਨਹੀਂ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦਾ ਮਾਹੌਲ ਦਿਨੋ - ਦਿਨ ਖ਼ਰਾਬ ਹੋ ਰਿਹਾ ਹੈ, ਪਰ ਮਾਨ ਸਰਕਾਰ ਸੁੱਤੀ ਪਈ ਹੈ। ਵਪਾਰੀ ਆਪਣਾ ਕਾਰੋਬਾਰ ਸਮੇਟ ਕੇ ਬਾਹਰ ਜਾਣ ਦੀ ਤਿਆਰੀ ਕਰਨ ਵਿਚ ਜੁੱਟ ਗਏ ਹਨ। ਕਾਰਖਾਨੇ, ਇੰਡਸਟ੍ਰੀਲਿਸਟ ਪੰਜਾਬ ਵਿੱਚ ਪੈਸਾ ਲਾਉਣ ਤੋਂ ਹੱਥ ਘੁੱਟਣ ਲੱਗ ਪਏ ਹਨ।ਜਿਸ ਦੇ ਚਲਦਿਆਂ ਮਾਨ ਸਰਕਾਰ ਨੂੰ ਬਾਹਰਲੇ ਸੂਬਿਆਂ ਤੋਂ ਧਿਆਨ ਹਟਾ ਕੇ ਪੰਜਾਬ ਵਿਚ ਬਦਮਾਸ਼ੀ, ਗੁੰਡਾਗਰਦੀ ਨੂੰ ਠੱਲ੍ਹ ਪਾਉਣੀ ਚਾਹੀਦੀ ਹੈ।
ਉਨ੍ਹਾਂ ਜ਼ਿਲ੍ਹਾ ਸੰਗਰੂਰ ਦੇ ਮਸਤੂਆਣਾ ਦੇ ਮੈਡੀਕਲ ਕਾਲਜ ਸਬੰਧੀ ਰੱਖੇ ਨੀਂਹ ਪੱਥਰ ਬਾਰੇ ਕਿਹਾ, ਕਿ ਇਕੱਲਾ ਕਾਲਜ ਹੀ ਨਹੀਂ ਸਰਕਾਰ ਹੋਰ ਵੀ ਵਾਅਦੇ ਪੂਰੇ ਕਰਨ ਵਿੱਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ।
ਸਰਕਾਰ ਨੇ ਮੂੰਗੀ ਅਤੇ ਹੋਰ ਫ਼ਸਲਾਂ ਸਮਰਥਨ ਮੁੱਲ ਤੇ ਖ਼ਰੀਦਣ ਦਾ ਵਾਅਦਾ ਕੀਤਾ ਸੀ,ਜਦੋਂ ਕਿ ਕਿਸਾਨਾਂ ਦੀ 10 ਫ਼ੀਸਦੀ ਹੀ ਮੂੰਗੀ ਸਮਰਥਨ ਭਾਅ ਤੇ ਵਿਕੀ ਹੈ। ਬਾਕੀ ਘੱਟ ਰੇਟ ਤੇ ਵਿਕ ਚੁੱਕੀ ਹੈ,ਜਿਸ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ।
ਢੀਂਡਸਾ ਨੇ ਕਿਹਾ ਕਿ ਇਹ ਸਰਕਾਰ ਸਿਰਫ਼ ਇਤਸ਼ਿਹਾਰਾਂ ਤੱਕ ਹੀ ਸੀਮਤ ਹੈ। ਜਦੋਂਕਿ ਅਸਲੀ ਤੌਰ 'ਤੇ ਹਰੇਕ ਪਹਿਲੂ 'ਤੇ ਮਾਨ ਸਰਕਾਰ ਫੇਲ੍ਹ ਹੈ।
ਐਸਜੀਪੀਸੀ ਦੀਆਂ ਚੋਣਾਂ ਦੌਰਾਨ ਮਿਲੀਆਂ 42 ਵੋਟਾਂ ਸਬੰਧੀ ਉਨ੍ਹਾਂ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ, ਕਿ ਸਾਡੀਆਂ ਪਹਿਲਾਂ ਨਾਲੋਂ ਵੋਟਾਂ ਦੁੱਗਣੀਆਂ ਤਿੱਗਣੀਆਂ ਹੋ ਗਈਆਂ ਹਨ। ਜਿਸ ਕਰਕੇ ਜਲਦੀ ਹੀ ਬਾਦਲ ਪਰਿਵਾਰ ਦਾ ਕਬਜ਼ਾ ਖ਼ਤਮ ਹੋ ਜਾਵੇਗਾ।ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਐਸਜੀਪੀਸੀ ਦੀਆਂ ਜਨਰਲ ਚੋਣਾਂ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਚੋਣਾਂ ਹੋਈਆਂ ਨੂੰ 10 ਸਾਲ ਦਾ ਸਮਾਂ ਹੋ ਗਿਆ ਹੈ ਜਿਸ ਕਾਰਨ ਲੋਕਤੰਤਰ ਦਾ ਘਾਣ ਹੋ ਰਿਹਾ ਹੈ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।