Punjab News: ਭਗਵੰਤ ਮਾਨ ਨੇ ਦਿੱਲੀ ਆਲਿਆਂ ਨਾਲ ਕੀਤਾ ਸੌਦਾ, ਮੈਨੂੰ CM ਰਹਿ ਲੈਣ ਦਿਓ ਜਿਹੜੀ ਮਰਜ਼ੀ ਫ਼ਾਇਲ 'ਤੇ ਦਸਤਖ਼ਤ ਕਰਵਾ ਲਓ -ਬਾਜਵਾ
ਅਰਵਿੰਦ ਕੇਜਰੀਵਾਲ ਦੀ ਦਿੱਲੀ ਟੀਮ ਦੇ ਕਰੀਬ 2000 ਮੈਂਬਰ ਪੰਜਾਬ ਵਿੱਚ ਸਿੱਧੇ ਤੇ ਅਸਿੱਧੇ ਤੌਰ ਤੇ ਫਿੱਟ ਕੀਤੇ ਜਾ ਰਹੇ ਹਨ। ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਆਉ ਹੁਣ ਇਸ ਕੱਟੜ ਬੇਈਮਾਨ ਪਾਰਟੀ ਦਾ ਪੰਜਾਬ ਵਿੱਚੋਂ ਵੀ ਸਫ਼ਾਇਆ ਕਰੀਏ…..
Punjab News: ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਤੀਜਾ ਦਿਨ ਹੈ। ਸਵੇਰੇ ਸੈਸ਼ਨ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਤੇ ਮੰਤਰੀ ਅਮਨ ਅਰੋੜਾ ਦੇ ਭਾਸ਼ਣ ਨਾਲ ਹੋਈ। ਇਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੀਡੀਆ ਦੇ ਮੁਖ਼ਾਤਬ ਹੁੰਦਿਆਂ ਆਪ ਸਰਕਾਰ ਨੂੰ ਜਮ ਕੇ ਕੋਸਿਆ ਹੈ।
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬੀ ਬਹੁਤ ਹੀ ਸਮਝਦਾਰ ਅਤੇ ਕਾਬਿਲ ਕੌਮ ਹੈ, ਪਰ ਅਫ਼ਸੋਸ ਅੱਜ ਪੰਜਾਬ ਦਾ ਸ਼ਾਸਨ ਪੂਰੀ ਤਰ੍ਹਾਂ ਬਾਹਰ ਦੇ ਲੋਕਾਂ ਹੱਥ ਫ਼ੜਾ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਸਿਰਫ਼ ਕਠਪੁਤਲੀ ਬਣਕੇ ਰਹਿ ਗਏ ਹਨ।
ਪੰਜਾਬ ਦੇ ਅਹੁਦਿਆਂ ਉੱਤੇ ਪੰਜਾਬ ਤੋਂ ਬਾਹਰ ਦੇ ਹੋਏ ਕਾਬਜ਼
ਸਲਾਹਕਾਰ ਵੈਭਵ ਕੁਮਾਰ ਪੰਜਾਬ ਤੋਂ ਬਾਹਰ ਦਾ
ਮਨੀਸ਼ ਸਿਸੋਦੀਆ ਪੰਜਾਬ ਤੋ ਬਾਹਰ ਦਾ
ਸਤਿੰਦਰ ਜੈਨ ਪੰਜਾਬ ਤੋਂ ਬਾਹਰ ਦਾ
ਪੰਜਾਬ ਦਾ DGP ਪੰਜਾਬ ਤੋਂ ਬਾਹਰ ਦਾ
ਪੰਜਾਬ ਦਾ ਮੁੱਖ ਸਕੱਤਰ ਪੰਜਾਬ ਤੋਂ ਬਾਹਰ ਦਾ ਅਤੇ ਹੁਣ ਨਵਾਂ ਗ੍ਰਹਿ ਸਕੱਤਰ ਵੀ ਪੰਜਾਬ ਤੋਂ ਬਾਹਰ ਦਾ ਲਗਾ ਦਿੱਤਾ ਗਿਆ ਹੈ।
ਪੰਜਾਬੀ ਬਹੁਤ ਹੀ ਸਮਝਦਾਰ ਅਤੇ ਕਾਬਿਲ ਕੌਮ ਹੈ, ਪਰ ਅਫ਼ਸੋਸ ਅੱਜ ਪੰਜਾਬ ਦਾ ਸ਼ਾਸਨ ਪੂਰੀ ਤਰ੍ਹਾਂ ਬਾਹਰ ਦੇ ਲੋਕਾਂ ਹੱਥ ਫ਼ੜਾ ਦਿੱਤਾ ਗਿਆ ਹੈ। ਮੁੱਖ ਮੰਤਰੀ @BhagwantMann ਸਿਰਫ਼ ਕਠਪੁਤਲੀ ਬਣਕੇ ਰਹਿ ਗਏ ਹਨ।
— Partap Singh Bajwa (@Partap_Sbajwa) March 25, 2025
ਸਲਾਹਕਾਰ ਵੈਭਵ ਕੁਮਾਰ ਪੰਜਾਬ ਤੋਂ ਬਾਹਰ ਦਾ
ਮਨੀਸ਼ ਸਿਸੋਦੀਆ ਪੰਜਾਬ ਤੋ ਬਾਹਰ ਦਾ
ਸਤਿੰਦਰ ਜੈਨ ਪੰਜਾਬ ਤੋਂ ਬਾਹਰ ਦਾ
ਪੰਜਾਬ ਦਾ… pic.twitter.com/wmFnhCVE24
ਅਰਵਿੰਦ ਕੇਜਰੀਵਾਲ ਦੀ ਦਿੱਲੀ ਟੀਮ ਦੇ ਕਰੀਬ 2000 ਮੈਂਬਰ ਪੰਜਾਬ ਵਿੱਚ ਸਿੱਧੇ ਤੇ ਅਸਿੱਧੇ ਤੌਰ ਤੇ ਫਿੱਟ ਕੀਤੇ ਜਾ ਰਹੇ ਹਨ। ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਆਉ ਹੁਣ ਇਸ ਕੱਟੜ ਬੇਈਮਾਨ ਪਾਰਟੀ ਦਾ ਪੰਜਾਬ ਵਿੱਚੋਂ ਵੀ ਸਫ਼ਾਇਆ ਕਰੀਏ…..
ਬਾਜਵਾ ਨੇ ਕਿਹਾ ਕਿ ਪੰਜਾਬ ਨੂੰ ਹੁਣ ਭਗਵੰਤ ਮਾਨ ਨਹੀਂ ਸੁਪਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚਲਾ ਰਿਹਾ ਹੈ। ਦਿੱਲੀ ਦੇ ਲੋਕਾਂ ਵੱਲੋਂ ਰੱਦ ਕੀਤੇ ਗਏ ਲੀਡਰ ਹੁਣ ਪੱਕੇ ਪੈਰੀਂ ਪੰਜਾਬ ਆ ਗਏ ਹਨ। ਉਹ ਕਹਿੰਦੇ ਹਨ ਕਿ ਹੁਣ ਪੰਜਾਬ ਵਿੱਚ ਰਾਕੇਟ ਵਾਂਗ ਕੰਮ ਕੀਤਾ ਜਾਵੇਗਾ ਪਰ ਕੀ ਹੁਣ ਦਿੱਲੀ ਦੇ ਫਿਊਜ਼ ਰਾਕੇਟ ਪੰਜਾਬ ਵਿੱਚੋਂ ਚੱਲਣਗੇ।
ਬਾਜਵਾ ਨੇ ਕਿਹਾ ਕਿ ਪੰਜਾਬ ਹੁਣ ਆਰਥਿਕ ਤੌਰ ਉੱਤੇ ਬਿਮਾਰੀ ਸੂਬਾ ਬਣ ਗਿਆ ਹੈ ਤੇ ਆਪ ਸਰਕਾਰ ਨੇ 1 ਲੱਖ 20 ਹਜ਼ਾਰ ਕਰੋੜ ਦਾ ਨਵਾਂ ਕਰਜ਼ਾ ਲਿਆ ਹੈ। ਉਨ੍ਹਾਂ ਪੰਜਾਬੀਆਂ ਦੀ ਆਵਾਜ਼ ਦਿੱਤੀ ਕਿ ਉਹ ਆਪ-ਦਾ ਨੂੰ ਤੋਰਨ ਦਾ ਵੇਲਾ ਆ ਗਿਆ ਹੈ। ਮੁੱਖ ਮੰਤਰੀ ਬਾਬਤ ਟਿੱਪਣੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਤਾਂ ਇਨ੍ਹਾਂ ਨਾਲ ਸਮਝੌਤਾ ਕੀਤਾ ਹੈ ਕਿ ਮੈਨੂੰ ਮੁੱਖ ਮੰਤਰੀ ਰਹਿ ਲੈਣ ਦਿਓ ਮੇਰੇ ਤੋਂ ਜ਼ਿਹੜੀ ਮਰਜ਼ੀ ਫਾਇਲ ਉੱਤੇ ਦਸਤਖ਼ਤ ਕਰਵਾ ਲਓ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
