ਪੜਚੋਲ ਕਰੋ

Punjab Green Hydrogen Policy 2023: ਪੇਡਾ ਨੇ ਗਰੀਨ ਹਾਈਡ੍ਰੋਜਨ ਨੀਤੀ ਬਾਰੇ ਲੋਕਾਂ ਤੋਂ ਮੰਗੇ ਸੁਝਾਅ, ਅਮਨ ਅਰੋੜਾ ਨੇ ਕਿਹਾ-ਪੰਜਾਬ ਨੂੰ ਸਾਲ 2030 ਤੱਕ ਗਰੀਨ ਹਾਈਡ੍ਰੋਜਨ ਵਿੱਚ ਮੋਹਰੀ ਬਣਾਉਣਾ

Punjab News: ਗਰੀਨ ਹਾਈਡ੍ਰੋਜਨ ਈਕੋਸਿਸਟਮ ਨੂੰ ਉਤਸ਼ਾਹਿਤ ਲਈ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਗਰੀਨ ਹਾਈਡ੍ਰੋਜਨ ਨੀਤੀ, ਜਿਸਨੂੰ ’ਪੰਜਾਬ ਗਰੀਨ ਹਾਈਡ੍ਰੋਜਨ ਨੀਤੀ 2023’ ਵਜੋਂ ਜਾਣਿਆ ਜਾਵੇਗਾ।

Punjab Green Hydrogen Policy: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰ-ਅੰਦੇਸ਼ ਸੋਚ ਤਹਿਤ ਪੰਜਾਬ ਨੂੰ ਗਰੀਨ ਹਾਈਡ੍ਰੋਜਨ (Green Hydrogen) ਦੇ ਉਤਪਾਦਨ ਵਿੱਚ ਮੋਹਰੀ ਸੂਬਾ ਬਣਾਉਣ ਅਤੇ ਗਰੀਨ ਹਾਈਡ੍ਰੋਜਨ ਈਕੋਸਿਸਟਮ ਨੂੰ ਉਤਸ਼ਾਹਿਤ ਲਈ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਗਰੀਨ ਹਾਈਡ੍ਰੋਜਨ ਨੀਤੀ, ਜਿਸਨੂੰ ’ਪੰਜਾਬ ਗਰੀਨ ਹਾਈਡ੍ਰੋਜਨ ਨੀਤੀ 2023’ ਵਜੋਂ ਜਾਣਿਆ ਜਾਵੇਗਾ। ਜਿਸ ਦਾ ਖਰੜਾ ਜਨਤਕ ਕਰ ਦਿੱਤਾ ਗਿਆ ਹੈ, ਜਿਸ ਬਾਰੇ ਸਬੰਧਤ ਭਾਈਵਾਲਾਂ ਅਤੇ ਆਮ ਲੋਕਾਂ ਤੋਂ ਸੁਝਾਅ/ਟਿੱਪਣੀਆਂ ਮੰਗੀਆਂ ਹਨ।

ਸੁਝਾਅ 5 ਨਵੰਬਰ, 2023 ਤੱਕ ਭੇਜੇ ਜਾ ਸਕਦੇ

ਇਹ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਸਰੋਤ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਆਮ ਲੋਕਾਂ ਤੋਂ ਟਿੱਪਣੀਆਂ ਤੇ ਸੁਝਾਅ ਲੈਣ ਲਈ ਗਰੀਨ ਹਾਈਡ੍ਰੋਜਨ ਨੀਤੀ ਦਾ ਖਰੜਾ ਪੇਡਾ ਦੀ ਵੈੱਬਸਾਈਟ www.peda.gov.in ’ਤੇ ਅਪਲੋਡ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਟਿੱਪਣੀਆਂ/ਸੁਝਾਅ ਡਾਕ ਰਾਹੀਂ ਜਾਂ ਈਮੇਲ kulbirsingh@peda.gov.in ਅਤੇ rohit.kumar945@punjab.gov.in ’ਤੇ  5 ਨਵੰਬਰ, 2023 ਤੱਕ ਭੇਜੇ ਜਾ ਸਕਦੇ ਹਨ।

ਅਮਨ ਅਰੋੜਾ ਨੇ ਕਿਹਾ ਕਿ ਇਸ ਨੀਤੀ ਦਾ ਉਦੇਸ਼ ਸਾਲ 2030 ਤੱਕ 100 ਕਿੱਲੋ ਟਨ ਉਤਪਾਦਨ ਸਮਰੱਥਾ ਦੇ ਨਾਲ ਪੰਜਾਬ ਨੂੰ ਗਰੀਨ ਹਾਈਡ੍ਰੋਜਨ/ਅਮੋਨੀਆ ਦੇ ਉਤਪਾਦਨ ਵਿੱਚ ਮੋਹਰੀ ਸੂਬਾ ਬਣਾਉਣਾ ਹੈ। ਇਸ ਤੋਂ ਇਲਾਵਾ ਹਾਈਡ੍ਰੋਜਨ ਪੈਦਾ ਕਰਨ ਦੀਆਂ ਨਵੀਨਤਮ ਉਤਪਾਦਨ ਸਮਰੱਥਾਵਾਂ ਜਿਵੇਂ ਬਾਇਓਮਾਸ ਗੈਸੀਫ਼ਿਕੇਸ਼ਨ, ਸਟੀਮ ਮੀਥੇਨ ਰਿਫਾਰਮਿੰਗ, ਵੇਸਟ ਵਾਟਰ ਦੀ ਇਲੈਕਟ੍ਰੋਲਾਈਸਿਸ, ਹਾਈਡ੍ਰੋਜਨ ਫਿਊਲ ਬਲੈਂਡਿੰਗ ਆਦਿ ਵਿਕਸਤ ਕਰਨਾ ਹੈ। 

ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ

ਉਨ੍ਹਾਂ ਕਿਹਾ ਕਿ ਇਹ ਨੀਤੀ ਹਾਈਡ੍ਰੋਜਨ ਗੈਸ ਸੈਕਟਰ ਵਿੱਚ ਸਕਿੱਲ ਡਿਵੈਲਪਮੈਂਟ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸੂਬੇ ਵਿੱਚ ਕਰੋੜਾਂ ਰੁਪਏ ਦਾ ਨਿਵੇਸ਼ ਲੈ ਕੇ ਆਵੇਗੀ। ਇਸ ਤੋਂ ਇਲਾਵਾ ਇਸ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਉਦਯੋਗਾਂ ਵੱਲੋਂ ਨਵਿਆਉਣਯੋਗ ਊਰਜਾ ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇਗਾ।

ਗਰੀਨ ਹਾਈਡ੍ਰੋਜਨ ਪੈਦਾ ਹੋਵੇਗੀ

ਪੇਡਾ ਦੇ ਸੀ.ਈ.ਓ. ਡਾ ਅਮਰਪਾਲ ਸਿੰਘ ਨੇ ਕਿਹਾ ਕਿ ਊਰਜਾ ਦੇ ਨਵਿਆਉਣਯੋਗ ਸਰੋਤਾਂ ਦੀ ਵਰਤੋਂ ਕਰਕੇ ਪੈਦਾ ਕੀਤੀ ਗਈ ਗਰੀਨ ਹਾਈਡ੍ਰੋਜਨ ਇੱਕ ਸਾਫ਼-ਸੁਥਰੀ ਊਰਜਾ ਹੋਣ ਦੇ ਨਾਲ-ਨਾਲ ਉਦਯੋਗ ਲਈ ਫੀਡਸਟਾਕ (ਕੱਚਾ ਮਾਲ) ਵੀ ਹੈ ਜਿਸਦੀ ਵਰਤੋਂ ਨਾਲ ਵੱਖ-ਵੱਖ ਤਰ੍ਹਾਂ ਦੇ ਸਿੰਥੈਟਿਕ ਈਂਧਣ ਤਿਆਰ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਪੰਜਾਬ ਕੋਲ ਖੇਤੀਬਾੜੀ ਬਾਇਓਮਾਸ ਰਹਿੰਦ-ਖੂੰਹਦ ਦੀ ਵਰਤੋਂ ਕਰਨ ਦੀ ਵੱਡੀ ਸਮਰੱਥਾ ਹੈ ਜਿਸ ਨਾਲ ਗਰੀਨ ਹਾਈਡ੍ਰੋਜਨ ਪੈਦਾ ਹੋਵੇਗੀ ਅਤੇ ਦੇਸ਼ ਵਿੱਚ ਇਸਦੀ ਵੱਧ ਰਹੀ ਮੰਗ ਨੂੰ ਪੂਰਾ ਕੀਤਾ ਜਾ ਸਕੇਗਾ।

ਕਾਰਬਨ ਡਾਈਆਕਸਾਈਡ ਦੀ ਨੈੱਟ-ਜ਼ੀਰੋ ਨਿਕਾਸੀ ਦੇ ਟੀਚੇ ਦੀ ਪ੍ਰਾਪਤੀ ਲਈ ਇੱਕ ਅਹਿਮ ਕਦਮ

ਉਨ੍ਹਾਂ ਦੱਸਿਆ ਕਿ ਗਰੀਨ ਹਾਈਡ੍ਰੋਜਨ ਮਿਸ਼ਨ, ਸਾਲ 2050 ਤੱਕ ਕਾਰਬਨ ਡਾਈਆਕਸਾਈਡ ਦੀ ਨੈੱਟ-ਜ਼ੀਰੋ ਨਿਕਾਸੀ ਦੇ ਟੀਚੇ ਦੀ ਪ੍ਰਾਪਤੀ ਲਈ ਇੱਕ ਅਹਿਮ ਕਦਮ ਹੋਵੇਗਾ ਤਾਂ ਜੋ ਪ੍ਰੀ-ਇੰਡਸਟ੍ਰੀਅਲ ਲੈਵਲ ਨੂੰ ਧਿਆਨ ਵਿੱਚ ਰੱਖਦਿਆਂ ਤਾਪਮਾਨ ਦੇ ਵਾਧੇ ਨੂੰ 1.5 ਡਿਗਰੀ ਸੈਲਸੀਅਸ ਤੱਕ ਸੀਮਤ ਕਰਨ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ।

ਟਾਪ ਹੈਡਲਾਈਨ

ਕੌਮੀ ਇਨਸਾਫ ਮੋਰਚੇ ਦਾ ਪੰਜਾਬ ਬੰਦ ਅੱਜ, 7 ਘੰਟੇ ਹਾਈਵੇਅ-ਰੇਲਵੇ ਟ੍ਰੈਕ ਰਹਿਣਗੇ ਜਾਮ; ਜਾਣੋ ਕੀ ਬੰਦ ਰਹੇਗਾ ਅਤੇ ਕੀ ਖੁੱਲ੍ਹਿਆ
ਕੌਮੀ ਇਨਸਾਫ ਮੋਰਚੇ ਦਾ ਪੰਜਾਬ ਬੰਦ ਅੱਜ, 7 ਘੰਟੇ ਹਾਈਵੇਅ-ਰੇਲਵੇ ਟ੍ਰੈਕ ਰਹਿਣਗੇ ਜਾਮ; ਜਾਣੋ ਕੀ ਬੰਦ ਰਹੇਗਾ ਅਤੇ ਕੀ ਖੁੱਲ੍ਹਿਆ
Faridkot News : ਦੋਸਤੀ ਦੇ ਬਹਾਨੇ ਨਾਬਾਲਿਗ ਵਿਦਿਆਰਥਣ ਨਾਲ ਘਿਨੌਣੀ ਹਰਕਤ, 10ਵੀਂ ਦਾ ਵਿਦਿਆਰਥੀ ਗ੍ਰਿਫ਼ਤਾਰ
Faridkot News : ਦੋਸਤੀ ਦੇ ਬਹਾਨੇ ਨਾਬਾਲਿਗ ਵਿਦਿਆਰਥਣ ਨਾਲ ਘਿਨੌਣੀ ਹਰਕਤ, 10ਵੀਂ ਦਾ ਵਿਦਿਆਰਥੀ ਗ੍ਰਿਫ਼ਤਾਰ
Punjab News: ਕਾਂਗਰਸ 'ਚ ਹਲਚਲ ਤੇਜ਼, ਰਾਹੁਲ ਗਾਂਧੀ ਅਗਲੇ ਮਹੀਨੇ ਪੰਜਾਬ ਆਉਣਗੇ, ਮਾਲਵਾ-ਮਾਝਾ ਅਤੇ ਦੋਆਬਾ ਦਾ ਕਰਨਗੇ ਦੌਰਾ; ਚੋਣਾਂ ਦੀ ਖਿੱਚੀ ਤਿਆਰੀ...
ਕਾਂਗਰਸ 'ਚ ਹਲਚਲ ਤੇਜ਼, ਰਾਹੁਲ ਗਾਂਧੀ ਅਗਲੇ ਮਹੀਨੇ ਪੰਜਾਬ ਆਉਣਗੇ, ਮਾਲਵਾ-ਮਾਝਾ ਅਤੇ ਦੋਆਬਾ ਦਾ ਕਰਨਗੇ ਦੌਰਾ; ਚੋਣਾਂ ਦੀ ਖਿੱਚੀ ਤਿਆਰੀ...
Punjab Police  ਦੇ 2 ਅਧਿਕਾਰੀ ਮੁਅੱਤਲ, ਡਿਊਟੀ 'ਚ ਲਾਪਰਵਾਹੀ ਪਈ ਭਾਰੀ
Punjab Police  ਦੇ 2 ਅਧਿਕਾਰੀ ਮੁਅੱਤਲ, ਡਿਊਟੀ 'ਚ ਲਾਪਰਵਾਹੀ ਪਈ ਭਾਰੀ

ਵੀਡੀਓਜ਼

Mobiles worth 1 crore | ਫਤਿਹਗੜ੍ਹ ਸਾਹਿਬ ਪੁਲਿਸ ਦੀ ਵੱਡੀ ਕਾਮਯਾਬੀ, 1 ਕਰੋੜ ਦੇ ਮੋਬਾਈਲ ਕੀਤੇ ਬਰਾਮਦ
Sajjan Kumar Death | 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਮੌਤ
Kuldeep Dhaliwal | ਪੰਜਾਬ 'ਚ ਹੜ੍ਹਾਂ ਦਾ ਮੁੱਦਾ ਲੈ ਕੇ J&K ਰਾਜਪਾਲ ਕੋਲ ਪਹੁੰਚਣਗੇ ਧਾਲੀਵਾਲ
Dr Balbir On Blood Bank | ਖੂਨਦਾਨ 'ਚ ਪੰਜਾਬ ਦਾ ਵੱਡਾ ਰਿਕਾਰਡ, ਮੰਤਰੀ ਬਲਬੀਰ ਸਿੰਘ ਨੇ ਦੱਸੀ ਪੂਰੀ ਗੱਲ
Raja Warring | ਰਾਜੀਵ ਗਾਂਧੀ ਦੀ ਤਾਰੀਫ਼ 'ਚ ਰਾਜਾ ਵੜਿੰਗ ਨੇ ਪੜ੍ਹੇ ਕਸੀਦੇ, BJP 'ਤੇ ਵੀ ਵੱਡਾ ਵਾਰ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਇਮਰਾਨ ਖਾਨ ਨੂੰ ਹਸਪਤਾਲ 'ਚ ਕੀਤਾ ਗਿਆ ਸ਼ਿਫਟ, ਰਾਤ 1 ਵਜੇ ਜੇਲ੍ਹ ਤੋਂ ਕੱਢਿਆ; ਸਾਹਮਣੇ ਆਈ ਵੀਡੀਓ
ਇਮਰਾਨ ਖਾਨ ਨੂੰ ਹਸਪਤਾਲ 'ਚ ਕੀਤਾ ਗਿਆ ਸ਼ਿਫਟ, ਰਾਤ 1 ਵਜੇ ਜੇਲ੍ਹ ਤੋਂ ਕੱਢਿਆ; ਸਾਹਮਣੇ ਆਈ ਵੀਡੀਓ
ਕੌਮੀ ਇਨਸਾਫ ਮੋਰਚੇ ਦਾ ਪੰਜਾਬ ਬੰਦ ਅੱਜ, 7 ਘੰਟੇ ਹਾਈਵੇਅ-ਰੇਲਵੇ ਟ੍ਰੈਕ ਰਹਿਣਗੇ ਜਾਮ; ਜਾਣੋ ਕੀ ਬੰਦ ਰਹੇਗਾ ਅਤੇ ਕੀ ਖੁੱਲ੍ਹਿਆ
ਕੌਮੀ ਇਨਸਾਫ ਮੋਰਚੇ ਦਾ ਪੰਜਾਬ ਬੰਦ ਅੱਜ, 7 ਘੰਟੇ ਹਾਈਵੇਅ-ਰੇਲਵੇ ਟ੍ਰੈਕ ਰਹਿਣਗੇ ਜਾਮ; ਜਾਣੋ ਕੀ ਬੰਦ ਰਹੇਗਾ ਅਤੇ ਕੀ ਖੁੱਲ੍ਹਿਆ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਅਗਸਤ 2026
PU Elections 2026 : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦਾ ਹੋਇਆ ਐਲਾਨ ,ਜਾਣੋ ਪੂਰਾ ਸ਼ਡਿਊਲ 
PU Elections 2026 : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦਾ ਹੋਇਆ ਐਲਾਨ ,ਜਾਣੋ ਪੂਰਾ ਸ਼ਡਿਊਲ 
Faridkot News : ਦੋਸਤੀ ਦੇ ਬਹਾਨੇ ਨਾਬਾਲਿਗ ਵਿਦਿਆਰਥਣ ਨਾਲ ਘਿਨੌਣੀ ਹਰਕਤ, 10ਵੀਂ ਦਾ ਵਿਦਿਆਰਥੀ ਗ੍ਰਿਫ਼ਤਾਰ
Faridkot News : ਦੋਸਤੀ ਦੇ ਬਹਾਨੇ ਨਾਬਾਲਿਗ ਵਿਦਿਆਰਥਣ ਨਾਲ ਘਿਨੌਣੀ ਹਰਕਤ, 10ਵੀਂ ਦਾ ਵਿਦਿਆਰਥੀ ਗ੍ਰਿਫ਼ਤਾਰ
Accident News: ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਪੰਜਾਬ ਦੇ 4 ਲੋਕਾਂ ਦੀ ਦਰਦਨਾਕ ਮੌਤ, 7 ਜ਼ਖਮੀ; ਜਾਣੋ ਕਿਵੇਂ ਵਾਪਰਿਆ ਹਾਦਸਾ...?
ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਪੰਜਾਬ ਦੇ 4 ਲੋਕਾਂ ਦੀ ਦਰਦਨਾਕ ਮੌਤ, 7 ਜ਼ਖਮੀ; ਜਾਣੋ ਕਿਵੇਂ ਵਾਪਰਿਆ ਹਾਦਸਾ...?
 DoT SIM Card Limit : ਹੁਣ ਆਪਣੇ ਨਾਮ 'ਤੇ 9 ਤੋਂ ਵੱਧ ਸਿਮ ਨਹੀਂ ਰੱਖ ਸਕੋਗੇ, ਤੈਅ ਹੋਈ ਸੀਮਾ
 DoT SIM Card Limit : ਹੁਣ ਆਪਣੇ ਨਾਮ 'ਤੇ 9 ਤੋਂ ਵੱਧ ਸਿਮ ਨਹੀਂ ਰੱਖ ਸਕੋਗੇ, ਤੈਅ ਹੋਈ ਸੀਮਾ
School Holiday: ਸਕੂਲਾਂ ਅਤੇ ਕਾਲਜਾਂ 'ਚ ਲਗਾਤਾਰ 3 ਛੁੱਟੀਆਂ ਦਾ ਐਲਾਨ, ਜਾਣੋ 21, 22 ਅਤੇ 23 ਅਗਸਤ ਨੂੰ ਕਿਉਂ ਬੰਦ ਰਹਿਣਗੇ ਵਿਦਿਅਕ ਅਦਾਰੇ?
ਸਕੂਲਾਂ ਅਤੇ ਕਾਲਜਾਂ 'ਚ ਲਗਾਤਾਰ 3 ਛੁੱਟੀਆਂ ਦਾ ਐਲਾਨ, ਜਾਣੋ 21, 22 ਅਤੇ 23 ਅਗਸਤ ਨੂੰ ਕਿਉਂ ਬੰਦ ਰਹਿਣਗੇ ਵਿਦਿਅਕ ਅਦਾਰੇ?
Embed widget