Farmer Protest: ਸ਼ੰਭੂ 'ਤੇ ਕਿਸਾਨਾਂ ਦਾ ਧਰਨਾ ਤਾਂ ਕੱਚੇ ਰਾਹਾਂ 'ਤੇ ਹੀ ਲਾਇਆ ਟੋਲ, ਕਿਹਾ-ਜੇ ਇੱਥੋਂ ਲੰਘਣਾ ਤਾਂ ਦੇਣੇ ਪੈਣਗੇ ਪੈਸੇ, ਦੇਖੋ ਵੀਡੀਓ
ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ ਨਾਜਾਇਜ਼ ਵਸੂਲੀ ਖੁੱਲ੍ਹੇਆਮ ਹੋ ਰਹੀ ਹੈ ਪਰ ਪਟਿਆਲਾ ਜਾਂ ਸ੍ਰੀ ਫਤਹਿਗੜ੍ਹ ਸਾਹਿਬ ਪ੍ਰਸ਼ਾਸਨ ਨੇ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਵੀਡੀਓ 'ਚ ਕਾਰ ਚਾਲਕ ਤੇ ਲੋਕਾਂ 'ਚ ਪੈਸੇ ਮੰਗਣ ਨੂੰ ਲੈ ਕੇ ਕਾਫੀ ਬਹਿਸ ਹੋ ਰਹੀ ਹੈ ਜਿਸ ਤੋਂ ਬਾਅਦ ਕਾਰ ਚਾਲਕ ਆਪਣੀ ਕਾਰ ਵਾਪਸ ਲੈ ਗਿਆ।
Farmer Protest: ਸ਼ੰਭੂ ਸਰਹੱਦ (Shambu) ਨੇੜੇ ਇੱਕ ਪਿੰਡ ਦੇ ਕੁਝ ਲੋਕ ਸੜਕ ਤੇ ਜ਼ਮੀਨ ਵਿੱਚ ਮਿੱਟੀ ਪਾਉਣ ਦੇ ਨਾਂਅ ’ਤੇ ਲੰਘਣ ਵਾਲੇ ਵਾਹਨ ਚਾਲਕਾਂ ਤੋਂ 100 ਰੁਪਏ ਪ੍ਰਤੀ ਵਾਹਨ ਵਸੂਲ ਰਹੇ ਹਨ। ਕਾਰ ਚਾਲਕ ਨੇ ਲੋਕਾਂ ਤੋਂ ਨਾਜਾਇਜ਼ ਪੈਸੇ ਵਸੂਲਣ ਦੀ ਵੀਡੀਓ ਬਣਾਈ। ਸ਼ੰਭੂ ਸਰਹੱਦ ਬੰਦ ਹੋਣ ਕਾਰਨ ਜਦੋਂ ਕਾਰ ਚਾਲਕ ਪੇਂਡੂ ਖੇਤਰ ਵਿੱਚੋਂ ਲੰਘਿਆ ਤਾਂ ਕੁਝ ਵਿਅਕਤੀਆਂ ਨੇ ਉਸ ਦੀ ਕਾਰ ਨੂੰ ਰੋਕ ਲਿਆ।
ਵੀਡੀਓ 'ਚ ਉਹ ਸਪੱਸ਼ਟ ਤੌਰ 'ਤੇ ਉਸ ਨੂੰ ਜ਼ਮੀਨ ਤੇ ਸੜਕ 'ਤੇ ਮਿੱਟੀ ਪਾਉਣ ਲਈ ਕਹਿ ਰਹੇ ਹਨ ਤੇ 100 ਰੁਪਏ ਦੀ ਮੰਗ ਕਰ ਰਹੇ ਹਨ। ਇਹ ਪਤਾ ਨਹੀਂ ਲੱਗ ਰਿਹਾ ਕਿ ਪੈਸੇ ਮੰਗਣ ਵਾਲੇ ਕੌਣ ਹਨ। ਕੁਝ ਲੋਕਾਂ ਨੇ ਖ਼ੁਦ ਹੀ ਸ਼ੰਭੂ ਸਰਹੱਦ ਨੇੜੇ ਨਾਕਾਬੰਦੀ ਕਰਕੇ ਲੰਘਣ ਵਾਲਿਆਂ ਤੋਂ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ।
ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ ਨਾਜਾਇਜ਼ ਵਸੂਲੀ ਖੁੱਲ੍ਹੇਆਮ ਹੋ ਰਹੀ ਹੈ ਪਰ ਪਟਿਆਲਾ ਜਾਂ ਸ੍ਰੀ ਫਤਹਿਗੜ੍ਹ ਸਾਹਿਬ ਪ੍ਰਸ਼ਾਸਨ ਨੇ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਵੀਡੀਓ 'ਚ ਕਾਰ ਚਾਲਕ ਤੇ ਲੋਕਾਂ 'ਚ ਪੈਸੇ ਮੰਗਣ ਨੂੰ ਲੈ ਕੇ ਕਾਫੀ ਬਹਿਸ ਹੋ ਰਹੀ ਹੈ ਜਿਸ ਤੋਂ ਬਾਅਦ ਕਾਰ ਚਾਲਕ ਆਪਣੀ ਕਾਰ ਵਾਪਸ ਲੈ ਗਿਆ।
Undated viral video claiming - After closing Shambhu Border in the name of farmers protests, people were seen collecting toll at alternative routes! pic.twitter.com/dlI86rZF0L
— Megh Updates 🚨™ (@MeghUpdates) September 26, 2024
ਵੀਡੀਓ ਵਿੱਚ ਕਾਰ ਚਾਲਕ ਨੇ ਆਪਣਾ ਗ਼ੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਕਿਸਾਨਾਂ ਨੇ ਇੱਕ ਪਾਸੇ ਧਰਨਾ ਦੇ ਕੇ ਸੜਕ ਜਾਮ ਕਰ ਦਿੱਤੀ ਹੈ, ਪਰ ਜਦੋਂ ਆਮ ਲੋਕ ਪੇਂਡੂ ਖੇਤਰ ਵਿੱਚੋਂ ਲੰਘਦੇ ਹਨ ਤਾਂ ਉਸ ਇਲਾਕੇ ਦੇ ਲੋਕ ਰਾਹਗੀਰਾਂ ਕੋਲੋਂ ਲੰਘਣ ਲਈ ਪੈਸੇ ਮੰਗ ਰਹੇ ਹਨ।
ਕਦੋਂ ਤੋਂ ਚੱਲ ਰਿਹਾ ਕਿਸਾਨਾਂ ਦਾ ਅੰਦੋਲਨ ?
ਪੰਜਾਬ ਦੇ ਕਿਸਾਨ ਫਰਵਰੀ-2024 ਤੋਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (MSP) ਨੂੰ ਲੈ ਕੇ ਅੰਦੋਲਨ 'ਤੇ ਹਨ। ਅਜਿਹੇ 'ਚ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਹਰਿਆਣਾ ਸਰਕਾਰ ਨੇ ਹਰਿਆਣਾ ਅਤੇ ਪੰਜਾਬ ਦੇ ਅੰਬਾਲਾ ਨੇੜੇ ਸ਼ੰਭੂ ਸਰਹੱਦ ਨੂੰ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ ਸੀ। ਕਿਸਾਨਾਂ ਨੇ ਪੰਜਾਬ ਵੱਲ ਸਰਹੱਦ 'ਤੇ ਪੱਕਾ ਮੋਰਚਾ ਬਣਾ ਲਿਆ। ਅਜਿਹੇ 'ਚ ਉਥੋਂ ਆਵਾਜਾਈ ਬੰਦ ਹੈ।