ਪੜਚੋਲ ਕਰੋ
Advertisement
ਜੱਫੀ ਵਿਵਾਦ 'ਚੋਂ ਨਿੱਕਲੇ ਸਿੱਧੂ ਦੇ ਗਲ਼ ਪਈ 'ਖ਼ਾਲਿਸਤਾਨੀ' ਸਮੱਸਿਆ
ਚੰਡੀਗੜ੍ਹ: ਉਦਘਾਟਨ ਤਕ ਜਾਪਦਾ ਸੀ ਕਿ ਇਸ ਵਾਰ ਨਵਜੋਤ ਸਿੰਘ ਦੀ ਪਾਕਿਸਤਾਨ ਫੇਰੀ ਵਿਵਾਦਾਂ ਤੋਂ ਬਚ ਗਈ ਹੈ, ਪਰ ਅਜਿਹਾ ਨਾ ਹੋ ਸਕਿਆ। ਤਿੰਨ ਮਹੀਨਿਆਂ ਬਾਅਦ ਪਾਕਿਸਤਾਨ ਗਏ ਸਿੱਧੂ ਨਾਲ ਇੱਕ ਹੋਰ ਵਿਵਾਦ ਜੁੜ ਗਿਆ ਹੈ। ਪਾਕਿਸਤਾਨ ਦੇ ਨਾਗਰਿਕ ਤੇ ਖ਼ਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਨੇ ਸਿੱਧੂ ਨਾਲ ਤਸਵੀਰ ਖਿਚਵਾਈ ਹੈ। ਇਸ ਤੋਂ ਬਾਅਦ ਸਿੱਧੂ 'ਤੇ ਕਾਰਵਾਈ ਕੀਤੇ ਜਾਣ ਦੀ ਮੰਗ ਉੱਠ ਰਹੀ ਹੈ।
ਦਿੱਲੀ ਤੋਂ ਅਕਾਲੀ ਵਿਧਾਇਕ ਤੇ ਸਿੱਖ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਸਿੱਧੂ ਨੂੰ ਪੰਜਾਬ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕੀਤੇ ਜਾਣ ਦੀ ਮੰਗ ਕੀਤੀ ਹੈ। ਸਿਰਸਾ ਨੇ ਟਵੀਟ ਕਰਕੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਪਾਕਿਸਤਾਨ ਨਾ ਜਾਣ ਦੀ ਅਪੀਲ ਕੀਤੀ ਸੀ ਪਰ ਉਹ ਫਿਰ ਵੀ ਉੱਥੇ ਜਾਂਦੇ ਹਨ ਤੇ ਗੋਪਾਲ ਸਿੰਘ ਚਾਵਲਾ ਨਾਲ ਫ਼ੋਟੋ ਖਿਚਵਾਉਂਦੇ ਹਨ।एक ग्रुप फ़ोटो में @narendramodi जी से बहुत दूर नीरव मोदी के खड़े होने पर बवाल मचाने वाला @RahulGandhi आज @sherryontopp की फ़ोटो पर क्या कहेगा?
या तो मोदी जी से माफ़ी माँगो राहुल गांधी या फिर सिद्धू को sack करो! (With Sidhu is Gopal Singh, well-known close aide of Hafiz Saeed) pic.twitter.com/P0QKiTpO6K — Manjinder S Sirsa (@mssirsa) November 29, 2018
ਉਨ੍ਹਾਂ ਇਹ ਵੀ ਕਿਹਾ ਕਿ ਉਹ ਹਾਫ਼ਿਜ਼ ਸਈਦ ਦਾ ਨਜ਼ਦੀਕੀ ਹੈ ਤੇ ਕੀ ਕੈਪਟਨ ਹੁਣ ਆਪਣੇ ਗ਼ੈਰ ਜ਼ਿੰਮੇਵਾਰ ਮੰਤਰੀ ਨੂੰ ਹਟਾਉਣਗੇ? ਆਪਣੇ ਪਿਛਲੇ ਪਾਕਿਸਤਾਨ ਦੌਰੇ ਦੌਰਾਨ ਵੀ ਸਿੱਧੂ ਵਿਵਾਦਾਂ ਵਿੱਚ ਘਿਰ ਗਏ ਸਨ। ਉਸ ਸਮੇਂ ਉਨ੍ਹਾਂ ਦੀ ਪਾਕਿ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨਾਲ ਗਲਵੱਕੜੀ ਸਵਾਲਾਂ ਵਿੱਚ ਆ ਗਈ ਸੀ ਤੇ ਇਸ ਵਾਰ ਵਿਵਾਦਤ ਸ਼ਖ਼ਸੀਅਤ ਗੋਪਾਲ ਚਾਵਲਾ ਨਾਲ ਆਈ ਤਸਵੀਰ ਤੋਂ ਵਿਵਾਦ ਪੈਦਾ ਹੋ ਗਿਆ ਹੈ।.@capt_amarinder declined to visit Pak bcos Pak supports anti-India & anti-Punjab activities; but his own Minister @sherryontopp goes agnst his wish & gets clickd with Gopal S Chawla; close aide of Hafiz Saeed & anti-India persn
Wud Captain Sahab sack his irresponsible Minister? pic.twitter.com/EUSb7PK8EJ — Manjinder S Sirsa (@mssirsa) November 29, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement