ਪੜਚੋਲ ਕਰੋ
Advertisement
PIMS ਜਲੰਧਰ ਦੇ ਡਾਇਰੈਕਟਰ ਦਾ ਸਫ਼ਾਈ ਸੇਵਕਾਂ ਵੱਲੋਂ ਕੁਟਾਪਾ
ਜਲੰਧਰ: ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (PIMS) ਦੇ ਡਾਇਰੈਕਟਰ ਅਮਿਤ ਸਿੰਘ ਨੂੰ ਹਸਪਤਾਲ ਦੇ ਹੀ ਸਫਾਈ ਕਰਮਚਾਰੀਆਂ ਨੇ ਕੁਟਾਪਾ ਚਾੜ੍ਹ ਦਿੱਤਾ। ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਮੌਜੂਦ ਸਨ।
ਕੁਝ ਸਮਾਂ ਪਹਿਲਾਂ ਪਿਮਜ਼ ਦੇ ਦੋ ਸਫਾਈ ਕਰਮਚਾਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ। ਇਹ ਮਾਮਲਾ ਕਿਰਤ ਟ੍ਰਿਬਿਊਨਲ ਵਿੱਚ ਸੁਣਵਾਈ ਅਧੀਨ ਸੀ। ਇਸ ਮਾਮਲੇ ਦੇ ਨਾਲ ਕਰਮਚਾਰੀਆਂ ਦੀ ਤਨਖ਼ਾਹ ਵਧਾਉਣ ਦੇ ਮਾਮਲੇ ਦੀ ਵੀ ਸੁਣਵਾਈ ਸੀ।
ਇਸ ਦੌਰਾਨ ਦੋਵੇਂ ਧਿਰਾਂ ਸੁਣਵਾਈ ਲਈ ਡੀ.ਸੀ. ਕੰਪਲੈਕਸ ਵਿੱਚ ਪਹੁੰਚੀਆਂ। ਸਫ਼ਾਈ ਕਰਮਚਾਰੀਆਂ ਨੇ ਜਦੋਂ ਨਿਰਦੇਸ਼ਕ ਨੂੰ ਵੇਖਿਆ ਤਾਂ ਉਨ੍ਹਾਂ ਵਿਚਾਲੇ ਬਹਿਸ ਹੋ ਗਈ। ਤਲਖੀ ਵਿੱਚ ਆਏ ਕਰਮਚਾਰੀਆਂ ਨੇ ਨਿਰਦੇਸ਼ਕ ਦੇ ਥੱਪੜ ਜੜ ਦਿੱਤੇ ਤੇ ਧੱਕਾ-ਮੁੱਕੀ ਵਿੱਚ ਉਹ ਹੇਠਾਂ ਡਿੱਗ ਗਿਆ। ਪੁਲਿਸ ਨੇ ਦਖਲ ਦਿੱਤੀ ਤੇ ਦੋਵਾਂ ਧਿਰਾਂ ਨੂੰ ਛੁਡਵਾਇਆ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਪੰਜਾਬ
ਆਟੋ
Advertisement