Modi Cabinet 2024: ਹਾਰ ਤੋਂ ਬਾਅਦ ਵੀ ਮੋਦੀ ਕੈਬਨਿਟ 'ਚ ਕਿਉਂ ਮਿਲਣ ਜਾ ਰਹੀ ਹੈ ਜਗ੍ਹਾ? ਰਵਨੀਤ ਬਿੱਟੂ ਨੇ ਦੱਸਿਆ ਕਾਰਨ
PM Modi Oath Ceremony: ਲੁਧਿਆਣਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਮੋਦੀ ਕੈਬਨਿਟ ਵਿੱਚ ਜਗ੍ਹਾ ਮਿਲ ਸਕਦੀ ਹੈ। ਉਹ ਦਿੱਲੀ ਵਿੱਚ ਪੀਐਮ ਮੋਦੀ ਨਾਲ ਚਾਹ ਮੀਟਿੰਗ ਵਿੱਚ ਸ਼ਾਮਲ ਹੋਏ।
Ravneet Bittu: ਦੇਸ਼ ਵਿੱਚ ਤੀਜੀ ਵਾਰ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਨਵੀਂ ਸਰਕਾਰ ਬਣਨ ਜਾ ਰਹੀ ਹੈ। ਇਸ ਵਾਰ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਪੰਜਾਬ ਵਿੱਚੋਂ ਇੱਕ ਵੀ ਸੀਟ ਨਹੀਂ ਮਿਲੀ। ਇਸ ਦੇ ਬਾਵਜੂਦ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਮੰਤਰੀ ਮੰਡਲ ਵਿੱਚ ਥਾਂ ਮਿਲਣ ਜਾ ਰਹੀ ਹੈ। ਉਨ੍ਹਾਂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਮੰਨਿਆ ਜਾ ਰਿਹਾ ਹੈ ਕਿ ਹੁਣ ਭਾਜਪਾ ਬਿੱਟੂ ਨੂੰ ਰਾਜ ਸਭਾ ਭੇਜੇਗੀ।
ਰਵਨੀਤ ਬਿੱਟੂ ਨੇ ਮੰਤਰੀ ਬਣਾਏ ਜਾਣ ਦੀ ਪੁਸ਼ਟੀ ਕਰਦਿਆਂ ਭਾਜਪਾ ਆਗੂਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਮੇਰੇ ਲਈ ਵੱਡੀ ਜ਼ਿੰਮੇਵਾਰੀ ਹੈ। ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਸੰਸਦ ਮੈਂਬਰ ਇੱਕੋ ਜਿਹੇ ਹਨ। ਸਾਰਿਆਂ ਨੂੰ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ।
ਰਵਨੀਤ ਸਿੰਘ ਬਿੱਟੂ ਨੇ ਕਿਹਾ, "ਦੇਸ਼ ਦਾ ਕੋਈ ਵੀ ਮੁੱਦਾ ਹੋਵੇ, ਅੰਮ੍ਰਿਤਪਾਲ ਦਾ ਮਸਲਾ ਹੋਵੇ, ਪਾਕਿਸਤਾਨ ਦਾ ਮਸਲਾ ਹੋਵੇ, ਕਿਉਂਕਿ ਸਾਡਾ ਸਰਹੱਦੀ ਸੂਬੇ ਹੈ, ਕਿਸਾਨਾਂ ਦਾ ਮਸਲਾ... ਮੈਂ ਹੀ ਅਜਿਹਾ ਵਿਅਕਤੀ ਸੀ ਜਿਸ ਨੇ ਇਨ੍ਹਾਂ ਮੁੱਦਿਆਂ ਨੂੰ ਚੁੱਕਿਆ ਸੀ।"
ਉਨ੍ਹਾਂ ਅੱਗੇ ਕਿਹਾ ਕਿ ਪਾਰਲੀਮੈਂਟ ਵਿੱਚ ਕਿੰਨੇ ਮੈਂਬਰ ਸਨ, ਮੈਂ ਡੇਢ ਸਾਲ ਕਿਸਾਨਾਂ ਲਈ ਲੜਦਾ ਰਿਹਾ ਅਤੇ ਅੱਜ ਮੈਂ ਭਾਜਪਾ ਵਿੱਚ ਹਾਂ ਤੇ ਉਥੋਂ ਸਾਰੀਆਂ ਗੱਲਾਂ ਦਾ ਹੱਲ ਕਰਵਾਵਾਂਗਾ, ਮੈਂ ਪਹਿਲੇ ਦਿਨ ਪੰਜਾਬ ਨੂੰ ਇਹੀ ਗੱਲ ਕਹੀ ਸੀ ਤੇ ਅੱਜ ਮੈਂ ਕਹਿ ਰਿਹਾ ਹਾਂ ਕਿ ਮੇਰਾ ਕੰਮ ਸਿਰਫ ਪੁਲ ਬਨਣ ਦਾ ਹੈ।ਉਨ੍ਹਾਂ ਅੱਗੇ ਕਿਹਾ, “ਪੰਜਾਬ ਦਾ ਕੀ ਹਾਲ ਹੈ, ਨਫਰਤ ਦੀ ਭਾਵਨਾ ਕਿਵੇਂ ਪੈਦਾ ਹੋ ਗਈ ਹੈ, ਚਾਹੇ ਉਹ ਕੰਗਨਾ ਦਾ ਮਾਮਲਾ ਹੋਵੇ ਜਾਂ ਕੋਈ ਹੋਰ ਮਾਮਲਾ… ਪੰਜਾਬ ਦੇ ਲੋਕ ਸਿਰਫ ਪਿਆਰ ਚਾਹੁੰਦੇ ਹਨ, ਦੇਸ਼ ਲਈ ਪੰਜਾਬ ਤਰਜੀਹ ਹੈ। "
ਜਦੋਂ ਰਵਨੀਤ ਸਿੰਘ ਬਿੱਟੂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਹਾਰਨ ਦੇ ਬਾਵਜੂਦ ਮੰਤਰੀ ਬਣਾਉਣ ਦਾ ਕੀ ਕਾਰਨ ਹੈ? ਇਸ 'ਤੇ ਉਨ੍ਹਾਂ ਕਿਹਾ, ''ਉਨ੍ਹਾਂ ਨੇ ਆਪਣੀ ਕੈਬਨਿਟ 'ਚ ਚੋਣ ਕੀਤੀ ਹੈ, ਉਨ੍ਹਾਂ ਨੇ ਪੰਜਾਬ ਨੂੰ ਪਹਿਲ ਦਿੱਤੀ ਹੈ ਤੇ ਪੰਜਾਬ 'ਚ ਮੇਰੇ 'ਤੇ ਵਿਸ਼ਵਾਸ ਜਤਾਇਆ ਹੈ ਕਿ ਇਸ ਆਦਮੀ ਦੇ ਜ਼ਰੀਏ ਉਹ ਪੰਜਾਬ 'ਚ ਚੰਗੇ ਦਿਨ ਲਿਆ ਸਕਦੇ ਹਨ। ਨਵਾਂ ਪੰਜਾਬ ਬਣਾ ਸਕਦੇ ਹਨ।
ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੇ ਲੁਧਿਆਣਾ ਤੋਂ ਚੋਣ ਲੜੀ, ਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ 20942 ਵੋਟਾਂ ਨਾਲ ਹਾਰ ਗਏ। ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕੁੱਲ 3,22,224 ਵੋਟਾਂ ਮਿਲੀਆਂ, ਜਦਕਿ ਰਵਨੀਤ ਸਿੰਘ ਬਿੱਟੂ ਨੂੰ 3,01,282 ਵੋਟਾਂ ਮਿਲੀਆਂ।