(Source: ECI/ABP News/ABP Majha)
ਪੁਲਿਸ ਨੇ ਕੱਸਿਆ ਗੈਂਗਸਟਰਾਂ ਖਿਲਾਫ ਸ਼ਿਕੰਜਾ, ਜੈਪਾਲ ਭੁੱਲਰ ਦਾ ਕਰੀਬੀ ਹਥਿਆਰਾਂ ਸਣੇ ਗ੍ਰਿਫਤਾਰ
ਪੁਲਿਸ ਨੇ ਕੋਲਕਾਤਾ ਵਿੱਚ ਮਾਰੇ ਗਏ ਗੈਂਗਸਟਰ ਜੈਪਾਲ ਸਿੰਘ ਭੁੱਲਰ ਤੇ ਜਸਪ੍ਰੀਤ ਸਿੰਘ ਜੱਸੀ ਦੇ ਨੇੜਲੇ ਸਾਥੀ ਹਰਬੀਰ ਸਿੰਘ ਸੋਹਲ ਵਾਸੀ ਪਿੰਡ ਔਲਖ ਜ਼ਿਲ੍ਹਾ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਹੈ।
Breaking: ਪੁਲਿਸ ਨੇ ਗੈਂਗਸਟਰਾਂ ਖਿਲਾਫ ਸ਼ਿਕੰਜਾ ਕੱਸਣਾ ਸ਼ੁਰੂ ਕੀਤਾ ਹੈ। ਪੁਲਿਸ ਨੇ ਕੋਲਕਾਤਾ ਵਿੱਚ ਮਾਰੇ ਗਏ ਗੈਂਗਸਟਰ ਜੈਪਾਲ ਸਿੰਘ ਭੁੱਲਰ ਤੇ ਜਸਪ੍ਰੀਤ ਸਿੰਘ ਜੱਸੀ ਦੇ ਨੇੜਲੇ ਸਾਥੀ ਹਰਬੀਰ ਸਿੰਘ ਸੋਹਲ ਵਾਸੀ ਪਿੰਡ ਔਲਖ ਜ਼ਿਲ੍ਹਾ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ ਦੋ 30 ਬੋਰ ਚਾਸ਼ਨੀ ਪਿਸਤੌਲਾਂ ਤੇ 7 ਮੈਗਜੀਨਾਂ ਬਰਾਮਦ ਕੀਤੇ ਗਏ ਹਨ।
ਐਸਐਸਪੀ ਵਿਵੇਕ ਸ਼ੀਲ ਸੋਨੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਕੋਲਕਾਤਾ ਵਿਖੇ ਮਾਰੇ ਗਏ ਏ ਕੈਟਾਗਿਰੀ ਦੇ ਗੈਂਗਸਟਰ ਜੈਪਾਲ ਸਿੰਘ ਭੁੱਲਰ ਤੇ ਜਸਪ੍ਰੀਤ ਸਿੰਘ ਜੱਸੀ ਦੇ ਨੇੜਲੇ ਸਾਥੀ ਹਰਬੀਰ ਸਿੰਘ ਸੋਹਲ ਵਾਸੀ ਪਿੰਡ ਪਿੰਡੀ ਔਲਖ ਥਾਣਾ ਸੌਦਾ ਜ਼ਿਲ੍ਹਾ ਅੰਮ੍ਰਿਤਸਰ ਨੂੰ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਹੈ।
ਗ੍ਰਿਫਤਾਰ ਕੀਤੇ ਗੈਂਗਸਟਰ ਬਾਰੇ ਉਨ੍ਹਾਂ ਦੱਸਿਆ ਕਿ ਮੁਹਾਲੀ ਪੁਲੀਸ ਨੂੰ ਹਰਬੀਰ ਸੋਹਲ ਤੇ ਅੰਮ੍ਰਿਤਪਾਲ ਸਿੰਘ ਉਰਫ ਸੱਤਾ ਵਾਸੀ ਬਜੀਦਪੁਰ ਥਾਣਾ ਬੱਸੀ ਪਠਾਣਾ ਜ਼ਿਲ੍ਹਾ ਦੇ ਖਰੜ ਵਿੱਚ ਹੋਣ ਦੀ ਜਾਣਕਾਰੀ ਮਿਲੀ। ਭਾਗੋ ਮਾਜਰਾ ਖਾਲੀ ਫਲੈਟ ਤੋਂ ਹਰਬੀਰ ਸੋਹਲ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਪਾਸੋਂ ਦੇ 30 ਬੋਰ ਦੇ ਚਾਇਨੀ ਪਿਸਤੌਲ, 103 ਮੈਗਜ਼ੀਨ ਚਾਰ 9 ਐਮਐਮ ਪਿਸਤੌਲ ਦੇ ਮੈਗਜ਼ੀਨ ਅਤੇ 50 ਕਾਰਤੂਸ ਬਰਾਮਦ ਹੋਏ।
ਹਰਬੀਰ ਸਿੰਘ ਪੇਸ਼ੇ ਵੱਜੋਂ ਪੰਜਾਬੀ ਗੀਤਕਾਰ ਤੇ ਗਾਇਕ ਵੀ ਹੈ। ਜੈਪਾਲ ਸਿੰਘ ਭੁੱਲਰ ਤੇ ਜਸਪ੍ਰੀਤ ਸਿੰਘ ਜੱਸੀ ਨੇ ਵੱਡੀਆਂ ਡਕੈਤੀਆਂ ਮਾਰ ਕੇ ਅਤੇ ਕਾਰੋਬਾਰੀਆ ਤੋਂ ਫਿਰੌਤੀਆ ਲੈ ਕੇ ਬਹੁਤ ਸਾਰੀ ਜਾਇਦਾਦਾ ਹਰਬੀਰ ਸਿੰਘ ਤੇ ਇਸ ਦੇ ਰਿਸ਼ਤੇਦਾਰਾਂ ਦੇ ਨਾਮ ਖਰੀਦੀਆਂ ਹੋਈਆ ਸਨ। ਗਾਇਕ ਗੈਗਸਟਰ ਜੂਨ 2021 ਤੋਂ ਫ਼ਰਾਰ ਸੀ।
ਗ੍ਰਿਫਤਾਰੀ ਕਿੱਥੋਂ ਤੇ ਕਿਵੇਂ ਹੋਈ ?
ਪੁਲਿਸ ਨੂੰ ਸੂਚਨਾ ਮਿਲੀ ਸੀ ਤੇ ਉਸ ਦੇ ਆਧਾਰ 'ਤੇ ਉਨ੍ਹਾਂ ਨੂੰ ਮੋਹਾਲੀ ਸਥਿਤ ਪ੍ਰਾਈਵੇਟ ਅਪਾਰਟਮੈਂਟ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਕੀ ਗੈਂਸਟਰ ਟਾਸਕ ਫੋਰਸ ਤੋਂ ਇਨਪੁਟ ਮਿਲੀ
ਦੇਖੋ, ਉਹ ਵੀ ਸਾਡੀ ਟੀਮ ਦਾ ਹਿੱਸਾ ਹੈ ਪਰ ਇਸ ਦੀ ਜਾਣਕਾਰੀ ਸਾਨੂੰ ਕਿਤੋਂ ਹੋਰ ਮਿਲੀ ਸੀ।
ਕਬੱਡੀ ਖਿਡਾਰੀਆਂ ਦੇ ਕਤਲ 'ਤੇ ਜਵਾਬ
ਹੁਣ ਤੱਕ ਕੀਤੀ ਜਾਂਚ ਅਨੁਸਾਰ ਇਨ੍ਹਾਂ ਦਾ ਕਬੱਡੀ ਖਿਡਾਰੀਆਂ ਦੇ ਕਤਲ ਨਾਲ ਕੋਈ ਸਬੰਧ ਨਹੀਂ।
ਕੀ ਜੈਪਾਲ ਭੁੱਲਰ ਦਾ ਗਰੁੱਪ ਹੁਣ ਇਸ ਨੂੰ ਚਲਾ ਰਿਹਾ ਸੀ?
ਦੇਖੋ, ਇਹ ਫਿਲਹਾਲ ਅੰਡਰ ਇਨਕੁਆਰੀ ਹੈ, ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ, ਹਾਂ, ਪਰ ਇਹ ਦੋਵੇਂ ਭੁੱਲਰ ਦੇ ਕਾਫੀ ਕਰੀਬੀ ਸਨ ਤੇ ਹੋਰ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋ ਸਕਦੇ ਹਨ।