ਪੜਚੋਲ ਕਰੋ
(Source: ECI/ABP News)
ਕੋਰੋਨਾ ਕਰਫਿਊ ਤੋਂ ਅੱਕੇ ਲੋਕ, ਪੰਜਾਬ ਪੁਲਿਸ ਨਾਲ ਭਿੜੇ, ਥਾਣੇਦਾਰ ਜ਼ਖਮੀ
ਕੋਰੋਨਾ ਕਰਫਿਊ ਤੋਂ ਲੋਕ ਅੱਕ ਗਏ ਹਨ। ਇਸ ਲਈ ਪੁਲਿਸ ਨਾਲ ਭਿੜਣ ਲੱਗੇ ਹਨ। ਜ਼ਿਲ੍ਹਾ ਮੋਗਾ ਦੇ ਧਰਮਕੋਟ ਕਸਬੇ 'ਚ ਪੈਂਦੇ ਪਿੰਡ ਨੂਰਪੁਰ ਹਕੀਮਾ ਵਿੱਚ ਪੁਲਿਸ ਪਾਰਟੀ ਉੱਪਰ ਪਿੰਡ ਵਾਸੀਆਂ ਵੱਲੋਂ ਹਮਲਾ ਕਰਨ ਦੀ ਜਾਣਕਾਰੀ ਮਿਲੀ ਹੈ।
![ਕੋਰੋਨਾ ਕਰਫਿਊ ਤੋਂ ਅੱਕੇ ਲੋਕ, ਪੰਜਾਬ ਪੁਲਿਸ ਨਾਲ ਭਿੜੇ, ਥਾਣੇਦਾਰ ਜ਼ਖਮੀ Police Party in Moga attacked by miscreants ਕੋਰੋਨਾ ਕਰਫਿਊ ਤੋਂ ਅੱਕੇ ਲੋਕ, ਪੰਜਾਬ ਪੁਲਿਸ ਨਾਲ ਭਿੜੇ, ਥਾਣੇਦਾਰ ਜ਼ਖਮੀ](https://static.abplive.com/wp-content/uploads/sites/5/2020/03/31183908/Police-in-Moga.jpg?impolicy=abp_cdn&imwidth=1200&height=675)
ਮੋਗਾ: ਕੋਰੋਨਾ ਕਰਫਿਊ ਤੋਂ ਲੋਕ ਅੱਕ ਗਏ ਹਨ। ਇਸ ਲਈ ਪੁਲਿਸ ਨਾਲ ਭਿੜਣ ਲੱਗੇ ਹਨ। ਜ਼ਿਲ੍ਹਾ ਮੋਗਾ ਦੇ ਧਰਮਕੋਟ ਕਸਬੇ 'ਚ ਪੈਂਦੇ ਪਿੰਡ ਨੂਰਪੁਰ ਹਕੀਮਾ ਵਿੱਚ ਪੁਲਿਸ ਪਾਰਟੀ ਉੱਪਰ ਪਿੰਡ ਵਾਸੀਆਂ ਵੱਲੋਂ ਹਮਲਾ ਕਰਨ ਦੀ ਜਾਣਕਾਰੀ ਮਿਲੀ ਹੈ।
ਧਰਮਕੋਟ ਪੁਲਿਸ ਥਾਣੇ ਦੇ ਐਸਐਚਓ ਬਲਰਾਜ ਮੋਹਨ ਮੁਤਾਬਕ ਪਿੰਡ ਨੂਰਪੁਰ ਦੇ ਸਰਪੰਚ ਦੀ ਸ਼ਿਕਾਇਤ 'ਤੇ ਉਹ ਪੁਲਿਸ ਪਾਰਟੀ ਨਾਲ ਪਿੰਡ ਗਏ ਸਨ। ਸਰਪੰਚ ਨੇ ਉਨ੍ਹਾਂ ਨੂੰ ਕੁਝ ਲੋਕਾਂ ਦੀ ਕਰਫਿਊ ਦਾ ਪਾਲਣ ਨਾ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ। ਐਸਐਚਓ ਨੇ ਦੱਸਿਆ ਕਿ ਕੁਝ ਲੋਕ ਕੋਰੋਨਾ ਦੇ ਬਚਾਅ ਲਈ ਸੂਬੇ 'ਚ ਲੱਗੇ ਕਰਫਿਊ ਦਾ ਉਲੰਘਣ ਕਰ ਰਹੇ ਸਨ। ਪਿੰਡ ਦੀ ਪੰਚਾਇਤ ਨਾਲ ਸਹਿਯੋਗ ਨਹੀਂ ਕਰ ਰਹੇ ਸਨ।
ਜਦ ਐਸਐਚਓ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚਿਆ ਤਾਂ ਕੁਝ ਲੋਕਾਂ ਨੇ ਕਥਿਤ ਤੌਰ ਤੇ ਇੱਟਾਂ ਰੋੜੇ ਚੱਲਾ ਕੇ ਹਮਲਾ ਕਰ ਦਿੱਤਾ। ਜਿਸ 'ਚ ਐਸਐੱਚਓ ਦੇ ਵੀ ਜ਼ਖਮੀ ਹੋ ਗਿਆ। ਇਸ ਤੇ ਪੁਲਿਸ ਨੇ 27 ਲੋਕਾਂ ਖਿਲਾਫ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਨੇ ਪੰਚਾਇਤ ਦੀ ਮਦਦ ਨਾਲ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਖੇਤੀਬਾੜੀ ਖ਼ਬਰਾਂ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)