(Source: ECI/ABP News)
ਗੈਂਗਸਟਰ ਅਮਨਦੀਪ ਸਿੰਘ ਢੋਟੀਆ ਦਾ ਪੁਲਿਸ ਨੇ ਲਿਆ ਪ੍ਰੋਡਕਸ਼ਨ ਵਾਰੰਟ, ਥਾਣਾ ਸਦਰ ਵਿਖੇ ਦੇਰ ਰਾਤ ਕੀਤੀ ਗਈ ਪੁੱਛਗਿੱਛ
Punjab News: A ਕੈਟਾਗਰੀ ਦੇ ਗੈਂਗਸਟਰ ਅਮਨਦੀਪ ਸਿੰਘ ਢੋਟੀਆ ਤੋਂ ਥਾਣਾ ਸਦਰ ਪੁਲਿਸ ਸਟੇਸ਼ਨ ਚ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ਤੇ ਲਿਆ ਕਿ ਦੇਰ ਰਾਤ ਪੁੱਛਗਿੱਛ ਕੀਤੀ ਗਈ।
![ਗੈਂਗਸਟਰ ਅਮਨਦੀਪ ਸਿੰਘ ਢੋਟੀਆ ਦਾ ਪੁਲਿਸ ਨੇ ਲਿਆ ਪ੍ਰੋਡਕਸ਼ਨ ਵਾਰੰਟ, ਥਾਣਾ ਸਦਰ ਵਿਖੇ ਦੇਰ ਰਾਤ ਕੀਤੀ ਗਈ ਪੁੱਛਗਿੱਛ Police took production warrant of gangster Amandeep Singh Dhotia, interrogated late night at Thana Sadar ਗੈਂਗਸਟਰ ਅਮਨਦੀਪ ਸਿੰਘ ਢੋਟੀਆ ਦਾ ਪੁਲਿਸ ਨੇ ਲਿਆ ਪ੍ਰੋਡਕਸ਼ਨ ਵਾਰੰਟ, ਥਾਣਾ ਸਦਰ ਵਿਖੇ ਦੇਰ ਰਾਤ ਕੀਤੀ ਗਈ ਪੁੱਛਗਿੱਛ](https://feeds.abplive.com/onecms/images/uploaded-images/2022/11/19/88bf75065b831dab9123869f2d5faf461668853288898438_original.jpeg?impolicy=abp_cdn&imwidth=1200&height=675)
Punjab News: A ਕੈਟਾਗਰੀ ਦੇ ਗੈਂਗਸਟਰ ਅਮਨਦੀਪ ਸਿੰਘ ਢੋਟੀਆ ਤੋਂ ਥਾਣਾ ਸਦਰ ਪੁਲਿਸ ਸਟੇਸ਼ਨ ਚ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ਤੇ ਲਿਆ ਕਿ ਦੇਰ ਰਾਤ ਪੁੱਛਗਿੱਛ ਕੀਤੀ ਗਈ। 2 ਨਵੰਬਰ 2022 ਨੂੰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਜਿਲ੍ਹਾ ਜੇਲ ਵਿੱਚ ਦੋ ਜੇਲ ਅਫਸਰਾਂ ਤੇ ਗੈਂਗਸਟਰਾਂ ਦੁਆਰਾ ਹਮਲਾ ਕੀਤਾ ਗਿਆ ਸੀ, ਜਿਹਨਾਂ ਵਿੱਚੋਂ ਇੱਕ ਗੈਂਗਸਟਰ ਜੱਸੀ ਪੰਚਰ ਜਿਸ ਤੇ 307 ਤਹਿਤ ਮਾਮਲਾ ਦਰਜ ਕਰਕੇ ਥਾਣਾ ਸਦਰ ਪੁਲਿਸ ਵੱਲੋਂ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ, ਜਿਸ ਕਾਰਨ ਗੈਂਗਸਟਰ ਜਸਦੇਵ ਸਿੰਘ ਜੱਸੀ ਪੰਚਰ ਦੀ ਮਦਦ ਕਰਨ ਵਾਲੇ ਇਸੇ ਜੇਲ੍ਹ ਵਿੱਚ ਬੰਦ ਇੱਕ ਹੋਰ ਏ ਕੈਟਾਗਰੀ ਦੇ ਗੈਂਗਸਟਰ ਅਮਨਦੀਪ ਸਿੰਘ ਢੋਟੀਆ ਨੂੰ ਦੇਰ ਰਾਤ ਸਦਰ ਥਾਣੇ ਵਿੱਚ ਭੇਜ ਦਿੱਤਾ ਗਿਆ। ਗੈਂਗਸਟਰ ਜਸਦੇਵ ਸਿੰਘ ਜੱਸੀ ਨੂੰ ਤੇਜ਼ਧਾਰ ਹਥਿਆਰ ਮੁਹੱਈਆ ਕਰਵਾਉਣ ਸਬੰਧੀ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)