(Source: ECI/ABP News/ABP Majha)
Poonch Terror Attack: ਜੱਦੀ ਪਿੰਡ ਪਹੁੰਚੀ ਸ਼ਹੀਦ ਹਰਕਿਸ਼ਨ ਸਿੰਘ ਦੀ ਮ੍ਰਿਤਕ ਦੇਹ, ਅੱਜ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ ਅੰਤਿਮ ਸੰਸਕਾਰ
ਗੁਰਦਾਸਪੁਰ ਦੇ ਤਲਵੰਡੀ ਭਰਥ ਵਾਸੀ ਹਰਕਿਸ਼ਨ ਸਿੰਘ ਦੀ ਲਾਸ਼ ਉਸ ਦੇ ਪਿੰਡ ਪੁੱਜੀ ਹੈ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਹਰਕਿਸ਼ਨ ਸਿੰਘ 2017 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ।
Punjab News: ਜੰਮੂ-ਕਸ਼ਮੀਰ ਦੇ ਪੁੰਛ 'ਚ ਵੀਰਵਾਰ ਨੂੰ ਹੋਏ ਅੱਤਵਾਦੀ ਹਮਲੇ 'ਚ ਪੰਜਾਬ ਦੇ ਚਾਰ ਜਵਾਨ ਸ਼ਹੀਦ ਹੋ ਗਏ। ਇਨ੍ਹਾਂ ਵਿੱਚੋਂ ਗੁਰਦਾਸਪੁਰ ਦੇ ਤਲਵੰਡੀ ਭਰਥ ਵਾਸੀ ਹਰਕਿਸ਼ਨ ਸਿੰਘ ਦੀ ਲਾਸ਼ ਉਸ ਦੇ ਪਿੰਡ ਪਹੁੰਚ ਗਈ ਹੈ। ਜ਼ਿਕਰਯੋਗ ਹੈ ਕਿ ਹਰਕਿਸ਼ਨ ਸਿੰਘ 2017 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਉਹ ਆਪਣੇ ਪਿੱਛੇ ਪਤਨੀ ਅਤੇ 3 ਸਾਲ ਦੀ ਬੇਟੀ ਛੱਡ ਗਿਆ ਹੈ। ਹਰਕਿਸ਼ਨ ਸਿੰਘ ਇੱਕ ਮਹੀਨੇ ਦੀ ਛੁੱਟੀ ਕੱਟ ਕੇ ਫਰਵਰੀ ਵਿੱਚ ਹੀ ਆਪਣੀ ਡਿਊਟੀ ’ਤੇ ਪਰਤ ਆਇਆ ਸੀ।
ਸ਼ਹੀਦਾਂ ਦੇ ਪਿੰਡ ਵਿੱਚ ਸੋਗ ਦੀ ਲਹਿਰ
ਸ਼ਹੀਦ ਹਰਕਿਸ਼ਨ ਸਿੰਘ ਦੀਆਂ ਪਿਛਲੀਆਂ ਚਾਰ ਪੀੜ੍ਹੀਆਂ ਭਾਰਤੀ ਫੌਜ ਦੀ ਸੇਵਾ ਕਰ ਰਹੀਆਂ ਹਨ। ਸ਼ਹੀਦ ਹਰਕਿਸ਼ਨ ਸਿੰਘ ਦਾ ਆਪਣੇ ਪਿੰਡ ਨਾਲ ਬਹੁਤ ਲਗਾਅ ਸੀ। ਉਹ ਜਦੋਂ ਵੀ ਪਿੰਡ ਆਉਂਦਾ ਸੀ ਤਾਂ ਪਿੰਡ ਦੇ ਸਕੂਲ ਵਿੱਚ ਸਮਾਂ ਬਿਤਾਉਂਦਾ ਸੀ। ਅਧਿਆਪਕਾਂ ਨਾਲ ਗੱਲਾਂ ਕਰਦਾ ਸੀ। ਹਰਕਿਸ਼ਨ ਸਿੰਘ ਹੱਸਮੁੱਖ ਸੁਭਾਅ ਦਾ ਵਿਅਕਤੀ ਸੀ। ਉਨ੍ਹਾਂ ਦੇ ਚਲੇ ਜਾਣ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਉਹਨਾਂ ਦੀ ਮਾਂ ਦੇ ਹੰਝੂ ਨਹੀਂ ਰੁਕ ਰਹੇ। ਪਤਨੀ ਦਲਜੀਤ ਕੌਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਤਨੀ ਦਲਜੀਤ ਕੌਰ ਦਾ ਕਹਿਣਾ ਹੈ ਕਿ ਵੀਰਵਾਰ ਨੂੰ ਉਹਨਾਂ ਨੇ ਆਪਣੇ ਪਤੀ ਹਰਕਿਸ਼ਨ ਸਿੰਘ ਨਾਲ ਵੀਡੀਓ ਕਾਲ 'ਤੇ ਗੱਲਬਾਤ ਹੋਈ ਸੀ। ਫਿਰ ਦੇਰ ਸ਼ਾਮ ਵੀਰਵਾਰ ਨੂੰ ਹੀ ਉਨ੍ਹਾਂ ਦੇ ਸ਼ਹੀਦ ਹੋਣ ਦੀ ਸੂਚਨਾ ਮਿਲੀ।
Punjab | Mortal remains of Sepoy Harkrishan Singh, who lost his life in the Poonch terror attack, brought to his native village in Gurdaspur. pic.twitter.com/Q7jmYUcBgh
— ANI (@ANI) April 22, 2023
ਪੁੱਤਰ ਦੀ ਸ਼ਹਾਦਤ 'ਤੇ ਮਾਣ
ਸ਼ਹੀਦ ਹਰਕਿਸ਼ਨ ਸਿੰਘ ਦੇ ਪਿਤਾ ਮੰਗਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਸ਼ਹਾਦਤ 'ਤੇ ਮਾਣ ਹੈ। ਮੰਗਲ ਸਿੰਘ ਆਪ ਫੌਜ ਵਿਚ ਸੀ। ਹੁਣ ਸੇਵਾਮੁਕਤ ਹੋ ਚੁੱਕੇ ਹਨ।
ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਦੇਵੇਗੀ 1-1 ਕਰੋੜ ਰੁਪਏ
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪੁੰਛ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ 4 ਜਵਾਨਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਦਾ ਐਲਾਨ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ। ਪੁੰਛ 'ਚ ਹੋਏ ਅੱਤਵਾਦੀ ਹਮਲੇ 'ਚ ਪੰਜਾਬ ਦੇ ਕਾਂਸਟੇਬਲ ਹਰਕਿਸ਼ਨ ਸਿੰਘ ਤੋਂ ਇਲਾਵਾ ਹੌਲਦਾਰ ਮਨਦੀਪ ਸਿੰਘ, ਲਾਂਸ ਨਾਇਕ ਕੁਲਵੰਤ ਸਿੰਘ ਅਤੇ ਕਾਂਸਟੇਬਲ ਸੇਵਕ ਸਿੰਘ ਸ਼ਹੀਦ ਹੋ ਗਏ ਸਨ। ਇਨ੍ਹਾਂ ਸ਼ਹੀਦਾਂ ਦਾ ਅੱਜ ਅੰਤਿਮ ਸੰਸਕਾਰ ਕੀਤਾ ਜਾਵੇਗਾ।