"ਪੰਜਾਬ 'ਚ ਜਲਦੀ ਹੱਲ ਹੋ ਜਾਵੇਗਾ ਬਿਜਲੀ ਸੰਕਟ" ਜਾਣੋ ਇਸ ਬਾਰੇ ਕੀ ਕਿਹਾ ਸਾਂਸਦ ਗੁਰਜੀਤ ਸਿੰਘ ਔਜਲਾ ਨੇ
ਗੁਰਜੀਤ ਔਜਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਘੱਟ ਗਿਣਤੀ ਕਮਿਸ਼ਨ ਦੇ ਮੈਂਬਰਾਂ ਨੂੰ ਸਾਹਮਣੇ ਆ ਰਹੀਆਂ ਮੁਸ਼ਕਲਾਂ ਹੱਲ ਲਈ ਭਰੋਸਾ ਦਿੱਤਾ ਗਿਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਬਿਜਲੀ ਸੰਕਟ ਇਸ ਲਈ ਹੋਇਆ।
ਅੰਮ੍ਰਿਤਸਰ: ਪੰਜਾਬ ਦੇ ਬਿਜਲੀ ਸੰਕਟ ਮੌਨਸੂਨ ਦੀ ਦੇਰੀ ਨਾਲ ਸ਼ੁਰੂ ਹੋਣ ਕਾਰਨ ਹੋਇਆ ਸੀ ਅਤੇ ਇਹ ਅਗਲੇ ਹਫਤੇ ਵਿੱਚ ਹੱਲ ਹੋ ਜਾਵੇਗਾ। ਇਹ ਗੱਲ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਇਮੈਨੁਅਲ ਮਸੀਹ ਨਾਲ ਮੁਲਾਕਾਤ ਕਰਦਿਆਂ ਕਹੀ। ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਇਮੈਨੁਅਲ ਮਸੀਹ ਨਾਲ ਮੁਲਾਕਾਤ ਦੌਰਾਨ ਔਜਲਾ ਨੇ ਆ ਰਹੀਆਂ ਮੁਸ਼ਕਲਾਂ ਸੁਣਿਆਂ ਅਤੇ ਉਨ੍ਹਾਂ ਦੇ ਜਲਦੀ ਹੱਲ ਹੋਣ ਦਾ ਯਕੀਨ ਦਿੱਤਾ।
ਇਸ ਮੀਟਿੰਹ ਤੋਂ ਬਾਅਦ ਗੁਰਜੀਤ ਔਜਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਘੱਟ ਗਿਣਤੀ ਕਮਿਸ਼ਨ ਦੇ ਮੈਂਬਰਾਂ ਨੂੰ ਸਾਹਮਣੇ ਆ ਰਹੀਆਂ ਮੁਸ਼ਕਲਾਂ ਹੱਲ ਲਈ ਭਰੋਸਾ ਦਿੱਤਾ ਗਿਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਬਿਜਲੀ ਸੰਕਟ ਇਸ ਲਈ ਹੋਇਆ ਕਿਉਂਕਿ ਮੌਨਸੂਨ ਹਰ ਸਾਲ 20 ਜੂਨ ਤੱਕ ਆਉਂਦਾ ਸੀ ਪਰ ਇਸ ਵਾਰ ਮੌਨਸੂਨ ਲੇਟ ਹੋ ਗਿਆ ਅਤੇ ਪੰਜਾਬ ਵਿੱਚ ਪਾਣੀ ਦੀਆਂ ਵਾਧੂ ਮੋਟਰਾਂ ਚੱਲਣੀਆਂ ਸ਼ੁਰੂ ਹੋ ਗਈਆਂ।
ਉਨ੍ਹਾਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਦੇ ਸੰਕਟ ਹੱਲ ਲਈ ਕੰਮ ਕਰ ਰਹੀ ਹੈ, ਇਸ ਦਾ ਜਲਦ ਹੀ ਹੱਲ ਹੋ ਜਾਵੇਗਾ। ਉਧਰ ਪੰਜਾਬ ਵਿੱਚ ਮੁੜ ਕੋਰੋਨਾ ਵੈਕਸੀਨ ਖ਼ਤਮ ਹੋ ਗਈ ਹੈ, ਇਸ ਮੁੱਦੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸੂਬਾ ਸਰਕਾਰਾਂ ਨੂੰ ਟੀਕਾ ਦੇਣ ਵਿੱਚ ਅਸਫਲ ਸਾਬਤ ਹੋਈ ਹੈ ਅਤੇ ਇਥੋਂ ਤੱਕ ਕਿ ਕੇਂਦਰ ਸਰਕਾਰ ਨੂੰ ਸਿਹਤ ਮੰਤਰੀ ਨੂੰ ਹਟਾਉਣਾ ਪਿਆ ਸੀ।
ਉਕਤ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਪੰਜਾਬ ਦੇ ਕਿਸਾਨਾਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਲੜਨ ਦੀ ਸਲਾਹ 'ਤੇ ਕਿਹਾ ਕਿ ਚੋਣਾਂ ਲੜਨਾ ਹਰ ਕਿਸੇ ਦਾ ਹੱਕ ਹੈ, ਪਰ ਕਿਸਾਨਾਂ ਨੂੰ ਪਹਿਲਾਂ ਆਪਣੇ ਸੰਘਰਸ਼ ਅਤੇ ਫਿਰ ਕਿਸਾਨਾਂ 'ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਗਿਆ ਹੈ ਕਿ ਉਹ ਤਾਂ ਹਮੇਸ਼ਾਂ ਕਹਿੰਦੇ ਆਏ ਹਨ ਕਿ ਰਾਜਨੀਤਿਕ ਲੋਕਾਂ ਨੂੰ ਆਪਣੇ ਸੰਘਰਸ਼ ਤੋਂ ਦੂਰ ਰੱਖਣਗੇ। ਕਿਸਾਨਾਂ ਨੂੰ ਇਹ ਦੱਸਦੇ ਰਹਿਣਗੇ ਕਿ ਕਿਸ ਤਰ੍ਹਾਂ ਰਾਜਨੀਤੀ ਵਿੱਚ ਆ ਕੇ ਕਿਸਾਨ ਅਜਿਹਾ ਕਰ ਸਕਦੇ ਹਨ। ਜੇਲ੍ਹ ਵਿੱਚ ਪ੍ਰੋਫੈਸਰ ਸਟਾਲਿਨ ਦੀ ਮੌਤ ‘ਤੇ ਔਜਲਾ ਨੇ ਕਿਹਾ ਕਿ ਘੱਟ ਗਿਣਤੀਆਂ ਦੇ ਹੱਕਾਂ ਲਈ ਲੜਣ ਵਾਲੇ ਸਟਾਲਿਨ ਦੀ ਜੇਲ੍ਹ ਵਿੱਚ ਹੋਈ ਮੌਤ ਦਾ ਮੁੱਦਾ ਸੰਸਦ ਵਿੱਚ ਉਠਾਇਆ ਜਾਵੇਗਾ।
ਇਹ ਵੀ ਪੜ੍ਹੋ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਇੱਕ-ਦੂਜੇ ’ਤੇ ਚੋਰੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਾ ਰਹੀਆਂ ਧਿਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904