ਪੜਚੋਲ ਕਰੋ

ਚੋਣ ਨਤੀਜੇ 2024

(Source:  ECI | ABP NEWS)

ਪ੍ਰਤਾਪ ਸਿੰਘ ਬਾਜਵਾ ਦਾ 'ਆਪ' 'ਤੇ ਇਲਜ਼ਾਮ, ‘ਖੇਡਾਂ ਵਤਨ ਪੰਜਾਬ ਦੀਆ’ ਨੂੰ ਮਾਨ ਸਰਕਾਰ ਮਹਿਜ ਪ੍ਰਚਾਰ ਦਾ ਮਾਧਿਅਮ ਬਣਾ ਕੇ ਵਰਤ ਰਹੀ

‘ਖੇਡਾਂ ਵਤਨ ਪੰਜਾਬ ਦੀਆ’ ਨੂੰ ਲੈ ਕੇ ਕਾਂਗਰਸ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾਂ ਸਾਧਿਆ ਹੈ। ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸ਼ਨੀਵਾਰ ਨੂੰ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆ’ ਨੂੰ ਮਾਨ ਸਰਕਾਰ ਮਹਿਜ ਪ੍ਰਚਾਰ ਦਾ ਮਾਧਿਅਮ ਬਣਾ ਕੇ ਵਰਤ ਰਹੀ ਹੈ।

ਚੰਡੀਗੜ੍ਹ: ‘ਖੇਡਾਂ ਵਤਨ ਪੰਜਾਬ ਦੀਆ’ ਨੂੰ ਲੈ ਕੇ ਕਾਂਗਰਸ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾਂ ਸਾਧਿਆ ਹੈ। ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸ਼ਨੀਵਾਰ ਨੂੰ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆ’ ਨੂੰ ਮਾਨ ਸਰਕਾਰ ਮਹਿਜ ਪ੍ਰਚਾਰ ਦਾ ਮਾਧਿਅਮ ਬਣਾ ਕੇ ਵਰਤ ਰਹੀ ਹੈ।ਉਨ੍ਹਾਂ ਕਿਹਾ ਕਿ ਸਰਕਾਰ ਨੇ ਇੱਕ ਸ਼ਾਨਦਾਰ ਸਮਾਗਮ ਆਯੋਜਿਤ ਕਰ ਸੂਬੇ ਦੀਆਂ ਮਾਣਮੱਤੀਆਂ ਖੇਡਾਂ ਨੂੰ ਇਮਾਨਦਾਰੀ ਨਾਲ ਕਰਾਉਣ ਦੀ ਬਜਾਏ ਕੇਵਲ ਸਟੇਜ ਡਰਾਮਾ ਬਣਾਇਆਂ ਹੈ ।

ਬਾਜਵਾ ਨੇ ਕਿਹਾ ਕਿ ਜ਼ਮੀਨੀ ਪੱਧਰ ‘ਤੇ ਪੰਜਾਬ ਦੀ ‘ਆਪ’ ਸਰਕਾਰ ਨੇ ਪੰਜਾਬ ਦੀਆਂ ਖੇਡਾਂ ਪ੍ਰਤੀ ਪੂਰੀ ਤਰ੍ਹਾਂ ਢਿੱਲਮੱਠ ਵਾਲਾ ਰਵੱਈਆ ਅਪਣਾਇਆ ਹੋਇਆ ਹੈ । ਉਨ੍ਹਾਂ ਅੱਗੇ ਕਿਹਾ ‘ਆਪ’ ਸਰਕਾਰ ਦੀ ਖੇਡਾਂ ਪ੍ਰਤੀ ਉਦਾਸੀਨ ਪਹੁੰਚ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਰਕਾਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਖੇਡਾਂ ਕਰਵਾਉਣ ਲਈ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਨੂੰ ਫੰਡ ਜ਼ਾਰੀ ਨਹੀਂ ਕੀਤੇ ਗਏ । ਸਿੱਟੇ ਵਜੋਂ ਸਰਕਾਰ ਦੇ ਪ੍ਰੋਗਰਾਮਾਂ ਨੂੰ ਜ਼ਾਰੀ ਰੱਖਣ ਲਈ ਅਧਿਆਪਕਾਂ ਨੂੰ ਆਪਣੀ ਜੇਬ ਵਿੱਚੋਂ ਯੋਗਦਾਨ ਪਾਉਣ ਲਈ ਮਜਬੂਰ ਹੋਣਾ ਪਿਆ ।

ਬਾਜਵਾ ਨੇ ਕਿਹਾ ਕਿ ਮੁਕਤਸਰ ਜ਼ਿਲ੍ਹੇ ਦੇ ਅਧਿਆਪਕਾਂ ਨੂੰ ਖੇਡਾਂ ਕਰਵਾਉਣ ਲਈ ਅਥਾਰਟੀ ਤੋਂ ਹਦਾਇਤਾਂ ਮਿਲੀਆਂ ਹਨ, ਫਿਰ ਵੀ ਕੋਈ ਫੰਡ ਜ਼ਾਰੀ ਨਹੀਂ ਕੀਤਾ ਗਿਆ । ਇਸ ਤੋਂ ਬਾਅਦ ਹਰੇਕ ਸਕੂਲ ਨੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ, ਟਰਾਂਸਪੋਰਟੇਸ਼ਨ, ਇਨਾਮ ਅਤੇ ਹੋਰ ਪ੍ਰਬੰਧਾਂ ਲਈ 5000 ਰੁਪਏ ਦਾ ਯੋਗਦਾਨ ਦਿੱਤਾ ।ਬਾਜਵਾ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਸਮਾਗਮ ‘ਤੇ ਖਰਚ ਕੀਤੇ ਗਏ ਫੰਡ ਪ੍ਰਾਇਮਰੀ ਸਕੂਲਾਂ ਦੇ ਪ੍ਰਤਿਭਾਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਦਾਨ ਕੀਤੇ ਜਾ ਸਕਦੇ ਸਨ ।

ਉਨ੍ਹਾਂ ਕਿਹਾ ਕਿ ਸੂਬੇ ਦੇ ਬਾਕੀ ਪ੍ਰਾਇਮਰੀ ਸਕੂਲਾਂ ਨੂੰ ਵੀ ਲਗਭਗ ਇਸੇ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਚਿਆਂ ਨੂੰ ਖੇਡਾਂ ਦਾ ਬੁਨਿਆਦੀ ਢਾਂਚਾ ਜਿਵੇਂ ਕਿ ਵਰਦੀਆਂ, ਟਰੇਨਰ ਅਤੇ ਖੇਡਾਂ ਦਾ ਸਾਮਾਨ ਵੀ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ । ਅਜਿਹੀ ਸਥਿਤੀ ਵਿੱਚ ਅਸੀਂ ਉਨ੍ਹਾਂ ਤੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਮੁਕਾਬਲਾ ਕਰਨ ਦੀ ਉਮੀਦ ਕਿਵੇਂ ਕਰ ਸਕਦੇ ਹਾਂ ?

ਬਾਜਵਾ ਨੇ ਕਿਹਾ ਕਿ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਗੜ੍ਹਸ਼ੰਕਰ ਦੇ ਸਰਕਾਰੀ ਸਕੂਲ ਦੇ ਬੱਚੇ ਪਖ਼ਾਨੇ ਦੀ ਸਫ਼ਾਈ ਕਰਦੇ ਨਜ਼ਰ ਆ ਰਹੇ ਹਨ । ਅਜਿਹਾ ਲੱਗਦਾ ਹੈ ਕਿ ਸਕੂਲਾਂ ਨੂੰ ਸਫ਼ਾਈ ਕਾਰਜਾਂ ਨੂੰ ਚਲਾਉਣ ਲਈ ਵੀ ਫੰਡ ਮੁਹੱਈਆ ਨਹੀਂ ਕਰਵਾਏ ਜਾ ਰਹੇ । ਸਰਕਾਰੀ ਸਕੂਲਾਂ ਦੇ ਬੱਚੇ ਪਖ਼ਾਨੇ ਸਾਫ਼ ਕਰਨ ਲਈ ਮਜ਼ਬੂਰ ਹਨ। ਕੀ ਇਹੀ ਹੈ ‘ਆਪ’ ਦਾ ਦਿੱਲੀ ਸਿੱਖਿਆ ਮਾਡਲ ਜੋ ਪੰਜਾਬ ‘ਚ ‘ਆਪ’ ਸਰਕਾਰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ?

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Government: ਕੇਜਰੀਵਾਲ ਨੇ ਪੰਜਾਬ ਦੇ ਮੰਤਰੀਆਂ ਨੂੰ ਦਿੱਲੀ ਸੱਦਕੇ ਲਿਆ ਰਿਪੋਰਟ ਕਾਰਡ ! ਵਿਰੋਧੀਆਂ ਕਿਹਾ- CM ਵਜੋਂ ਮਾਨ ਦੇ ਰਹਿ ਗਏ ਗਿਣਤੀ ਦੇ ਦਿਨ

Cabinet Meeting: ਸਿਆਸੀ ਹਿਲਜੁਲ ਵਿਚਾਲੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ! ਏਜੰਡੇ ਤੋਂ ਹਰ ਕੋਈ ਬੇਖ਼ਬਰ

Punjab News: ਝੋਨਾ ਵੇਚਣ ਵਾਲੇ ਕਿਸਾਨਾਂ ਲਈ ਖੁਸ਼ਖਬਰੀ! ਅੱਜ ਤੋਂ ਹੋ ਜਾਣਗੇ ਮਾਲੋਮਾਲ

Punjab News: ਪੰਚਾਇਤੀ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਵੱਡਾ ਝਟਕਾ! ਸਰਪੰਚੀ ਦੇ 3683 ਤੇ ਪੰਚੀ ਦੇ 11734 ਉਮੀਦਵਾਰਾਂ ਦੇ ਕਾਗ਼ਜ਼ ਰੱਦ

ABP Premium

ਵੀਡੀਓਜ਼

Vinesh Phogat | Haryana Result | ਜਿੱਤ 'ਤੋਂ ਬਾਅਦ Phogat  ਦਾ ਪਹਿਲਾਂ ਵੱਡਾ ਬਿਆਨ ! | Abp SanjhaPunjab Cabine ਦੀ ਮੀਟਿੰਗ ਸ਼ੁਰੂ , Meeting 'ਚ ਹੋ ਸਕਦੇ ਨੇ ਅਹਿਮ ਫ਼ੈਸਲੇ ! |Abp Sanjhaਬੱਗਾ ਦੀ ਆਜ਼ਾਦੀ ਲਈ ਲੜੀ ਜਾ ਰਹੀ ਲੜਾਈਐਸ਼ ਦੇ ਬਿਗ ਬੌਸ ਚ Gadharaj ਨਾਲ ਦੋਸਤੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Government: ਕੇਜਰੀਵਾਲ ਨੇ ਪੰਜਾਬ ਦੇ ਮੰਤਰੀਆਂ ਨੂੰ ਦਿੱਲੀ ਸੱਦਕੇ ਲਿਆ ਰਿਪੋਰਟ ਕਾਰਡ ! ਵਿਰੋਧੀਆਂ ਕਿਹਾ- CM ਵਜੋਂ ਮਾਨ ਦੇ ਰਹਿ ਗਏ ਗਿਣਤੀ ਦੇ ਦਿਨ
Punjab Government: ਕੇਜਰੀਵਾਲ ਨੇ ਪੰਜਾਬ ਦੇ ਮੰਤਰੀਆਂ ਨੂੰ ਦਿੱਲੀ ਸੱਦਕੇ ਲਿਆ ਰਿਪੋਰਟ ਕਾਰਡ ! ਵਿਰੋਧੀਆਂ ਕਿਹਾ- CM ਵਜੋਂ ਮਾਨ ਦੇ ਰਹਿ ਗਏ ਗਿਣਤੀ ਦੇ ਦਿਨ
Cabinet Meeting: ਸਿਆਸੀ ਹਿਲਜੁਲ ਵਿਚਾਲੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ! ਏਜੰਡੇ ਤੋਂ ਹਰ ਕੋਈ ਬੇਖ਼ਬਰ
Cabinet Meeting: ਸਿਆਸੀ ਹਿਲਜੁਲ ਵਿਚਾਲੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ! ਏਜੰਡੇ ਤੋਂ ਹਰ ਕੋਈ ਬੇਖ਼ਬਰ
Punjab News: ਝੋਨਾ ਵੇਚਣ ਵਾਲੇ ਕਿਸਾਨਾਂ ਲਈ ਖੁਸ਼ਖਬਰੀ! ਅੱਜ ਤੋਂ ਹੋ ਜਾਣਗੇ ਮਾਲੋਮਾਲ
Punjab News: ਝੋਨਾ ਵੇਚਣ ਵਾਲੇ ਕਿਸਾਨਾਂ ਲਈ ਖੁਸ਼ਖਬਰੀ! ਅੱਜ ਤੋਂ ਹੋ ਜਾਣਗੇ ਮਾਲੋਮਾਲ
Punjab News: ਪੰਚਾਇਤੀ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਵੱਡਾ ਝਟਕਾ! ਸਰਪੰਚੀ ਦੇ 3683 ਤੇ ਪੰਚੀ ਦੇ 11734 ਉਮੀਦਵਾਰਾਂ ਦੇ ਕਾਗ਼ਜ਼ ਰੱਦ
Punjab News: ਪੰਚਾਇਤੀ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਵੱਡਾ ਝਟਕਾ! ਸਰਪੰਚੀ ਦੇ 3683 ਤੇ ਪੰਚੀ ਦੇ 11734 ਉਮੀਦਵਾਰਾਂ ਦੇ ਕਾਗ਼ਜ਼ ਰੱਦ
Dry Day: ਪਿਆਕੜਾਂ ਲਈ ਬੁਰੀ ਖਬਰ! ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਸ਼ਰਾਬ ਦੇ ਠੇਕੇ ਬੰਦ

PDP ਨਾਲ ਗੱਠਜੋੜ ਹੋਵੇਗਾ ਜਾਂ ਨਹੀਂ? ਰੁਝਾਨਾਂ ਵਿਚਾਲੇ ਅਮਰ ਅਬਦੁੱਲਾ ਨੇ ਆਖੀ ਵੱਡੀ ਗੱਲ

Haryana Elections Results: 9 ਵਜੇ ਤੱਕ ਰੁਝਾਨਾਂ 'ਚ ਕਾਂਗਰਸ ਦਾ ਤੂਫਾਨ, ਦੰਗਲ 'ਚ BJP ਹੋ ਸਕਦੀ ਢੇਰ, ਜਾਣੋ ਦੁਸ਼ਯੰਤ ਚੌਟਾਲਾ ਦਾ ਕੀ ਹੈ ਹਾਲ?

ECI Haryana Election Result 2024: ਚੋਣ ਕਮਿਸ਼ਨ ਦੀ ਵੈੱਬਸਾਈਟ ਦੇ ਅਨੁਸਾਰ ਰੁਝਾਨਾਂ 'ਚ BJP ਅੱਗੇ ਕਾਂਗਰਸ ਪਿੱਛੇ

Embed widget