ਪੜਚੋਲ ਕਰੋ
(Source: ECI/ABP News)
ਕੈਨੇਡਾ ਦੀ ਕੈਬਿਨਟ 'ਚ ਚਾਰ ਭਾਰਤੀ
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਆਪਣੀ 36 ਮੈਂਬਰੀ ਨਵੀਂ ਕੈਬਨਿਟ ਦਾ ਐਲਾਨ ਕੀਤਾ। ਨਵੀਂ ਕੈਬਨਿਟ 'ਚ ਚਾਰ ਭਾਰਤੀ ਮੂਲ ਦੇ ਸੰਸਦ ਮੈਂਬਰ ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ, ਬਰਦੀਸ਼ ਚੱਗਰ ਤੇ ਅਨੀਤਾ ਆਨੰਦ ਨੂੰ ਸ਼ਾਮਲ ਕੀਤਾ ਗਿਆ ਹੈ।
![ਕੈਨੇਡਾ ਦੀ ਕੈਬਿਨਟ 'ਚ ਚਾਰ ਭਾਰਤੀ Prime Minister Justin Trudeau unveils new cabinet ਕੈਨੇਡਾ ਦੀ ਕੈਬਿਨਟ 'ਚ ਚਾਰ ਭਾਰਤੀ](https://static.abplive.com/wp-content/uploads/sites/5/2019/11/21162617/trudeau-cabinet-ministers.jpg?impolicy=abp_cdn&imwidth=1200&height=675)
ਟਰਾਂਟੋ: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਆਪਣੀ 36 ਮੈਂਬਰੀ ਨਵੀਂ ਕੈਬਨਿਟ ਦਾ ਐਲਾਨ ਕੀਤਾ। ਨਵੀਂ ਕੈਬਨਿਟ 'ਚ ਚਾਰ ਭਾਰਤੀ ਮੂਲ ਦੇ ਸੰਸਦ ਮੈਂਬਰ ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ, ਬਰਦੀਸ਼ ਚੱਗਰ ਤੇ ਅਨੀਤਾ ਆਨੰਦ ਨੂੰ ਸ਼ਾਮਲ ਕੀਤਾ ਗਿਆ ਹੈ। ਅਨੀਤਾ ਮੰਤਰੀ ਮੰਡਲ 'ਚ ਪਹਿਲੀ ਵਾਰ ਹਿੰਦੂ ਮੰਤਰੀ ਹੈ, ਜਿਸ ਨੂੰ ਮਨਿਸਟਰ ਆਫ਼ ਪਬਲਿਕ ਸਰਵਿਸ ਐਂਡ ਪ੍ਰੋਕਿਓਰਮੈਂਟ ਬਣਾਇਆ ਗਿਆ ਹੈ।
ਨਵਦੀਪ ਬੈਂਸ, ਮਨਿਸਟਰ ਆਫ਼ ਇਨੋਵੇਸ਼ਨ, ਸਾਇੰਸ ਐਂਡ ਇੰਡਸਟਰੀ ਦੇ ਮੰਤਰੀ ਬਣੇ। ਬਰਦੀਸ਼ ਚੱਗਰ ਨੂੰ ਮਨਿਸਟਰ ਆਫ਼ ਡਾਇਵਰਸਿਟੀ, ਇਨਕਲੂਜਨ ਐਂਡ ਯੂਥ ਦਾ ਮੰਤਰੀ ਨਿਯੁਕਤ ਕੀਤਾ ਗਿਆ ਹੈ, ਜਦਕਿ ਸੱਜਣ ਮਨਿਸਟਰ ਆਫ਼ ਨੈਸ਼ਨਲ ਡਿਫੈਂਸ ਬਣੇ ਹੋਏ ਹਨ।
ਟਰੂਡੋ ਨੇ ਵਿਦੇਸ਼ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੂੰ ਨਵੀਂ ਜ਼ਿੰਮੇਦਾਰੀ 'ਚ ਤਬਦੀਲ ਕਰ ਦਿੱਤਾ ਜਿੱਥੇ ਉਸ ਨੂੰ ਰਾਸ਼ਟਰੀ ਏਕਤਾ ਦੇ ਵਧ ਰਹੇ ਸੰਕਟ ਨੂੰ ਰੋਕਣ 'ਚ ਮਦਦ ਕਰਨ ਲਈ ਕਿਹਾ ਜਾਵੇਗਾ। ਫ੍ਰੀਲੈਂਡ ਅੰਤਰ-ਸਰਕਾਰੀ ਮਾਮਲਿਆਂ ਦਾ ਮੰਤਰੀ ਬਣੇ ਤੇ ਉਹ ਉਪ ਪ੍ਰਧਾਨ ਮੰਤਰੀ ਦੀ ਭੂਮਿਕਾ ਵੀ ਨਿਭਾਉਣਗੇ। ਆਪਣੀ ਨਵੀਂ ਭੂਮਿਕਾ 'ਚ ਉਹ ਪੱਛਮੀ ਤੇਲ ਉਤਪਾਦਕ ਸੂਬਿਆਂ ਨਾਲ ਨਜਿੱਠੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)