Punjab News: ਕਪੂਰਥਲਾ ਮਾਡਰਨ ਜੇਲ 'ਚ ਹੰਗਾਮਾ, ਕੈਦੀਆਂ ਦੇ 2 ਧੜਿਆਂ 'ਚ ਝੜਪ, 1 ਦੀ ਮੌਤ, 3 ਜ਼ਖਮੀ
Punjab News: ਪੰਜਾਬ ਦੀਆਂ ਜੇਲ੍ਹਾਂ ਵਿੱਚ ਕੈਦੀਆਂ ਦਰਮਿਆਨ ਲੜਾਈ-ਝਗੜੇ ਦੀਆਂ ਘਟਨਾਵਾਂ ਘੱਟ ਨਹੀਂ ਹੋ ਰਹੀਆਂ। ਕਪੂਰਥਲਾ ਮਾਡਰਨ ਜੇਲ 'ਚ 40 ਤੋਂ 50 ਕੈਦੀਆਂ ਨੇ ਬੈਰਕ 'ਚ ਸੁੱਤੇ ਹੋਰ ਕੈਦੀਆਂ 'ਤੇ ਹਮਲਾ ਕਰ ਦਿੱਤਾ।
Punjab News: ਪੰਜਾਬ ਦੀ ਕਪੂਰਥਲਾ ਮਾਡਰਨ ਜੇਲ 'ਚ ਉਸ ਸਮੇਂ ਹੰਗਾਮਾ ਮਚ ਗਿਆ ਜਦੋਂ ਕੈਦੀ ਆਪਸ 'ਚ ਭਿੜ ਗਏ ਅਤੇ ਰੌਲਾ ਪੈ ਗਿਆ। 40 ਤੋਂ 50 ਕੈਦੀਆਂ ਵਿਚਾਲੇ ਹੋਈ ਇਸ ਲੜਾਈ ਵਿੱਚ ਜਿੱਥੇ ਇੱਕ ਕੈਦੀ ਦੀ ਮੌਤ ਹੋ ਗਈ, ਉੱਥੇ ਹੀ 3 ਜ਼ਖ਼ਮੀ ਵੀ ਹੋ ਗਏ। ਜਿਨ੍ਹਾਂ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਕਪੂਰਥਲਾ ਦੇ ਐਸਐਸਪੀ ਰਾਜਪਾਲ ਸਿੰਘ ਸੰਧੂ ਜੇਲ੍ਹ ਦਾ ਮੁਆਇਨਾ ਕਰਨ ਪੁੱਜੇ। ਫਿਲਹਾਲ ਜੇਲ 'ਚ ਸਥਿਤੀ ਕਾਬੂ 'ਚ ਦੱਸੀ ਜਾ ਰਹੀ ਹੈ।
40 ਤੋਂ 50 ਕੈਦੀਆਂ ਨੇ ਹਮਲਾ ਕੀਤਾ- ਮਾਮਲਾ ਵੀਰਵਾਰ ਸਵੇਰੇ ਦਾ ਦੱਸਿਆ ਜਾ ਰਿਹਾ ਹੈ। ਸਿਵਲ ਹਸਪਤਾਲ ਵਿੱਚ ਦਾਖ਼ਲ ਜ਼ਖ਼ਮੀ ਕੈਦੀਆਂ ਦਾ ਕਹਿਣਾ ਹੈ ਕਿ ਜਦੋਂ ਉਹ ਸਵੇਰੇ ਆਪਣੀ ਬੈਰਕ ਵਿੱਚ ਸੌਂ ਰਹੇ ਸਨ। ਉਦੋਂ ਕੁਝ ਹੋਰ ਕੈਦੀ ਉਥੇ ਆਏ ਅਤੇ ਉਨ੍ਹਾਂ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਦੂਜੇ ਪਾਸੇ ਮਾਮਲੇ ਸਬੰਧੀ ਜੇਲ ਸੂਤਰਾਂ ਦਾ ਕਹਿਣਾ ਹੈ ਕਿ ਇੱਕ-ਦੋ ਦਿਨ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਜੇਲ ਅੰਦਰ ਇਨ੍ਹਾਂ ਧੜਿਆਂ ਵਿਚਾਲੇ ਹੰਗਾਮਾ ਹੋਇਆ ਸੀ। ਇਸੇ ਦੁਸ਼ਮਣੀ ਕਾਰਨ 40 ਤੋਂ 50 ਕੈਦੀਆਂ ਨੇ ਜੇਲ੍ਹ ਦੀਆਂ ਬੈਰਕਾਂ ਵਿੱਚ ਸੌਂ ਰਹੇ ਦੂਜੇ ਧੜੇ ਦੇ ਕੈਦੀਆਂ ’ਤੇ ਹਮਲਾ ਕਰ ਦਿੱਤਾ। ਜਿੱਥੇ ਇਸ ਹਮਲੇ ਵਿੱਚ ਸੁਰਿੰਦਰ ਸਿੰਘ, ਅਮਨਪ੍ਰੀਤ ਸਿੰਘ ਅਤੇ ਵਰਿੰਦਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਦਕਿ ਕੈਦੀ ਸਿਮਰਨਜੀਤ ਸਿੰਘ ਦੀ ਅੰਮ੍ਰਿਤਸਰ ਵਿਖੇ ਮੌਤ ਹੋ ਗਈ ਹੈ।
ਗੈਂਗ ਵਾਰ ਨਹੀਂ, ਦੋ ਗਰੁੱਪ ਆਪਸ ਵਿੱਚ ਲੜ ਰਹੇ ਹਨ- ਮਾਮਲੇ ਸਬੰਧੀ ਜੇਲ੍ਹ ਸੂਤਰਾਂ ਦਾ ਕਹਿਣਾ ਹੈ ਕਿ ਇਹ ਸਾਰਾ ਮਾਮਲਾ ਮਾਮੂਲੀ ਤਕਰਾਰ ਕਾਰਨ ਵਾਪਰਿਆ ਹੈ। ਇਹ ਕੋਈ ਗੈਂਗ ਵਾਰ ਨਹੀਂ ਹੈ। ਦੋ ਧੜੇ ਆਪਸ ਵਿੱਚ ਲੜ ਰਹੇ ਹਨ। ਇਸ ਤੋਂ ਪਹਿਲਾਂ ਵੀ ਕਈ ਵਾਰ ਕੈਦੀਆਂ ਵਿਚਕਾਰ ਝਗੜੇ ਹੋ ਚੁੱਕੇ ਹਨ। ਪਰ ਇਸ ਵਾਰ ਇੱਕ ਕੈਦੀ ਦੀ ਲੋਹੇ ਦੀ ਰਾਡ ਨਾਲ ਹਮਲਾ ਹੋਣ ਨਾਲ ਮੌਤ ਹੋ ਗਈ। ਥਾਣਾ ਕੋਤਵਾਲੀ ਦੀ ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ ਹੈ।
ਇਹ ਵੀ ਪੜ੍ਹੋ: Shubhman Gill: ਸ਼ੁਭਮਨ ਗਿੱਲ ਨੇ ਕੀਤੀ ਵੱਡੀ ਗਲਤੀ, ਸ਼ਾਨਦਾਰ ਕਰੀਅਰ ਨਾਲ ਕੀਤਾ ਖਿਲਵਾੜ, ਚੁਕਾਉਣੀ ਪੈ ਸਕਦੀ ਹੈ ਭਾਰੀ ਕੀਮਤ
ਇਸ ਤੋਂ ਪਹਿਲਾਂ ਵੀ ਕਈ ਜ਼ਿਲ੍ਹਿਆਂ ਤੋਂ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ- ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੀਆਂ ਕਈ ਜੇਲ੍ਹਾਂ ਤੋਂ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ। ਗੈਂਗ ਵਾਰ ਕਾਰਨ ਜੇਲ੍ਹਾਂ ਵਿੱਚ ਅਜਿਹੀਆਂ ਘਟਨਾਵਾਂ ਕਈ ਵਾਰ ਵਾਪਰ ਚੁੱਕੀਆਂ ਹਨ। ਪੰਜਾਬ ਦੇ ਤਰਨਤਾਰਨ ਦੀ ਗੋਇਦਬਲ ਜੇਲ 'ਚ ਗੈਂਗ ਵਾਰ ਕਾਰਨ ਦੋ ਗੈਂਗਸਟਰਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: DA Hike: ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ ! ਸਰਕਾਰ ਨੇ ਮਹਿੰਗਾਈ ਭੱਤੇ ਵਿੱਚ ਕੀਤਾ ਵਾਧਾ, ਇਸ ਤਰੀਕ ਤੋਂ ਮਿਲੇਗੀ ਵਧੀ ਹੋਈ ਤਨਖਾਹ