Shubhman Gill: ਸ਼ੁਭਮਨ ਗਿੱਲ ਨੇ ਕੀਤੀ ਵੱਡੀ ਗਲਤੀ, ਸ਼ਾਨਦਾਰ ਕਰੀਅਰ ਨਾਲ ਕੀਤਾ ਖਿਲਵਾੜ, ਚੁਕਾਉਣੀ ਪੈ ਸਕਦੀ ਹੈ ਭਾਰੀ ਕੀਮਤ
ਓਪਨਰ ਦੇ ਤੌਰ 'ਤੇ ਟੀਮ ਇੰਡੀਆ ਲਈ ਚੰਗਾ ਪ੍ਰਦਰਸ਼ਨ ਕਰ ਰਹੇ ਸ਼ੁਭਮਨ ਗਿੱਲ ਨੇ ਅਚਾਨਕ ਤੀਜੇ ਨੰਬਰ 'ਤੇ ਖੇਡਣ ਦਾ ਫੈਸਲਾ ਕੀਤਾ। ਇਸ ਨੌਜਵਾਨ ਬੱਲੇਬਾਜ਼ ਨੇ ਕੋਚ ਰਾਹੁਲ ਦ੍ਰਾਵਿੜ ਨੂੰ ਆਪਣੀ ਗੱਲ ਦੱਸੀ ਅਤੇ ਉਨ੍ਹਾਂ ਨੇ ਇਸ ਨੂੰ ਸਵੀਕਾਰ ਕਰ ਲਿਆ
Shubhman Gill News: ਭਾਰਤੀ ਕ੍ਰਿਕਟ ਟੀਮ ਨੇ ਵੈਸਟਇੰਡੀਜ਼ ਖਿਲਾਫ ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ 'ਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਮੇਜ਼ਬਾਨ ਟੀਮ ਨੂੰ ਪਹਿਲੀ ਪਾਰੀ 'ਚ 150 ਦੌੜਾਂ 'ਤੇ ਢੇਰ ਕਰਨ ਤੋਂ ਬਾਅਦ ਮੈਚ ਦੇ ਦੂਜੇ ਦਿਨ ਵੱਡੀ ਲੀਡ ਲੈ ਲਈ। ਯਸ਼ਸਵੀ ਜੈਸਵਾਲ ਅਤੇ ਈਸ਼ਾਨ ਕਿਸ਼ਨ ਨੇ ਇਸ ਮੈਚ 'ਚ ਡੈਬਿਊ ਕੀਤਾ। ਟੀਮ 'ਚ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਆਪਣੀ ਜਗ੍ਹਾ ਪੱਕੀ ਕਰ ਚੁੱਕੇ ਸ਼ੁਭਮਨ ਗਿੱਲ ਨੇ ਇਸ ਮੈਚ 'ਚ ਕੁਝ ਅਜਿਹਾ ਕੀਤਾ, ਜਿਸ ਕਾਰਨ ਉਸ ਦਾ ਵੱਡਾ ਨੁਕਸਾਨ ਹੋਇਆ ਹੈ।
ਭਾਰਤੀ ਟੀਮ 'ਚ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਆਪਣੀ ਜਗ੍ਹਾ ਪੱਕੀ ਕਰ ਚੁੱਕੇ ਸ਼ੁਭਮਨ ਗਿੱਲ ਨੇ ਵੈਸਟਇੰਡੀਜ਼ ਖਿਲਾਫ ਸੀਰੀਜ਼ 'ਚ ਤੀਜੇ ਨੰਬਰ 'ਤੇ ਬੱਲੇਬਾਜ਼ੀ ਕੀਤੀ। ਡੈਬਿਊ ਕਰ ਰਹੇ ਯਸ਼ਸਵੀ ਜੈਸਵਾਲ ਨੇ ਓਪਨਿੰਗ ਬੱਲੇਬਾਜ਼ ਦੇ ਰੂਪ 'ਚ ਕਪਤਾਨ ਰੋਹਿਤ ਸ਼ਰਮਾ ਨਾਲ ਪਾਰੀ ਦੀ ਸ਼ੁਰੂਆਤ ਕੀਤੀ। ਇਸ ਮੈਚ ਤੋਂ ਪਹਿਲਾਂ ਹੀ ਰੋਹਿਤ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਸੀ ਕਿ ਯਸ਼ਸਵੀ ਡੈਬਿਊ ਕਰਨ ਜਾ ਰਿਹਾ ਹੈ ਅਤੇ ਉਹ ਓਪਨਿੰਗ ਬੱਲੇਬਾਜ਼ ਦੇ ਰੂਪ 'ਚ ਪਾਰੀ ਦੀ ਸ਼ੁਰੂਆਤ ਕਰੇਗਾ। ਸ਼ੁਭਮਨ ਗਿੱਲ ਹੁਣ ਓਪਨਿੰਗ ਦੀ ਬਜਾਏ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰੇਗਾ।
ਸ਼ੁਭਮਨ ਗਿੱਲ ਨੂੰ ਇਹ ਫੈਸਲਾ ਪੈ ਸਕਦਾ ਹੈ ਮਹਿੰਗਾ
ਓਪਨਰ ਦੇ ਤੌਰ 'ਤੇ ਹੁਣ ਤੱਕ ਟੀਮ ਇੰਡੀਆ ਲਈ ਚੰਗਾ ਪ੍ਰਦਰਸ਼ਨ ਕਰ ਰਹੇ ਸ਼ੁਭਮਨ ਗਿੱਲ ਨੇ ਅਚਾਨਕ ਤੀਜੇ ਨੰਬਰ 'ਤੇ ਖੇਡਣ ਦਾ ਫੈਸਲਾ ਕੀਤਾ। ਇਸ ਨੌਜਵਾਨ ਬੱਲੇਬਾਜ਼ ਨੇ ਕੋਚ ਰਾਹੁਲ ਦ੍ਰਾਵਿੜ ਨੂੰ ਆਪਣੀ ਗੱਲ ਦੱਸੀ ਅਤੇ ਉਨ੍ਹਾਂ ਨੇ ਇਸ ਨੂੰ ਸਵੀਕਾਰ ਕਰ ਲਿਆ। ਕਪਤਾਨ ਰੋਹਿਤ ਸ਼ਰਮਾ ਨੇ ਦੱਸਿਆ ਕਿ ਗਿੱਲ ਨੇ ਕਿਹਾ ਸੀ ਕਿ ਉਹ ਤੀਜੇ ਨੰਬਰ 'ਤੇ ਖੇਡਦਾ ਰਿਹਾ ਹੈ ਅਤੇ ਇਸ ਨੰਬਰ 'ਤੇ ਬਿਹਤਰ ਪ੍ਰਦਰਸ਼ਨ ਕਰ ਸਕਦਾ ਹੈ।
ਤੀਜੇ ਨੰਬਰ 'ਤੇ ਨਹੀਂ ਚੱਲ ਸਕਿਆ ਸ਼ੁਭਮਨ ਗਿੱਲ
ਕਪਤਾਨ ਅਤੇ ਕੋਚ ਨੂੰ ਆਪਣਾ ਬੱਲੇਬਾਜ਼ੀ ਕ੍ਰਮ ਬਦਲਣ ਲਈ ਕਹਿਣ ਤੋਂ ਬਾਅਦ ਪਹਿਲੀ ਪਾਰੀ ਵਿੱਚ ਸ਼ੁਭਮਨ ਗਿੱਲ ਦਾ ਬੱਲਾ ਕੰਮ ਨਹੀਂ ਕਰ ਸਕਿਆ। ਵੈਸਟਇੰਡੀਜ਼ ਦੇ ਖਿਲਾਫ ਮੈਚ ਜਿਸ 'ਚ ਯਸ਼ਸਵੀ ਨੇ ਸੈਂਕੜਾ ਜੜਿਆ ਸੀ, ਗਿੱਲ 10 ਗੇਂਦਾਂ 'ਤੇ ਸਿਰਫ 6 ਦੌੜਾਂ ਬਣਾ ਕੇ ਵਾਪਸ ਪਰਤਿਆ। ਸਿਰਫ 23 ਸਾਲ ਦੀ ਉਮਰ 'ਚ ਉਸ ਨੇ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ 'ਚ ਸੈਂਕੜੇ ਲਗਾ ਕੇ ਹਲਚਲ ਮਚਾ ਦਿੱਤੀ ਸੀ। ਹੁਣ ਸਫਲਤਾ ਦੇ ਸਿਖਰ 'ਤੇ ਪਹੁੰਚ ਕੇ ਸ਼ੁਭਮਨ ਨੂੰ ਇਹ ਮਹਿੰਗਾ ਪੈ ਸਕਦਾ ਹੈ।
ਇਹ ਵੀ ਪੜ੍ਹੋ: ਵਨ ਡੇਅ ਕ੍ਰਿਕੇਟ ਦਾ ਭਵਿੱਖ ਖਤਰੇ 'ਚ, 2027 ਤੋਂ ਬਾਅਦ ਨਹੀਂ ਖੇਡੇ ਜਾਣਗੇ ਇਹ ਮੈਚ