ਪ੍ਰਾਈਵੇਟ ਹਸਪਤਾਲ ਨੇ ਕੋਰੋਨਾ ਮਰੀਜ਼ ਨੂੰ ਦਿੱਤਾ ਸਾਢੇ 8 ਲੱਖ ਰੁਪਏ ਦਾ ਬਿੱਲ
ਕੋਰੋਨਾ ਦੌਰਾਨ ਜਿੱਥੇ ਲੋਕ ਮਹਾਮਾਰੀ ਦੇ ਕਹਿਰ ਤੋਂ ਡਰੇ ਹੋਏ ਹਨ, ਉਥੇ ਹੀ ਕੁਝ ਪ੍ਰਾਈਵੇਟ ਹਸਪਤਾਲ ਮਰੀਜ਼ਾਂ ਦੀ ਮੋਟੇ-ਮੋਟੇ ਬਿੱਲਾਂ ਨਾਲ ਜਾਨ ਕੱਢ ਰਹੇ ਹਨ। ਖੰਨੇ ਤੋਂ ਇੱਕ ਅਜਿਹੀ ਹੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਪ੍ਰਾਈਵੇਟ ਹਸਪਤਾਲ ਨੇ ਕੋਰੋਨਾ ਮਰੀਜ਼ਾ ਨੂੰ ਸਾਢੇ 8 ਲੱਖ ਦਾ ਬਿੱਲ ਫੜ੍ਹਾ ਦਿੱਤਾ। ਮਰੀਜ਼ ਦੀ ਹਸਪਤਾਲ ਤੋਂ ਛੁੱਟੀ ਮਗਰੋਂ ਕੁਝ ਦਿਨ ਬਾਅਦ ਮੌਤ ਹੋ ਗਈ।
ਖੰਨਾ: ਕੋਰੋਨਾ ਦੌਰਾਨ ਜਿੱਥੇ ਲੋਕ ਮਹਾਮਾਰੀ ਦੇ ਕਹਿਰ ਤੋਂ ਡਰੇ ਹੋਏ ਹਨ, ਉਥੇ ਹੀ ਕੁਝ ਪ੍ਰਾਈਵੇਟ ਹਸਪਤਾਲ ਮਰੀਜ਼ਾਂ ਦੀ ਮੋਟੇ-ਮੋਟੇ ਬਿੱਲਾਂ ਨਾਲ ਜਾਨ ਕੱਢ ਰਹੇ ਹਨ। ਖੰਨੇ ਤੋਂ ਇੱਕ ਅਜਿਹੀ ਹੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਪ੍ਰਾਈਵੇਟ ਹਸਪਤਾਲ ਨੇ ਕੋਰੋਨਾ ਮਰੀਜ਼ਾ ਨੂੰ ਸਾਢੇ 8 ਲੱਖ ਦਾ ਬਿੱਲ ਫੜ੍ਹਾ ਦਿੱਤਾ। ਮਰੀਜ਼ ਦੀ ਹਸਪਤਾਲ ਤੋਂ ਛੁੱਟੀ ਮਗਰੋਂ ਕੁਝ ਦਿਨ ਬਾਅਦ ਮੌਤ ਹੋ ਗਈ।
ਇਹ ਵੀ ਪੜ੍ਹੋ:ਖੁਸ਼ਖ਼ਬਰੀ! ਹੁਣ ਭਾਰਤੀ ਨੌਜਵਾਨ ਅਸਾਨੀ ਨਾਲ ਜਾ ਸਕਣਗੇ ਬ੍ਰਿਟੇਨ, ਦੋਵਾਂ ਦੇਸ਼ਾਂ ਵਿਚਾਲੇ ਅਹਿਮ ਸਮਝੌਤਾ
ਇਸ ਖ਼ਬਰ ਦੇ ਸਾਹਮਣੇ ਆਉਣ ਮਗਰੋਂ ਜੈਨ ਮਲਟੀਸਪੈਸ਼ਲਿਟੀ ਹਸਪਤਾਲ ਦੀ ਮੈਨੇਜਮੈਂਟ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਹਸਪਤਾਲ ਤੇ ਇਲਜ਼ਾਮ ਹੈ ਕਿ ਉਸ ਨੇ ਮਰੀਜ਼ ਤੋਂ ਸਾਢੇ ਤਿੰਨ ਗੁਣਾ ਵਧੇਰੇ ਮੁਨਾਫੇ ਦਾ ਬਿੱਲ ਚਾਰਜ ਕੀਤਾ ਹੈ। ਇਸ ਜ਼ਿਆਦਾ ਬਿੱਲ ਕਾਰਨ ਮਰੀਜ਼ ਨੇ ਹਸਪਤਾਲ ਤੋਂ ਛੁੱਟੀ ਲੈ ਲਈ ਤੇ ਕੁਝ ਦਿਨਾਂ ਬਾਅਦ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ
ਮ੍ਰਿਤਕ ਅਸ਼ਵਨੀ ਵਰਮਾ ਵਾਸੀ ਯਮੁਨਾਨਗਰ ਦੇ ਪੀੜਤ ਬੇਟੇ ਸਾਗਰ ਵਰਮਾ ਦੀ ਸ਼ਿਕਾਇਤ 'ਤੇ ਹਸਪਤਾਲ ਪ੍ਰਸ਼ਾਸਨ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ। ਸਾਗਰ ਦੀ ਸ਼ਿਕਾਇਤ ਤੋਂ ਬਾਅਦ ਡੀਸੀ ਲੁਧਿਆਣਾ ਵਲੋਂ ਬਣਾਈ ਗਈ ਕਮੇਟੀ ਦੀ ਜਾਂਚ ਰਿਪੋਰਟ ’ਚ ਹਸਪਤਾਲ ਪ੍ਰਸ਼ਾਸਨ ਨੂੰ ਮੁਲਜ਼ਮ ਮੰਨਿਆ ਗਿਆ ਸੀ। ਸਾਗਰ ਵਰਮਾ ਦੀ ਸ਼ਿਕਾਇਤ ਤੋਂ ਬਾਅਦ ਡੀਸੀ ਵੱਲੋਂ ਬਣਾਈ ਗਈ ਕਮੇਟੀ ’ਚ ਏਡੀਸੀ (ਵਿਕਾਸ) ਤੋਂ ਇਲਾਵਾ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਡਾ. ਹਤਿੰਦਰ ਕੌਰ ਤੇ ਸਹਾਇਕ ਸਿਵਲ ਸਰਜਨ ਡਾ. ਵਿਵੇਕ ਕਟਾਰੀਆ ਸ਼ਾਮਲ ਸਨ।
ਇਹ ਵੀ ਪੜ੍ਹੋ: ਵਿਦੇਸ਼ ਜਾਣ ਲਈ ਨਹੀਂ ਵੀਜ਼ੇ ਦਾ ਝੰਜਟ! ਇਨ੍ਹਾਂ 34 ਮੁਲਕਾਂ 'ਚ ਮਿਲਦਾ ਈ-ਵੀਜ਼ਾ ਤੇ ‘ਵੀਜ਼ਾ ਆਨ ਅਰਾਈਵਲ’
ਰਿਪੋਰਟ ਅਨੁਸਾਰ ਸ਼ਿਕਾਇਤਕਰਤਾ ਸਾਗਰ ਵਰਮਾ ਦੇ ਪਿਤਾ ਅਸ਼ਵਨੀ ਵਰਮਾ ਕੋਰੋਨਾ ਪੌਜ਼ੇਟਿਵ ਸੀ। ਉਹ ਯਮੁਨਾਨਗਰ ਤੋਂ ਖੰਨੇ ਦੇ ਜੈਨ ਮਲਟੀਸਪੈਸ਼ਲਿਟੀ ਹਸਪਤਾਲ ’ਚ ਇਲਾਜ ਲਈ ਦਾਖਲ ਹੋਏ। ਹਸਪਤਾਲ ਵੱਲੋਂ 14 ਮਈ ਨੂੰ ਉਨ੍ਹਾਂ ਨੂੰ 8 ਲੱਖ 45 ਹਜ਼ਾਰ 62 ਰੁਪਏ ਦਾ ਬਿਲ ਦਿੱਤਾ ਗਿਆ। ਆਪਣੀ ਪਤਨੀ ਦੇ ਗਹਿਣੇ ਵੇਚ ਕੇ ਸਾਗਰ ਨੇ 4 ਲੱਖ 8 ਹਜ਼ਾਰ 70 ਰੂਪਏ ਬਿੱਲ ਜਮਾਂ ਕਰਵਾ ਦਿੱਤਾ। ਹਸਪਤਾਲ ਨੇ ਬਾਕੀ ਦੇ 4 ਲੱਖ 36 ਹਜ਼ਾਰ 742 ਰੁਪਏ ਮੰਗੇ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਹੁਣ ਕੇਵਲ 1 ਲੱਖ ਰੁਪਏ ਹੀ ਹੋਰ ਜਮਾਂ ਕਰਾ ਸਕਦੇ ਹਨ ਜੋ ਉਨ੍ਹਾਂ ਨੇ ਆਪਣੇ ਰਿਸ਼ਤੇਦਾਰ ਤੋਂ ਉਧਾਰ ਲਏ ਹਨ।
ਇਹ ਵੀ ਪੜ੍ਹੋ: ਬਲੈਕ ਫੰਗਸ ਕਿੰਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ, ਇਹ ਬਿਮਾਰੀ ਫੈਲਣ ਦੇ ਕੀ ਹਨ ਕਾਰਨ ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ