Hockey India:ਹਾਕੀ 'ਚ ਪੰਜਾਬੀਆਂ ਦੀ ਬੱਲੇ-ਬੱਲੇ! ਹਾਕੀ ਇੰਡੀਆ ਵੱਲੋਂ ਪੰਜਾਬ ਦੇ ਪੰਜ ਖਿਡਾਰੀਆਂ ਦੀ ਚੋਣ
Jalandhar News: ਹਾਕੀ 'ਚ ਹਮੇਸ਼ਾਂ ਹੀ ਪੰਜਾਬੀਆਂ ਦੀ ਬੱਲੇ-ਬੱਲੇ ਰਹੀ ਹੈ। ਹੁਣ ਫਿਰ ਹਾਕੀ ਇੰਡੀਆ ਵੱਲੋਂ 21 ਅਗਸਤ ਤੋਂ ਰੋੜਕੇਲਾ ਵਿਖੇ ਲਗਾਏ ਜਾ ਰਹੇ ਭਾਰਤੀ ਸਭ ਜੂਨੀਅਰ ਹਾਕੀ ਕੈਂਪਾਂ ਲਈ ਪੰਜਾਬ ਦੇ ਤਿੰਨ ਖਿਡਾਰੀਆਂ ਤੇ ਦੋ ਖਿਡਾਰਣਾਂ ਦੀ..
Jalandhar News: ਹਾਕੀ 'ਚ ਹਮੇਸ਼ਾਂ ਹੀ ਪੰਜਾਬੀਆਂ ਦੀ ਬੱਲੇ-ਬੱਲੇ ਰਹੀ ਹੈ। ਹੁਣ ਫਿਰ ਹਾਕੀ ਇੰਡੀਆ ਵੱਲੋਂ 21 ਅਗਸਤ ਤੋਂ ਰੋੜਕੇਲਾ ਵਿਖੇ ਲਗਾਏ ਜਾ ਰਹੇ ਭਾਰਤੀ ਸਭ ਜੂਨੀਅਰ ਹਾਕੀ ਕੈਂਪਾਂ ਲਈ ਪੰਜਾਬ ਦੇ ਤਿੰਨ ਖਿਡਾਰੀਆਂ ਤੇ ਦੋ ਖਿਡਾਰਣਾਂ ਦੀ ਚੋਣ ਹੋਈ ਹੈ। ਇਨ੍ਹਾਂ ਖਿਡਾਰੀਆਂ ਤੇ ਖਿਡਾਰਣਾਂ ਨੂੰ ਰਾਸ਼ਟਰੀ ਕੈਂਪ ਲਈ 19 ਅਗਸਤ ਨੂੰ ਰੋੜਕੇਲਾ ਵਿਖੇ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਇਨ੍ਹਾਂ ਖਿਡਾਰੀਆਂ ਤੇ ਖਿਡਾਰਣਾਂ ਦੀ ਚੋਣ ਤੇ ਹਾਕੀ ਪੰਜਾਬ ਦੇ ਸਾਰੇ ਮੈਂਬਰਾਂ ਵੱਲੋਂ ਖੁਸ਼ੀ ਪ੍ਰਗਟਾਈ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਤੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਹਾਕੀ ਇੰਡੀਆ ਵੱਲੋਂ ਹੇਠਲੇ ਪੱਧਰ ਤੋਂ ਹਾਕੀ ਦੇ ਪੱਧਰ ਨੂੰ ਉਪਰ ਚੁੱਕਣ ਲਈ ਭਾਰਤੀ ਸਭ ਜੂਨੀਅਰ ਹਾਕੀ ਕੈਂਪ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਕੈਂਪਾਂ ਲਈ ਪੰਜਾਬ ਦੇ ਤਿੰਨ ਖਿਡਾਰੀ ਜਿਨ੍ਹਾਂ ਵਿੱਚ ਪ੍ਰਭਜੋਤ ਸਿੰਘ, ਹਰਸ਼ਦੀਪ ਸਿੰਘ ਤੇ ਮਨਮੀਤ ਸਿੰਘ ਰਾਏ ਦੀ ਚੋਣ ਹੋਈ ਹੈ ਜਦਕਿ ਦੋ ਖਿਡਾਰਣਾਂ ਹਰਜੀਤ ਕੌਰ ਤੇ ਸ਼ਰਨਜੀਤ ਕੌਰ ਦੀ ਚੋਣ ਕੀਤੀ ਗਈ ਹੈ।
ਦੱਸ ਦਈਏ ਕਕਿ ਸ਼ਰਨਜੀਤ ਕੌਰ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਦੀ ਵਿਦਿਆਰਥਣ ਤੇ ਰਾਊਂਡ ਗਲਾਸ ਹਾਕੀ ਅਕੈਡਮੀ ਦੀ ਖਿਡਾਰਣ ਹੈ ਜਦਕਿ ਹਰਜੀਤ ਕੌਰ ਬਠਿੰਡਾ ਨਾਲ ਸਬੰਧਤ ਹੈ। ਜਦਕਿ ਪ੍ਰਭਜੋਤ ਸਿੰਘ ਤੇ ਮਨਮੀਤ ਸਿੰਘ ਰਾਏ ਮੋਹਾਲੀ ਪੀਆਈਐਸ ਨਾਲ ਸਬੰਧਤ ਹਨ ਤੇ ਹਰਸ਼ਦੀਪ ਸਿੰਘ ਐਸਜੀਪੀਸੀ ਅਕੈਡਮੀ ਨਾਲ ਸਬੰਧਤ ਹੈ। ਮਨਮੀਤ ਸਿੰਘ ਰਾਏ ਭਾਰਤੀ ਹਾਕੀ ਟੀਮ ਦੇ ਉਪ ਕਪਤਾਨ ਹਾਰਦਿਕ ਸਿੰਘ ਦਾ ਛੋਟਾ ਭਰਾ ਹੈ।
ਹੋਰ ਪੜ੍ਹੋ : ਪੰਜਾਬ ਸਰਕਾਰ ਵੱਲੋਂ 10 ਕੀਟਨਾਸ਼ਕ ਦਵਾਈਆਂ 'ਤੇ ਬੈਨ, ਬਾਸਮਤੀ 'ਤੇ ਨਹੀਂ ਕੀਤਾ ਜਾ ਸਕੇਗਾ ਛੜਕਾਅ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।