(Source: ECI/ABP News)
PSEB Exam: 10th ਤੇ 12th ਜਮਾਤ ਦੇ ਅੱਜ ਬੋਰਡ ਦੇ ਪੇਪਰ, ਮੋਬਾਇਲ ਐਪ ਨਾ ਸੈਂਟਰਾਂ 'ਤੇ ਵਿਭਾਗ ਦੀ ਨਜ਼ਰ, ਇਸ ਕੀਤੀਆਂ ਇਹ ਤਬਦੀਲੀਆਂ
PSEB Exam: ਪ੍ਰੀਖਿਆ ਸਵੇਰੇ 11 ਵਜੇ ਤੋਂ ਦੁਪਹਿਰ 2.15 ਵਜੇ ਤੱਕ ਚੱਲੇਗੀ। ਪ੍ਰੀਖਿਆ ਦਾ ਸਮਾਂ ਤਿੰਨ ਘੰਟੇ ਦਾ ਹੋਵੇਗਾ, ਜਦਕਿ ਪੇਪਰ ਪੜ੍ਹਨ ਲਈ ਵਿਦਿਆਰਥੀਆਂ ਨੂੰ ਵੱਖਰੇ ਤੌਰ 'ਤੇ 15 ਮਿੰਟ ਦਿੱਤੇ ਜਾਣਗੇ। ਬੋਰਡ ਮੈਨੇਜਮੈਂਟ ਨੇ ਇਸ ਲਈ
![PSEB Exam: 10th ਤੇ 12th ਜਮਾਤ ਦੇ ਅੱਜ ਬੋਰਡ ਦੇ ਪੇਪਰ, ਮੋਬਾਇਲ ਐਪ ਨਾ ਸੈਂਟਰਾਂ 'ਤੇ ਵਿਭਾਗ ਦੀ ਨਜ਼ਰ, ਇਸ ਕੀਤੀਆਂ ਇਹ ਤਬਦੀਲੀਆਂ PSEB 10th and 12th class today board papers PSEB Exam: 10th ਤੇ 12th ਜਮਾਤ ਦੇ ਅੱਜ ਬੋਰਡ ਦੇ ਪੇਪਰ, ਮੋਬਾਇਲ ਐਪ ਨਾ ਸੈਂਟਰਾਂ 'ਤੇ ਵਿਭਾਗ ਦੀ ਨਜ਼ਰ, ਇਸ ਕੀਤੀਆਂ ਇਹ ਤਬਦੀਲੀਆਂ](https://feeds.abplive.com/onecms/images/uploaded-images/2024/02/13/0fe2cbd20c9979bea4a8c020827093db1707792638764785_original.jpg?impolicy=abp_cdn&imwidth=1200&height=675)
PSEB Exam: ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਅੱਜ ਤੋਂ ਸ਼ੁਰੂ ਹੋ ਰਹੀਆਂ ਹਨ। ਪਹਿਲੀ ਵਾਰ ਦੋਵੇਂ ਜਮਾਤਾਂ ਦੀਆਂ ਪ੍ਰੀਖਿਆਵਾਂ ਸਵੇਰ ਦੀ ਸ਼ਿਫਟ ਵਿੱਚ ਲਈਆਂ ਜਾਣਗੀਆਂ। ਇਸ ਦੇ ਨਾਲ ਹੀ ਮੋਬਾਈਲ ਐਪ ਰਾਹੀਂ ਪ੍ਰਸ਼ਨ ਪੱਤਰ ਲੀਕ ਹੋਣ ਤੋਂ ਰੋਕਣ ਸਮੇਤ ਪ੍ਰੀਖਿਆ ਕੇਂਦਰ ਦੀਆਂ ਹੋਰ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾਵੇਗੀ। ਪ੍ਰੀਖਿਆ ਵਿੱਚ 6 ਲੱਖ ਤੋਂ ਵੱਧ ਵਿਦਿਆਰਥੀ ਬੈਠਣਗੇ।
ਪ੍ਰੀਖਿਆ ਸਵੇਰੇ 11 ਵਜੇ ਤੋਂ ਦੁਪਹਿਰ 2.15 ਵਜੇ ਤੱਕ ਚੱਲੇਗੀ। ਪ੍ਰੀਖਿਆ ਦਾ ਸਮਾਂ ਤਿੰਨ ਘੰਟੇ ਦਾ ਹੋਵੇਗਾ, ਜਦਕਿ ਪੇਪਰ ਪੜ੍ਹਨ ਲਈ ਵਿਦਿਆਰਥੀਆਂ ਨੂੰ ਵੱਖਰੇ ਤੌਰ 'ਤੇ 15 ਮਿੰਟ ਦਿੱਤੇ ਜਾਣਗੇ। ਬੋਰਡ ਮੈਨੇਜਮੈਂਟ ਨੇ ਇਸ ਲਈ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ।
ਇਸ ਵਾਰ PSEB ਦੀ 10ਵੀਂ ਜਮਾਤ ਦੀ ਪ੍ਰੀਖਿਆ ਵਿੱਚ 2.86 ਲੱਖ ਵਿਦਿਆਰਥੀ ਅਤੇ 2.87 ਲੱਖ ਵਿਦਿਆਰਥੀ 12ਵੀਂ ਜਮਾਤ ਦੀ ਪ੍ਰੀਖਿਆ ਵਿੱਚ ਬੈਠਣਗੇ। ਪ੍ਰੀਖਿਆ ਲਈ ਸੂਬੇ ਭਰ ਵਿੱਚ 4676 ਪ੍ਰੀਖਿਆ ਕੇਂਦਰ ਬਣਾਏ ਗਏ ਹਨ। 10ਵੀਂ ਜਮਾਤ ਲਈ 2400 ਪ੍ਰੀਖਿਆ ਕੇਂਦਰ ਅਤੇ 12ਵੀਂ ਜਮਾਤ ਲਈ 2281 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ।
ਇਸ ਦੇ ਨਾਲ ਹੀ ਪ੍ਰੀਖਿਆ ਕੇਂਦਰਾਂ 'ਤੇ ਸੀਸੀਟੀਵੀ ਕੈਮਰਿਆਂ ਸਮੇਤ ਪੂਰੇ ਪ੍ਰਬੰਧ ਕੀਤੇ ਗਏ ਹਨ। ਕੋਈ ਵੀ ਪ੍ਰੀਖਿਆ ਕੇਂਦਰ ਦੇ ਅੰਦਰ ਕੋਈ ਵੀ ਮੋਬਾਈਲ ਜਾਂ ਇਲੈਕਟ੍ਰਾਨਿਕ ਯੰਤਰ ਲੈ ਕੇ ਨਹੀਂ ਜਾ ਸਕੇਗਾ। ਪ੍ਰੀਖਿਆ ਕੇਂਦਰ 'ਤੇ ਸਖ਼ਤ ਸੁਰੱਖਿਆ ਗਾਰਡ ਹੋਣਗੇ। ਇਸ ਦੌਰਾਨ 10ਵੀਂ ਜਮਾਤ ਦਾ ਪੰਜਾਬੀ ਏ- ਸੱਭਿਆਚਾਰ ਅਤੇ ਪੰਜਾਬ ਦਾ ਇਤਿਹਾਸ ਅਤੇ 12ਵੀਂ ਜਮਾਤ ਦਾ ਗ੍ਰਹਿ ਵਿਗਿਆਨ ਦਾ ਪੇਪਰ ਹੋਵੇਗਾ। ਬੋਰਡ ਅਤੇ ਵਿਭਾਗ ਦੀਆਂ ਟੀਮਾਂ ਪ੍ਰੀਖਿਆ ਕੇਂਦਰਾਂ ਦੀ ਜਾਂਚ ਕਰਨਗੀਆਂ।
PSEB ਦੁਆਰਾ ਵਿਕਸਤ ਮੋਬਾਈਲ ਐਪ ਕਈ ਕਾਰਨਾਂ ਕਰਕੇ ਵਿਸ਼ੇਸ਼ ਹੈ। ਮੋਬਾਈਲ ਐਪ ਦੀ ਖਾਸ ਗੱਲ ਇਹ ਹੈ ਕਿ ਜਿਵੇਂ ਹੀ ਬੈਂਕਾਂ ਤੋਂ ਪ੍ਰਸ਼ਨ ਪੱਤਰ ਸਕੂਲ ਪਹੁੰਚ ਜਾਂਦੇ ਹਨ। ਉਸ ਪ੍ਰਸ਼ਨ ਪੱਤਰ ਦਾ ਪੈਕੇਟ ਖੋਲ੍ਹਣ ਸਮੇਂ, ਇੱਕ ਫੋਟੋ ਕਲਿੱਕ ਕੀਤੀ ਜਾਵੇਗੀ। ਇਹ ਫੋਟੋ PSEB ਹੈੱਡਕੁਆਰਟਰ ਤੱਕ ਪਹੁੰਚੇਗੀ। ਇਸ ਦੇ ਨਾਲ ਹੀ ਪ੍ਰੀਖਿਆ ਕੇਂਦਰ ਦੀ ਲੋਕੇਸ਼ਨ ਵੀ ਸ਼ਾਮਿਲ ਕੀਤੀ ਜਾਵੇਗੀ। ਇਸ ਤੋਂ ਪਤਾ ਲੱਗੇਗਾ ਕਿ ਪੇਪਰ ਬਾਹਰ ਕਿਤੇ ਵੀ ਖੋਲ੍ਹਿਆ ਗਿਆ ਹੈ ਜਾਂ ਨਹੀਂ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Education Loan Information:
Calculate Education Loan EMI
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)