(Source: ECI/ABP News)
Muktsar News: ਪੰਜਾਬ ਭਰ ’ਚ ਦੂੁਜੇ ਨੰਬਰ ਹਾਸਿਲ ਕਰ ਰਵੀਉਦੈ ਨੇ ਮੁਕਤਸਰ ਜ਼ਿਲ੍ਹੇ ਦੀ ਕਰਵਾਈ ਬੱਲੇ-ਬੱਲੇ! ਘਰ 'ਚ ਖੁਸ਼ੀ ਦਾ ਮਾਹੌਲ, ਅੱਗੇ ਐਨਡੀਏ ਦੀ ਕਰਨਾ ਚਾਹੁੰਦਾ ਤਿਆਰੀ
Muktsar News: ਸ੍ਰੀ ਮੁਕਤਸਰ ਸਾਹਿਬ ਦੇ ਰਵੀਉਦੈ ਸਿੰਘ ਨੇ ਬਾਰ੍ਹਵੀਂ ਪ੍ਰੀਖਿਆ 'ਚ ਸੂਬੇ 'ਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਖੁਸ਼ੀ ਦਾ ਮਾਹੌਲ ਛਾਇਆ ਪਿਆ ਹੈ। ਵਧਾਈ ਦੇਣ ਵਾਲਿਆਂ ਮੈਸੇਜਾਂ ਦਾ ਤਾਂਤਾ ਲੱਗਿਆ
![Muktsar News: ਪੰਜਾਬ ਭਰ ’ਚ ਦੂੁਜੇ ਨੰਬਰ ਹਾਸਿਲ ਕਰ ਰਵੀਉਦੈ ਨੇ ਮੁਕਤਸਰ ਜ਼ਿਲ੍ਹੇ ਦੀ ਕਰਵਾਈ ਬੱਲੇ-ਬੱਲੇ! ਘਰ 'ਚ ਖੁਸ਼ੀ ਦਾ ਮਾਹੌਲ, ਅੱਗੇ ਐਨਡੀਏ ਦੀ ਕਰਨਾ ਚਾਹੁੰਦਾ ਤਿਆਰੀ PSEB 12th Result 2024: Ravi Uday Singh secured the second position in the state Muktsar News: ਪੰਜਾਬ ਭਰ ’ਚ ਦੂੁਜੇ ਨੰਬਰ ਹਾਸਿਲ ਕਰ ਰਵੀਉਦੈ ਨੇ ਮੁਕਤਸਰ ਜ਼ਿਲ੍ਹੇ ਦੀ ਕਰਵਾਈ ਬੱਲੇ-ਬੱਲੇ! ਘਰ 'ਚ ਖੁਸ਼ੀ ਦਾ ਮਾਹੌਲ, ਅੱਗੇ ਐਨਡੀਏ ਦੀ ਕਰਨਾ ਚਾਹੁੰਦਾ ਤਿਆਰੀ](https://feeds.abplive.com/onecms/images/uploaded-images/2024/04/30/65d12956710f603f6d7b4228eefe12a21714489209911700_original.jpg?impolicy=abp_cdn&imwidth=1200&height=675)
Muktsar News: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਲਾਬੇਵਾਲਾ (ਸ੍ਰੀ ਮੁਕਤਸਰ ਸਾਹਿਬ) ਦੇ ਵਿਦਿਆਰਥੀ ਰਵੀਉਦੈ ਸਿੰਘ ਪੁੱਤਰ ਹਰਿੰਦਰ ਸਿੰਘ ਨੇ ਪੰਜਾਬ ’ਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਖਬਰ ਤੋਂ ਬਾਅਦ ਪਰਿਵਾਰ ’ਚ ਵੀ ਖੁਸ਼ੀ ਦਾ ਮਾਹੌਲ ਹੈ।
ਰਵੀਉਦੈ ਦੇ ਮਾਤਾ ਪਿਤਾ ਨੇ ਰਵੀਉਦੈ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਵਿਦਿਆਰਥੀ ਰਵੀਉਦੈ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ 8 ਤੋਂ 10 ਘੰਟੇ ਪੜ੍ਹਾਈ ਕਰਦਾ ਸੀ। ਪਰਿਵਾਰ ਅਤੇ ਸਕੂਲ ਦੇ ਅਧਿਆਪਕਾਂ ਦਾ ਪੂਰਾ ਸਹਿਯੋਗ ਮਿਲਿਆ, ਜਿਸ ਕਾਰਨ ਅੱਜ ਉਹ 12ਵੀਂ ਜਮਾਤ ਦੇ ਨਤੀਜੇ ’ਚ ਸੂਬੇ 'ਚੋਂ ਦੂਜੇ ਨੰਬਰ 'ਤੇ ਆਇਆ ਹੈ (Ravi Uday Singh secured second position in the PSEB Punjab Board)। ਰਵੀਉਦੈ ਨੇ ਦੱਸਿਆ ਕਿ ਉਹ ਅੱਗੇ ਐਨਡੀਏ ਦੀ ਤਿਆਰੀ ਕਰਨਾ ਚਾਹੁੰਦਾ ਹੈ।
ਦੱਸ ਦਈਏ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮੰਗਲਵਾਰ ਯਾਨੀਕਿ ਅੱਜ 8ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ। 12ਵੀਂ ਜਮਾਤ ਵਿੱਚ ਲੜਕਿਆਂ ਨੇ ਜਿੱਥੇ ਚੋਟੀ ਦੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ, ਉੱਥੇ ਹੀ 8ਵੀਂ ਜਮਾਤ ਵਿੱਚ ਲੜਕੀਆਂ ਨੇ ਜਿੱਤ ਹਾਸਲ ਕੀਤੀ ਹੈ।
ਜੇਕਰ ਗੱਲ ਕਰੀਏ 12ਵੀਂ ਕਲਾਸ ਦੀ ਤਾਂ ਇੱਥੇ ਜ਼ਿਆਦਾਤਰ ਟੌਪਰ ਰਾਸ਼ਟਰੀ ਪੱਧਰ ਦੇ ਖਿਡਾਰੀ ਹਨ। ਮੁਕਤਸਰ ਦੇ ਰਵੀ ਉਦੈ ਸਿੰਘ ਨੇ 500 ਵਿੱਚੋਂ 500 ਅੰਕ ਪ੍ਰਾਪਤ ਕੀਤੇ ਅਤੇ ਪੰਜਾਬ ਦੇ ਵਿੱਚ ਦੂਜੇ ਨੰਬਰ ਉੱਤੇ ਰਿਹਾ। ਰਵੀਊਦੈ ਸਿੰਘ ਬੈਡਮਿੰਟਨ ਦਾ ਵੀ ਚੰਗਾ ਖਿਡਾਰੀ ਹੈ ਅਤੇ 2 ਵਾਰ ਨੈਸ਼ਨਲ ਵੀ ਖੇਡ ਚੁੱਕਾ ਹੈ। ਰਵੀਉਦੈ ਦਾ ਇੱਕ ਖਾਸ ਸੁਫਨਾ ਹੈ ਕਿ ਉਹ ਆਰਮੀ ਦੇ ਵਿੱਚ ਵੱਡਾ ਅਫਸਰ ਬਣੇ। ਜਿਸ ਲਈ ਹੁਣ ਉਹ ਐਨਡੀਏ ਦੀ ਤਿਆਰੀ ਕਰਨਾ ਚਾਹੁੰਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Education Loan Information:
Calculate Education Loan EMI
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)