ਪਨਬੱਸ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੇ ਸੰਘਰਸ਼ ਕੀਤਾ ਤੇਜ਼, 21 ਜੂਨ ਨੂੰ ਬੱਸ ਅੱਡਿਆਂ 'ਚ ਪ੍ਰਦਰਸ਼ਨ ਦਾ ਐਲਾਨ
ਫਿਰੋਜ਼ਪੁਰ: ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਦੀ ਰਾਹ 'ਤੇ ਹਨ। ਇਨ੍ਹਾਂ ਕੱਚੇ ਮੁਲਾਜ਼ਮਾਂ ਵੱਲੋਂ ਅੱਜ 27 ਡਿੱਪੂਆਂ ਅੱਗੇ ਭਰਵੀਆਂ ਗੇਟ ਰੈਲੀਆਂ ਕੀਤੀਆਂ ਗਈਆਂ।
ਫਿਰੋਜ਼ਪੁਰ: ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਦੀ ਰਾਹ 'ਤੇ ਹਨ। ਇਨ੍ਹਾਂ ਕੱਚੇ ਮੁਲਾਜ਼ਮਾਂ ਵੱਲੋਂ ਅੱਜ 27 ਡਿੱਪੂਆਂ ਅੱਗੇ ਭਰਵੀਆਂ ਗੇਟ ਰੈਲੀਆਂ ਕੀਤੀਆਂ ਗਈਆਂ।
ਫਿਰੋਜ਼ਪੁਰ ਡਿਪੂ ਬਾਹਰ ਪ੍ਰਦਰਸ਼ਨ ਕਰਦਿਆਂ 'ਤੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਡਿਪੂ ਪ੍ਰਧਾਨ ਜਤਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਕੀਤੇ ਵਾਅਦਿਆਂ ਨੂੰ ਪੂਰਾ ਤਾਂ ਕੀ ਕਰਨਾ ਬਲਕਿ ਮੁਲਾਜ਼ਮਾਂ ਦੇ ਕੱਚੇ ਰੋਜ਼ਗਾਰ ਨੂੰ ਖੋਹਣ ਤੇ ਤਨਖ਼ਾਹ ਦੇਣ ਵਿੱਚ ਅਸਫਲ ਸਾਬਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਖੱਜਲ ਖੁਆਰ ਕਰਨਾ ਚਾਹੁੰਦੀ ਹੈ, ਇਸੇ ਕਾਰਨ ਸਰਕਾਰ ਬਜਟ ਰਲੀਜ਼ ਨਹੀਂ ਕਰ ਰਹੀ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਮੁਫਤ ਦੀਆਂ ਸਹੂਲਤਾਂ ਦੇਣ ਕਾਰਨ ਸਰਕਾਰ ਕੋਲ ਇੰਨਾ ਬਜਟ ਨਹੀਂ ਹੈ ਕਿ ਇਹ ਸਰਕਾਰ ਟਰਾਂਸਪੋਰਟ ਦੇ ਵਰਕਰਾਂ ਦੀ ਤਨਖਾਹ ਸਮੇ ਸਿਰ ਦੇ ਸਕੇ ਸਗੋਂ ਤਨਖਾਹ ਵਿੱਚ ਦੇਰੀ ਕਰਕੇ ਵਰਕਰਾਂ ਵਿੱਚ ਰੋਸ ਪੈਦਾ ਕਰ ਰਹੀ ਹੈ ਤੇ ਵਰਕਰਾਂ ਨੂੰ ਅਪਣੀ ਬਹੁਤ ਹੀ ਘੱਟ ਤਨਖਾਹ ਜ਼ੋ ਸਮੇਂ ਸਿਰ ਨਹੀਂ ਆਉਂਦੀ ਤੇ ਨਿਰਭਰ ਹੋਣ ਕਰਕੇ ਸੰਘਰਸ ਕਰਨ ਤੇ ਮਜਬੂਰ ਕਰ ਰਹੀ ਹੈ । ਉਹਨਾਂ ਕਿਹਾ ਕਿ ਸੂਬਾ ਪੱਧਰੀ ਮੀਟਿੰਗ ਕਰਕੇ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ।
ਕੱਚੇ ਵਰਕਰਾਂ ਦੀ ਕਹਿਣਾ ਹੈ ਕਿ ਕਿ ਜੇਕਰ ਸਰਕਾਰ ਜਲਦੀ ਬਜਟ ਰੀਲੀਜ਼ ਨਹੀਂ ਕਰਦੀ ਅਤੇ ਮੈਨੇਜਮੈਂਟ ਤਨਖਾਹ ਸਮੇ ਸਿਰ ਨਹੀਂ ਪਾਉਂਦੀ ਤਾਂ ਜਥੇਬੰਦੀ ਨੂੰ ਤਿੱਖੇ ਸੰਘਰਸ ਉਲੀਕ ਕੇ ਮਿਤੀ 21 ਜੂਨ ਨੂੰ 2 ਘੰਟੇ ਬੱਸ ਸਟੈਂਡ ਵੀ ਬੰਦ ਕਰਕੇ ਤਿੱਖਾ ਸੰਘਰਸ਼ ਕਰਨਾ ਪਵੇਗਾ ਤੇ ਜੇਕਰ ਫੇਰ ਵੀ ਤਨਖਾਹ ਨਹੀਂ ਆਉਂਦੀ ਤਾਂ ਅਗਲੇ ਐਕਸ਼ਨ ਦਾ ਐਲਾਨ 21 ਜੂਨ ਨੂੰ ਕੀਤਾ ਜਾਵੇਗਾ। ਹਰ ਮਹੀਨੇ 10 ਤਰੀਕ ਤੋਂ ਬਾਅਦ ਮੁਲਾਜ਼ਮਾਂ ਦੀ ਤਨਖਾਹ ਨਾ ਆਉਣ ਦੀ ਸੂਰਤ ਵਿੱਚ ਗੇਟ ਰੈਲੀਆਂ,ਬੱਸ ਸਟੈਂਡ ਬੰਦ ਸਮੇਤ ਪੰਜਾਬ ਬੰਦ ਕਰਨ ਵਰਗੇ ਤਿੱਖੇ ਐਕਸ਼ਨ ਕਰਨ ਲਈ ਯੂਨੀਅਨ ਮਜਬੂਰ ਹੋਵੇਗੀ ਜਿਸ ਦੀ ਜਿੰਮੇਵਾਰੀ ਸਰਕਾਰ ਤੇ ਮੈਨੇਜਮੈਂਟ ਹੋਵੇਗੀ।