![ABP Premium](https://cdn.abplive.com/imagebank/Premium-ad-Icon.png)
ਸੁਖਬੀਰ ਬਾਦਲ ਦੀ ਲੋਕ ਸਭਾ ਮੈਂਬਰੀ ਨੂੰ ਚੁਣੌਤੀ, ਹਾਈਕੋਰਟ ਵੱਲੋਂ ਨੋਟਿਸ ਜਾਰੀ
ਫਿਰੋਜ਼ਪੁਰ ਲੋਕ ਸਭਾ ਚੋਣਾਂ ਦੀ ਜਿੱਤ ਨੂੰ ਚੁਣੌਤੀ ਸਬੰਧੀ ਪਟੀਸ਼ਨ ‘ਤੇ ਹਾਈਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆ ਹੈ। ਜਸਟਿਸ ਹਰੀਪਾਲ ਵਰਮਾ ਨੇ ਮਾਮਲੇ ‘ਤੇ 19 ਅਕਤੂਬਰ ਨੂੰ ਅਗਲੀ ਸੁਣਵਾਈ ਤੈਅ ਕੀਤੀ ਹੈ।
![ਸੁਖਬੀਰ ਬਾਦਲ ਦੀ ਲੋਕ ਸਭਾ ਮੈਂਬਰੀ ਨੂੰ ਚੁਣੌਤੀ, ਹਾਈਕੋਰਟ ਵੱਲੋਂ ਨੋਟਿਸ ਜਾਰੀ punjab and haryana high court issues notice to sukhbir singh badal ਸੁਖਬੀਰ ਬਾਦਲ ਦੀ ਲੋਕ ਸਭਾ ਮੈਂਬਰੀ ਨੂੰ ਚੁਣੌਤੀ, ਹਾਈਕੋਰਟ ਵੱਲੋਂ ਨੋਟਿਸ ਜਾਰੀ](https://static.abplive.com/wp-content/uploads/sites/5/2019/04/01074124/Sukhbir-Singh-Badal.jpg?impolicy=abp_cdn&imwidth=1200&height=675)
ਚੰਡੀਚੜ੍ਹ: ਫਿਰੋਜ਼ਪੁਰ ਲੋਕ ਸਭਾ ਚੋਣਾਂ ਦੀ ਜਿੱਤ ਨੂੰ ਚੁਣੌਤੀ ਸਬੰਧੀ ਪਟੀਸ਼ਨ ‘ਤੇ ਹਾਈਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆ ਹੈ। ਜਸਟਿਸ ਹਰੀਪਾਲ ਵਰਮਾ ਨੇ ਮਾਮਲੇ ‘ਤੇ 19 ਅਕਤੂਬਰ ਨੂੰ ਅਗਲੀ ਸੁਣਵਾਈ ਤੈਅ ਕੀਤੀ ਹੈ। ਫਿਰੋਜ਼ਪੁਰ ਤੋਂ ਆਜ਼ਾਦ ਉਮੀਦਵਾਰ ਕਸ਼ਮੀਰ ਸਿੰਘ ਨੇ ਹਾਈਕੋਰਟ ‘ਚ ਪਟੀਸ਼ਨ ਪਾ ਸੁਖਬੀਰ ਬਾਦਲ ‘ਤੇ ਭ੍ਰਿਸ਼ਟ ਸਾਧਨਾਂ ਦਾ ਇਸਤੇਮਾਲ ਕਰ ਚੋਣ ਜਿੱਤਣ ਦਾ ਇਲਜ਼ਾਮ ਲਾਇਆ ਹੈ।
ਕਸ਼ਮੀਰ ਸਿੰਘ ਦੇ ਵਕੀਲ ਰਾਜਿੰਦਰ ਸਿੰਘ ਭਾਟਾ ਵੱਲੋਂ ਦਾਇਰ ਅਰਜ਼ੀ ‘ਚ ਕਿਹਾ ਗਿਆ ਕਿ ਚੋਣਾਂ ‘ਚ ਕੀਤੇ ਖ਼ਰਚ ਦਾ ਕੋਈ ਬਿਊਰਾ ਨਹੀਂ ਦਿੱਤਾ ਗਿਆ। ਇਸ ਤੋਂ ਇਲਾਵਾ ਵੱਡੇ ਪੱਧਰ ‘ਤੇ ਵੋਟਰਾਂ ਨੂੰ ਖੁਸ਼ ਕਰਨ ਲਈ ਖੂਬ ਪੈਸੇ ਖ਼ਰਚ ਕੀਤੇ ਗਏ। ਇੱਥੋਂ ਸੁਖਬੀਰ ਬਾਦਲ ਨੇ ਇੱਕ ਲੱਖ 98 ਹਜ਼ਾਰ 136 ਵੋਟਰਾਂ ਨਾਲ ਕਾਂਗਰਸ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੂੰ ਹਰਾਇਆ ਸੀ।
ਸੁਖਬੀਰ ਬਾਦਲ ਨੇ ਇੱਥੇ ਆਪਣੀ ਜਿੱਤ ਦਰਜ ਕਰਵਾ ਬਾਦਲਾਂ ਦੇ ਦੇ ਕਬਜ਼ੇ ਨੂੰ ਕਾਇਮ ਰੱਖਿਆ। ਘੁਬਾਇਆ ਇੱਥੇ ਚਾਰ ਲੱਖ 32 ਹਜ਼ਾਰ 964 ਵੋਟਾਂ ਹਾਸਲ ਕਰ ਦੂਜੇ ਸਥਾਨ ‘ਤੇ ਸੀ, ਜਦਕਿ ਤੀਜੇ ਨੰਬਰ ‘ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)