Punjab Assembly Election: ਕੇਜਰੀਵਾਲ ਵੱਲੋਂ ਮੁਫਤ ਬਿਜਲੀ ਦੇ ਐਲਾਨ ਮਗਰੋਂ ਅਕਾਲੀ ਦਲ 'ਚ ਵੀ ਕਰੰਟ, ਸੁਖਬੀਰ ਨੇ ਕੈਪਟਨ ਨੂੰ ਘੇਰਿਆ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਚਾਰ ਸਾਲਾਂ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦਾ ਆਰਥਿਕ ਬੁਨਿਆਦੀ ਢਾਂਚਾ ਖਰਾਬ ਦਰ ਦਿੱਤਾ ਹੈ।
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਬਿਜਲੀ ਦਾ ਮੁੱਦਾ ਉਠਾਉਣ ਮਗਰੋਂ ਪੰਜਾਬ ਦੀ ਸਿਆਸਤ ਵਿੱਚ ਕਰੰਟ ਆ ਗਿਆ ਹੈ। ਕੇਜਰੀਵਾਲ ਵੱਲੋਂ ਪੰਜਾਬੀਆਂ ਲਈ 300 ਯੂਨਿਟ ਮੁਫਤ ਬਿਜਲੀ ਤੇ 24 ਘੰਟੇ ਦੀ ਸਪਲਾਈ ਦੇ ਵਾਅਦੇ ਮਗਰੋਂ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਵੀ ਬਿਜਲੀ ਦਾ ਨਾਅਰਾ ਲਾ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਚਾਰ ਸਾਲਾਂ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦਾ ਆਰਥਿਕ ਬੁਨਿਆਦੀ ਢਾਂਚਾ ਖਰਾਬ ਦਰ ਦਿੱਤਾ ਹੈ। ਇੱਥੇ ਬਿਜਲੀ ਪੂਰੀ ਨਹੀਂ ਆ ਰਹੀ ਤੇ ਬਿਜਲੀ ਕੱਟ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਦੀ ਨੀਅਤ ਸਾਫ ਨਹੀਂ ਹੈ।
ਸੁਖਬੀਰ ਬਾਦਲ ਨੇ ਨਵਜੋਤ ਸਿੱਧੂ ਬਾਰੇ ਕਿਹਾ ਕਿ ਉਹ ਤਾਂ ਮਿਸਗਾਈਡਿਡ ਮਜਾਈਲ ਹੈ ਜੋ ਕਿਸੇ ਦੇ ਵੀ ਕੰਟਰੋਲ ਹੇਠ ਨਹੀਂ। ਉਹ ਆਪਣੇ ਆਪ ਸਣੇ ਕਿਸੇ ਵੀ ਦਿਸ਼ਾ ਵਿੱਚ ਵੀ ਚੱਲ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕਿਸੇ ਐਕਟਿੰਗ ਕਰਨ ਵਾਲੇ ਦੀ ਲੋੜ ਨਹੀਂ ਸਗੋਂ ਸੂਬੇ ਦੇ ਵਿਕਾਸ ਬਾਰੇ ਸੋਚਣ ਵਾਲੇ ਦੀ ਲੋੜ ਹੈ।
ਇਹ ਵੀ ਪੜ੍ਹੋ: Punjab Vaccine Crisis: ਪੰਜਾਬ 'ਚ ਕੋਰੋਨਾ ਵੈਕਸੀਨ ਦਾ ਸੰਕਟ! ਕੋਵੀਸ਼ੀਲਡ ਖਤਮ, ਕੋਵੈਕਸੀਨ ਦੀਆਂ 11,2821 ਖੁਰਾਕਾਂ ਬਚੀਆਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin