Punjab Breaking News Live 27 May 2024: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਦਾ ਪੰਜਾਬ 'ਚ ਰੋਡ ਸ਼ੋਅ, ਗਰਮੀ ਨੇ ਲੋਕਾਂ ਦਾ ਕੀਤਾ ਬੂਰਾ ਹਾਲ, ਅਗਨੀਵੀਰ ਯੋਜਨਾਂ 'ਤੇ ਨੌਜਵਾਨਾਂ ਨੂੰ ਸਭ ਤੋਂ ਵੱਡੀ ਰਾਹਤ
Punjab Breaking News Live 27 May 2024: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਦਾ ਪੰਜਾਬ 'ਚ ਰੋਡ ਸ਼ੋਅ, ਗਰਮੀ ਨੇ ਲੋਕਾਂ ਦਾ ਕੀਤਾ ਬੂਰਾ ਹਾਲ, ਅਗਨੀਵੀਰ ਯੋਜਨਾਂ 'ਤੇ ਨੌਜਵਾਨਾਂ ਨੂੰ ਸਭ ਤੋਂ ਵੱਡੀ ਰਾਹਤ
LIVE
Background
Punjab Breaking News Live 27 May 2024: ਲੋਕ ਸਭਾ ਚੋਣਾਂ ਲਈ ਪੰਜਾਬ ਪਹੁੰਚੇ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਜਲੰਧਰ ਵਿੱਚ ਰੋਡ ਸ਼ੋਅ ਕਰਨਗੇ। ਇਹ ਰੋਡ ਸ਼ੋਅ ਸ਼ਾਮ ਕਰੀਬ 4 ਵਜੇ ਸ਼ਹਿਰ ਦੇ ਵਿਚਕਾਰ ਸਥਿਤ ਲਵਕੁਸ਼ ਚੌਕ ਤੋਂ ਸ਼ੁਰੂ ਹੋ ਕੇ ਭਗਤ ਸਿੰਘ ਚੌਕ ਨੇੜੇ ਸਮਾਪਤ ਹੋਵੇਗਾ।ਰਾਘਵ ਚੱਢਾ ਅੱਜ ਦੁਪਹਿਰ 1 ਵਜੇ ਤੋਂ ਬਾਅਦ ਰੋਡ ਸ਼ੋਅ ਅਤੇ ਜਨ ਸਭਾਵਾਂ ਨੂੰ ਸੰਬੋਧਨ ਕਰਨਾ ਸ਼ੁਰੂ ਕਰਨਗੇ। ਉਹ ਸਭ ਤੋਂ ਪਹਿਲਾਂ ਸਾਹਨੇਵਾਲ ਦੀਪ ਕਲੋਨੀ, ਢੰਡਾਰੀ ਖੁਰਦ ਫੋਕ ਪੁਆਇੰਟ ਪਹੁੰਚੇਗਾ। ਚੱਢਾ ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਅਤੇ ਲੁਧਿਆਣਾ ਤੋਂ ਅਸ਼ੋਕ ਪਰਾਸ਼ਰ ਪੱਪੀ ਲਈ ਲੋਕਾਂ ਦਾ ਸਮਰਥਨ ਮੰਗਣਗੇ।
ਗਰਮੀ ਨੇ ਕੱਢੇ ਲੋਕਾਂ ਦੇ ਵੱਟ, 48 ਤੋਂ ਪਾਰ ਪਹੁੰਚੇਗਾ ਪਾਰਾ
Weather Update: ਹਰਿਆਣਾ ਵਿੱਚ 26 ਸਾਲਾਂ ਬਾਅਦ ਮਈ ਸਭ ਤੋਂ ਗਰਮ ਰਿਹਾ। ਸਿਰਸਾ ਵਿੱਚ ਦਿਨ ਦਾ ਤਾਪਮਾਨ 48.4 ਡਿਗਰੀ ਤੱਕ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ 26 ਮਈ 1998 ਨੂੰ ਹਿਸਾਰ ਦਾ ਤਾਪਮਾਨ 48.8 ਡਿਗਰੀ ਦਰਜ ਕੀਤਾ ਗਿਆ ਸੀ। ਸੂਬੇ ਵਿੱਚ ਦਿਨ ਦਾ ਤਾਪਮਾਨ ਆਮ ਨਾਲੋਂ 5.1 ਡਿਗਰੀ ਵੱਧ ਗਿਆ ਹੈ। ਪਿਛਲੇ 24 ਘੰਟਿਆਂ 'ਚ ਦਿਨ ਦੇ ਤਾਪਮਾਨ 'ਚ 1.6 ਡਿਗਰੀ ਦਾ ਵਾਧਾ ਹੋਇਆ ਹੈ। ਨਾਰਨੌਲ ਵਿੱਚ ਦਿਨ ਦਾ ਤਾਪਮਾਨ ਆਮ ਨਾਲੋਂ 6.3 ਡਿਗਰੀ ਵੱਧ ਹੈ। ਜਦੋਂ ਕਿ ਰੋਹਤਕ ਵਿੱਚ ਤਾਪਮਾਨ 5.8 ਡਿਗਰੀ ਅਤੇ ਅੰਬਾਲਾ ਵਿੱਚ 5.6 ਡਿਗਰੀ ਵੱਧ ਗਿਆ ਹੈ। ਮਈ ਮਹੀਨੇ ਵਿੱਚ ਆਮ ਨਾਲੋਂ 71% ਘੱਟ ਮੀਂਹ ਪਿਆ ਹੈ। ਫਿਲਹਾਲ ਮੀਂਹ ਦੀ ਸੰਭਾਵਨਾ ਘੱਟ ਹੈ।
ਅਗਨੀਵੀਰ ਯੋਜਨਾਂ 'ਤੇ ਨੌਜਵਾਨਾਂ ਨੂੰ ਸਭ ਤੋਂ ਵੱਡੀ ਰਾਹਤ
Agniveer scheme Update: ਇਨਕਮ ਟੈਕਸ ਵਿਭਾਗ ਨੇ ਆਈਟੀਆਰ ਫਾਰਮ-1 ਵਿੱਚ ਮਹੱਤਵਪੂਰਨ ਬਦਲਾਅ ਕੀਤੇ ਹਨ, ਜਿਸਦਾ ਅਗਨੀਵੀਰਾਂ 'ਤੇ ਸਿੱਧਾ ਅਸਰ ਪਵੇਗਾ। ਫਾਰਮ ਵਿੱਚ ਇੱਕ ਨਵਾਂ ਸੈਕਸ਼ਨ CCH ਸ਼ਾਮਲ ਕੀਤਾ ਗਿਆ ਹੈ, ਜਿਸ ਰਾਹੀਂ ਅਗਨੀਵੀਰ ਆਪਣੇ ਸਰਵਿਸ ਫੰਡ ਕਾਰਪਸ 'ਤੇ ਟੈਕਸ ਕਟੌਤੀ ਦਾ ਲਾਭ ਲੈ ਸਕਦਾ ਹੈ। ਵਿਭਾਗ ਦੇ ਅਨੁਸਾਰ, ਇਹ ਸੈਕਸ਼ਨ ਉਹਨਾਂ ਵਿਅਕਤੀਆਂ ਨੂੰ ਟੈਕਸ ਕਟੌਤੀਆਂ ਦਾ ਲਾਭ ਲੈਣ ਲਈ 1 ਨਵੰਬਰ, 2022 ਨੂੰ ਜਾਂ ਇਸ ਤੋਂ ਬਾਅਦ ਅਗਨੀਪਥ ਸਕੀਮ ਵਿੱਚ ਦਾਖਲਾ ਲੈਣ ਅਤੇ ਅਗਨੀਵੀਰ ਫੰਡ ਵਿੱਚ ਰਕਮ ਜਮ੍ਹਾ ਕਰਨ ਦੀ ਆਗਿਆ ਦਿੰਦਾ ਹੈ। ਇਸ ਤਬਦੀਲੀ ਨੂੰ ਅਨੁਕੂਲ ਕਰਨ ਲਈ, ITR ਫਾਰਮ 1 ਨੂੰ ਅਪਡੇਟ ਕੀਤਾ ਗਿਆ ਹੈ ਤਾਂ ਜੋ ਟੈਕਸਦਾਤਾ ਨੂੰ ਧਾਰਾ 80 CCH ਅਧੀਨ ਕਟੌਤੀ ਲਈ ਯੋਗ ਰਕਮ ਦਾ ਵੇਰਵਾ ਪ੍ਰਦਾਨ ਕਰ ਸਕੇ।
Agniveer Update: ਅਗਨੀਵੀਰ ਯੋਜਨਾਂ 'ਤੇ ਨੌਜਵਾਨਾਂ ਨੂੰ ਸਭ ਤੋਂ ਵੱਡੀ ਰਾਹਤ, ਕੇਂਦਰ ਸਰਕਾਰ ਨੇ ਬਦਲ ਦਿੱਤੇ ਆਹ ਨਿਯਮ
Lok Sabha Election: ਚੋਣਾਂ ਤੋਂ ਪਹਿਲਾਂ ਸਿਕੰਦਰ ਮਲੂਕਾ ਦੀ ਧਮਾਕੇਦਾਰ ਐਂਟਰੀ! ਹਰਸਿਮਰਤ ਬਾਦਲ ਨੂੰ ਝਟਕਾ
Lok Sabha Election: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਿਕੰਦਰ ਸਿੰਘ ਮਲੂਕਾ ਖੁੱਲ੍ਹੇਆਮ ਬੀਜੇਪੀ ਦੇ ਹੱਕ ਵਿੱਚ ਡਟ ਗਏ ਹਨ। ਆਪਣੇ ਨੂੰਹ-ਪੁੱਤ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਮਗਰੋਂ ਉਹ ਸ਼ਾਂਤ ਬੈਠੇ ਸੀ ਪਰ ਵੋਟਾਂ ਤੋਂ ਐਨ ਪਹਿਲਾਂ ਮਲੂਕਾ ਅਚਾਨਕ ਪ੍ਰਗਟ ਹੋਏ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਾਰੀਫਾਂ ਦੇ ਅਜਿਹੇ ਪੁਲ ਬੰਨ੍ਹ ਕਿ ਅਕਾਲੀ ਦਲ ਦੇ ਲੀਡਰ ਵੀ ਹੈਰਾਨ-ਪ੍ਰੇਸ਼ਾਨ ਨਜ਼ਰ ਆਏ। ਮਲੂਕਾ ਦੇ ਬੀਜੇਪੀ ਦੇ ਹੱਕ ਵਿੱਚ ਡਟਣ ਨਾਲ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੀ ਹਰਸਿਮਰਤ ਬਾਦਲ ਨੂੰ ਵੀ ਵੱਡਾ ਝਟਕਾ ਲੱਗਾ ਹੈ।
Accident News: ਧੀ ਲਈ ਰਿਸ਼ਤਾ ਦੇਖ ਕੇ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, 5 ਦੀ ਮੌਤ, 3 ਜ਼ਖ਼ਮੀ
Accident News: ਹਰਿਆਣਾ ਦੇ ਹਿਸਾਰ 'ਚ ਐਤਵਾਰ ਨੂੰ ਕਾਰ ਪਲਟਣ ਨਾਲ 5 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਸੈਕਟਰ 27-28 ਮੋੜ 'ਤੇ ਸਾਹਮਣੇ ਤੋਂ ਆ ਰਹੇ ਤੇਜ਼ ਰਫਤਾਰ ਟਰੱਕ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਵਾਪਰਿਆ। ਕਾਰ 'ਚ ਸਵਾਰ ਲੋਕ ਹਾਂਸੀ 'ਚ ਰਿਸ਼ਤਾ ਦੇਖਣ ਤੋਂ ਬਾਅਦ ਪੰਜਾਬ ਪਰਤ ਰਹੇ ਸਨ।ਮ੍ਰਿਤਕਾਂ ਦੀ ਪਛਾਣ ਸਤਪਾਲ ਵਾਸੀ ਸਿਰਸਾ, ਰਵੀ ਸਿੰਘ ਵਾਸੀ ਕਾਲਾਂਵਾਲੀ, ਬੱਗਾ ਸਿੰਘ ਵਾਸੀ ਮਧੂ ਅਤੇ ਰਣਜੀਤ ਸਿੰਘ ਵਾਸੀ ਮੌੜ ਮੰਡੀ ਬਠਿੰਡਾ ਵਜੋਂ ਹੋਈ ਹੈ। ਰਣਜੀਤ ਸਿੰਘ ਅਤੇ ਬੱਗਾ ਸਿੰਘ ਅਸਲੀ ਭਰਾ ਹਨ। ਮਧੂ ਬੱਗਾ ਸਿੰਘ ਦੀ ਪਤਨੀ ਹੈ। ਸਤਪਾਲ ਬੱਗਾ ਸਿੰਘ ਦਾ ਜੀਜਾ ਹੈ ਅਤੇ ਰਵੀ ਸਤਪਾਲ ਦਾ ਰਿਸ਼ਤੇਦਾਰ ਹੈ।
Charanjit Channi: ਧਰਮ ਦੀ ਰਾਜਨੀਤੀ 'ਚ ਕਸੂਤੇ ਫਸੇ ਚਰਨਜੀਤ ਚੰਨੀ, ਆਹ ਕੰਮ ਨਾ ਕਰਨਾ ਪੈ ਗਿਆ ਮਹਿੰਗਾ, ਜਲੰਧਰ 'ਚ ਕੀ ਹੋਵੇਗਾ ਬਾਈਕਾਟ ?
ਚਰਨਜੀਤ ਸਿੰਘ ਚੰਨੀ ਚੋਣ ਪ੍ਰਚਾਰ ਦੌਰਾਨ ਜਲੰਧਰ ਵਿੱਚ ਇਕ ਸਮਾਗਮ 'ਚ ਸ਼ਾਮਲ ਹੋਣ ਲਈ ਜਾਂਦੇ ਹਨ। ਇਸ ਦੌਰਾਨ ਉਹਨਾਂ ਦਾ ਸਵਾਗਤ ਕਰਨ ਦੇ ਲਈ ਕੁਝ ਮਹਿਲਾਵਾਂ ਖੜੀਆਂ ਹੁੰਦੀਆਂ ਹਨ। ਜਿਹਨਾਂ ਨੇ ਹੱਥ ਵਿੱਚ ਇੱਕ ਥਾਲੀ ਤੇ ਹੋਰ ਸਮਾਨ ਫੜਿਆ ਹੁੰਦਾ। ਚਰਨਜੀਤ ਸਿੰਘ ਚੰਨੀ ਜਿਵੇਂ ਹੀ ਇਸ ਸਮਾਗਮ 'ਚ ਪਹੁੰਚੇ ਹਨ ਤਾਂ ਉੱਥੇ ਮੌਜੁਦ ਮਹਿਲਾਵਾਂ ਚੰਨੀ ਦੇ ਮੱਥੇ 'ਤੇ ਤਿਲਕ ਲਗਾਉਣ ਲੱਗਦੀਆਂ ਹਨ, ਪਰ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਕੁੱਝ ਬੋਲ ਕੇ ਤਿਲਕ ਲਗਾਉਣ ਤੋਂ ਮਨ੍ਹਾ ਕਰ ਦਿੰਦੇ ਹਨ। ਫਿਰ ਮਹਿਲਾਵਾਂ ਚੰਨੀ ਦਾ ਮੂੰਹ ਮਿੱਠਾ ਕਰਵਾ ਦਿੰਦੀਆਂ ਹਨ। ਇਸ ਦੀ ਵੀਡੀਓ ਵੀ ਕਾਫ਼ੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਲੋਕ ਇਸ ਨੂੰ ਧਰਮ ਨਾਲ ਜੋੜ ਕੇ ਦੇਖ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਲੰਧਰ ਦੇ ਲੋਕਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਕਿਉਂ ਨਹੀਂ ਪੁੱਛਿਆ ਕਿ ਉਹਨਾਂ ਨੇ ਤਿਲਕ ਲਗਾਉਣ ਤੋਂ ਮਨ੍ਹਾ ਕਿਉਂ ਕੀਤਾ। ਇਸੇ ਤਰ੍ਹਾਂ ਵੀਡੀਓ ਵਾਇਰਲ ਜੋ ਹੋ ਰਹੀ ਹੈ। ਉਸ ਵਿੱਚ ਕਿਹਾ ਜਾ ਰਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਦਾ ਜਲੰਧਰ ਚੋਣਾਂ ਵਿੱਚ ਬਾਈਕਾਟ ਕੀਤਾ ਜਾਵੇ।
Sukhjinder Randhawa: ਚੋਣਾਂ ਦੇ ਮਾਹੌਲ ਵਿਚਾਲੇ ਸੁਖਜਿੰਦਰ ਰੰਧਾਵਾ ਦੀ ਕਥਿਤ ਵਾਇਰਲ ਵੀਡੀਓ ਨੇ ਮਚਾਇਆ ਹੜਕੰਪ ! ਕੀ ਹੈ ਪੂਰਾ ਮਾਮਲਾ ?
Sukhjinder Randhawa Viral Video: ਗੁਰਦਾਸਪੁਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਇੱਕ ਭਾਈਚਾਰੇ ਵਿਰੁੱਧ ਕਥਿਤ ਟਿੱਪਣੀ ਦੀ ਇੱਕ ਕਲਿੱਪ ਵਾਇਰਲ ਹੋ ਰਹੀ ਹੈ। ਜਿਸ 'ਤੇ ਸਵਾਲ ਚੁੱਕਦੇ ਹੋਏ ਸੁਖਜਿੰਦਰ ਰੰਧਾਵਾ ਨੇ ਇਸ ਨੂੰ ਫੇਕ ਕਰਾਰ ਦਿੱਤਾ ਹੈ। ਇਸ ਸਬੰਧੀ ਸੁਖਜਿੰਦਰ ਸਿੰਘ ਰੰਧਾਵਾ ਨੇ ਥਾਣਾ ਡੇਰਾ ਬਾਬਾ ਨਾਨਕ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।