(Source: ECI/ABP News/ABP Majha)
Punjab Breaking News LIVE: ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲਿਆਂ ਨੇ ਫੜ ਰਫ਼ਤਾਰ, ਅੰਮ੍ਰਿਤਸਰ ਜਿਲ੍ਹਾ ਸਭ ਤੋਂ ਅੱਗੇ, ਸਰਕਾਰ ਨੇ ਪੰਜਾਬ 'ਚ ਸਰਕਾਰੀ ਵਿਭਾਗਾਂ ਦੇ 830 ਅਹੁਦੇ ਕੀਤੇ ਸਮਾਪਤ, 'ਪੰਜਾਬ 'ਚ ਜੰਗਲ ਰਾਜ, ਦਿਨ ਦਿਹਾੜੇ ਹੋ ਰਹੇ ਕਤਲ, ਨਹੀਂ ਸਾਂਭ ਸਕੇ CM ਭਗਵੰਤ ਮਾਨ ਕਾਨੂੰਨ ਵਿਵਸਥਾ'
Punjab News: ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲਿਆਂ ਨੇ ਫੜ ਰਫ਼ਤਾਰ, ਸਰਕਾਰ ਨੇ ਪੰਜਾਬ 'ਚ ਸਰਕਾਰੀ ਵਿਭਾਗਾਂ ਦੇ 830 ਅਹੁਦੇ ਕੀਤੇ ਸਮਾਪਤ, 'ਪੰਜਾਬ 'ਚ ਜੰਗਲ ਰਾਜ, ਦਿਨ ਦਿਹਾੜੇ ਹੋ ਰਹੇ ਕਤਲ, ਨਹੀਂ ਸਾਂਭ ਸਕੇ CM ਮਾਨ ਕਾਨੂੰਨ ਵਿਵਸਥਾ'
LIVE
Background
Punjab Breaking News LIVE, 04 November, 2023: ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਸਰਕਾਰ ਲਈ ਸਿਰ ਦਰਦ ਬਣ ਗਏ ਹਨ। ਫਿਰ ਚਾਹੇ ਪਰਾਲੀ ਪੰਜਾਬ ਦੇ ਕਿਸਾਨ ਸਾੜ ਰਹੇ ਹੋਣ ਜਾਂ ਫਿਰ ਹਰਿਆਣਾ ਦੇ ਕਿਸਾਨ, ਇਹ ਸਾਫ਼ ਹੈ ਕਿ ਦਿੱਲੀ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲ ਗਿਆ ਹੈ। ਪੰਜਾਬ ਵਿੱਚ ਵੀ ਪਰਾਲੀ ਸਾੜਨ ਦੇ ਕੇਸ ਲਗਾਤਾਰ ਵੱਧ ਰਹੇ ਹਨ।
ਕਾਰਪੋਰੇਸ਼ਨ ਰੈਜ਼ੀਡਿਊ ਬਰਨਿੰਗ ਇਨਫਰਮੇਸ਼ਨ ਐਂਡ ਮੈਨੇਜਮੈਂਟ ਸਿਸਟਮ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਅਕਤੂਬਰ ਮਹੀਨੇ ਵਿੱਚ ਪੰਜਾਬ ਵਿੱਚ ਪਰਾਲੀ ਸਾੜਨ ਦੇ ਕੁੱਲ 7454 ਮਾਮਲੇ ਸਾਹਮਣੇ ਆਏ ਹਨ। ਜਿਸ ਵਿੱਚ 13% ਕੇਸ ਸਿਰਫ ਅੰਮ੍ਰਿਤਸਰ ਦੇ ਹਨ। ਇਸ ਦੇ ਨਾਲ ਹੀ ਪਿਛਲੇ ਤਿੰਨ ਦਿਨਾਂ ਵਿੱਚ ਅੱਗਜ਼ਨੀ ਦੇ 5359 ਮਾਮਲੇ ਸਾਹਮਣੇ ਆਏ ਹਨ। Stubble Burning: ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲਿਆਂ ਨੇ ਫੜ ਰਫ਼ਤਾਰ, ਅੰਮ੍ਰਿਤਸਰ ਜਿਲ੍ਹਾ ਸਭ ਤੋਂ ਅੱਗੇ, ਦਿੱਲੀ ਦਾ ਹੋਇਆ ਬੁਰਾ ਹਾਲ
ਪੰਜਾਬ 'ਚ ਸਰਕਾਰੀ ਵਿਭਾਗਾਂ ਦੇ 830 ਅਹੁਦੇ ਸਮਾਪਤ, ਅਕਾਲੀ ਦਲ ਨੇ ਘੇਰੀ ਸਰਕਾਰ, ਬੋਲੇ- ਇਹ ਪੰਜਾਬੀਆਂ ਨਾਲ ਧੋਖਾ
ਪੰਜਾਬ ਸਰਕਾਰ ( Punjab Government) ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ 830 ਅਸਾਮੀਆਂ ਖਤਮ ਕਰ ਦਿੱਤੀਆਂ ਹਨ। ਸਰਕਾਰ ਦਾ ਕਹਿਣਾ ਹੈ ਕਿ ਇਹ ਅਸਾਮੀਆਂ ਲੰਬੇ ਸਮੇਂ ਤੋਂ ਖਾਲੀ ਸਨ ਅਤੇ ਇਨ੍ਹਾਂ ਨੂੰ ਭਰੇ ਬਿਨਾਂ ਵਿਭਾਗਾਂ ਦਾ ਕੰਮ ਤਸੱਲੀਬਖਸ਼ ਚੱਲ ਰਿਹਾ ਹੈ। ਸਰਕਾਰ ਨੇ 31 ਅਕਤੂਬਰ ਨੂੰ ਇਸ ਅਹੁਦੇ ਸਮਾਪਤ ਕਰਨ ਦੇ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ।
6 ਮਹੀਨੇ ਪਹਿਲਾਂ ਸਰਕਾਰ ਨੇ ਸਾਰੇ ਵਿਭਾਗਾਂ ਭੇਜਿਆ ਸੀ ਪੱਤਰ
ਦੱਸਣਯੋਗ ਹੈ ਕਿ ਸੂਬਾ ਸਰਕਾਰ ਨੇ ਵੱਖ-ਵੱਖ ਵਿਭਾਗਾਂ ਦੇ ਪੁਨਰਗਠਨ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਅਸਾਮੀਆਂ ਨੂੰ ਖਤਮ ਕਰਨ ਦਾ ਇਹ ਫੈਸਲਾ ਲਿਆ ਹੈ, ਜਿਸ ਲਈ ਲਗਭਗ 6 ਮਹੀਨੇ ਪਹਿਲਾਂ ਸਰਕਾਰ ਨੇ ਸਾਰੇ ਵਿਭਾਗਾਂ ਨੂੰ ਪੱਤਰ ਭੇਜ ਕੇ ਅਧਿਕਾਰੀਆਂ ਦੀ ਸਥਿਤੀ ਦਾ ਵੇਰਵਾ ਮੰਗਿਆ ਸੀ। ਅਤੇ ਉਹਨਾਂ ਵਿੱਚ ਕਰਮਚਾਰੀ .. ਖਾਲੀ ਅਸਾਮੀਆਂ ਦਾ ਵੇਰਵਾ ਦੇਣ ਲਈ ਵੀ ਕਿਹਾ ਗਿਆ ਸੀ। Punjab News: ਪੰਜਾਬ 'ਚ ਸਰਕਾਰੀ ਵਿਭਾਗਾਂ ਦੇ 830 ਅਹੁਦੇ ਸਮਾਪਤ, ਅਕਾਲੀ ਦਲ ਨੇ ਘੇਰੀ ਸਰਕਾਰ, ਬੋਲੇ- ਇਹ ਪੰਜਾਬੀਆਂ ਨਾਲ ਧੋਖਾ
'ਪੰਜਾਬ 'ਚ ਜੰਗਲ ਰਾਜ, ਦਿਨ ਦਿਹਾੜੇ ਹੋ ਰਹੇ ਕਤਲ, ਨਹੀਂ ਸਾਂਭ ਸਕੇ CM ਭਗਵੰਤ ਮਾਨ ਕਾਨੂੰਨ ਵਿਵਸਥਾ'
ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ 'ਚ ਤੇਜ਼ੀ ਨਾਲ ਵੱਧ ਰਹੇ ਅਪਰਾਧ ਦਰ 'ਤੇ ਰੋਕ ਲਗਾਉਣ 'ਚ ਅਸਫਲ ਰਹਿਣ 'ਤੇ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ। ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰਾਂ ਢਹਿ-ਢੇਰੀ ਹੋ ਚੁੱਕੀ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਜਾਂ ਤਾਂ ਮੱਧ ਪ੍ਰਦੇਸ਼ ਵਰਗੇ ਚੋਣਾਂ ਵਾਲੇ ਸੂਬਿਆਂ ਵਿੱਚ ਰੋਡ ਸ਼ੋਅ ਕਰਨ ਜਾਂ ਝੂਠੇ ਪ੍ਰਚਾਰ 'ਤੇ ਪੰਜਾਬ ਦੇ ਖ਼ਜ਼ਾਨੇ ਨੂੰ ਬਰਬਾਦ ਕਰਨ ਵਿੱਚ ਰੁੱਝੇ ਹੋਏ ਹਨ। 'ਆਪ' ਦੇ 19 ਮਹੀਨਿਆਂ ਦੇ ਸ਼ਾਸਨ ਕਾਲ 'ਚ ਪੰਜਾਬ ਦੇ ਲੋਕਾਂ ਨੇ ਜੰਗਲ ਰਾਜ ਦੇਖਿਆ ਹੈ। 'ਪੰਜਾਬ 'ਚ ਜੰਗਲ ਰਾਜ, ਦਿਨ ਦਿਹਾੜੇ ਹੋ ਰਹੇ ਕਤਲ, ਨਹੀਂ ਸਾਂਭ ਸਕੇ CM ਭਗਵੰਤ ਮਾਨ ਕਾਨੂੰਨ ਵਿਵਸਥਾ'
Mandi Tender Scam: ਝੋਨੇ ਦੇ ਜਾਅਲੀ ਬਿੱਲ ਬਣਾਉਣ ਵਾਲਾ ਭਾਰਤ ਭੂਸ਼ਣ ਆਸ਼ੂ ਦਾ ਕਰੀਬੀ ਗ੍ਰਿਫ਼ਤਾਰ, ਵਿਜੀਲੈਂਸ ਨੇ ਕੀਤੀ ਕਾਰਵਾਈ
ਵਿਜੀਲੈਂਸ ਬਿਊਰੋ ਨੇ ਲੁਧਿਆਣਾ ਅਤੇ ਹੋਰ ਅਨਾਜ ਮੰਡੀਆਂ ਵਿੱਚ ਹੋਏ ਝੋਨਾ ਘੁਟਾਲੇ ਦੇ ਮਾਮਲੇ ਵਿੱਚ ਸ਼ਾਮਲ ਸਾਬਕਾ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਨੇ ਵਪਾਰੀ ਕਾਲੂ ਰਾਮ ਵਾਸੀ ਨਵੀਂ ਆਬਾਦੀ, ਜੈਤੋਂ ਮੰਡੀ, ਜ਼ਿਲ੍ਹਾ ਫ਼ਰੀਦਕੋਟ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਲੁਧਿਆਣਾ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਬਿਊਰੋ ਨੂੰ ਦੋ ਦਿਨਾਂ ਦਾ ਪੁਲੀਸ ਰਿਮਾਂਡ ਮਿਲ ਗਿਆ ਹੈ।
Stubble Burning: ਹਰਿਆਣਾ ਦੀ ਸਰਕਾਰ ਨੇ ਕਿਸਾਨਾਂ 'ਤੇ ਵਰਤੀ ਸਖ਼ਤੀ ! ਪਰਾਲੀ ਸੜਾਨ ਵਾਲੇ ਕਿਸਾਨਾਂ ਨੂੰ ਕੀਤਾ 25 ਲੱਖ ਦਾ ਜੁਰਮਾਨਾ
ਹਰਿਆਣਾ ਵਿੱਚ ਵੀ ਵਾਢੀ ਦੇ ਸੀਜ਼ਨ ਦੌਰਾਨ ਪਰਾਲੀ ਸਾੜਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ਨੂੰ ਲੈ ਕੇ ਕਿਸਾਨਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪਰਾਲੀ ਸਾੜਨ ਵਾਲਿਆਂ ਖ਼ਿਲਾਫ਼ 939 ਚਲਾਨ ਕੀਤੇ ਗਏ ਹਨ ਅਤੇ 25.12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਵਾਢੀ ਦੇ ਸੀਜ਼ਨ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ 38 ਫੀਸਦੀ ਕਮੀ ਆਈ ਹੈ।
Punjab Police: ਸਰਹੱਦੀ ਖੇਤਰ ਬਟਾਲਾ 'ਚ ਪੁਲਿਸ ਦਾ ਐਨਕਾਊਂਟਰ, ਕਾਬੂ ਕੀਤੇ ਖ਼ਤਰਨਾਕ ਗੈਂਗਸਟਰ
ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਅੱਜ ਸਵੇਰੇ ਮੁਕਾਬਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੀ ਜਾਣਕਾਰੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਹੈ। ਡੀਜੀਪੀ ਮੁਤਾਬਕ ਗੁਰਦਾਸਪੁਰ ਅਧੀਨ ਪੈਂਦੇ ਬਟਾਲਾ ਵਿੱਚ ਪੰਜਾਬ ਪੁਲਿਸ ਦਾ ਗੈਂਗਸਟਰਾਂ ਨਾਲ ਮੁਕਾਬਲਾ ਹੋਇਆ ਹੈ। ਪੰਜਾਬ ਪੁਲਿਸ ਨੂੰ ਗੈਂਗਸਟਰਾਂ ਦੇ ਇੱਥੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ।
Punjab News: ਪੰਜਾਬ 'ਚ ਸਰਕਾਰੀ ਵਿਭਾਗਾਂ ਦੇ 830 ਅਹੁਦੇ ਸਮਾਪਤ, ਅਕਾਲੀ ਦਲ ਨੇ ਘੇਰੀ ਸਰਕਾਰ, ਬੋਲੇ- ਇਹ ਪੰਜਾਬੀਆਂ ਨਾਲ ਧੋਖਾ
ਪੰਜਾਬ ਸਰਕਾਰ ( Punjab Government) ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ 830 ਅਸਾਮੀਆਂ ਖਤਮ ਕਰ ਦਿੱਤੀਆਂ ਹਨ। ਸਰਕਾਰ ਦਾ ਕਹਿਣਾ ਹੈ ਕਿ ਇਹ ਅਸਾਮੀਆਂ ਲੰਬੇ ਸਮੇਂ ਤੋਂ ਖਾਲੀ ਸਨ ਅਤੇ ਇਨ੍ਹਾਂ ਨੂੰ ਭਰੇ ਬਿਨਾਂ ਵਿਭਾਗਾਂ ਦਾ ਕੰਮ ਤਸੱਲੀਬਖਸ਼ ਚੱਲ ਰਿਹਾ ਹੈ। ਸਰਕਾਰ ਨੇ 31 ਅਕਤੂਬਰ ਨੂੰ ਇਸ ਅਹੁਦੇ ਸਮਾਪਤ ਕਰਨ ਦੇ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ।
Good News : Canada ਜਾਣ ਵਾਲਿਆਂ ਲਈ ਖ਼ੁਸ਼ਖਬਰੀ, 2024 'ਚ 4.85 ਲੱਖ ਨਵੇਂ ਪ੍ਰਵਾਸੀਆਂ ਨੂੰ ਦੇਸ਼ 'ਚ ਐਂਟਰੀ ਦੇਵੇਗਾ ਕੈਨੇਡਾ, ਵਿਗੜੇ ਸਬੰਧਾਂ ਦਾ ਨਹੀਂ ਪਵੇਗਾ ਅਸਰ
ਖਾਲਿਸਤਾਨ ਦੇ ਮੁੱਦੇ 'ਤੇ ਕੈਨੇਡਾ ਅਤੇ ਭਾਰਤ ਦੇ ਸਬੰਧਾਂ 'ਚ ਆਈ ਵਿਗੜਨ ਦਾ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ 'ਤੇ ਕੋਈ ਅਸਰ ਨਹੀਂ ਪਿਆ। ਇਸ ਨਾਲ ਪੰਜਾਬੀਆਂ ਨੂੰ ਵੱਡੀ ਰਾਹਤ ਮਿਲੀ ਹੈ। ਕੈਨੇਡਾ 'ਚ ਰਹਿੰਦੇ ਪੰਜਾਬ ਮੂਲ ਦੇ ਲੋਕਾਂ ਅਤੇ ਭਾਰਤੀ ਮੂਲ ਦੇ ਸੰਸਦ ਮੈਂਬਰਾਂ ਨੇ ਵੀ ਇਸ ਨੂੰ ਰਾਹਤ ਦੀ ਗੱਲ ਦੱਸਿਆ ਹੈ। ਇਸ ਨੀਤੀ ਤਹਿਤ ਕੈਨੇਡਾ 2024 ਵਿੱਚ 4.85 ਨਵੇਂ ਪ੍ਰਵਾਸੀਆਂ ਨੂੰ ਵੀ ਦਾਖ਼ਲ ਕਰੇਗਾ। ਇਹ ਅੰਕੜਾ 2023 ਦੇ ਬਰਾਬਰ ਹੈ। 2026 ਤੱਕ ਇਸ ਨੂੰ ਵਧਾ ਕੇ 5 ਲੱਖ ਕਰਨ ਦੀ ਯੋਜਨਾ ਹੈ।