Punjab Breaking News LIVE: ਮੌਸਮ ਨੇ ਵਿਖਾਏ ਅਜ਼ਬ ਰੰਗ! ਅਕਤੂਬਰ 'ਚ ਹੀ ਚੜ੍ਹਿਆ ਸਿਆਲ, ਪੁਲਿਸ ਨੇ ਸਾਬਕਾ ਕਾਂਗਰਸੀ MLA ਨੂੰ ਕੀਤਾ ਗ੍ਰਿਫਤਾਰ
Punjab Breaking News LIVE: ਮੌਸਮ ਨੇ ਵਿਖਾਏ ਅਜ਼ਬ ਰੰਗ! ਅਕਤੂਬਰ 'ਚ ਹੀ ਚੜ੍ਹਿਆ ਸਿਆਲ, ਪੁਲਿਸ ਨੇ ਸਾਬਕਾ ਕਾਂਗਰਸੀ MLA ਨੂੰ ਕੀਤਾ ਗ੍ਰਿਫਤਾਰ, ਅੱਜ CM ਮਾਨ ਦਾ ਜਨਮਦਿਨ, ਪੰਜਾਬ ਭਰ 'ਚ ਲਾਏ ਜਾਣਗੇ ਖੂਨਦਾਨ ਕੈਂਪ
Background
Punjab Breaking News LIVE, 17 October, 2023: ਇਸ ਵਾਰ ਮੌਸਮ ਅਜ਼ਬ ਰੰਗ ਵਿਖਾ ਰਿਹਾ ਹੈ। ਬਾਰਸ਼ ਹੋਣ ਕਰਕੇ ਲੋਕ ਅਕਤੂਬਰ ਵਿੱਚ ਹੀ ਕੰਬਲ ਲੈਣ ਲਈ ਮਜਬੂਰ ਹੋ ਗਏ ਹਨ। ਪੰਜਾਬ ਵਿੱਚ ਮੀਂਹ ਤੇ ਝੱਖੜ ਕਰਕੇ ਤਾਪਮਾਨ ਆਮ ਨਾਲੋਂ 10 ਡਿਗਰੀ ਸੈਲਸੀਅਸ ਤੱਕ ਹੇਠਾਂ ਡਿੱਗ ਗਿਆ ਹੈ। ਇਸ ਕਰਕੇ ਸਰਦੀ ਕਾਫੀ ਵਧ ਗਈ ਹੈ। ਪੰਜਾਬ ਵਿੱਚ ਸੋਮਵਾਰ ਨੂੰ ਅੰਮ੍ਰਿਤਸਰ ਸਭ ਤੋਂ ਠੰਢਾ ਸ਼ਹਿਰ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮਾਨ 21.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 10.9 ਡਿਗਰੀ ਸੈਲਸੀਅਸ ਘੱਟ ਰਿਹਾ ਹੈ।
ਹਾਸਲ ਜਾਣਕਾਰੀ ਮੁਤਾਬਕ ਇਸੇ ਤਰ੍ਹਾਂ ਚੰਡੀਗੜ੍ਹ ਵਿੱਚ 24.9 ਡਿਗਰੀ ਸੈਲਸੀਅਸ, ਲੁਧਿਆਣਾ ਵਿੱਚ 24.9, ਪਟਿਆਲਾ ਵਿੱਚ 25.8, ਪਠਾਨਕੋਟ ਵਿੱਚ 25, ਬਠਿੰਡਾ ਵਿੱਚ 29, ਗੁਰਦਾਸਪੁਰ ਵਿੱਚ 26, ਨਵਾਂਸ਼ਹਿਰ ਵਿੱਚ 24.9, ਬਰਨਾਲਾ ਵਿੱਚ 24.8, ਫਰੀਦਕੋਟ ਵਿੱਚ 27.8, ਫ਼ਤਹਿਗੜ੍ਹ ਸਾਹਿਬ ਵਿੱਚ 25.5, ਫਿਰੋਜ਼ਪੁਰ ਵਿੱਚ 24, ਹੁਸ਼ਿਆਰਪੁਰ ਵਿੱਚ 26.5, ਮੋਗਾ ਵਿੱਚ 24.8, ਮੁਹਾਲੀ ਵਿੱਚ 25.9 ਤੇ ਰੋਪੜ ਵਿੱਚ 25.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। Punjab Weather: ਮੌਸਮ ਨੇ ਵਿਖਾਏ ਅਜ਼ਬ ਰੰਗ! ਅਕਤੂਬਰ 'ਚ ਹੀ ਚੜ੍ਹਿਆ ਸਿਆਲ
ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਗ੍ਰਿਫਤਾਰ
ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਜੀਰਾ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਅਤੇ ਕਾੰਗਰਸ ਦੇ ਨੇਤਾ ਨੂੰ ਪੁਲਿਸ ਨੇ ਉਸਦੇ ਘਰ ਤੋ ਗ੍ਰਿਫਤਾਰ ਕਰ ਲਿਆ ਹੈ।
ਸਾਬਕਾ ਵਿਧਾਇਕ ਕੁਲਬੀਰ ਜੀਰਾ ਨੇ ਐਲਾਨ ਕੀਤਾ ਸੀ ਕਿ ਉਹ ਅੱਜ 11 ਵਜੇ ਐਸਐਸਪੀ ਦਫਤਰ ਫਿਰੋਜੁਪਰ ਵਿਚ ਪ੍ਰੈੱਸ ਕਾਨਫਰੰਸ ਕਰਨਗੇ ਅਤੇ ਪੁਲਿਸ ਅਤੇ ਪ੍ਰਸ਼ਾਸਨ ਦੇ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾ ਦੇ ਕਾਲੇ ਚਿਠੇ ਖੋਲ੍ਹਣਗੇ । ਸਿਆਸੀ ਹੰਗਾਮੇ ਤੋਂ ਪਹਿਲਾਂ ਪੁਲਿਸ ਨੇ ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਨੂੰ ਕੀਤਾ ਗ੍ਰਿਫਤਾਰ, ਜਾਣੋ ਪੂਰਾ ਮਾਮਲਾ
ਅੱਜ ਮੁੱਖ ਮੰਤਰੀ ਭਗਵੰਤ ਮਾਨ ਦਾ ਜਨਮ ਦਿਨ
ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ 17 ਅਕਤੂਬਰ ਭਾਵ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਜਨਮ ਦਿਨ ਮੌਕੇ ਪੰਜਾਬ ਭਰ ਵਿੱਚ ਹਰ ਜ਼ਿਲ੍ਹੇ ਵਿੱਚ ਖੂਨਦਾਨ ਕੈਂਪ ਲਾਏ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ‘ਆਪ’ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ‘ਆਪ’ ਪੰਜਾਬ ਇਕਾਈ ਨੇ 17 ਅਕਤੂਬਰ ਨੂੰ ਮੁੱਖ ਮੰਤਰੀ ਮਾਨ ਦਾ ਜਨਮ ਦਿਨ ਮਨਾਉਣ ਲਈ ਖੂਨਦਾਨ ਕੈਂਪ ਲਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ 'ਆਪ' ਵਲੰਟੀਅਰਾਂ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਖੂਨਦਾਨ ਮਨੁੱਖਤਾ ਦੀ ਮਹਾਨ ਸੇਵਾ ਹੈ ਅਤੇ ਸਾਰੇ ਤੰਦਰੁਸਤ ਲੋਕਾਂ ਨੂੰ ਸਮੇਂ-ਸਮੇਂ 'ਤੇ ਖੂਨਦਾਨ ਕਰਨਾ ਚਾਹੀਦਾ ਹੈ। CM Bhagwant Mann Birthday :ਅੱਜ ਮੁੱਖ ਮੰਤਰੀ ਭਗਵੰਤ ਮਾਨ ਦਾ ਜਨਮਦਿਨ, ਪੰਜਾਬ ਭਰ 'ਚ ਲਾਏ ਜਾਣਗੇ ਖੂਨਦਾਨ ਕੈਂਪ
Happy Birthday CM: ਸੀਐਮ ਭਗਵੰਤ ਮਾਨ ਨੂੰ ਵਧਾਈਆਂ ਦੇਣ ਵਾਲਿਆਂ ਦੀ ਲੱਗੀ ਲਾਈਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਅੱਜ ਸੀਐਮ ਮਾਨ ਨੂੰ ਪੂਰੇ ਦੇਸ਼ ਵਿੱਚੋਂ ਵਧਾਈਆਂ ਦੇਣ ਦਾ ਦੌਰ ਸ਼ੁਰੂ ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਹੋਣ ਜਾਂ ਫਿਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਸਾਰਿਆਂ ਨੇ ਸੀਐਮ ਭਗਵੰਤ ਮਾਨ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।
CM ਭਗਵੰਤ ਮਾਨ ਦਾ 50ਵਾਂ ਜਨਮਦਿਨ, ਸਟੈਂਡਪ ਕਮੇਡੀਅਨ ਵਜੋਂ ਕੀਤੀ ਸ਼ੁਰੂਆਤ, ਜਾਣੋ ਕਿਸ ਸ਼ਖਸ ਨੇ ਸਿਆਸਤ 'ਚ ਆਉਣ ਲਈ ਕੀਤਾ ਪ੍ਰੇਰਿਤ
CM Bhagwant Mann: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਯਾਨਿ 17 ਅਕਤੂਬਰ ਨੂੰ ਆਪਣਾ 50ਵਾਂ ਜਨਮਦਿਨ ਮਨਾ ਰਹੇ ਹਨ। ਭਗਵੰਤ ਮਾਨ ਉਹ ਸਿਆਸੀ ਸ਼ਖਸੀਅਤ ਹਨ, ਜਿਨ੍ਹਾਂ ਦਾ ਪਿਛੋਕੜ ਕਦੇ ਵੀ ਸਿਆਸਤ ਨਹੀਂ ਸੀ, ਫਿਰ ਵੀ ਉਨ੍ਹਾਂ ਨੇ ਕਿਸ ਤਰ੍ਹਾਂ ਸੰਘਰਸ਼ ਕਰਕੇ ਆਪਣੇ ਆਪ ਨੂੰ ਇਸ ਮੁਕਾਮ ਤੱਕ ਪਹੁੰਚਾਇਆ, ਇਸ ਦੀ ਕਹਾਣੀ ਬੇਹੱਦ ਦਿਲਚਸਪ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਇਹ ਕਹਾਣੀ:






















