ਪੰਜਾਬ ਦੇ ਸਿੱਖਿਆ, ਸਿਹਤ, ਖੇਤੀ ਤੇ ਵਪਾਰ ਖੇਤਰ ‘ਚ ਕ੍ਰਾਂਤੀ ਦੇ ਟੀਚੇ ਨਾਲ ਬਣਿਆ ਇਹ ਲੋਕਾਂ ਦਾ ਬਜਟ: ਸੀਐਮ ਭਗਵੰਤ ਮਾਨ ਵੱਲੋਂ ਮੰਤਰੀ ਹਰਪਾਲ ਚੀਮਾ ਨੂੰ ਵਧਾਈ
Punjab Budget 2022: ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਲੇਠਾ ਬਜਟ ਪਾਸ ਕਰਨ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਵਧਾਈ ਦਿੱਤੀ ਹੈ।
Punjab Budget 2022: ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਲੇਠਾ ਬਜਟ ਪਾਸ ਕਰਨ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਵਧਾਈ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਆਮ ਲੋਕਾਂ ਦੀ ਰਾਏ ਨਾਲ ਬਣਿਆ ਇਤਿਹਾਸਕ ਬਜਟ ਪੇਸ਼ ਕਰਨ ਲਈ ਵਿੱਤ ਮੰਤਰੀ ਹਰਪਾਲ ਚੀਮਾ ਜੀ ਨੂੰ ਵਧਾਈ।
ਉਨ੍ਹਾਂ ਕਿਹਾ ਹੈ ਕਿ ਪੰਜਾਬ ਦੇ ਸਿੱਖਿਆ-ਸਿਹਤ, ਖੇਤੀ ਤੇ ਵਪਾਰ ਖੇਤਰ ‘ਚ ਕ੍ਰਾਂਤੀ ਦੇ ਟੀਚੇ ਨਾਲ ਬਣਿਆ ਇਹ ਲੋਕਾਂ ਦਾ ਬਜਟ ਹੈ। ਤੁਹਾਡੀ ਸਰਕਾਰ ਗਰੰਟੀਆਂ ਵੀ ਪੂਰੀਆਂ ਕਰਨ ਜਾ ਰਹੀ ਹੈ। ਪੰਜਾਬ ਦੇ ਆਰਥਿਕ ਹਾਲਾਤਾਂ ‘ਚ ਵੀ ਵੱਡਾ ਸੁਧਾਰ ਦੇਖਣ ਨੂੰ ਮਿਲੇਗਾ।
ਆਮ ਲੋਕਾਂ ਦੀ ਰਾਏ ਨਾਲ ਬਣਿਆ ਇਤਿਹਾਸਕ ਬਜਟ ਪੇਸ਼ ਕਰਨ ਲਈ ਵਿੱਤ ਮੰਤਰੀ @HarpalCheemaMLA ਜੀ ਨੂੰ ਵਧਾਈ..ਪੰਜਾਬ ਦੇ ਸਿੱਖਿਆ-ਸਿਹਤ, ਖੇਤੀ ਅਤੇ ਵਪਾਰ ਖੇਤਰ ‘ਚ ਕ੍ਰਾਂਤੀ ਦੇ ਟੀਚੇ ਨਾਲ ਬਣਿਆ ਇਹ ਲੋਕਾਂ ਦਾ ਬਜਟ ਹੈ..ਤੁਹਾਡੀ ਸਰਕਾਰ ਗਰੰਟੀਆਂ ਵੀ ਪੂਰੀਆਂ ਕਰਨ ਜਾ ਰਹੀ ਹੈ..ਪੰਜਾਬ ਦੇ ਆਰਥਿਕ ਹਾਲਾਤਾਂ ‘ਚ ਵੀ ਵੱਡਾ ਸੁਧਾਰ ਦੇਖਣ ਨੂੰ ਮਿਲੇਗਾ pic.twitter.com/xrKlJzzlSY
— Bhagwant Mann (@BhagwantMann) June 27, 2022
ਪੰਜਾਬ ਸਿਰ 2.63 ਲੱਖ ਕਰੋੜ ਦਾ ਕਰਜ਼ਾ, ਪਿਛਲੇ 5 ਸਾਲਾਂ ’ਚ 44.23 ਫੀਸਦ ਵਧਿਆ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਅਸੈਂਬਲੀ ਵਿੱਚ ਆਮ ਆਦਮੀ ਪਾਰਟੀ ਸਰਕਾਰ ਦਾ ਪਲੇਠਾ ਬਜਟ ਪੇਸ਼ ਕੀਤਾ। ਬਜਟ ਵਿੱਚ ਖੇਤੀ, ਸਿੱਖਿਆ ਤੇ ਸਿਹਤ ਜਿਹੇ ਖੇਤਰਾਂ ਵਿੱਚ ਜ਼ੋਰ ਦਿੱਤਾ ਗਿਆ ਹੈ। ਬਜਟ ਪੇਸ਼ ਕਰਨ ਮੌਕੇ ਦਿੱਲੀ ਦੇ ਉਪ ਮੁੱਖ ਮਨੀਸ਼ ਸਿਸੋਦੀਆ ਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮ ਸਾਹਨੀ ਵੀ ਪੰਜਾਬ ਵਿਧਾਨ ਸਭਾ ਦੀ ਗੈਲਰੀ ਵਿੱਚ ਮੌਜੂਦ ਰਹੇ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 1,55,860 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਪੰਜਾਬ ਦੇ ਬਜਟ ਵਿੱਚ ਪਿਛਲੇ ਸਾਲ ਨਾਲੋਂ 14.20 ਫੀਸਦ ਦਾ ਵਾਧਾ ਹੈ। ਇਸ ਵੇਲੇ ਪੰਜਾਬ ਸਿਰ 2.63 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਪਿਛਲੇ ਪੰਜ ਸਾਲਾਂ ’ਚ ਪੰਜਾਬ ਦਾ ਕਰਜ਼ਾ 44.23 ਫੀਸਦ ਵਧਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਾਲਾਨਾ ਆਮਦਨ ਦੇ ਮਾਮਲੇ ਵਿੱਚ 11ਵੇਂ ਨੰਬਰ ’ਤੇ ਹੈ। ਇਸ ਸਾਲ ਸਰਕਾਰ ਨੂੰ 14 ਤੋਂ 15 ਹਜ਼ਾਰ ਕਰੋੜ ਦਾ ਘਾਟਾ ਪਵੇਗਾ। ਟੈਕਸ ਚੋਰੀ ਰੋਕਣ ਲਈ ਟੈਕਸ ਇੰਟੈਲੀਜੈਂਸ ਬਿਊਰੋ ਬਣਾਈ ਜਾਵੇਗੀ।
ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਪਹਿਲੀ ਜੁਲਾਈ ਤੋਂ 300 ਯੂਨਿਟ ਮੁਫ਼ਤ ਬਿਜਲੀ ਮਿਲੇਗੀ। ਉਨ੍ਹਾਂ ਨੇ ਸਿਹਤ ਤੇ ਸਿੱਖਿਆ ’ਤੇ ਧਿਆਨ ਕੇਂਦਰਤ ਕਰਨ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਪੇਪਰਲੈੱਸ ਬਜਟ ਨਾਲ 21 ਲੱਖ ਰੁਪਏ ਸਾਲਾਨਾ ਦੀ ਬੱਚਤ ਹੋਈ ਹੈ।