ਪੜਚੋਲ ਕਰੋ

Punjab Budget: ਕਿਸਾਨਾਂ ਦੇ ਕਰਜ਼ ਹੋਣਗੇ ਮਾਫ, ‘ਕਾਮਯਾਬ ਕਿਸਾਨ, ਖੁਸ਼ਹਾਲ ਪੰਜਾਬ’ ਯੋਜਨਾ ਦੀ ਸ਼ੁਰੂਆਤ

Punjab Budget Session Updates: ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਆਪਣੀ ਸਰਕਾਰ ਦੇ ਆਖਰੀ ਬਜਟ ਦੌਰਾਨ ਲੋਕਾਂ ਨੂੰ ਖੁਸ਼ ਕਰਨ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ। ਇਸ ਦੌਰਾਨ ਜਿੱਥੇ ਮਹਿਲਾਵਾਂ ਨੂੰ ਬੱਸ ਦਾ ਸਫ਼ਰ ਫਰੀ ਕਰਨ ਦੀ ਤੋਹਫਾ ਦਿੱਤਾ। ਇਸ ਦੇ ਨਾਲ ਹੀ ਕਿਸਾਨਾਂ ਦੇ ਵੀ ਕਰਜ਼ੇ ਮੁਆਫ ਕਰਨ ਦਾ ਐਲਾਨ ਹੋਇਆ।

ਮਨਵੀਰ ਕੌਰ ਰੰਧਾਵਾ ਦੀ ਰਿਪੋਰਟ

ਚੰਡੀਗੜ੍ਹ: 8 ਮਾਰਚ ਨੂੰ ਕੈਪਟਨ ਸਰਕਾਰ (Punjab Goverment) ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet SIngh Badal) ਨੇ ਆਪਣੀ ਸਰਕਾਰ ਦਾ ਆਖਰੀ ਬਜਟ ਪੰਜਾਬ ਵਿਧਾਨ ਸਭਾ (Punjab Vidhan Sabha) ‘ਚ ਪੇਸ਼ ਕੀਤਾ। ਇਸ ਦੌਰਾਨ ਸਭ ਤੋਂ ਵੱਡਾ ਤੋਹਫਾ ਕਿਸਾਨਾਂ ਤੇ ਸੂਬੇ ਦੀਆਂ ਔਰਤਾਂ ਨੂੰ ਦੇ ਕੇ ਕੈਪਟਨ ਸਰਕਾਰ ਨੇ 2022 ‘ਚ ਹੋਣ ਵਾਲੀਆਂ ਚੋਣਾਂ ਦੀ ਗੇਮ ਖੇਡਣ ਲਈ ਪਾਸਾ ਸੁੱਟ ਦਿੱਤਾ ਹੈ। ਦੱਸ ਦਈਏ ਕਿ ਕੈਪਟਨ ਸਰਕਾਰ ਦੇ ਆਖਰੀ ਬਜਟ (Punjab Budget) ‘ਚ ਹਰ ਵਰਗ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਆਪਣੇ ਬਜਟ ‘ਚ ਸੂਬਾ ਸਰਕਾਰ ਨੇ 1.13 ਲੱਖ ਕਿਸਾਨਾਂ ਦਾ 186 ਕਰੋੜ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਵਿੱਤੀ ਸਾਲ 2021-22 ਵਿੱਚ ਬੇਜ਼ਮੀਨੇ ਕਿਸਾਨਾਂ ਨੂੰ 526 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਜਾ ਰਿਹਾ ਹੈ। ਬਜਟ 'ਚ ਪੰਜਾਬ ਸਰਕਾਰ ਨੇ ‘ਕਾਮਯਾਬ ਕਿਸਾਨ, ਖੁਸ਼ਹਾਲ ਪੰਜਾਬ’ ਯੋਜਨਾ ਦੀ ਸ਼ੁਰੂਆਤ ਕੀਤੀ ਹੈ।

ਇਸ ਯੋਜਨਾ ਤਹਿਤ ਫਾਜ਼ਿਲਕਾ ਵਿੱਚ ਸਬਜ਼ੀਆਂ ਲਈ ਸੈਂਟਰ ਆਫ਼ ਐਕਸੀਲੈਂਸ, ਅੰਮ੍ਰਿਤਸਰ ਵਿੱਚ ਪੋਸਟ ਗ੍ਰੈਜੂਏਟ ਇੰਸਟੀਚਿਊਟ ਫਾਰ ਬਾਗਬਾਨੀ ਖੋਜ ਤੇ ਮੋਬਾਈਲ ਵੈਂਡਿੰਗ ਕਾਰਟ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਦੇ ਨਾਲ ਹੀ ਕਿਸਾਨਾਂ ਲਈ ਮੁਫਤ ਬਿਜਲੀ ਸਬਸਿਡੀ ਵਜੋਂ 7,180 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਇਸ ਲਈ ਤਿੰਨ ਸਾਲਾਂ ਵਿੱਚ 3780 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। 2021-22 ਦੇ ਬਜਟ ਵਿੱਚ 1,104 ਕਰੋੜ ਰੁਪਏ ਅਲਾਟ ਕੀਤੇ ਗਏ।

ਉਧਰ, ਸੂਬੇ ਦੀਆਂ ਸਰਕਾਰੀ ਬੱਸਾਂ ਵਿੱਚ ਔਰਤਾਂ ਲਈ ਮੁਫਤ ਯਾਤਰਾ ਦੀ ਸਹੂਲਤ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਰਕਾਰੀ ਕਰਮਚਾਰੀਆਂ ਦੀ ਮੰਗ 'ਤੇ ਛੇਵਾਂ ਤਨਖ਼ਾਹ ਕਮਿਸ਼ਨ 1 ਜੁਲਾਈ ਤੋਂ ਲਾਗੂ ਹੋਵੇਗਾ। ਪੰਜਾਬ ਸਰਕਾਰ ਨੇ ਦੋ ਨਵੇਂ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਦਾ ਐਲਾਨ ਕੀਤਾ ਹੈ। ਇਹ ਦੋਵੇਂ ਕਪੂਰਥਲਾ ਤੇ ਹੁਸ਼ਿਆਰਪੁਰ ਵਿੱਚ 650 ਕਰੋੜ ਦੀ ਲਾਗਤ ਨਾਲ ਬਣਨਗੇ।

ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਦੇ ਨਵੀਨੀਕਰਨ ਲਈ 92 ਕਰੋੜ ਅਲਾਟ ਕੀਤੇ ਗਏ ਹਨ। 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟਫੋਨ ਦੇਣ ਲਈ 100 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਇਸ ਤੋਂ ਇਲਾਵਾ ਪੁਰਾਣੀ ਪੈਨਸ਼ਨ ਨੂੰ ਵਧਾ ਕੇ 1500 ਰੁਪਏ ਕਰ ਦਿੱਤਾ ਗਿਆ ਹੈ। ਆਜ਼ਾਦੀ ਘੁਲਾਟੀਆਂ ਨੂੰ ਪੈਨਸ਼ਨ 7500 ਤੋਂ ਵਧਾ ਕੇ 9400 ਰੁਪਏ ਕੀਤਾ ਗਿਆ ਹੈ।

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦਾ ਕਰਜ਼ਾ ਵਧ ਕੇ 2,73,730 ਕਰੋੜ ਰੁਪਏ ਹੋ ਗਿਆ ਹੈ, ਪੰਜਾਬ ਦਾ ਪ੍ਰਤੀ ਵਿਅਕਤੀ ਸਮਾਜਿਕ ਖੇਤਰ ਦਾ ਖਰਚਾ ਵੱਡੇ ਸੂਬਿਆਂ ਚੋਂ ਚੌਥਾ ਸਭ ਤੋਂ ਘੱਟ ਹੈ। 2021-22 ਦੇ ਬਜਟ ਦਾ ਆਕਾਰ 1,38,015 ਕਰੋੜ ਰੁਪਏ ਹੈ। ਵਿੱਤ ਮੰਤਰੀ ਨੇ ਵਿਧਾਨ ਸਭਾ ਨੂੰ ਦੱਸਿਆ ਕਿ ਪੰਜਾਬ ਦਾ ਕਰਜ਼ਾ 2,73,730 ਕਰੋੜ ਰੁਪਏ ਹੋ ਗਿਆ ਹੈ।

ਇਹ ਵੀ ਪੜ੍ਹੋ: Punjab Budget 2021: ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਵੱਡਾ ਐਲਾਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

2 ਅਪ੍ਰੈਲ ਨੂੰ ਆਉਣ ਵਾਲੀ ਸਭ ਵੱਡੀ ਤਬਾਹੀ ! ਦਾਅ 'ਤੇ ਲੱਗੇ ਹੋਏ ਨੇ ਅਰਬਾਂ ਡਾਲਰ, ਕਿੰਨਾ ਤਿਆਰ ਹੈ ਭਾਰਤੀ ਬਾਜ਼ਾਰ ?
2 ਅਪ੍ਰੈਲ ਨੂੰ ਆਉਣ ਵਾਲੀ ਸਭ ਵੱਡੀ ਤਬਾਹੀ ! ਦਾਅ 'ਤੇ ਲੱਗੇ ਹੋਏ ਨੇ ਅਰਬਾਂ ਡਾਲਰ, ਕਿੰਨਾ ਤਿਆਰ ਹੈ ਭਾਰਤੀ ਬਾਜ਼ਾਰ ?
Punjab News: ਸੰਗਰੂਰ ‘ਚ ਡਾਕਟਰਾਂ ਲਈ 1 ਅਪ੍ਰੈਲ ਤੋਂ ਵਾਕ-ਇਨ ਇੰਟਰਵਿਊ, ਪ੍ਰਤੀ ਮਰੀਜ਼ ਮਿਲਣਗੇ 50 ਰੁਪਏ, ਹਰਸਿਮਰਤ ਬਾਦਲ ਨੇ ਦੱਸਿਆ ਅਪਮਾਨਜਨਕ
Punjab News: ਸੰਗਰੂਰ ‘ਚ ਡਾਕਟਰਾਂ ਲਈ 1 ਅਪ੍ਰੈਲ ਤੋਂ ਵਾਕ-ਇਨ ਇੰਟਰਵਿਊ, ਪ੍ਰਤੀ ਮਰੀਜ਼ ਮਿਲਣਗੇ 50 ਰੁਪਏ, ਹਰਸਿਮਰਤ ਬਾਦਲ ਨੇ ਦੱਸਿਆ ਅਪਮਾਨਜਨਕ
Toll Price Hike: ਪੰਜਾਬੀਆਂ ਨੂੰ ਇੱਕ ਹੋਰ ਝਟਕਾ ! ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਦੇ ਮੁੜ ਵਧੇ ਰੇਟ,  15 ਤੋਂ 75 ਰੁਪਏ ਵੱਧ ਜਾਣਗੇ ਵਸੂਲੇ
Toll Price Hike: ਪੰਜਾਬੀਆਂ ਨੂੰ ਇੱਕ ਹੋਰ ਝਟਕਾ ! ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਦੇ ਮੁੜ ਵਧੇ ਰੇਟ, 15 ਤੋਂ 75 ਰੁਪਏ ਵੱਧ ਜਾਣਗੇ ਵਸੂਲੇ
Punjab News: ਕਣਕ ਦੀ ਖਰੀਦ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਮਿਲੇ 28 ਹਜ਼ਾਰ ਕਰੋੜ ਰੁਪਏ ਦੇ CCL, 1 ਅਪ੍ਰੈਲ ਤੋਂ ਹੋਏਗੀ ਸ਼ੁਰੂਆਤ
Punjab News: ਕਣਕ ਦੀ ਖਰੀਦ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਮਿਲੇ 28 ਹਜ਼ਾਰ ਕਰੋੜ ਰੁਪਏ ਦੇ CCL, 1 ਅਪ੍ਰੈਲ ਤੋਂ ਹੋਏਗੀ ਸ਼ੁਰੂਆਤ
Advertisement
ABP Premium

ਵੀਡੀਓਜ਼

Jatinder Singh Bhangu ਧਮਕੀ ਵਾਲੇ ਵੀਡੀਓ ਤੋਂ ਬਾਅਦ ਜਤਿੰਦਰ ਭੰਗੂ ਦਾ ਬਿਆਨ|Bikram Majithia|Akali Dal| Abpਕਣਕ ਦੀ ਖਰੀਦ ਨੂੰ ਲੈ ਕੇ ਪੰਜਾਬ ਦੀਆਂ ਮੰਡੀਆਂ 'ਚ ਕੀ ਹੈ ਤਿਆਰੀ ?SKM ਗ਼ੈਰ ਰਾਜਨੀਤਿਕ 'ਚ ਪਈ ਫੁੱਟ, ਕਿਸਾਨ ਜਥੇਬੰਦੀਆਂ ਹੋਈਆਂ ਦੋਫ਼ਾੜਜੇਲ ਚੋਂ ਨਿਕਲਦੇ ਹੀ ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
2 ਅਪ੍ਰੈਲ ਨੂੰ ਆਉਣ ਵਾਲੀ ਸਭ ਵੱਡੀ ਤਬਾਹੀ ! ਦਾਅ 'ਤੇ ਲੱਗੇ ਹੋਏ ਨੇ ਅਰਬਾਂ ਡਾਲਰ, ਕਿੰਨਾ ਤਿਆਰ ਹੈ ਭਾਰਤੀ ਬਾਜ਼ਾਰ ?
2 ਅਪ੍ਰੈਲ ਨੂੰ ਆਉਣ ਵਾਲੀ ਸਭ ਵੱਡੀ ਤਬਾਹੀ ! ਦਾਅ 'ਤੇ ਲੱਗੇ ਹੋਏ ਨੇ ਅਰਬਾਂ ਡਾਲਰ, ਕਿੰਨਾ ਤਿਆਰ ਹੈ ਭਾਰਤੀ ਬਾਜ਼ਾਰ ?
Punjab News: ਸੰਗਰੂਰ ‘ਚ ਡਾਕਟਰਾਂ ਲਈ 1 ਅਪ੍ਰੈਲ ਤੋਂ ਵਾਕ-ਇਨ ਇੰਟਰਵਿਊ, ਪ੍ਰਤੀ ਮਰੀਜ਼ ਮਿਲਣਗੇ 50 ਰੁਪਏ, ਹਰਸਿਮਰਤ ਬਾਦਲ ਨੇ ਦੱਸਿਆ ਅਪਮਾਨਜਨਕ
Punjab News: ਸੰਗਰੂਰ ‘ਚ ਡਾਕਟਰਾਂ ਲਈ 1 ਅਪ੍ਰੈਲ ਤੋਂ ਵਾਕ-ਇਨ ਇੰਟਰਵਿਊ, ਪ੍ਰਤੀ ਮਰੀਜ਼ ਮਿਲਣਗੇ 50 ਰੁਪਏ, ਹਰਸਿਮਰਤ ਬਾਦਲ ਨੇ ਦੱਸਿਆ ਅਪਮਾਨਜਨਕ
Toll Price Hike: ਪੰਜਾਬੀਆਂ ਨੂੰ ਇੱਕ ਹੋਰ ਝਟਕਾ ! ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਦੇ ਮੁੜ ਵਧੇ ਰੇਟ,  15 ਤੋਂ 75 ਰੁਪਏ ਵੱਧ ਜਾਣਗੇ ਵਸੂਲੇ
Toll Price Hike: ਪੰਜਾਬੀਆਂ ਨੂੰ ਇੱਕ ਹੋਰ ਝਟਕਾ ! ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਦੇ ਮੁੜ ਵਧੇ ਰੇਟ, 15 ਤੋਂ 75 ਰੁਪਏ ਵੱਧ ਜਾਣਗੇ ਵਸੂਲੇ
Punjab News: ਕਣਕ ਦੀ ਖਰੀਦ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਮਿਲੇ 28 ਹਜ਼ਾਰ ਕਰੋੜ ਰੁਪਏ ਦੇ CCL, 1 ਅਪ੍ਰੈਲ ਤੋਂ ਹੋਏਗੀ ਸ਼ੁਰੂਆਤ
Punjab News: ਕਣਕ ਦੀ ਖਰੀਦ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਮਿਲੇ 28 ਹਜ਼ਾਰ ਕਰੋੜ ਰੁਪਏ ਦੇ CCL, 1 ਅਪ੍ਰੈਲ ਤੋਂ ਹੋਏਗੀ ਸ਼ੁਰੂਆਤ
Punjab News: 2007 ਮੋਗਾ ਸੈਕਸ ਸਕੈਂਡਲ, ਸਾਬਕਾ IPS ਅਧਿਕਾਰੀ D.S. ਗਰਚਾ ਸਣੇ 4 ਜਣੇ ਭ੍ਰਿਸ਼ਟਾਚਾਰ ਦੇ ਦੋਸ਼ੀ ਕਰਾਰ
Punjab News: 2007 ਮੋਗਾ ਸੈਕਸ ਸਕੈਂਡਲ, ਸਾਬਕਾ IPS ਅਧਿਕਾਰੀ D.S. ਗਰਚਾ ਸਣੇ 4 ਜਣੇ ਭ੍ਰਿਸ਼ਟਾਚਾਰ ਦੇ ਦੋਸ਼ੀ ਕਰਾਰ
CBSE New Syllabus 2025-26 Released: ਬਦਲ ਗਿਆ CBSE 10ਵੀਂ, 12ਵੀਂ ਦਾ ਸਿਲੇਬਸ, ਜਾਣੋ ਕੀ ਬਦਲਿਆ ਅਤੇ ਕੀ ਨਹੀਂ
CBSE New Syllabus 2025-26 Released: ਬਦਲ ਗਿਆ CBSE 10ਵੀਂ, 12ਵੀਂ ਦਾ ਸਿਲੇਬਸ, ਜਾਣੋ ਕੀ ਬਦਲਿਆ ਅਤੇ ਕੀ ਨਹੀਂ
PU: ਪੰਜਾਬ ਯੂਨੀਵਰਸਿਟੀ 'ਚ ਹੁਣ ਸਟਾਰ ਨਾਈਟ ਨਹੀਂ ਹੋਵੇਗੀ, ਪ੍ਰੋਗਰਾਮਾਂ ’ਤੇ ਪਾਬੰਦੀ
PU: ਪੰਜਾਬ ਯੂਨੀਵਰਸਿਟੀ 'ਚ ਹੁਣ ਸਟਾਰ ਨਾਈਟ ਨਹੀਂ ਹੋਵੇਗੀ, ਪ੍ਰੋਗਰਾਮਾਂ ’ਤੇ ਪਾਬੰਦੀ
Punjab News: ਐਕਸ਼ਨ ਮੋਡ 'ਚ ਪੰਜਾਬ ਪੁਲਿਸ, ਜਾਣੋ ਕਿਉਂ ਰੱਦ ਕੀਤੇ ਜਾ ਰਹੇ ਇਹ ਲਾਇਸੈਂਸ? ਲੋਕਾਂ ਵਿਚਾਲੇ ਮੱਚੀ ਹਲਚਲ...
ਐਕਸ਼ਨ ਮੋਡ 'ਚ ਪੰਜਾਬ ਪੁਲਿਸ, ਜਾਣੋ ਕਿਉਂ ਰੱਦ ਕੀਤੇ ਜਾ ਰਹੇ ਇਹ ਲਾਇਸੈਂਸ? ਲੋਕਾਂ ਵਿਚਾਲੇ ਮੱਚੀ ਹਲਚਲ...
Embed widget