ਪੜਚੋਲ ਕਰੋ

Punjab Cabinet Meeting : ਪੰਜਾਬ ਕੈਬਨਿਟ ਦੀ ਅੱਜ ਅਹਿਮ ਮੀਟਿੰਗ, ਇਹਨਾਂ ਮੁੱਦਿਆਂ 'ਤੇ ਲੱਗੇਗੀ ਮੋਹਰ

Punjab Cabinet Meeting today : ਇਹ ਮੀਟਿੰਗ ਸਵੇਰੇ 11 ਵਜੇ ਪੰਜਾਬ ਸਿਵਲ ਸਕੱਤਰੇਤ ਵਿੱਚ ਹੋਣ ਵਾਲੀ ਹੈ। ਇਸ ਮੀਟਿੰਗ ਵਿੱਚ ਸੂਬਾ ਸਰਕਾਰ ਵੱਲੋਂ ਦੀਵਾਲੀ ਮੌਕੇ ਮੁਲਾਜ਼ਮਾਂ ਨੂੰ ਕੁਝ ਨਾ ਦੇਣ ਦੀ ਨਾਰਾਜ਼ਗੀ ਵੀ ਦੂਰ ਕੀਤੀ ਜਾ ਸਕਦੀ ਹੈ

Punjab Cabinet Meeting today : ਪੰਜਾਬ ਕੈਬਨਿਟ ਦੀ ਅੱਜ ਮੀਟਿੰਗ ਹੋਣ ਜਾ ਰਹੀ ਹੈ। ਜਿਸ ਵਿੱਚ ਕਈ ਵੱਡੇ ਫੈਸਲੇ ਲਏ ਜਾਣਗੇ। ਸਭ ਤੋਂ ਪਹਿਲਾਂ ਤਾਂ ਅੱਜ ਸਰਦ ਰੁੱਤ ਇਜਲਾਸ ਨੂੰ ਲੈ ਕੇ ਸਸਪੈਂਸ ਖ਼ਤਮ ਹੋ ਜਾਵੇਗਾ। ਯਾਨੀ ਕਿ ਮਾਨ ਸਰਕਾਰ 16ਵੀਂ ਵਿਧਾਨ ਸਭਾ ਦੇ ਆਗਾਮੀ ਸੈਸ਼ਨ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾ ਸਕਦਾ ਹੈ। 

ਇਹ ਮੀਟਿੰਗ ਸਵੇਰੇ 11 ਵਜੇ ਪੰਜਾਬ ਸਿਵਲ ਸਕੱਤਰੇਤ ਵਿੱਚ ਹੋਣ ਵਾਲੀ ਹੈ। ਇਸ ਮੀਟਿੰਗ ਵਿੱਚ ਸੂਬਾ ਸਰਕਾਰ ਵੱਲੋਂ ਦੀਵਾਲੀ ਮੌਕੇ ਮੁਲਾਜ਼ਮਾਂ ਨੂੰ ਕੁਝ ਨਾ ਦੇਣ ਦੀ ਨਾਰਾਜ਼ਗੀ ਵੀ ਦੂਰ ਕੀਤੀ ਜਾ ਸਕਦੀ ਹੈ ਅਤੇ ਮੁਲਾਜ਼ਮਾਂ ਨੂੰ ਬਕਾਇਆ ਡੀਏ ਦੀ ਰਾਸ਼ੀ ਵਿੱਚੋਂ ਕੁਝ ਮਿਲ ਸਕਦਾ ਹੈ।

ਸਰਕਾਰੀ ਮੁਲਾਜ਼ਮ ਲੰਬੇ ਸਮੇਂ ਤੋਂ ਬਕਾਇਆ ਡੀਏ ਦੀ ਮੰਗ ਕਰ ਰਹੇ ਹਨ ਅਤੇ ਸੋਮਵਾਰ ਦੁਪਹਿਰ ਨੂੰ ਹੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਕੈਬਨਿਟ ਸਬ ਕਮੇਟੀ ਨੇ ਚਾਰ ਮੁਲਾਜ਼ਮ ਜਥੇਬੰਦੀਆਂ ਨੂੰ ਗੱਲਬਾਤ ਲਈ ਚੰਡੀਗੜ੍ਹ ਬੁਲਾਇਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਦੀ ਨੁਮਾਇੰਦਗੀ 'ਚ ਹੋਣ ਵਾਲੀ ਇਸ ਮੀਟਿੰਗ 'ਚ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਕਰਵਾਉਣ ਦਾ ਫੈਸਲਾ ਲਿਆ ਜਾਣਾ ਹੈ ਤੇ ਇਸ ਸਬੰਧੀ ਤਰੀਕਾਂ ਦਾ ਐਲਾਨ ਹੋ ਸਕਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਰਦ ਰੁੱਤ ਇਜਲਾਸ ਨਵੰਬਰ ਦੇ ਆਖਰੀ ਹਫਤੇ ਹੋਣ ਦੀ ਸੰਭਾਵਨਾ ਹੈ।

ਰਾਜਪਾਲ ਵੱਲੋਂ ਸਾਢੇ ਅੱਠ ਮਹੀਨੇ ਲੰਬੇ ਬਜਟ ਸੈਸ਼ਨ ਦੀ ਸਮਾਪਤੀ ਤੋਂ ਬਾਅਦ ਸਰਕਾਰ 'ਤੇ ਮਾਨਸੂਨ ਸੈਸ਼ਨ ਅਤੇ ਸਰਦ ਰੁੱਤ ਸੈਸ਼ਨ ਬੁਲਾਉਣ ਦਾ ਦਬਾਅ ਵਧ ਗਿਆ ਹੈ। ਇਸ ਦਾ ਇਕ ਕਾਰਨ ਇਹ ਹੈ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਰਾਜਪਾਲ ਨੇ ਵੀ ਤਿੰਨ ਵਿੱਤ ਬਿੱਲ ਸਦਨ ਵਿਚ ਪੇਸ਼ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।

ਇਨ੍ਹਾਂ ਤਿੰਨਾਂ ਬਿੱਲਾਂ- ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ (ਸੋਧ) ਬਿੱਲ 2023, ਪੰਜਾਬ ਗੁਡਜ਼ ਐਂਡ ਸਰਵਿਸਿਜ਼ ਟੈਕਸ (ਸੋਧ) ਬਿੱਲ 2023 ਅਤੇ ਇੰਡੀਅਨ ਸਟੈਂਪ (ਪੰਜਾਬ ਸੋਧ) ਬਿੱਲ 2023 ਨੂੰ ਜਲਦੀ ਤੋਂ ਜਲਦੀ ਮਨਜ਼ੂਰੀ ਦੇਣਾ ਵੀ ਜ਼ਰੂਰੀ ਹੈ ਕਿਉਂਕਿ ਇਸ ਤੋਂ ਬਾਅਦ ਕੇਂਦਰ ਕੁਝ ਬਲਾਕ ਕੀਤੇ ਫੰਡ ਵੀ ਜਾਰੀ ਕੀਤੇ ਜਾਣਗੇ।

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

Join Our Official Telegram Channel:
https://t.me/abpsanjhaofficial

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਹੋਲੀ ਤੋਂ ਪਹਿਲਾਂ ਦੇਸ਼ ਨੂੰ ਮਿਲੀ ਖੁਸ਼ਖਬਰੀ! 7 ਮਹੀਨੇ ਦੇ ਹੇਠਲੇ ਪੱਧਰ ‘ਤੇ ਪਹੁੰਚੀ ਮਹਿੰਗਾਈ ਰਿਟੇਲ ਦਰ

Punjab Police Recruitment: ਪੰਜਾਬ ਪੁਲਿਸ 'ਚ ਭਰਤੀ ਹੋਣ ਦੇ ਚਾਹਵਾਨਾਂ ਲਈ ਆਖ਼ਰੀ ਮੌਕਾ ! ਅਪਲਾਈ ਕਰਨ ਲਈ ਕੁਝ ਹੀ ਘੰਟੇ ਬਾਕੀ, ਜਾਣੋ ਕਿਵੇਂ ਕਰਨਾ ਅਪਲਾਈ

ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤ 'ਚ UAE ਦੇ ਰਾਜਦੂਤ ਨਾਲ ਕੀਤੀ ਮੁਲਾਕਾਤ, ਵੇਖੋ ਤਸਵੀਰਾਂ

ਸਪੇਸਐਕਸ ਦੇ ਸਟਾਰਲਿੰਕ ਦੀ ਵਰਤੋਂ ਕਰਨ ਲਈ ਭਾਰਤੀ ਯੂਜ਼ਰਸ ਨੂੰ ਦੇਣੀ ਪਵੇਗੀ ਮੋਟੀ ਰਕਮ, ਦੇਖੋ ਕਿੰਨੇ ਦੀ ਪਵੇਗੀ ਪਲਾਨ ਦੀ ਸਬਸਕ੍ਰਿਪਸ਼ਨ

ABP Premium

ਵੀਡੀਓਜ਼

Bikram Majithia | SIT ਵਲੋਂ ਬਿਕਰਮ ਮਜੀਠੀਆਂ ਨੂੰ 17 ਮਾਰਚ ਦੀ ਪੇਸ਼ੀ ਲਈ ਸੰਮਨ ਜਾਰੀਲੁਟੇਰਿਆਂ ਨੇ ਕੀਤੀ ਤਾੜ-ਤਾੜ ਫਾਇਰਿੰਗ, ਲੱਖਾਂ ਦੀ ਲੁੱਟ ਕਰ ਹੋਏ ਫਰਾਰ|Punjab News|Mandigobindgarh|Jagjit Singh Dhallewal|ਡੱਲੇਵਾਲ ਦੇ ਮਰਨ ਵਰਤ ਦਾ 106ਵਾਂ ਦਿਨ । MSP ਨੂੰ ਲੈ ਕੇ ਰਿਪੋਰਟ ਅਧਿਕਾਰੀਆਂ ਨੂੰ ਸੋਂਪੀPorsche Car Accident| ਤੇਜ ਰਫ਼ਤਾਰ ਪੋਰਸ਼ ਕਾਰ ਨੇ ਮਚਾਈ ਤਬਾਹੀ, ਜਨਮ ਦਿਨ ਦੀ ਰਾਤ ਲੜਕੇ ਦੀ ਮੌਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹੋਲੀ ਤੋਂ ਪਹਿਲਾਂ ਦੇਸ਼ ਨੂੰ ਮਿਲੀ ਖੁਸ਼ਖਬਰੀ! 7 ਮਹੀਨੇ ਦੇ ਹੇਠਲੇ ਪੱਧਰ ‘ਤੇ ਪਹੁੰਚੀ ਮਹਿੰਗਾਈ ਰਿਟੇਲ ਦਰ
ਹੋਲੀ ਤੋਂ ਪਹਿਲਾਂ ਦੇਸ਼ ਨੂੰ ਮਿਲੀ ਖੁਸ਼ਖਬਰੀ! 7 ਮਹੀਨੇ ਦੇ ਹੇਠਲੇ ਪੱਧਰ ‘ਤੇ ਪਹੁੰਚੀ ਮਹਿੰਗਾਈ ਰਿਟੇਲ ਦਰ
Punjab Police Recruitment: ਪੰਜਾਬ ਪੁਲਿਸ 'ਚ ਭਰਤੀ ਹੋਣ ਦੇ ਚਾਹਵਾਨਾਂ ਲਈ ਆਖ਼ਰੀ ਮੌਕਾ ! ਅਪਲਾਈ ਕਰਨ ਲਈ ਕੁਝ ਹੀ ਘੰਟੇ ਬਾਕੀ, ਜਾਣੋ ਕਿਵੇਂ ਕਰਨਾ ਅਪਲਾਈ
Punjab Police Recruitment: ਪੰਜਾਬ ਪੁਲਿਸ 'ਚ ਭਰਤੀ ਹੋਣ ਦੇ ਚਾਹਵਾਨਾਂ ਲਈ ਆਖ਼ਰੀ ਮੌਕਾ ! ਅਪਲਾਈ ਕਰਨ ਲਈ ਕੁਝ ਹੀ ਘੰਟੇ ਬਾਕੀ, ਜਾਣੋ ਕਿਵੇਂ ਕਰਨਾ ਅਪਲਾਈ
ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤ 'ਚ UAE ਦੇ ਰਾਜਦੂਤ ਨਾਲ ਕੀਤੀ ਮੁਲਾਕਾਤ, ਵੇਖੋ ਤਸਵੀਰਾਂ
ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤ 'ਚ UAE ਦੇ ਰਾਜਦੂਤ ਨਾਲ ਕੀਤੀ ਮੁਲਾਕਾਤ, ਵੇਖੋ ਤਸਵੀਰਾਂ
ਸਪੇਸਐਕਸ ਦੇ ਸਟਾਰਲਿੰਕ ਦੀ ਵਰਤੋਂ ਕਰਨ ਲਈ ਭਾਰਤੀ ਯੂਜ਼ਰਸ ਨੂੰ ਦੇਣੀ ਪਵੇਗੀ ਮੋਟੀ ਰਕਮ, ਦੇਖੋ ਕਿੰਨੇ ਦੀ ਪਵੇਗੀ ਪਲਾਨ ਦੀ ਸਬਸਕ੍ਰਿਪਸ਼ਨ
ਸਪੇਸਐਕਸ ਦੇ ਸਟਾਰਲਿੰਕ ਦੀ ਵਰਤੋਂ ਕਰਨ ਲਈ ਭਾਰਤੀ ਯੂਜ਼ਰਸ ਨੂੰ ਦੇਣੀ ਪਵੇਗੀ ਮੋਟੀ ਰਕਮ, ਦੇਖੋ ਕਿੰਨੇ ਦੀ ਪਵੇਗੀ ਪਲਾਨ ਦੀ ਸਬਸਕ੍ਰਿਪਸ਼ਨ
ਪੰਜਾਬ 'ਚ ਨਸ਼ਾ ਤਸਕਰਾਂ 'ਤੇ ਕਾਰਵਾਈ, ਬਿਨਾਂ ਨੰਬਰ ਵਾਲੀਆਂ ਗੱਡੀਆਂ ਵੀ ਕੀਤੀਆਂ ਜ਼ਬਤ

ਲੱਗ ਗਈਆਂ ਮੌਜਾਂ! ਪੰਜਾਬ 'ਚ ਲਗਾਤਾਰ 4 ਦਿਨ ਰਹਿਣਗੀਆਂ ਛੁੱਟੀਆਂ, ਸਕੂਲ-ਕਾਲਜ ਰਹਿਣਗੇ ਬੰਦ

ਵੱਡੀ ਖ਼ਬਰ ! ਜਥੇਦਾਰ ਬਣਦਿਆਂ ਹੀ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ, ਕਿਹਾ-ਮੈਂ ਹੱਥ ਜੋੜ ਕੇ ਛੱਡ ਦਿਆਂਗੇ ਇਹ ਸੇਵਾ

MI, CSK ਜਾਂ RCB, ਕੌਣ ਜਿੱਤੇਗਾ IPL 2025 ਦਾ ਖਿਤਾਬ? ਇਸ ਦਿੱਗਜ ਖਿਡਾਰੀ ਨੇ ਕਰ'ਤੀ ਵੱਡੀ ਭਵਿੱਖਬਾਣੀ

Embed widget