ਪੰਜਾਬ ਕੈਬਨਿਟ ਮੀਟਿੰਗ ਅੱਜ, ਵੱਡੇ ਫੈਸਲਿਆਂ 'ਤੇ ਲੱਗ ਸਕਦੀ ਮੋਹਰ
Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੈਬਨਿਟ ਦੀ ਮੀਟਿੰਗ ਸੱਦੀ ਹੈ, ਇਹ ਮੀਟਿੰਗ ਸ਼ਾਮ 6 ਵਜੇ ਹੋਵੇਗੀ, ਪਰ ਇਹ ਬੈਠਕ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਹੋਣੀ ਸੀ ਪਰ ਹੁਣ ਇਹ ਸਿਵਲ ਸਕੱਤਰੇਤ ਵਿੱਚ ਹੋਵੇਗੀ।

Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੈਬਨਿਟ ਦੀ ਮੀਟਿੰਗ ਸੱਦੀ ਹੈ, ਇਹ ਮੀਟਿੰਗ ਸ਼ਾਮ 6 ਵਜੇ ਹੋਵੇਗੀ, ਪਰ ਇਹ ਬੈਠਕ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਹੋਣੀ ਸੀ ਪਰ ਹੁਣ ਇਹ ਸਿਵਲ ਸਕੱਤਰੇਤ ਵਿੱਚ ਹੋਵੇਗੀ। ਪਹਿਲਾਂ ਇਸ ਬੈਠਕ ਦਾ ਸਮਾਂ ਬਦਲਿਆ ਗਿਆ ਪਰ ਹੁਣ 6 ਵਜੇ ਰੱਖਿਆ ਗਿਆ ਹੈ।
ਇਸ ਮੀਟਿੰਗ ਦਾ ਸਮਾਂ 6 ਵਜੇ ਦਾ ਰੱਖਿਆ ਗਿਆ, ਇਸ ਪਿੱਛੇ ਵੀ ਮੰਨਿਆ ਜਾ ਰਿਹਾ ਹੈ ਕਿ ਮੁਹਾਲੀ ਵਿੱਚ ਵੀ 4 ਵਜੇ ਸੀਐਮ ਮਾਨ ਕਰੋੜਾਂ ਦੇ ਪ੍ਰੈਜੇਕਟ ਦਾ ਉਦਘਾਟਨ ਕਰਨਗੇ, ਇਸ ਕਰਕੇ ਵੀ ਮੀਟਿੰਗ ਦਾ ਸਮਾਂ ਬਦਲਿਆ ਹੋ ਸਕਦਾ ਹੈ।
ਇਸ ਮੀਟਿੰਗ ਵਿੱਚ 10 ਜੁਲਾਈ ਨੂੰ ਹੋਣ ਵਾਲੇ ਵਿਧਾਨ ਸਭਾ ਸੈਸ਼ਨ 'ਤੇ ਵਿਚਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਤਰਨਤਾਰਨ ਸੀਟ 'ਤੇ ਜ਼ਿਮਨੀ ਚੋਣਾਂ ਦੀਆਂ ਤਿਆਰੀਆਂ ਵੀ ਨੂੰ ਲੈਕੇ ਵੀ ਵਿਚਾਰ-ਵਟਾਂਦਰਾ ਹੋ ਸਕਦਾ ਹੈ, ਕਿਉਂਕਿ ਪਿਛਲੇ ਦਿਨੀਂ ਇਸ ਸੀਟ ਤੋਂ ਵਿਧਾਇਕ ਦੀ ਮੌਤ ਹੋ ਗਈ ਸੀ, ਜਿਸ ਕਰਕੇ ਇਹ ਖਾਲੀ ਹੋ ਗਈ ਹੈ।
ਸਰਕਾਰ ਇਨ੍ਹਾਂ ਜ਼ਿਮਨੀ ਚੋਣਾਂ ਨੂੰ ਲੈਕੇ ਕਾਫੀ ਗੰਭੀਰ ਹੈ, ਤਾਂ ਜੋ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਜਿੱਤ ਦਾ ਰਸਤਾ ਮਜ਼ਬੂਤ ਕੀਤਾ ਜਾ ਸਕੇ, ਭਾਵੇਂ ਇਸ ਵੇਲੇ ਇਨ੍ਹਾਂ ਕੋਲ 95 ਤੋਂ ਵੱਧ ਵਿਧਾਇਕ ਹਨ।
ਉੱਥੇ ਹੀ ਲੁਧਿਆਣਾ ਜ਼ਿਮਨੀ ਚੋਣਾਂ ਵਿੱਚ ਜਿੱਤੇ ਸੰਜੀਵ ਅਰੋੜਾ ਦੀ ਇਹ ਪਹਿਲੀ ਕੈਬਨਿਟੀ ਮੀਟਿੰਗ ਹੈ। ਦੱਸ ਦਈਏ ਕਿ ਉਨ੍ਹਾਂ ਨੂੰ ਸੰਜੀਵ ਅਰੋੜਾ ਨੇ ਕੈਬਨਿਟ ਵਿੱਚ ਤਿੰਨ ਵਿਭਾਗਾਂ ਦੀ ਜ਼ਿੰਮੇਵਾਰੀ ਮਿਲੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















