CM ਮਾਨ ਨੇ ਟੀਮ ਇੰਡੀਆ ਨੂੰ ਸ਼ਾਨਦਾਰ ਜਿੱਤ ਦੀ ਦਿੱਤੀ ਵਧਾਈ, ਕਿਹਾ- ਭਾਰਤੀ ਟੀਮ ਦਾ ਪੂਰੇ ਦੇਸ਼ ਨੂੰ ਦੀਵਾਲੀ ਦਾ ਤੋਹਫ਼ਾ
Bhagwant Mann: ਭਗਵੰਤ ਮਾਨ ਨੇ ਪੋਸਟ ਸ਼ੇਅਰ ਕੀਤੀ। CM ਮਾਨ ਨੇ ਟੀਮ ਇੰਡੀਆ ਦੀਅ ਤਸਵੀਰਾਂ ਸ਼ੇਅਰ ਕਰ ਕੈਪਸ਼ਨ `ਚ ਲਿਖਿਆ, "ਟੀ20 ਵਰਲਡ ਕੱਪ 2022 ਦੌਰਾਨ ਭਾਰਤ ਦੀ ਪਾਕਿਸਤਾਨ ਤੇ ਜਿੱਤ ਨੇ ਪੂਰੇ ਭਾਰਤ ਵਾਸੀਆਂ ਨੂੰ ਦੀਵਾਲੀ ਦਾ ਤੋਹਫ਼ਾ ਦਿੱਤਾ
CM Bhagwant Mann On Team India Win: ਟੀਮ ਇੰਡੀਆ ਨੇ 23 ਅਕਤੂਬਰ ਨੂੰ ਆਸਟਰੇਲੀਆ ਦੇ ਮੇਲਬੋਰਨ `ਚ ਇਤਿਹਾਸ ਰਚ ਦਿੱਤਾ। ਭਾਰਤੀ ਟੀਮ ਨੇ ਪਾਕਿਸਤਾਨ ਦੇ ਖਿਲਾਫ਼ ਚਮਤਕਾਰੀ ਜਿੱਤ ਹਾਸਲ ਕੀਤੀ। ਇਸ ਦੌਰਾਨ ਵਿਰਾਟ ਕੋਹਲੀ ਮੈਚ ਦੇ ਸਟਾਰ ਰਹੇ। ਵਿਰਾਟ ਕੋਹਲੀ ਦੀ ਵਜ੍ਹਾ ਕਰਕੇ ਭਾਰਤ ਦੀ ਜਿੱਤ ਯਕੀਨੀ ਬਣੀ। ਉਨ੍ਹਾਂ ਨੇ 50 ਗੇਂਦਾਂ ਵਿੱਚ 82 ਦੌੜਾਂ ਦੀ ਨਾਬਾਦ ਪਾਰੀ ਖੇਡੀ। ਇਸ ਦੌਰਾਨ ਪੂਰੇ ਦੇਸ਼ `ਚ ਭਾਰਤੀ ਦੀ ਜਿੱਤ ਦੀ ਖੁਸ਼ੀ ਮਨਾਈ ਜਾ ਰਹੀ ਹੈ। ਫ਼ਿਲਮ ਇੰਡਸਟਰੀ, ਖੇਡ ਜਗਤ ਤੋਂ ਲੈਕੇ ਸਿਆਸਤਦਾਨਾਂ ਨੇ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਪੂਰੇ ਦੇਸ਼ ਨੂੰ ਜਿੱਤ ਦੀ ਵਧਾਈ ਦਿੱਤੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਮੌਕੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕੀਤੀ। ਸੀਐਮ ਮਾਨ ਨੇ ਟੀਮ ਇੰਡੀਆ ਦੀਅ ਤਸਵੀਰਾਂ ਸ਼ੇਅਰ ਕਰ ਕੈਪਸ਼ਨ `ਚ ਲਿਖਿਆ, "ਟੀ20 ਵਰਲਡ ਕੱਪ 2022 ਦੌਰਾਨ ਭਾਰਤ ਦੀ ਪਾਕਿਸਤਾਨ ਤੇ 4 ਵਿਕਟਾਂ ਨਾਲ ਜਿੱਤ ਨੇ ਪੂਰੇ ਭਾਰਤ ਵਾਸੀਆਂ ਨੂੰ ਦੀਵਾਲੀ ਦਾ ਵੱਡਾ ਤੋਹਫ਼ਾ ਦਿੱਤਾ... ਵਿਰਾਟ ਕੋਹਲੀ ਤੇ ਪੰਜਾਬ ਦੀ ਸ਼ਾਨ ਅਰਸ਼ਦੀਪ ਸਿੰਘ ਸਮੇਤ ਸਾਰੀ ਟੀਮ ਨੇ ਵਧੀਆ ਖੇਡ ਦਿਖਾਈ। ਸਾਰੀ ਟੀਮ ਨੂੰ ਆਉਣ ਵਾਲੇ ਮੈਚਾਂ ਲਈ ਸ਼ੁਭਕਾਮਨਾਵਾਂ। ਚੱਕ ਦੇ ਇੰਡੀਆ।"
View this post on Instagram
ਕਾਬਿਲੇਗ਼ੌਰ ਹੈ ਕਿ ਟੀ-20 ਵਿਸ਼ਵ ਕੱਪ ਖਿਲਾਫ਼ ਭਾਰਤ ਦੀ ਪਾਕਿਸਤਾਨ ਖਿਲਾਫ਼ ਜਿੱਤ ਤੇ ਪੂਰੇ ਦੇਸ਼ `ਚ ਖੁਸ਼ੀ ਦੀ ਲਹਿਰ ਹੈ। ਹਰ ਕਿਸੇ ਦੀ ਜ਼ੁਬਾਨ ਤੇ ਬੱਸ ਕੋਹਲੀ ਦਾ ਨਾਂ ਹੈ। ਆਖਿਰ ਕੋਹਲੀ ਨੇ ਸਾਬਤ ਕਰ ਹੀ ਦਿਤਾ ਹੈ ਕਿ ਉਹ ਕ੍ਰਿਕੇਟ ਦੇ ਕਿੰਗ ਸੀ ਤੇ ਹਮੇਸ਼ਾ ਰਹਿਣਗੇ।