(Source: ECI/ABP News)
Channi And Sidhu Meeting: ਨਿੱਬੜ ਗਿਆ ਕਾਂਗਰਸ ਦਾ ਕਲੇਸ਼? ਹਾਈਕਮਾਨ ਨੇ ਸਿੱਧੂ ਤੇ ਚੰਨੀ ਨੂੰ ਆਹਮੋ-ਸਾਹਮਣੇ ਬਿਠਾਇਆ
Punjab Congress: ਦੱਸ ਦਈਏ ਕਿ ਨਵਜੋਤ ਸਿੱਧੂ ਨੇ ਚਿੱਠੀ ਦਿੱਲੀ ਫੇਰੀ ਸਮੇਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਹਵਾਲੇ ਕੀਤੀ, ਜਿਸ ਨੂੰ ਐਤਵਾਰ ਟਵੀਟ ਕਰਕੇ ਸਿੱਧੂ ਨੇ ਜਨਤਕ ਕਰ ਦਿੱਤਾ।
![Channi And Sidhu Meeting: ਨਿੱਬੜ ਗਿਆ ਕਾਂਗਰਸ ਦਾ ਕਲੇਸ਼? ਹਾਈਕਮਾਨ ਨੇ ਸਿੱਧੂ ਤੇ ਚੰਨੀ ਨੂੰ ਆਹਮੋ-ਸਾਹਮਣੇ ਬਿਠਾਇਆ Punjab CM Channi meets Navjot Sidhu hours after PCC chief made letter to Sonia public Channi And Sidhu Meeting: ਨਿੱਬੜ ਗਿਆ ਕਾਂਗਰਸ ਦਾ ਕਲੇਸ਼? ਹਾਈਕਮਾਨ ਨੇ ਸਿੱਧੂ ਤੇ ਚੰਨੀ ਨੂੰ ਆਹਮੋ-ਸਾਹਮਣੇ ਬਿਠਾਇਆ](https://feeds.abplive.com/onecms/images/uploaded-images/2021/10/18/951979dd1320b07ac9966ceeb89e95d5_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਕਾਂਗਰਸ ਹਾਈਕਮਾਨ ਦੇ ਦਖਲ ਮਗਰੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਤੇਵਰ ਠੰਢੇ ਪਏ ਹਨ। ਹਾਈਕਮਾਨ ਦੀ ਘੁਰਕੀ ਮਗਰੋਂ ਦੋਵਾਂ ਲੀਡਰਾਂ ਨੂੰ ਆਹਮੋ-ਸਾਹਮਣੇ ਬਿਠਾਇਆ ਗਿਆ। ਦੋਵਾਂ ਦੀ ਮੀਟਿੰਗ ਦੌਰਾਨ ਅਬਜ਼ਰਵਰ ਹਰੀਸ਼ ਚੌਧਰੀ ਤੇ ਕੈਬਨਿਟ ਮੰਤਰੀ ਪਰਗਟ ਸਿੰਘ ਮੌਜੂਦ ਰਹੇ। ਮੀਟਿੰਗ ਲੰਘੀ ਰਾਤ ਕਰੀਬ 8.30 ਵਜੇ ਰਾਜ ਭਵਨ ਦੇ ਗੈਸਟ ਹਾਊਸ ’ਚ ਸ਼ੁਰੂ ਹੋਈ, ਜੋ ਦੇਰ ਰਾਤ ਤੱਕ ਚੱਲੀ। ਮੀਟਿੰਗ ਦੌਰਾਨ ਮੁੱਖ ਮੰਤਰੀ ਚੰਨੀ ਤੇ ਨਵਜੋਤ ਸਿੱਧੂ ਨੇ ਇਕੱਠੇ ਹੀ ਖਾਣਾ ਖਾਧਾ।
ਸੂਤਰਾਂ ਮੁਤਾਬਕ ਕੇਂਦਰੀ ਅਬਜਰਵਰ ਹਰੀਸ਼ ਚੌਧਰੀ ਵੱਲੋਂ ਦੋਵਾਂ ਆਗੂਆਂ ਦਰਮਿਆਨ ਤਲਖੀ ਮਿਟਾਉਣ ਲਈ ਯਤਨ ਕੀਤੇ ਗਏ। ਨਵਜੋਤ ਸਿੱਧੂ ਨੇ ਡੀਜੀਪੀ ਤੇ ਐਡਵੋਕੇਟ ਜਨਰਲ ਨੂੰ ਤਬਦੀਲ ਕਰਨ ਦੀ ਮੰਗ ਰੱਖਦਿਆਂ 28 ਸਤੰਬਰ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਬੇਸ਼ੱਕ ਉਨ੍ਹਾਂ ਦਾ ਅਸਤੀਫਾ ਸਵੀਕਾਰ ਨਹੀਂ ਕੀਤਾ ਗਿਆ ਪਰ ਕਾਂਗਰਸ ਅੰਦਰ ਤਲਖੀ ਵਾਲਾ ਮਾਹੌਲ ਬਰਕਰਾਰ ਹੈ।
ਬੇਸ਼ੱਕ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਚੰਨੀ ਨਰਮ ਪਏ ਹਨ ਪਰ ਕਾਂਗਰਸ ਅੰਦਰ ਰੇੜਕਾ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸ ਦਾ ਮਿਸਾਲ ਨਵਜੋਤ ਸਿੱਧੂ ਨੇ ਐਤਵਾਰ ਨੂੰ ਮੀਟਿੰਗ ਤੋਂ ਪਹਿਲਾਂ ਹੀ ਦੇ ਦਿੱਤੀ ਸੀ। ਸਿੱਧੂ ਨੇ 13 ਨੁਕਾਤੀ ਏਜੰਡੇ ਦੀ ਚਿੱਠੀ ਜਨਤਕ ਕਰਕੇ ਸਪੱਸ਼ਟ ਇਸ਼ਾਰਾ ਕਰ ਦਿੱਤਾ ਕਿ ਉਹ ਮੁੱਦਿਆਂ ਦੇ ਨਜਿੱਠੇ ਜਾਣ ਮਗਰੋਂ ਹੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਸੰਭਾਲਣਗੇ।
ਦੱਸ ਦਈਏ ਕਿ ਨਵਜੋਤ ਸਿੱਧੂ ਨੇ ਇਹ ਚਿੱਠੀ ਦਿੱਲੀ ਫੇਰੀ ਸਮੇਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਹਵਾਲੇ ਕੀਤੀ ਸੀ, ਜਿਸ ਨੂੰ ਐਤਵਾਰ ਟਵੀਟ ਕਰਕੇ ਸਿੱਧੂ ਨੇ ਜਨਤਕ ਕਰ ਦਿੱਤਾ। ਸਿੱਧੂ ਦੇ ਇਸ ਪੈਂਤੜੇ ਤੋਂ ਸਾਫ਼ ਹੈ ਕਿ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਛੇਤੀ ਮੁੱਕਣ ਵਾਲਾ ਨਹੀਂ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸ਼ਨਿਚਰਵਾਰ ਨੂੰ ਹੀ ਕਿਹਾ ਹੈ ਕਿ ਕੋਈ ਵੀ ਕਾਂਗਰਸੀ ਆਗੂ ਉਨ੍ਹਾਂ ਨਾਲ ਸਿੱਧੀ ਗੱਲ ਕਰ ਸਕਦਾ ਹੈ। ਸਿੱਧੂ ਨੇ ਚਿੱਠੀ ਜਨਤਕ ਕਰਕੇ ਸੋਨੀਆ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਤੋਂ ਇਨ੍ਹਾਂ ਮੁੱਦਿਆਂ ਦਾ ਹੱਲ ਕਰਾਇਆ ਜਾਵੇ। ਸਿੱਧੂ ਜਿਵੇਂ ਪਹਿਲਾਂ ਕੈਪਟਨ ਸਰਕਾਰ ਨੂੰ ਘੇਰਦੇ ਰਹੇ ਹਨ, ਉਸੇ ਤਰ੍ਹਾਂ ਚੰਨੀ ਸਰਕਾਰ ਖ਼ਿਲਾਫ਼ ਵੀ ਕੁੱਦ ਪਏ ਹਨ।
ਸਿੱਧੂ ਨੇ ਚਿੱਠੀ ਵਿੱਚ 13 ਨੁਕਾਤੀ ਏਜੰਡਿਆਂ ਦੀ ਤਫ਼ਸੀਲ ਦਿੰਦਿਆਂ ਸੋਨੀਆ ਗਾਂਧੀ ਨੂੰ ਸੁਝਾਅ ਦਿੱਤਾ ਹੈ ਕਿ ਪੰਜਾਬ ਵਿੱਚ ਮੁੜ ਸੱਤਾ ਵਿੱਚ ਆਉਣ ਦਾ ਇਹ ਆਖਰੀ ਮੌਕਾ ਹੈ। ਨਵਜੋਤ ਸਿੱਧੂ ਨੇ ਇਸ ਚਿੱਠੀ ਜ਼ਰੀਏ ਦੱਸ ਦਿੱਤਾ ਕਿ ਮੁੱਦਿਆ ’ਤੇ ਉਹ ਕੋਈ ਸਮਝੌਤਾ ਨਹੀਂ ਕਰਨਗੇ।
ਇਹ ਵੀ ਪੜ੍ਹੋ: ਬੇਟੇ ਦੇ ਬਾਲਗ ਹੋਣ ਮਗਰੋਂ ਵੀ ਪਿਤਾ ਜ਼ਿੰਮੇਵਾਰੀਆਂ ਤੋਂ ਮੁਕਤ ਨਹੀਂ ਹੋ ਸਕਦਾ? ਹਾਈ ਕੋਰਟ ਨੇ ਸੁਣਾਇਆ ਇਹ ਫੈਸਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)