ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਸੌਂਪਿਆ ਆਪਣਾ ਹੈਲੀਕਾਪਟਰ, ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਲੈ ਰਹੇ ਨੇ ਜਾਇਜ਼ਾ
ਮੁੱਖ ਮੰਤਰੀ ਨੇ ਕਿਹਾ, "ਲੋਕਾਂ ਨੇ ਸਾਨੂੰ 92 ਸੀਟਾਂ ਦੇ ਕੇ ਸਰਕਾਰੀ ਹੈਲੀਕਾਪਟਰ ਦਿੱਤਾ ਸੀ। ਹੁਣ ਮੈਂ ਉਹੀ ਹੈਲੀਕਾਪਟਰ ਲੋਕਾਂ ਨੂੰ ਸੌਂਪ ਰਿਹਾ ਹਾਂ। ਮੈਂ ਇਸਨੂੰ ਇੱਥੇ ਛੱਡ ਰਿਹਾ ਹਾਂ ਤਾਂ ਜੋ ਇਸ ਰਾਹੀਂ ਲੋਕਾਂ ਤੱਕ ਦੁੱਧ, ਰਾਸ਼ਨ ਅਤੇ ਪਾਣੀ ਪਹੁੰਚਾਇਆ ਜਾ ਸਕੇ।

Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਰਦਾਸਪੁਰ ਪਹੁੰਚ ਗਏ ਹਨ। ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇੱਥੇ ਆਉਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਕਈ ਪਿੰਡਾਂ ਵਿੱਚ ਲੋਕ ਫਸੇ ਹੋਏ ਹਨ। ਲੋਕ ਘਰਾਂ ਦੀਆਂ ਛੱਤਾਂ 'ਤੇ ਬੈਠੇ ਹਨ ਅਤੇ ਉਨ੍ਹਾਂ ਨੂੰ ਰਾਸ਼ਨ ਵੀ ਨਹੀਂ ਮਿਲ ਰਿਹਾ।
मुख्यमंत्री @BhagwantMann ने अपना हेलिकॉप्टर बाढ़ राहत के लिए दे दिया और खुद बाढ़ ग्रस्त इलाक़ों में लोगों की मदद के लिए उतर गए।
— Anurag Dhanda (@anuragdhanda) August 27, 2025
ये होता है जब एक आम आदमीं सीएम बनता है। pic.twitter.com/lxCjyFQEhX
ਮੁੱਖ ਮੰਤਰੀ ਨੇ ਕਿਹਾ, "ਲੋਕਾਂ ਨੇ ਸਾਨੂੰ 92 ਸੀਟਾਂ ਦੇ ਕੇ ਸਰਕਾਰੀ ਹੈਲੀਕਾਪਟਰ ਦਿੱਤਾ ਸੀ। ਹੁਣ ਮੈਂ ਉਹੀ ਹੈਲੀਕਾਪਟਰ ਲੋਕਾਂ ਨੂੰ ਸੌਂਪ ਰਿਹਾ ਹਾਂ। ਮੈਂ ਇਸਨੂੰ ਇੱਥੇ ਛੱਡ ਰਿਹਾ ਹਾਂ ਤਾਂ ਜੋ ਇਸ ਰਾਹੀਂ ਲੋਕਾਂ ਤੱਕ ਦੁੱਧ, ਰਾਸ਼ਨ ਅਤੇ ਪਾਣੀ ਪਹੁੰਚਾਇਆ ਜਾ ਸਕੇ। ਮੈਂ ਇਸ ਲਈ ਡੀਸੀ ਸਾਹਿਬ ਨੂੰ ਨਿਰਦੇਸ਼ ਦੇ ਦਿੱਤੇ ਹਨ। ਮੈਂ ਖੁਦ ਕਾਰ ਰਾਹੀਂ ਵਾਪਸ ਜਾਵਾਂਗਾ।"
ਦੱਸ ਦਈਏ ਕਿ ਪੰਜਾਬ ਵਿੱਚ ਮੀਂਹ ਅਤੇ ਡੈਮਾਂ ਤੋਂ ਪਾਣੀ ਛੱਡੇ ਜਾਣ ਕਾਰਨ 7 ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ। ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ 150 ਤੋਂ ਵੱਧ ਪਿੰਡ ਹੜ੍ਹ ਦੀ ਲਪੇਟ ਵਿੱਚ ਹਨ। ਐਨਡੀਆਰਐਫ, ਐਸਡੀਆਰਐਫ ਤੋਂ ਇਲਾਵਾ ਫੌਜ ਨੇ ਇੱਥੋਂ 92 ਲੋਕਾਂ ਨੂੰ ਬਚਾਇਆ ਹੈ। ਬਚਾਅ ਕਾਰਜ ਲਗਾਤਾਰ ਜਾਰੀ ਹੈ।
ਹੜ੍ਹਾਂ ਕਾਰਨ ਗੁਰਦਾਸਪੁਰ ਦੇ ਨਵੋਦਿਆ ਸਕੂਲ ਵਿੱਚ 400 ਵਿਦਿਆਰਥੀ ਅਤੇ ਅਧਿਆਪਕ ਫਸੇ ਹੋਏ ਹਨ। ਬਚਾਅ ਟੀਮਾਂ ਉਨ੍ਹਾਂ ਨੂੰ ਬਚਾਉਣ ਲਈ ਰਵਾਨਾ ਹੋ ਗਈਆਂ ਹਨ। ਦੂਜੇ ਪਾਸੇ, ਪਾਕਿਸਤਾਨ ਵਿੱਚ ਕਰਤਾਰਪੁਰ ਸਾਹਿਬ ਲਾਂਘਾ ਅਤੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਕੰਪਲੈਕਸ ਵੀ ਪਾਣੀ ਵਿੱਚ ਡੁੱਬ ਗਿਆ ਹੈ।
ਸੰਗਰੂਰ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਪਿੰਡ ਸਤੌਜ ਵੀ ਪਾਣੀ ਦੀ ਲਪੇਟ ਵਿੱਚ ਹੈ। ਬੁੱਧਵਾਰ ਸਵੇਰੇ ਪਠਾਨਕੋਟ-ਜੰਮੂ ਹਾਈਵੇਅ ਨੇੜੇ ਨਹਿਰ ਟੁੱਟਣ ਕਾਰਨ ਹਾਈਵੇਅ ਉੱਤੇ ਪਾਣੀ ਵਹਿਣਾ ਸ਼ੁਰੂ ਹੋ ਗਿਆ।
ਆਪ ਸਰਕਾਰ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ ਅਤੇ 30 ਅਗਸਤ ਤੱਕ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਵੀ ਕਰ ਦਿੱਤਾ ਹੈ। ਲੋਕਾਂ ਦੀ ਮਦਦ ਲਈ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ।
ਮੁੱਖ ਮੰਤਰੀ ਭਗਵੰਤ ਮਾਨ ਸਥਿਤੀ ਦਾ ਜਾਇਜ਼ਾ ਲੈਣ ਲਈ ਗੁਰਦਾਸਪੁਰ ਪਹੁੰਚੇ ਹਨ। ਉਨ੍ਹਾਂ ਲੋਕਾਂ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਨੇ ਹੜ੍ਹ ਰਾਹਤ ਕਾਰਜਾਂ ਵਿੱਚ ਮਦਦ ਲਈ ਆਪਣਾ ਹੈਲੀਕਾਪਟਰ ਪ੍ਰਸ਼ਾਸਨ ਨੂੰ ਸੌਂਪ ਦਿੱਤਾ ਹੈ। ਤਾਂ ਜੋ ਲੋਕਾਂ ਨੂੰ ਸਮੇਂ ਸਿਰ ਲੋੜੀਂਦੀ ਮਦਦ ਮੁਹੱਈਆ ਕਰਵਾਈ ਜਾ ਸਕੇ।






















