ਮੋਦੀ ਦੀਆਂ ਥਾਲੀਆਂ ਤੇ ਮੋਮਬੱਤੀਆਂ ਦਾ ਅੱਜ ਪੰਜਾਬੀ ਦੇਣਗੇ ਜੈਕਾਰਿਆਂ ਨਾਲ ਜਵਾਬ
ਪੰਜਾਬ ਕਾਂਗਰਸ ਵੱਲੋਂ ਲੋਕਾਂ ਨੂੰ ਸੋਮਵਾਰ ਸ਼ਾਮ ਛੇ ਵਜੇ ਘਰਾਂ 'ਚ ਜੈਕਾਰੇ ਲਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਕਾਂਗਰਸ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਉਹ ਅੱਜ ਸ਼ਾਮ ਆਪੋ ਆਪਣੇ ਧਰਮ ਦੇ ਮੁਤਾਬਕ ਜੈਕਾਰੇ ਲਾਉਣ। ਬੇਸ਼ੱਕ ਸਪੀਕਰ ਰਾਹੀਂ ਜੈਕਾਰੇ ਲਾਏ ਜਾਣ ਜਾਂ ਕਿਸੇ ਵੀ ਤਰੀਕੇ ਪਰ ਇਸ ਦੌਰਾਨ ਸਮਾਜਿਕ ਦੂਰੀ ਦਾ ਖ਼ਾਸ ਖਿਆਲ ਰੱਖਿਆ ਜਾਵੇ।
ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਖਤਰੇ ਦੇ ਚੱਲਦਿਆਂ ਦੁਨੀਆਂ ਭਰ 'ਚ ਲੋਕ ਇਸ ਤੋਂ ਨਿਜ਼ਾਤ ਪਾਉਣ ਦਾ ਰਾਹ ਲੱਭਣ ਦੇ ਯਤਨ ਕਰ ਰਹੇ ਹਨ। ਅਜਿਹੇ 'ਚ ਕਿਸੇ ਵੱਲੋਂ ਦੁਆਵਾਂ ਕੀਤੀਆਂ ਜਾ ਰਹੀਆਂ ਨੇ ਤੇ ਕਿਤੇ ਵਿਗਿਆਨਕ ਤਰੀਕੇ ਨਾਲ ਇਸ ਦਾ ਹੱਲ ਕੱਢਣ ਦੇ ਹੀਲੇ ਕੀਤੇ ਜਾ ਰਹੇ ਹਨ।
ਹੁਣ ਪੰਜਾਬ ਕਾਂਗਰਸ ਵੱਲੋਂ ਲੋਕਾਂ ਨੂੰ ਸੋਮਵਾਰ ਸ਼ਾਮ ਛੇ ਵਜੇ ਘਰਾਂ 'ਚ ਜੈਕਾਰੇ ਲਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਕਾਂਗਰਸ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਉਹ ਅੱਜ ਸ਼ਾਮ ਆਪੋ ਆਪਣੇ ਧਰਮ ਦੇ ਮੁਤਾਬਕ ਜੈਕਾਰੇ ਲਾਉਣ। ਬੇਸ਼ੱਕ ਸਪੀਕਰ ਰਾਹੀਂ ਜੈਕਾਰੇ ਲਾਏ ਜਾਣ ਜਾਂ ਕਿਸੇ ਵੀ ਤਰੀਕੇ ਪਰ ਇਸ ਦੌਰਾਨ ਸਮਾਜਿਕ ਦੂਰੀ ਦਾ ਖ਼ਾਸ ਖਿਆਲ ਰੱਖਿਆ ਜਾਵੇ।
ਧਰਮਸੋਤ ਨੇ ਅਪੀਲ ਕੀਤੀ ਕਿ ਕੋਰੋਨਾ ਨੂੰ ਹਰਾਉਣ ਲਈ ਅੱਜ ਸਾਰੇ ਇਕੱਠੇ ਹੋ ਕੇ ਅਰਦਾਸ ਬੇਨਤੀ ਕਰੀਏ ਤਾਂ ਜੋ ਇਸ ਮਹਾਮਾਰੀ ਤੋਂ ਨਿਜਾਤ ਮਿਲ ਸਕੇ। ਇਸ ਤੋਂ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਹਿਲਾਂ ਥਾਲੀਆਂ ਖੜਕਾਉਣ ਤੇ ਫਿਰ ਰਾਤ ਨੂੰ ਬੱਤੀਆਂ ਬੁਝਾ ਕੇ ਦੀਵੇ ਜਗਾਉਣ ਦੀ ਅਪੀਲ ਦੇਸ਼ਵਾਸੀਆਂ ਨੂੰ ਕੀਤੀ ਸੀ ਤਾਂ ਜੋ ਕੋਰੋਨਾ ਮਹਾਮਾਰੀ 'ਤੇ ਜਿੱਤ ਪਾਈ ਜਾ ਸਕੇ ਤੇ ਇਸ ਜੰਗ ਦੌਰਾਨ ਡਿਊਟੀ 'ਤੇ ਤਾਇਨਾਤ ਲੋਕਾਂ ਦੀ ਹੌਸਲਾ ਅਫ਼ਜਾਈ ਕੀਤੀ ਜਾ ਸਕੇ।