ਪੜਚੋਲ ਕਰੋ

Punjab Congress 'ਚ ਟੁੱਟ ਦਾ ਖਤਰਾ, ਰਾਜਾ ਵੜਿੰਗ ਬੋਲੇ- ਜੇ ਰੀਲਾਂ ਨਾਲ ਜਿੱਤ ਮਿਲਦੀ ਤਾਂ ਸਿੱਧੂ ਮੂਸੇਵਾਲਾ ਨਾ ਹਾਰਦਾ

Punjab Congress Crisis : ਪੰਜਾਬ 'ਚ ਚੋਣਾਂ ਤੋਂ ਕਰੀਬ 7 ਮਹੀਨੇ ਪਹਿਲਾਂ ਕਾਂਗਰਸ ਵਿੱਚ ਅੰਦਰੂਨੀ ਖਿੱਚਤਾਣ ਹੋਰ ਵੱਧਦੀ ਨਜ਼ਰ ਆ ਰਹੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਹੁਣ ਖੁੱਲ੍ਹ

Punjab Congress Crisis : ਪੰਜਾਬ 'ਚ ਚੋਣਾਂ ਤੋਂ ਕਰੀਬ 7 ਮਹੀਨੇ ਪਹਿਲਾਂ ਕਾਂਗਰਸ ਵਿੱਚ ਅੰਦਰੂਨੀ ਖਿੱਚਤਾਣ ਹੋਰ ਵੱਧਦੀ ਨਜ਼ਰ ਆ ਰਹੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਹੁਣ ਖੁੱਲ੍ਹ ਕੇ ਇੱਕ-ਦੂਜੇ 'ਤੇ ਨਿਸ਼ਾਨੇ ਸਾਧ ਰਹੇ ਹਨ।

ਚੰਨੀ ਅਤੇ ਉਨ੍ਹਾਂ ਦੇ ਪੁੱਤਰ ਰਿਧਮਜੀਤ ਸਿੰਘ ਨੇ ਇੱਕ ਰੀਲ ਸਾਂਝੀ ਕੀਤੀ ਸੀ, ਜਿਸ ਵਿੱਚ ਡਾਇਲਾਗ ਸੀ— "ਕੁਝ ਲੋਕ ਗਲਤਫਹਿਮੀ ਵਿੱਚ ਹਨ ਕਿ ਅਸੀਂ ਜਵਾਬ ਨਹੀਂ ਦੇਵਾਂਗੇ। ਤਿਆਰੀ ਥੋੜ੍ਹੀ ਵੱਡੀ ਹੈ, ਸਬਰ ਰੱਖੋ, ਪਲ-ਪਲ ਦਾ ਹਿਸਾਬ ਲਵਾਂਗੇ।"

ਇਸ ਦੇ ਜਵਾਬ ਵਿੱਚ ਰਾਜਾ ਵੜਿੰਗ ਨੇ ਕਿਹਾ ਕਿ ਸਿਰਫ਼ ਰੀਲਾਂ ਬਣਾਉਣ ਨਾਲ ਕੋਈ ਚੋਣ ਨਹੀਂ ਜਿੱਤਦਾ। ਪੰਜਾਬ ਵਿੱਚ ਨਾ ਕੋਈ ਕਿਸੇ ਨੂੰ ਜਿਤਾ ਸਕਦਾ ਹੈ ਤੇ ਨਾ ਹਰਾ ਸਕਦਾ ਹੈ। ਜੇ ਲੀਡਰ ਕੰਮ ਦਾ ਨਹੀਂ, ਤਾਂ ਉਹ ਨਹੀਂ ਜਿੱਤੇਗਾ, ਭਾਵੇਂ ਸੋਸ਼ਲ ਮੀਡੀਆ 'ਤੇ ਕਿੰਨੀਆਂ ਵੀ ਪੋਸਟਾਂ ਜਾਂ ਰੀਲਾਂ ਪਾ ਲਵੇ। ਉਨ੍ਹਾਂ ਕਿਹਾ ਕਿ ਜੇ ਰੀਲਾਂ ਨਾਲ ਹੀ ਜਿੱਤ ਹੁੰਦੀ ਤਾਂ ਸਿੱਧੂ ਮੂਸੇਵਾਲਾ ਚੋਣ ਨਾ ਹਾਰਦੇ, ਜਿਨ੍ਹਾਂ ਦੀਆਂ ਰੀਲਾਂ 'ਤੇ ਮਿਲੀਅਨ ਵਿਊਜ਼ ਆਉਂਦੇ ਸਨ।

ਇਸੇ ਦੌਰਾਨ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਖ਼ਿਲਾਫ਼ ਬਿਆਨਬਾਜ਼ੀ ਕਰਨ 'ਤੇ ਸਨੌਰ ਤੋਂ ਸਾਬਕਾ ਵਿਧਾਇਕ ਮਦਨਲਾਲ ਜਲਾਲਪੁਰ ਨੂੰ ਪਾਰਟੀ ਤੋਂ ਕੱਢ ਦਿੱਤਾ ਗਿਆ ਪਰ ਇਸ ਤੋਂ ਬਾਅਦ ਚਰਨਜੀਤ ਚੰਨੀ ਉਨ੍ਹਾਂ ਦੇ ਘਰ ਪਹੁੰਚੇ ਅਤੇ ਕਿਹਾ ਕਿ ਇਹ ਲੋਕਾਂ ਨੂੰ ਜੋੜਨ ਦਾ ਸਮਾਂ ਹੈ, ਆਪਸ ਵਿੱਚ ਲੜਨ ਦਾ ਨਹੀਂ। ਸਾਡੀ ਲੜਾਈ ਵਿਰੋਧੀ ਪਾਰਟੀਆਂ ਨਾਲ ਹੈ।

ਰਾਜਾ ਵੜਿੰਗ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਚੰਨੀ ਦੀ ਭਦੌੜ ਅਤੇ ਚਮਕੌਰ ਸਾਹਿਬ ਤੋਂ ਹਾਰ 'ਤੇ ਵੀ ਤੰਜ ਕੱਸਿਆ। ਉਨ੍ਹਾਂ ਕਿਹਾ ਕਿ ਜਦੋਂ ਮਾਲਵਾ ਵਿੱਚ ਪ੍ਰਕਾਸ਼ ਸਿੰਘ ਬਾਦਲ ਵਰਗੇ ਦਿਗਗਜ ਵੀ ਹਾਰ ਗਏ ਸਨ ਤਾਂ ਉੱਥੇ ਦੀਆਂ 69 ਸੀਟਾਂ ਵਿੱਚੋਂ ਕਾਂਗਰਸ ਦੇ ਸਿਰਫ਼ ਦੋ ਵਿਧਾਇਕ ਜਿੱਤੇ ਸਨ—ਇੱਕ ਉਹ ਖੁਦ ਅਤੇ ਦੂਜੇ ਸੰਦੀਪ ਜਾਖੜ।

ਵੜਿੰਗ ਨੇ ਇਹ ਵੀ ਕਿਹਾ ਕਿ ਚੰਨੀ ਚੋਣ ਹਾਰਣ ਤੋਂ ਬਾਅਦ ਕਰੀਬ 7–8 ਮਹੀਨੇ ਵਿਦੇਸ਼ ਰਹੇ, ਜਦਕਿ ਉਹ ਖੁਦ ਚੋਣਾਂ ਤੋਂ ਬਾਅਦ ਵਿਦੇਸ਼ ਨਹੀਂ ਗਏ ਅਤੇ ਉਸ ਸਮੇਂ ਤੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਨ, ਜਦੋਂ ਧਰਨਿਆਂ ਵਿੱਚ 100 ਕਾਂਗਰਸੀ ਵੀ ਨਹੀਂ ਹੁੰਦੇ ਸਨ।

ਇਸ ਤੋਂ ਪਹਿਲਾਂ 1 ਅਗਸਤ ਨੂੰ ਸੰਗਰੂਰ ਅਤੇ ਪਟਿਆਲਾ ਵਿੱਚ ਹੋਏ ਦੋ ਵੱਖ-ਵੱਖ ਪ੍ਰੋਗਰਾਮਾਂ ਦੌਰਾਨ ਚੰਨੀ ਅਤੇ ਵੜਿੰਗ ਸਮਰਥਕ ਆਮਨੇ-ਸਾਮਨੇ ਆ ਗਏ। ਪਟਿਆਲਾ ਦੇ ਸਮਾਣਾ ਵਿੱਚ ਚੰਨੀ ਸਮਰਥਕਾਂ ਨੇ ਰਾਜਾ ਵੜਿੰਗ ਦੀ ਹੂਟਿੰਗ ਕੀਤੀ ਅਤੇ ਚੰਨੀ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ।

ਇਸ ਤੋਂ ਬਾਅਦ ਸੰਗਰੂਰ ਦੇ ਕੈਲੀਫੋਰਨੀਆ ਰਿਜ਼ੋਰਟ ਵਿੱਚ ਕਾਂਗਰਸੀ ਵਰਕਰਾਂ ਵਿੱਚ ਝੜਪ ਹੋ ਗਈ। ਭੂਪੇਸ਼ ਬਘੇਲ ਖ਼ਿਲਾਫ਼ ਨਾਅਰੇਬਾਜ਼ੀ ਹੋਈ, ਇੱਕ-ਦੂਜੇ 'ਤੇ ਕੁਰਸੀਆਂ ਸੁੱਟੀਆਂ ਗਈਆਂ ਅਤੇ ਚਰਨਜੀਤ ਚੰਨੀ ਦੇ ਹੱਕ ਵਿੱਚ ਨਾਅਰੇ ਲੱਗੇ। ਅੱਜ ਭੂਪੇਸ਼ ਬਘੇਲ ਦੀਆਂ ਬਰਨਾਲਾ ਅਤੇ ਮਾਨਸਾ ਵਿੱਚ ਮੀਟਿੰਗਾਂ ਹਨ, ਜਿੱਥੇ ਵੀ ਹੰਗਾਮੇ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਸਸਪੈਂਡ ਕੀਤੇ ਸਾਬਕਾ ਵਿਧਾਇਕ ਦਾ ਬਿਆਨ

ਸਸਪੈਂਡ ਕੀਤੇ ਗਏ ਘਨੌਰ ਤੋਂ ਸਾਬਕਾ ਵਿਧਾਇਕ ਮਦਨਲਾਲ ਜਲਾਲਪੁਰ ਨੇ ਕਿਹਾ ਕਿ ਹੁਣ ਰਾਜਾ ਵੜਿੰਗ ਨੂੰ ਪ੍ਰਧਾਨੀ ਤੋਂ ਹਟਾਇਆ ਜਾਣਾ ਤੈਅ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭੂਪੇਸ਼ ਬਘੇਲ ਨੇ ਕਾਂਗਰਸ ਹਾਈਕਮਾਨ ਨਾਲ ਗੱਲਬਾਤ ਤੋਂ ਬਾਅਦ ਕਿਹਾ ਸੀ ਕਿ ਪ੍ਰਧਾਨ ਬਦਲਣਾ ਕੋਈ ਖੇਡ ਨਹੀਂ, ਪਰ ਹੁਣ ਵੜਿੰਗ ਪ੍ਰਧਾਨ ਨਹੀਂ ਰਹਿਣਗੇ।

ਚੰਨੀ ਨੇ ਪ੍ਰਭਾਰੀ ਦੇ ਦੌਰੇ ਦਾ ਕੀਤਾ ਬਾਇਕਾਟ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਦੇ ਦੌਰੇ ਦਾ ਬਾਇਕਾਟ ਕੀਤਾ ਹੋਇਆ ਹੈ। ਪੰਜਾਬ ਵਿੱਚ ਹਰ ਬੂਥ 'ਤੇ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਮੁਹਿੰਮ ਰਾਜਾ ਵੜਿੰਗ ਦੀ ਅਗਵਾਈ ਹੇਠ ਚੱਲ ਰਹੀ ਹੈ, ਪਰ ਚੰਨੀ ਅਤੇ ਉਨ੍ਹਾਂ ਦੇ ਨਾਲ ਚੱਲ ਰਹੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਇਸ ਮੁਹਿੰਮ ਤੋਂ ਦੂਰ ਹਨ।

ਸ਼ੁੱਕਰਵਾਰ ਨੂੰ ਫਤਿਹਗੜ੍ਹ ਸਾਹਿਬ ਵਿੱਚ ਹੋਏ ਪ੍ਰੋਗਰਾਮ ਵਿੱਚ ਵੀ ਚੰਨੀ ਸ਼ਾਮਲ ਨਹੀਂ ਹੋਏ। ਉੱਥੇ ਸਿਰਫ਼ ਰਾਜਾ ਵੜਿੰਗ ਅਤੇ ਉਨ੍ਹਾਂ ਦੇ ਸਮਰਥਕ ਮੌਜੂਦ ਸਨ। ਇਸ ਦੌਰਾਨ ਵੜਿੰਗ ਨੇ ਦਾਅਵਾ ਕੀਤਾ ਕਿ AAP ਦੇ 6 ਸੰਸਦ ਮੈਂਬਰਾਂ ਤੋਂ ਬਾਅਦ ਹੁਣ 40 ਤੋਂ 45 ਵਿਧਾਇਕ ਵੀ ਪਾਰਟੀ ਛੱਡ ਸਕਦੇ ਹਨ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ 2027 ਦੀਆਂ ਚੋਣਾਂ ਵਿੱਚ ਉਨ੍ਹਾਂ ਦੀ ਟਿਕਟ ਕੱਟੀ ਜਾ ਸਕਦੀ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਸਬੰਧੀ ਇੱਕ ਗੁਪਤ ਮੀਟਿੰਗ ਵੀ ਹੋ ਚੁੱਕੀ ਹੈ।

Advertisement

ਟਾਪ ਹੈਡਲਾਈਨ

Punjab Congress 'ਚ ਟੁੱਟ ਦਾ ਖਤਰਾ, ਰਾਜਾ ਵੜਿੰਗ ਬੋਲੇ- ਜੇ ਰੀਲਾਂ ਨਾਲ ਜਿੱਤ ਮਿਲਦੀ ਤਾਂ ਸਿੱਧੂ ਮੂਸੇਵਾਲਾ ਨਾ ਹਾਰਦਾ
Punjab Congress 'ਚ ਟੁੱਟ ਦਾ ਖਤਰਾ, ਰਾਜਾ ਵੜਿੰਗ ਬੋਲੇ- ਜੇ ਰੀਲਾਂ ਨਾਲ ਜਿੱਤ ਮਿਲਦੀ ਤਾਂ ਸਿੱਧੂ ਮੂਸੇਵਾਲਾ ਨਾ ਹਾਰਦਾ
Punjab News: ਪੰਜਾਬ ਤੋਂ ਵੱਡੀ ਖਬਰ, BKI ਦਾ ਦਾਅਵਾ- ਪੁਲਿਸ ਚੌਂਕੀ 'ਤੇ ਬੰਬ ਧਮਾਕਾ, ਸੋਸ਼ਲ ਮੀਡੀਆ 'ਤੇ ਪੋਸਟ ਰਾਹੀਂ ਜ਼ਿੰਮੇਵਾਰੀ ਲਈ; ਪ੍ਰਸ਼ਾਸਨ 'ਚ ਛਿੜੀ ਚਰਚਾ...  
ਪੰਜਾਬ ਤੋਂ ਵੱਡੀ ਖਬਰ, BKI ਦਾ ਦਾਅਵਾ- ਪੁਲਿਸ ਚੌਂਕੀ 'ਤੇ ਬੰਬ ਧਮਾਕਾ, ਸੋਸ਼ਲ ਮੀਡੀਆ 'ਤੇ ਪੋਸਟ ਰਾਹੀਂ ਜ਼ਿੰਮੇਵਾਰੀ ਲਈ; ਪ੍ਰਸ਼ਾਸਨ 'ਚ ਛਿੜੀ ਚਰਚਾ...  
Punjab News: ਪੰਜਾਬ 'ਚ 'ਆਪ' ਨੂੰ ਵੱਡਾ ਸਿਆਸੀ ਝਟਕਾ! 'ਕਾਂਗਰਸ' 'ਚ ਸ਼ਾਮਲ ਹੋਇਆ ਸੀਨੀਅਰ ਆਗੂ, ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਂਝੀ ਕੀਤੀ ਤਸਵੀਰ...
ਪੰਜਾਬ 'ਚ 'ਆਪ' ਨੂੰ ਵੱਡਾ ਸਿਆਸੀ ਝਟਕਾ! 'ਕਾਂਗਰਸ' 'ਚ ਸ਼ਾਮਲ ਹੋਇਆ ਸੀਨੀਅਰ ਆਗੂ, ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਂਝੀ ਕੀਤੀ ਤਸਵੀਰ...
Punjab Weather: ਪੰਜਾਬ 'ਚ ਭਾਰੀ ਮੀਂਹ ਦਾ ਅਲਰਟ, ਬਾਰਿਸ਼-ਗਰਜ ਸਣੇ ਤੇਜ਼ ਤੂਫਾਨ ਮਚਾਏਗਾ ਤਬਾਹੀ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ; ਮੌਸਮ ਨੂੰ ਲੈ ਕੇ ਵੱਡਾ ਅਪਡੇਟ...
ਪੰਜਾਬ 'ਚ ਭਾਰੀ ਮੀਂਹ ਦਾ ਅਲਰਟ, ਬਾਰਿਸ਼-ਗਰਜ ਸਣੇ ਤੇਜ਼ ਤੂਫਾਨ ਮਚਾਏਗਾ ਤਬਾਹੀ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ; ਮੌਸਮ ਨੂੰ ਲੈ ਕੇ ਵੱਡਾ ਅਪਡੇਟ...
Advertisement

ਵੀਡੀਓਜ਼

CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
'80 ਸਾਲਾਂ 'ਚ ਦੇਸ਼ ਦਾ ਕੋਈ ਵਿਕਾਸ ਨਹੀਂ ਹੋਇਆ' : CM Mann
ਪੰਜਾਬ 'ਚ ਮੀਂਹ ਦਾ ਨਵਾਂ ਅਲਰਟ! ਲੋਕਾਂ ਲਈ ਅਹਿਮ ਅਪਡੇਟ
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਵੱਡੀ ਵਾਰਦਾਤ, ਸਾਬਕਾ ਸਰਪੰਚ ਦਾ ਗੋਲੀਆਂ ਮਾਰ ਕਤਲ, ਸੇਵਾਮੁਕਤ ਫੌਜੀ ਨੇ ਕੀਤੇ 4 ਰਾਊਂਡ ਫਾਇਰ; ਪੁਲਿਸ ਨੇ ਘਰੋਂ ਚੁੱਕਿਆ
Big News: ਵੱਡੀ ਵਾਰਦਾਤ, ਸਾਬਕਾ ਸਰਪੰਚ ਦਾ ਗੋਲੀਆਂ ਮਾਰ ਕਤਲ, ਸੇਵਾਮੁਕਤ ਫੌਜੀ ਨੇ ਕੀਤੇ 4 ਰਾਊਂਡ ਫਾਇਰ; ਪੁਲਿਸ ਨੇ ਘਰੋਂ ਚੁੱਕਿਆ
Punjab News: ਪੰਜਾਬ ਤੋਂ ਵੱਡੀ ਖਬਰ, BKI ਦਾ ਦਾਅਵਾ- ਪੁਲਿਸ ਚੌਂਕੀ 'ਤੇ ਬੰਬ ਧਮਾਕਾ, ਸੋਸ਼ਲ ਮੀਡੀਆ 'ਤੇ ਪੋਸਟ ਰਾਹੀਂ ਜ਼ਿੰਮੇਵਾਰੀ ਲਈ; ਪ੍ਰਸ਼ਾਸਨ 'ਚ ਛਿੜੀ ਚਰਚਾ...  
ਪੰਜਾਬ ਤੋਂ ਵੱਡੀ ਖਬਰ, BKI ਦਾ ਦਾਅਵਾ- ਪੁਲਿਸ ਚੌਂਕੀ 'ਤੇ ਬੰਬ ਧਮਾਕਾ, ਸੋਸ਼ਲ ਮੀਡੀਆ 'ਤੇ ਪੋਸਟ ਰਾਹੀਂ ਜ਼ਿੰਮੇਵਾਰੀ ਲਈ; ਪ੍ਰਸ਼ਾਸਨ 'ਚ ਛਿੜੀ ਚਰਚਾ...  
Sarpanch Arrest: ਵੱਡੀ ਖਬਰ, ਪੁਲਿਸ ਵੱਲੋਂ ਸਰਪੰਚ ਨੂੰ ਅਚਾਨਕ ਕੀਤਾ ਗਿਆ ਗ੍ਰਿਫਤਾਰ! ਜਾਣੋ ਕਿਉਂ ਹੋਈ ਸਖਤ ਕਾਰਵਾਈ?
ਵੱਡੀ ਖਬਰ, ਪੁਲਿਸ ਵੱਲੋਂ ਸਰਪੰਚ ਨੂੰ ਅਚਾਨਕ ਕੀਤਾ ਗਿਆ ਗ੍ਰਿਫਤਾਰ! ਜਾਣੋ ਕਿਉਂ ਹੋਈ ਸਖਤ ਕਾਰਵਾਈ?
Earthquake: ਤੜਕ ਸਵੇਰੇ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਭੜਥੂ; 2.9 ਤੀਬਰਤਾ ਨਾਲ ਜ਼ੋਰਦਾਰ ਝਟਕੇ...
ਤੜਕ ਸਵੇਰੇ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਭੜਥੂ; 2.9 ਤੀਬਰਤਾ ਨਾਲ ਜ਼ੋਰਦਾਰ ਝਟਕੇ...
IPS Officer: ਸਰਕਾਰ ਵੱਲੋਂ ਵਿਭਾਗ 'ਚ ਵੱਡਾ ਫੇਰਬਦਲ, IPS ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ, ਨਵਾਂ ਚੇਅਰਪਰਸਨ...
IPS Officer: ਸਰਕਾਰ ਵੱਲੋਂ ਵਿਭਾਗ 'ਚ ਵੱਡਾ ਫੇਰਬਦਲ, IPS ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ, ਨਵਾਂ ਚੇਅਰਪਰਸਨ...
Punjab News: ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ, ਲੋਕਾਂ 'ਚ ਫੈਲੀ ਦਹਿਸ਼ਤ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ, ਲੋਕਾਂ 'ਚ ਫੈਲੀ ਦਹਿਸ਼ਤ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Punjab Congress Crisis: ਪੰਜਾਬ ਕਾਂਗਰਸ 'ਚ ਭੱਖਿਆ ਮਾਹੌਲ, ਸੰਸਦ ਮੈਂਬਰ ਬੋਲੇ- ਸਿਰ ਝੁਕਾਉਂਦਾ ਤਾਂ ਵੱਡਾ ਅਹੁਦਾ ਮਿਲਦਾ, ਅਣਦੇਖੀ ਤੋਂ ਬਾਅਦ ਭਾਵੁਕ ਪੋਸਟ; ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡਣ ਦੀਆਂ...
ਪੰਜਾਬ ਕਾਂਗਰਸ 'ਚ ਭੱਖਿਆ ਮਾਹੌਲ, ਸੰਸਦ ਮੈਂਬਰ ਬੋਲੇ- ਸਿਰ ਝੁਕਾਉਂਦਾ ਤਾਂ ਵੱਡਾ ਅਹੁਦਾ ਮਿਲਦਾ, ਅਣਦੇਖੀ ਤੋਂ ਬਾਅਦ ਭਾਵੁਕ ਪੋਸਟ; ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡਣ ਦੀਆਂ...
MLA Died: ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਵਿਧਾਇਕ ਦੀ ਅਚਾਨਕ ਮੌਤ, ਹਾਰਟ ਅਟੈਕ ਤੋਂ ਬਾਅਦ ਹਸਪਤਾਲ 'ਚ ਸੀ ਭਰਤੀ; ਫਿਰ...
ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਵਿਧਾਇਕ ਦੀ ਅਚਾਨਕ ਮੌਤ, ਹਾਰਟ ਅਟੈਕ ਤੋਂ ਬਾਅਦ ਹਸਪਤਾਲ 'ਚ ਸੀ ਭਰਤੀ; ਫਿਰ...
Embed widget