'ਆਪ' ਦੇ ਟਾਕਰੇ ਲਈ ਪੰਜਾਬ ਕਾਂਗਰਸ ਦੀ ਫੌਜ ਮੈਦਾਨ 'ਚ, 22 ਬੁਲਾਰੇ ਥਾਪੇ
ਸਾਬਕਾ ਮੰਤਰੀ ਪ੍ਰਗਟ ਸਿੰਘ ਤੇ ਸੁਖਵਿੰਦਰ ਕੋਟਲੀ ਨੂੰ ਹੀ ਵਿਧਾਇਕ ਵਜੋਂ ਥਾਂ ਦਿੱਤੀ ਗਈ ਹੈ। ਲੁਧਿਆਣਾ ਦੇ ਇੰਪਰੂਵਮੈਂਟ ਟਰੱਸਟ 'ਚ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਫਸੇ ਸਾਬਕਾ ਚੇਅਰਮੈਨ ਰਮਨ ਸੁਬਰਾਮਨੀਅਮ ਨੂੰ ਵੀ ਬੁਲਾਰਾ ਬਣਾਇਆ ਗਿਆ ਹੈ।
'ਆਪ' ਦੇ ਟਾਕਰੇ ਲਈ ਪੰਜਾਬ ਕਾਂਗਰਸ ਦੀ ਫੌਜ ਮੈਦਾਨ 'ਚ, 22 ਬੁਲਾਰੇ ਥਾਪੇ
Punjab News: ਪੰਜਾਬ ਕਾਂਗਰਸ ਨੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੇ ਹਮਲਿਆਂ ਤੇ ਪ੍ਰਚਾਰ ਦੇ ਟਾਕਰੇ ਲਈ 22 ਬੁਲਾਰਿਆਂ ਦੀ ਫੌਜ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਸ ਵਿੱਚ 7 ਵਿਸ਼ੇਸ਼ ਬੁਲਾਰੇ ਵੀ ਬਣਾਏ ਗਏ ਹਨ ਜਿਸ ਵਿੱਚ ਸਾਂਸਦ ਡਾ. ਅਮਰ ਸਿੰਘ ਨੂੰ ਥਾਂ ਦਿੱਤੀ ਗਈ ਹੈ। ਇਸ ਵਿੱਚ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਨਾਂ ਗਾਇਬ ਹਨ।
ਇਸ ਦੇ ਨਾਲ ਹੀ 18 ਵਿਧਾਇਕਾਂ ਵਿੱਚੋਂ ਸਿਰਫ਼ ਸਾਬਕਾ ਮੰਤਰੀ ਪ੍ਰਗਟ ਸਿੰਘ ਤੇ ਸੁਖਵਿੰਦਰ ਕੋਟਲੀ ਨੂੰ ਹੀ ਵਿਧਾਇਕ ਵਜੋਂ ਥਾਂ ਦਿੱਤੀ ਗਈ ਹੈ। ਖਾਸ ਗੱਲ ਇਹ ਹੈ ਕਿ ਲੁਧਿਆਣਾ ਦੇ ਇੰਪਰੂਵਮੈਂਟ ਟਰੱਸਟ 'ਚ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਫਸੇ ਸਾਬਕਾ ਚੇਅਰਮੈਨ ਰਮਨ ਸੁਬਰਾਮਨੀਅਮ ਨੂੰ ਵੀ ਬੁਲਾਰਾ ਬਣਾਇਆ ਗਿਆ ਹੈ। ਫਿਲਹਾਲ ਉਹ ਵਿਜੀਲੈਂਸ ਦੀ ਪਕੜ ਤੋਂ ਬਾਹਰ ਹੈ।
ਵਿਸ਼ੇਸ਼ ਬੁਲਾਰੇ ਵਿੱਚ ਸੰਸਦ ਮੈਂਬਰ ਡਾ. ਅਮਰ ਸਿੰਘ, ਵਿਧਾਇਕ ਪਰਗਟ ਸਿੰਘ ਤੇ ਸੁਖਵਿੰਦਰ ਕੋਟਲੀ ਤੋਂ ਇਲਾਵਾ ਹਰਮਿੰਦਰ ਸਿੰਘ ਗਿੱਲ, ਕੁਲਬੀਰ ਜ਼ੀਰਾ, ਕੁਲਦੀਪ ਸਿੰਘ ਵੈਦ ਤੇ ਪਵਨ ਆਦੀਆ ਨੂੰ ਥਾਂ ਦਿੱਤੀ ਗਈ ਹੈ। ਇਹ ਸਾਰੇ ਸਾਬਕਾ ਵਿਧਾਇਕ ਹਨ।
ਇਸ ਸੂਚੀ ਵਿੱਚ ਡਾ. ਨਵਜੋਤ ਦਹੀਆ, ਜਗਪਾਲ ਸਿੰਘ ਅਬੁੱਲਖੁਰਾਣਾ, ਐਡਵੋਕੇਟ ਅਰਸ਼ਦੀਪ ਸਿੰਘ ਖਡਿਆਲ, ਜਸਕਰਨ ਸਿੰਘ ਕਾਹਲੋਂ, ਰਮਨ ਸੁਬਰਾਮਨੀਅਮ, ਹਰਦੀਪ ਸਿੰਘ ਕਿੰਗਰਾ, ਐਡਵੋਕੇਟ ਸੁਰਜੀਤ ਸਿੰਘ ਸਵੈਚ, ਅਮਿਤ ਬਾਵਾ, ਵਿਨੋਦ ਭਾਰਤੀ, ਕੁੰਵਰ ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ ਸਿੱਖਣਵਾਲਾ, ਸੁਖਦੇਵ ਸਿੰਘ, ਰੁਪਿੰਦਰ ਸਿੰਘ ਰੂਬੀ ਗਿੱਲ, ਨਰਿੰਦਰਪਾਲ ਸਿੰਘ ਸੰਧੂ, ਜਗਮੀਤ ਸਿੰਘ ਢਿੱਲੋਂ, ਸੁਖਬੀਰ ਸਿੰਘ, ਕੈਪਟਨ ਗੌਰਵ ਦੁਲਚਾ ਬਰਾੜ, ਸਿਮਰਤ ਖੰਗੂੜਾ, ਅੰਮ੍ਰਿਤ ਕੌਰ ਗਿੱਲ, ਟੀਨਾ ਚੌਧਰੀ, ਰਾਣਾ ਬਲਜੀਤ ਸਿੰਘ ਚਾਹਲ, ਜਸਪ੍ਰੀਤ ਸਿੰਘ ਨਰਵਾਲ, ਕੁਲਜੀਤ ਸਿੰਘ ਗੱਗੀ, ਨਵੀਨ ਸੱਭਰਵਾਲ ਤੇ ਜਸ਼ਦੀਪ ਸਿੰਘ ਚਾਹਲ ਦਾ ਨਾਂ ਸ਼ਾਮਲ ਹੈ।