ਪੜਚੋਲ ਕਰੋ

Punjab News: ਕੀ ਖਤਮ ਹੋਏਗੀ ਪੰਜਾਬ ਕਾਂਗਰਸ 'ਚ ਪੈਂਦਾ ਹੋਈ ਗੁੱਟਬਾਜ਼ੀ? ਸੰਜੇ ਤਲਵਾੜ ਦਾ ‘ਆਪ੍ਰੇਸ਼ਨ ਯੂਨਿਟੀ’ ਸ਼ੁਰੂ, ਨਾਰਾਜ਼ ਚੱਲ ਰਹੇ ਨੇਤਾਵਾਂ ਨੂੰ ਮਨਾਉਣਗੇ

ਸੰਜੇ ਤਲਵਾੜ ਨੇ ਦੁਬਾਰਾ ਪ੍ਰਧਾਨ ਬਣਦੇ ਹੀ ਜ਼ਿਲਾ ਕਾਂਗਰਸ ਵਿੱਚ ‘ਓਪਰੇਸ਼ਨ ਯੂਨਿਟੀ’ ਦੀ ਸ਼ੁਰੂਆਤ ਕਰ ਦਿੱਤੀ ਹੈ। ਉਹ ਸ਼ਹਿਰ ਦੇ ਸਾਰੇ ਵੱਡੇ ਕਾਂਗਰਸ ਆਗੂਆਂ ਦੇ ਘਰ ਜਾ ਕੇ ਉਨ੍ਹਾਂ ਨਾਲ ਮਿਲਣ ਲੱਗ ਪਏ ਹਨ। ਮੁੜ ਪ੍ਰਧਾਨ ਬਣਨ ਤੋਂ ਬਾਅਦ ਉਹ..

ਲੁਧਿਆਣਾ ਕਾਂਗਰਸ ਵਿੱਚ ਚੱਲ ਰਹੀ ਗੁੱਟਬਾਜ਼ੀ ਨੂੰ ਖਤਮ ਕਰਕੇ ਸਾਰੇ ਆਗੂਆਂ ਨੂੰ ਇੱਕ ਪਲੇਟਫਾਰਮ ‘ਤੇ ਲਿਆਉਣਾ ਮੁੜ ਜ਼ਿਲਾ ਪ੍ਰਧਾਨ ਬਣੇ ਸੰਜੇ ਤਲਵਾੜ ਲਈ ਅਸਾਨ ਕੰਮ ਨਹੀਂ ਹੋਵੇਗਾ। ਸਭ ਤੋਂ ਵੱਡੀ ਚੁਣੌਤੀ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਵਿਚਕਾਰ ਦੀਆਂ ਦੂਰੀਆਂ ਘੱਟ ਕਰਨੀ ਹੈ।

ਓਪਰੇਸ਼ਨ ਯੂਨਿਟੀ ਦਾ ਆਗਾਜ਼

ਸੰਜੇ ਤਲਵਾੜ ਨੇ ਦੁਬਾਰਾ ਪ੍ਰਧਾਨ ਬਣਦੇ ਹੀ ਜ਼ਿਲਾ ਕਾਂਗਰਸ ਵਿੱਚ ‘ਓਪਰੇਸ਼ਨ ਯੂਨਿਟੀ’ ਦੀ ਸ਼ੁਰੂਆਤ ਕਰ ਦਿੱਤੀ ਹੈ। ਉਹ ਸ਼ਹਿਰ ਦੇ ਸਾਰੇ ਵੱਡੇ ਕਾਂਗਰਸ ਆਗੂਆਂ ਦੇ ਘਰ ਜਾ ਕੇ ਉਨ੍ਹਾਂ ਨਾਲ ਮਿਲਣ ਲੱਗ ਪਏ ਹਨ। ਮੁੜ ਪ੍ਰਧਾਨ ਬਣਨ ਤੋਂ ਬਾਅਦ ਉਹ ਹੁਣ ਤੱਕ ਸਾਬਕਾ ਵਿਧਾਇਕਾਂ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕਰ ਚੁੱਕੇ ਹਨ।

2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੂਰੀ ਕਾਂਗਰਸ ਨੂੰ ਇੱਕਜੁੱਟ ਕਰਨਾ ਸੰਕਲਪ
ਗੁੱਟਬਾਜ਼ੀ ਖਤਮ ਕਰਨ ਲਈ ‘ਡੋਰ-ਟੂ-ਡੋਰ’ ਫਾਰਮੂਲਾ
ਜ਼ਿਲਾ ਕਾਂਗਰਸ ਵਿੱਚ ਪਿਛਲੇ ਕੁਝ ਸਾਲਾਂ ਤੋਂ ਵੱਖ-ਵੱਖ ਖੇਮਿਆਂ ਵਿੱਚ ਵੰਡੇ ਸੀਨੀਅਰ ਆਗੂ ਆਪਸ ਵਿੱਚ ਦੂਰੀ ਬਣਾਈ ਬੈਠੇ ਹਨ। ਅਜਿਹੇ ਵਿੱਚ ਸੰਜੇ ਤਲਵਾੜ ਨੇ ਕਮਾਨ ਸੰਭਾਲਦੇ ਹੀ ਸਭ ਤੋਂ ਪਹਿਲਾਂ ਸ਼ਹਿਰ ਦੇ ਸੀਨੀਅਰ ਕਾਂਗਰਸੀ ਆਗੂਆਂ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕਰਨੀ ਸ਼ੁਰੂ ਕਰ ਦਿੱਤੀ ਹੈ। ਉਹ ਸਾਬਕਾ ਵਿਧਾਇਕ ਰਾਕੇਸ਼ ਪਾਂਡੇ, ਸੁਰਿੰਦਰ ਡਾਬਰ, ਕੁਲਦੀਪ ਵੈਦ, ਸਿਮਰਜੀਤ ਸਿੰਘ ਬੈਂਸ, ਬਲਵਿੰਦਰ ਬੈਂਸ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਪਵਨ ਦੀਵਾਨ ਨਾਲ ਮਿਲ ਚੁੱਕੇ ਹਨ।

ਸੰਜੇ ਤਲਵਾੜ ਦਾ ਦਾਅਵਾ-ਵੜਿੰਗ ਤੇ ਆਸ਼ੂ ਜਲਦੀ ਇਕੱਠੇ ਨਜ਼ਰ ਆਉਣਗੇ

ਸੰਜੇ ਤਲਵਾੜ ਨੇ ਕਿਹਾ ਕਿ ਜੋ ਲੋਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਰਤ ਭੂਸ਼ਣ ਆਸ਼ੂ ਦੇ ਵਿਚਕਾਰ ਦੂਰੀਆਂ ਦੀ ਗੱਲ ਕਰ ਰਹੇ ਹਨ, ਉਹ ਜਲਦੀ ਹੀ ਦੋਵੇਂ ਆਗੂਆਂ ਨੂੰ ਇੱਕੱਠੇ ਵੇਖਣਗੇ। ਸੰਜੇ ਤਲਵਾੜ ਨੇ ਦੱਸਿਆ ਕਿ ਰਾਜਾ ਵੜਿੰਗ ਪਾਰਟੀ ਦੇ ਪ੍ਰਧਾਨ ਹਨ ਤੇ ਭਾਰਤ ਭੂਸ਼ਣ ਆਸ਼ੂ ਪਾਰਟੀ ਦੇ ਸੀਨੀਅਰ ਆਗੂ ਹਨ। 2027 ਵਿੱਚ ਸ਼ਹਿਰ ਦੀਆਂ ਸਾਰੀਆਂ ਸੀਟਾਂ ਜਿੱਤਣਾ ਦੋਵੇਂ ਦਾ ਸਾਂਝਾ ਟੀਚਾ ਹੈ ਅਤੇ ਉਹ ਇਕੱਠੇ ਮਿਲ ਕੇ ਕੰਮ ਕਰਨਗੇ।

2027 ਵਿੱਚ ਪੂਰੀ ਕਾਂਗਰਸ ਇਕੱਠੇ ਹੋ ਕੇ ਲੜੇਗੀ ਚੋਣ

ਸੰਜੇ ਤਲਵਾੜ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹਦਾ ਮੁੱਖ ਮਿਸ਼ਨ ਪੂਰੀ ਜ਼ਿਲ੍ਹਾ ਕਾਂਗਰਸ ਨੂੰ ਇੱਕਜੁੱਟ ਕਰਕੇ 2027 ਦੀਆਂ ਚੋਣਾਂ ਲਈ ਤਿਆਰ ਕਰਨਾ ਹੈ। ਉਸਨੇ ਕਿਹਾ ਕਿ ਲੁਧਿਆਣਾ ਸ਼ਹਿਰ ਵਿੱਚ 6 ਵਿਧਾਨ ਸਭਾ ਸੀਟਾਂ ਹਨ ਅਤੇ ਇਹਨਾਂ ਛੇਵਾਂ ਸੀਟਾਂ ਨੂੰ ਜਿਤਾਉਣ ਲਈ ਗ੍ਰਾਸਰੂਟ ਤੋਂ ਲੈ ਕੇ ਸਿਖਰ ਦੇ ਆਗੂ ਤੱਕ ਸਭ ਇੱਕ ਹੋ ਕੇ ਚੋਣ ਲੜਨਗੇ।

ਪਾਰਟੀ ਤੋਂ ਨਾਰਾਜ਼ ਆਗੂਆਂ ਨੂੰ ਕੀਤਾ ਜਾਵੇਗਾ ਮਨਾਇਆ
ਸੰਜੇ ਤਲਵਾੜ ਨੇ ਕਿਹਾ ਕਿ ਪਾਰਟੀ ਨੂੰ ਇੱਕਜੁੱਟ ਕਰਨ ਲਈ ਉਹ ਲਗਾਤਾਰ ਕੰਮ ਕਰਦੇ ਰਹਿਣਗੇ। ਉਹਨਾਂ ਨੇ ਦੱਸਿਆ ਕਿ ਕੁਝ ਵਰਕਰ ਇਸ ਵੇਲੇ ਪਾਰਟੀ ਨਾਲ ਨਾਰਾਜ਼ ਚੱਲ ਰਹੇ ਹਨ, ਤੇ ਉਹਨਾਂ ਨੂੰ ਮਨਾਉਣ ਲਈ ਵੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਸੰਜੇ ਤਲਵਾੜ ਨੇ ਇਹ ਵੀ ਕਿਹਾ ਕਿ ਹਰ ਵਰਕਰ ਨੂੰ ਪਾਰਟੀ ਵਿੱਚ ਪੂਰਾ ਸਨਮਾਨ ਦਿੱਤਾ ਜਾਵੇਗਾ।
ਕਾਂਗਰਸ ਦਾ ਆਈ.ਟੀ. ਸੈਲ ਹੋਵੇਗਾ ਮਜ਼ਬੂਤ
ਜ਼ਿਲ੍ਹਾ ਕਾਂਗਰਸ ਆਪਣੇ ਆਈ.ਟੀ. ਸੈਲ ਨੂੰ ਵੀ ਮਜ਼ਬੂਤ ਕਰਨ ਦੀ ਤਿਆਰੀ ਕਰ ਰਹੀ ਹੈ। ਵਾਰਡ ਲੈਵਲ ਤੋਂ ਲੈ ਕੇ ਜ਼ਿਲ੍ਹਾ ਲੈਵਲ ਤਕ ਸਾਰੇ ਆਗੂਆਂ ਨੂੰ ਸੋਸ਼ਲ ਮੀਡੀਆ 'ਤੇ ਐਕਟਿਵ ਕੀਤਾ ਜਾਵੇਗਾ, ਤਾਂ ਜੋ ਪਾਰਟੀ ਦੀਆਂ ਗੱਲਾਂ ਆਮ ਲੋਕਾਂ ਤੱਕ ਆਸਾਨੀ ਨਾਲ ਪਹੁੰਚ ਸਕਣ।

ਕਾਂਗਰਸ ਲਈ ਲੁਧਿਆਣਾ ਮਹੱਤਵਪੂਰਨ ਕਿਉਂ ਹੈ?

ਲੁਧਿਆਣਾ ਪੰਜਾਬ ਦੀ ਰਾਜਨੀਤੀ ਦਾ ਸਭ ਤੋਂ ਵੱਡਾ ਸ਼ਹਿਰੀ ਕੇਂਦਰ ਮੰਨਿਆ ਜਾਂਦਾ ਹੈ। ਲੁਧਿਆਣਾ ਸ਼ਹਿਰ ਵਿੱਚ 6 ਵਿਧਾਨ ਸਭਾ ਹਲਕੇ ਹਨ, ਜਦਕਿ ਗਿੱਲ ਅਤੇ ਸਾਹਨੇਵਾਲ ਹਲਕੇ ਵੀ ਹੁਣ ਲਗਭਗ ਸ਼ਹਿਰੀ ਖੇਤਰ ਦਾ ਹਿੱਸਾ ਬਣ ਚੁੱਕੇ ਹਨ। ਇਸ ਤਰ੍ਹਾਂ ਲੁਧਿਆਣਾ ਵਿੱਚ ਕੁੱਲ 8 ਵਿਧਾਨ ਸਭਾ ਸੀਟਾਂ ਬਣਦੀਆਂ ਹਨ, ਜਿਸ ਕਰਕੇ ਇਹ ਸ਼ਹਿਰ ਹਰ ਰਾਜਨੀਤਿਕ ਪਾਰਟੀ ਲਈ ਮੁੱਖ ਫੋਕਸ ਰਹਿੰਦਾ ਹੈ।
ਇਹੀ ਨਹੀਂ, ਲੁਧਿਆਣਾ ਸ਼ਹਿਰ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਦਾ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਹੈ। ਇਸ ਕਾਰਨ 2027 ਦੇ ਚੋਣਾਂ ਤੋਂ ਪਹਿਲਾਂ ਕਾਂਗਰਸ ਲਈ ਲੁਧਿਆਣਾ ਨੂੰ ਇੱਕਜੁੱਟ ਕਰਨਾ ਅਤੇ ਇੱਥੇ ਆਪਣਾ ਪ੍ਰਭਾਵ ਵਧਾਉਣਾ ਬਹੁਤ ਜ਼ਰੂਰੀ ਹੈ।

ਟਾਪ ਹੈਡਲਾਈਨ

ਪੰਜਾਬ 'ਚ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, 2 ਟਰੱਕ ਭਾਖੜਾ ਨਹਿਰ 'ਚ ਲਟਕੇ; ਇੱਕ 'ਚ ਲੱਗੀ ਅੱਗ; ਮੱਚੀ ਹਫੜਾ-ਦਫੜੀ
ਪੰਜਾਬ 'ਚ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, 2 ਟਰੱਕ ਭਾਖੜਾ ਨਹਿਰ 'ਚ ਲਟਕੇ; ਇੱਕ 'ਚ ਲੱਗੀ ਅੱਗ; ਮੱਚੀ ਹਫੜਾ-ਦਫੜੀ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਧੁੰਦ ਨੂੰ ਲੈਕੇ ਅਲਰਟ, ਸਵੇਰੇ-ਸ਼ਾਮ ਦੀ ਹੋਈ ਠੰਡ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਧੁੰਦ ਨੂੰ ਲੈਕੇ ਅਲਰਟ, ਸਵੇਰੇ-ਸ਼ਾਮ ਦੀ ਹੋਈ ਠੰਡ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਬਣਾਈ ਪ੍ਰਦੇਸ਼ ਚੋਣ ਕਮੇਟੀ, ਇਨ੍ਹਾਂ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਬਣਾਈ ਪ੍ਰਦੇਸ਼ ਚੋਣ ਕਮੇਟੀ, ਇਨ੍ਹਾਂ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ
CM ਭਗਵੰਤ ਮਾਨ ਜਾਣਗੇ ਪਾਕਿਸਤਾਨ! ਕੇਂਦਰ ਤੋਂ ਮੰਗੀ ਇਜਾਜ਼ਤ
CM ਭਗਵੰਤ ਮਾਨ ਜਾਣਗੇ ਪਾਕਿਸਤਾਨ! ਕੇਂਦਰ ਤੋਂ ਮੰਗੀ ਇਜਾਜ਼ਤ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਖਿਲੇਸ਼ ਦੇ ਰੋਡ ਸ਼ੋਅ ‘ਚ ਆਈ JCB ਨਾਲ BJP ਆਗੂ ਦੇ ਪੁੱਤ ਦੀ ਮੌਤ, ਮੱਚਿਆ ਚੀਕ ਚੀਹਾੜਾ; ਸਿਆਸੀ ਜਗਤ 'ਚ ਸੋਗ ਦੀ ਲਹਿਰ
ਅਖਿਲੇਸ਼ ਦੇ ਰੋਡ ਸ਼ੋਅ ‘ਚ ਆਈ JCB ਨਾਲ BJP ਆਗੂ ਦੇ ਪੁੱਤ ਦੀ ਮੌਤ, ਮੱਚਿਆ ਚੀਕ ਚੀਹਾੜਾ; ਸਿਆਸੀ ਜਗਤ 'ਚ ਸੋਗ ਦੀ ਲਹਿਰ
ਪੰਜਾਬ 'ਚ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, 2 ਟਰੱਕ ਭਾਖੜਾ ਨਹਿਰ 'ਚ ਲਟਕੇ; ਇੱਕ 'ਚ ਲੱਗੀ ਅੱਗ; ਮੱਚੀ ਹਫੜਾ-ਦਫੜੀ
ਪੰਜਾਬ 'ਚ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, 2 ਟਰੱਕ ਭਾਖੜਾ ਨਹਿਰ 'ਚ ਲਟਕੇ; ਇੱਕ 'ਚ ਲੱਗੀ ਅੱਗ; ਮੱਚੀ ਹਫੜਾ-ਦਫੜੀ
ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਬਣਾਈ ਪ੍ਰਦੇਸ਼ ਚੋਣ ਕਮੇਟੀ, ਇਨ੍ਹਾਂ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਬਣਾਈ ਪ੍ਰਦੇਸ਼ ਚੋਣ ਕਮੇਟੀ, ਇਨ੍ਹਾਂ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਧੁੰਦ ਨੂੰ ਲੈਕੇ ਅਲਰਟ, ਸਵੇਰੇ-ਸ਼ਾਮ ਦੀ ਹੋਈ ਠੰਡ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਧੁੰਦ ਨੂੰ ਲੈਕੇ ਅਲਰਟ, ਸਵੇਰੇ-ਸ਼ਾਮ ਦੀ ਹੋਈ ਠੰਡ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਸਰਦੀਆਂ 'ਚ ਕਿਉਂ ਵੱਧ ਜਾਂਦਾ ਹਾਰਟ ਅਟੈਕ ਦਾ ਖਤਰਾ? ਇਦਾਂ ਬਚਾਓ ਜਾਨ; ਆਹ ਕੰਮਾਂ ਤੋਂ ਕਰੋ ਪਰਹੇਜ਼
ਸਰਦੀਆਂ 'ਚ ਕਿਉਂ ਵੱਧ ਜਾਂਦਾ ਹਾਰਟ ਅਟੈਕ ਦਾ ਖਤਰਾ? ਇਦਾਂ ਬਚਾਓ ਜਾਨ; ਆਹ ਕੰਮਾਂ ਤੋਂ ਕਰੋ ਪਰਹੇਜ਼
CM ਭਗਵੰਤ ਮਾਨ ਜਾਣਗੇ ਪਾਕਿਸਤਾਨ! ਕੇਂਦਰ ਤੋਂ ਮੰਗੀ ਇਜਾਜ਼ਤ
CM ਭਗਵੰਤ ਮਾਨ ਜਾਣਗੇ ਪਾਕਿਸਤਾਨ! ਕੇਂਦਰ ਤੋਂ ਮੰਗੀ ਇਜਾਜ਼ਤ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19 ਨਵੰਬਰ 2026
Punjab News: ਪੰਜਾਬ ਸਿਆਸਤ ਤੋਂ ਮੰਦਭਾਗੀ ਖਬਰ, ਚੰਨੀ ਦੀ ਸਾਈਕਲ ਯਾਤਰਾ 'ਚ ਸ਼ਾਮਲ ਵਰਕਰ ਦੀ ਮੌਤ, ਹਾਰਟ ਅਟੈਕ ਮਗਰੋਂ ਸਿਹਤ ਵਿਗੜੀ, ਐਡਵੋਕੇਟ ਪੁੱਤਰ ਨੇ...
ਪੰਜਾਬ ਸਿਆਸਤ ਤੋਂ ਮੰਦਭਾਗੀ ਖਬਰ, ਚੰਨੀ ਦੀ ਸਾਈਕਲ ਯਾਤਰਾ 'ਚ ਸ਼ਾਮਲ ਵਰਕਰ ਦੀ ਮੌਤ, ਹਾਰਟ ਅਟੈਕ ਮਗਰੋਂ ਸਿਹਤ ਵਿਗੜੀ, ਐਡਵੋਕੇਟ ਪੁੱਤਰ ਨੇ...
Embed widget