Punjab Corona Update: ਪੰਜਾਬ 'ਚ ਕੋਰੋਨਾ ਦਾ ਕਹਿਰ, ਐਕਟਿਵ ਕੇਸਾਂ ਦੀ ਗਿਣਤੀ 123 ਤੱਕ ਪਹੁੰਚੀ, ਨਵੀਆਂ ਪਾਬੰਦੀਆਂ ਲਾਗੂ
Covid 19 Cases Update Today: ਦੱਸ ਦਈਏ ਕਿ ਪੰਜਾਬ 'ਚ ਹੁਣ ਕੋਰੋਨਾ ਨੇ ਵੱਖ-ਵੱਖ ਜ਼ਿਲ੍ਹਿਆਂ 'ਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਵੀਰਵਾਰ ਨੂੰ 12 ਜ਼ਿਲ੍ਹਿਆਂ ਵਿੱਚ ਮਰੀਜ਼ ਪਾਏ ਗਏ।

ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
Corona Cases in Punjab: ਪੰਜਾਬ 'ਚ ਕੋਰੋਨਾ ਕੇਸ ਇੱਕ ਵਾਰ ਫਿਰ ਤੋਂ ਜ਼ੋਰ ਫੜਣ ਲੱਗੇ ਹਨ। ਸੂਬੇ ਵਿੱਚ ਐਕਟਿਵ ਕੋਰੋਨਾ ਮਰੀਜ਼ਾਂ ਦੀ ਗਿਣਤੀ 123 ਹੋ ਗਈ ਹੈ। ਅਪ੍ਰੈਲ ਮਹੀਨੇ 'ਚ ਵੀਰਵਾਰ ਨੂੰ ਵੀ ਕੋਰੋਨਾ ਮਰੀਜ਼ ਦੀ ਮੌਤ ਹੋਈ। ਦੱਸ ਦਈਏ ਕਿ ਮਰੀਜ਼ ਦੀ ਲੁਧਿਆਣਾ ਵਿੱਚ ਮੌਤ ਹੋਈ ਹੈ। ਅਪ੍ਰੈਲ ਮਹੀਨੇ ਦੇ 22 ਦਿਨਾਂ 'ਚ ਸੂਬੇ 'ਚ 262 ਪੌਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। 2 ਮਰੀਜ਼ ਅਜੇ ਵੀ ਆਕਸੀਜਨ ਸਪੋਰਟ 'ਤੇ ਹਨ।
ਇਸ ਦੇ ਮੱਦੇਨਜ਼ਰ, ਸਰਕਾਰ ਨੇ ਜਨਤਕ ਤੇ ਭੀੜ ਵਾਲੀਆਂ ਥਾਵਾਂ 'ਤੇ ਮਾਸਕ ਪਹਿਨਣਾ ਜ਼ਰੂਰੀ ਕਰ ਦਿੱਤਾ ਹੈ। ਪੰਜਾਬ ਵਿੱਚ ਵੀਰਵਾਰ ਨੂੰ 10014 ਸੈਂਪਲ ਲੈ ਕੇ 9930 ਟੈਸਟ ਕੀਤੇ ਗਏ। ਸਰਕਾਰ ਨੇ ਕਿਹਾ ਹੈ ਕਿ ਅਜੇ ਹਾਲਾਤ ਗੰਭੀਰ ਨਹੀਂ ਹਨ ਪਰ ਜੇਕਰ ਕੇਸ ਹੋਰ ਵਧੇ ਤਾਂ ਸਖਤੀ ਹੋ ਸਕਦੀ ਹੈ।
ਦੱਸ ਦਈਏ ਕਿ ਪੰਜਾਬ 'ਚ ਹੁਣ ਕੋਰੋਨਾ ਨੇ ਵੱਖ-ਵੱਖ ਜ਼ਿਲ੍ਹਿਆਂ 'ਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਵੀਰਵਾਰ ਨੂੰ 12 ਜ਼ਿਲ੍ਹਿਆਂ ਵਿੱਚ ਮਰੀਜ਼ ਪਾਏ ਗਏ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 4-4 ਮਰੀਜ਼ ਅੰਮ੍ਰਿਤਸਰ ਤੇ ਲੁਧਿਆਣਾ ਵਿੱਚ ਸਾਹਮਣੇ ਆਏ। ਪਠਾਨਕੋਟ ਤੇ ਮੁਹਾਲੀ ਵਿੱਚ 3 ਮਰੀਜ਼, ਫਤਿਹਗੜ੍ਹ ਸਾਹਿਬ ਵਿੱਚ 2 ਮਰੀਜ਼ ਪਾਏ ਗਏ।
ਇਸ ਤੋਂ ਇਲਾਵਾ ਫਰੀਦਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਮੁਕਤਸਰ, ਐਸਬੀਐਸ ਨਗਰ ਤੇ ਤਰਨ ਤਾਰਨ ਵਿੱਚ 1-1 ਮਰੀਜ਼ ਕੋਰੋਨਾ ਪੌਜ਼ੇਟਿਵ ਪਾਇਆ ਗਿਆ। ਪਠਾਨਕੋਟ ਵਿੱਚ ਸਭ ਤੋਂ ਵੱਧ ਪੌਜ਼ੇਟੀਵਿਟੀ ਦਰ 2.29% ਮਿਲੀ। ਸੂਬੇ ਦੀ ਪੌਜ਼ੇਟੀਵਿਟੀ ਰੇਟ ਵਰਤਮਾਨ ਵਿੱਚ 0.23% ਹੈ।
ਪੰਜਾਬ ‘ਚ ਮਾਸਕ ਲਾਜ਼ਮੀ
ਸੂਬੇ 'ਚ ਵੱਧ ਰਹੇ ਕੋਰੋਨਾ ਮਰੀਜ਼ਾਂ ਕਰਕੇ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਨੇ ਸੂਬੇ 'ਚ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ। ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੇ ਕਿਹਾ ਕਿ ਬੱਸਾਂ, ਰੇਲ ਗੱਡੀਆਂ, ਹਵਾਈ ਜਹਾਜ਼ਾਂ, ਟੈਕਸੀਆਂ ਸਮੇਤ ਸਾਰੇ ਜਨਤਕ ਆਵਾਜਾਈ ਵਿੱਚ ਮਾਸਕ ਪਹਿਨਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਭੀੜ-ਭੜੱਕੇ ਵਾਲੀਆਂ ਥਾਵਾਂ ਜਿਵੇਂ ਸਿਨੇਮਾ ਹਾਲ, ਸ਼ਾਪਿੰਗ ਮਾਲ, ਡਿਪਾਰਟਮੈਂਟ ਸਟੋਰ ਤੇ ਕਲਾਸਰੂਮਾਂ, ਦਫ਼ਤਰਾਂ ਸਮੇਤ ਇਨਡੋਰ ਇਕੱਠਾਂ ਵਿੱਚ ਮਾਸਕ ਪਹਿਨਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ: Ram Rahim Case: ਰਾਮ ਰਹੀਮ ਖਿਲਾਫ ਕੇਸ ਦੀ ਸੁਣਵਾਈ ਤੋਂ ਜੱਜ ਵੱਲੋਂ ਇਨਕਾਰ, ਸਾਧੂਆਂ ਨੂੰ ਨਿਪੁੰਸਕ ਬਣਾਉਣ ਦਾ ਮਾਮਲਾ ਫਿਰ ਲਟਕਿਆ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
