ਪੜਚੋਲ ਕਰੋ
Punjab Corona Cases Today: ਪਿੱਛਲੇ 24 ਘੰਟਿਆਂ 'ਚ 61 ਹੋਰ ਲੋਕਾਂ ਦੀ ਮੌਤ, 1106 ਨਵੇਂ ਕੋਰੋਨਾ ਕੇਸ ਆਏ ਸਾਹਮਣੇ
Punjab Coronavirus Updates:ਪੰਜਾਬ 'ਚ ਕੋਰੋਨਾਵਾਇਸ ਨਾਲ ਪਿਛਲੇ 24 ਘੰਟਿਆ ਦੌਰਾਨ 61 ਹੋਰ ਲੋਕਾਂ ਦੀ ਮੌਤ ਹੋ ਗਈ ਅਤੇ 1106 ਨਵੇਂ ਕੋਰੋਨਾ ਕੇਸ ਸਾਹਮਣੇ ਆਏ।ਅੱਜ ਸਭ ਤੋਂ ਵੱਧ 130 ਕੇਸ ਲੁਧਿਆਣਾ ਤੋਂ ਸਾਹਮਣੇ ਆਏ ਹਨ।

ਸੰਕੇਤਕ ਤਸਵੀਰ
ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਸ ਨਾਲ ਪਿਛਲੇ 24 ਘੰਟਿਆ ਦੌਰਾਨ 61 ਹੋਰ ਲੋਕਾਂ ਦੀ ਮੌਤ ਹੋ ਗਈ ਅਤੇ 1106 ਨਵੇਂ ਕੋਰੋਨਾ ਕੇਸ ਸਾਹਮਣੇ ਆਏ।ਅੱਜ ਸਭ ਤੋਂ ਵੱਧ 130 ਕੇਸ ਲੁਧਿਆਣਾ ਤੋਂ ਸਾਹਮਣੇ ਆਏ ਹਨ।
ਸ਼ਨੀਵਾਰ ਨੂੰ ਸੂਬੇ ਅੰਦਰ 25313 ਸੈਂਪਲ ਲਏ ਗਏ ਜਿਸ ਵਿਚੋਂ 1106 ਟੈਸਟ ਪੌਜ਼ੇਟਿਵ ਪਾਏ ਗਏ।ਅੱਜ ਲੁਧਿਆਣਾ 'ਚ 130, ਪਟਿਆਲਾ 54, ਅੰਮ੍ਰਿਤਸਰ 100, ਬਠਿੰਡਾ 113 ਅਤੇ ਜਲੰਧਰ ਤੋਂ 76 ਨਵੇਂ ਕੇਸ ਸਾਹਮਣੇ ਆਏ ਹਨ। ਅੱਜ ਸਭ ਤੋਂ ਵੱਧ 14 ਮੌਤਾਂ ਅੰਮ੍ਰਿਤਸਰ 'ਚ ਹੋਈਆਂ ਹਨ।ਇਸ ਦੇ ਨਾਲ ਹੀ ਬਠਿੰਡਾ -2, ਫਰੀਦਕੋਟ -1, ਫਤਿਹਗੜ੍ਹ ਸਾਹਿਬ -1, ਫਾਜ਼ਿਲਕਾ -3, ਫਿਰੋਜ਼ਪੁਰ -2, ਗੁਰਦਾਸਪੁਰ -2, ਹੋਸ਼ਿਆਪੁਰ -3, ਜਲੰਧਰ -5, ਕਪੂਰਥਲਾ -5, ਲੁਧਿਆਣਾ -10, ਮੋਗਾ -1, ਐਸ.ਬੀ.ਐੱਸ ਨਗਰ -2, ਪਟਿਆਲਾ -5, ਰੋਪੜ -1, ਸੰਗਰੂਰ -2 ਅਤੇ ਤਰਨਤਾਰਨ -2 ਵਿਅਕਤੀਆਂ ਦੀ ਮੌਤ ਹੋਈ ਹੈ।
ਰਾਜ ਅੰਦਰ ਹੁਣ ਤੱਕ 1928289 ਲੋਕਾਂ ਦਾ ਸੈਂਪਲ ਲਿਆ ਜਾ ਚੁੱਕਾ ਹੈ। ਜਿਸ ਵਿੱਚੋਂ ਕੁੱਲ੍ਹ 117319 ਲੋਕ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਚੁਕੇ ਹਨ। ਰਾਹਤ ਭਰੀ ਗੱਲ ਇਹ ਹੈ ਕਿ 99468 ਲੋਕ ਕੋਰੋਨਾ ਨੂੰ ਮਾਤ ਦੇ ਸਿਹਤਯਾਬ ਵੀ ਹੋ ਚੁੱਕੇ ਹਨ।ਇਸ ਵਕਤ ਪੰਜਾਬ 'ਚ 14289 ਐਕਟਿਵ ਕੋਰੋਨਾ ਕੇਸ ਹਨ।ਇਸ ਵਕਤ 338 ਲੋਕ ਆਕਸੀਜਨ ਸਪੋਰਟ ਤੇ ਹਨ ਅਤੇ 60ਲੋਕ ਵੈਂਟੀਲੇਟਰ ਤੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















