ਪੜਚੋਲ ਕਰੋ
Advertisement
Punjab Cyclonic Storm : ਅਬੋਹਰ ਦੇ ਪਿੰਡ 'ਚ ਆਇਆ ਚੱਕਰਵਾਤੀ ਤੂਫਾਨ, ਕਈ ਘਰਾਂ ਦੀਆਂ ਛੱਤਾਂ ਉਡੀਆਂ , ਮਲਬੇ ਹੇਠ ਦੱਬੇ 9 ਲੋਕਾਂ ਨੂੰ ਬਚਾਇਆ
Punjab Cyclonic Storm : ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ਵਿਧਾਨ ਸਭਾ ਹਲਕੇ ਦੇ ਪਿੰਡ ਬਕੈਨ ਵਾਲਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿੱਥੇ ਅਜਿਹਾ ਚੱਕਰਵਾਤੀ ਤੂਫ਼ਾਨ ਆਇਆ ਹੈ। ਇਸ ਤੂਫਾਨ ਨੇ ਕੁਝ ਹੀ ਮਿੰਟਾਂ
Punjab Cyclonic Storm : ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ਵਿਧਾਨ ਸਭਾ ਹਲਕੇ ਦੇ ਪਿੰਡ ਬਕੈਨ ਵਾਲਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿੱਥੇ ਅਜਿਹਾ ਚੱਕਰਵਾਤੀ ਤੂਫ਼ਾਨ ਆਇਆ ਹੈ। ਇਸ ਤੂਫਾਨ ਨੇ ਕੁਝ ਹੀ ਮਿੰਟਾਂ 'ਚ ਸਭ ਕੁਝ ਤਬਾਹ ਕਰ ਦਿੱਤਾ ਹੈ। ਚੱਕਰਵਾਤੀ ਤੂਫ਼ਾਨ ਨੇ ਘਰ ਤਬਾਹ ਕਰ ਦਿੱਤੇ, ਕਈ ਘਰਾਂ ਦੀਆਂ ਛੱਤਾਂ ਉੱਡ ਗਈਆਂ ਤੇ ਕਈ ਲੋਕ ਮਲਬੇ ਹੇਠ ਦੱਬ ਗਏ। ਉਧਰ ਮੌਕੇ 'ਤੇ ਪਹੁੰਚ ਕੇ ਸਥਾਨਕ ਲੋਕਾਂ ਨੇ ਮਲਬੇ ਹੇਠ ਦੱਬੇ ਲੋਕਾਂ ਨੂੰ ਬਾਹਰ ਕੱਢ ਕੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ। ਡਾਕਟਰ ਮੁਤਾਬਕ ਹੁਣ ਤੱਕ 9 ਲੋਕ ਜ਼ਖਮੀ ਹਾਲਤ 'ਚ ਸਰਕਾਰੀ ਹਸਪਤਾਲ ਪਹੁੰਚ ਚੁੱਕੇ ਹਨ।
ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਵੀ ਮੌਕੇ 'ਤੇ ਪਹੁੰਚ ਗਿਆ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਇਕ ਪਲ ਵਿਚ ਆਏ ਤੂਫਾਨ ਨੇ ਪਿੰਡ ਦੇ ਕਈ ਘਰ ਤਬਾਹ ਕਰ ਦਿੱਤੇ। ਲੋਕਾਂ ਅਨੁਸਾਰ ਪਹਿਲਾਂ ਮੌਸਮ ਸਾਫ਼ ਸੀ। ਮੌਸਮ 'ਚ ਅਚਾਨਕ ਆਈ ਤਬਦੀਲੀ ਤੋਂ ਬਾਅਦ ਅੱਜ ਹਨੇਰੀ ਕਾਰਨ ਹਾਲਾਤ ਪਲ ਪਲ ਬਦਲ ਗਏ।
ਇਹ ਵੀ ਪੜ੍ਹੋ : ਬੇਮੌਸਮੀ ਬਰਸਾਤ ਕਾਰਨ ਕਈ ਥਾਵਾਂ 'ਤੇ ਕਿਸਾਨਾਂ ਦੀਆਂ ਫਸਲਾਂ ਤਬਾਹ ,ਸਰਕਾਰ ਤੋਂ ਕੀਤੀ ਮੁਆਵਜ਼ੇ ਦੀ ਮੰਗ
ਦੱਸ ਦਈਏ ਕਿ ਬਕੈਨ ਵਾਲਾ 'ਚ ਇਸ ਚੱਕਰਵਾਤੀ ਤੂਫਾਨ 'ਚ ਕਈ ਘਰਾਂ ਦੀਆਂ ਛੱਤਾਂ ਉੱਡ ਗਈਆਂ ਹਨ ਅਤੇ ਖੇਤਾਂ 'ਚ ਭਾਰੀ ਨੁਕਸਾਨ ਹੋਇਆ ਹੈ। ਇੱਥੋਂ ਤੱਕ ਕਿ ਕਿੰਨੂ ਦੇ ਦਰੱਖਤ ਵੀ ਪੁੱਟ ਦਿੱਤੇ ਗਏ ਹਨ। ਜਿਸ ਤੋਂ ਬਾਅਦ ਫਾਜ਼ਿਲਕਾ ਦੇ ਡੀਸੀ ਸੇਨੂੰ ਦੁੱਗਲ ਨੇ ਇਲਾਕੇ ਦਾ ਦੌਰਾ ਕਰਕੇ ਜਾਂਚ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ : ਜਸਵਿੰਦਰ ਭੱਲਾ ਨੇ ਸ਼ੇਅਰ ਕੀਤੀ 'ਛਣਕਾਟਾ 2003' ਦੀ ਵੀਡੀਓ, ਫੈਨਜ਼ ਨੂੰ ਪੁਰਾਣੇ ਦਿਨ ਆਏ ਯਾਦ, ਭੱਲਾ ਨੂੰ ਪੁੱਛਿਆ ਇਹ ਸਵਾਲ
ਡੀਸੀ ਤੇ ਵਿਧਾਇਕ ਨੇ ਮੁਆਵਜ਼ਾ ਦਿਵਾਉਣ ਦਾ ਦਿੱਤਾ ਭਰੋਸਾ
ਡੀਸੀ ਤੇ ਵਿਧਾਇਕ ਨੇ ਮੁਆਵਜ਼ਾ ਦਿਵਾਉਣ ਦਾ ਦਿੱਤਾ ਭਰੋਸਾ
ਜਾਣਕਾਰੀ ਅਨੁਸਾਰ ਇਹ ਝੱਖੜ ਕਰੀਬ 2 ਕਿਲੋਮੀਟਰ ਤੱਕ ਚੱਲਿਆ, ਜਿਸ 'ਚ ਪਿੰਡ ਦੇ ਬਾਹਰ ਉਨ੍ਹਾਂ ਦੇ ਖੇਤਾਂ 'ਚ ਰਹਿੰਦੇ ਲੋਕਾਂ ਦੇ ਘਰਾਂ ਦੀਆਂ ਛੱਤਾਂ ਉੱਡ ਗਈਆਂ ਅਤੇ ਖੇਤਾਂ 'ਚ ਖੜ੍ਹੀਆਂ ਫਸਲਾਂ ਦਾ ਕਾਫੀ ਨੁਕਸਾਨ ਹੋਇਆ | ਇਸ ਦਾ ਮੁਆਇਨਾ ਕਰਨ ਲਈ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸੀਨੂੰ ਦੁੱਗਲ ਨੇ ਪਹੁੰਚ ਕੇ ਅਧਿਕਾਰੀਆਂ ਨੂੰ ਮੌਕੇ 'ਤੇ ਹੀ ਹੋਏ ਨੁਕਸਾਨ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਦੌਰਾਨ ਦੁੱਗਲ ਨੇ ਪੰਜਾਬ ਸਰਕਾਰ ਤੋਂ ਫਸਲਾਂ ਅਤੇ ਘਰਾਂ ਦੇ ਨੁਕਸਾਨ ਦਾ ਮੁਆਵਜ਼ਾ ਦਿਵਾਉਣ ਦੀ ਵੀ ਗੱਲ ਕਹੀ ਹੈ। ਇਸ ਦੇ ਨਾਲ ਹੀ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਵਾਨਾ ਵੀ ਉਥੇ ਪਹੁੰਚ ਗਏ, ਜਿਨ੍ਹਾਂ ਨੇ ਕਿਸਾਨਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਗੱਲ ਕੀਤੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਲੁਧਿਆਣਾ
ਦੇਸ਼
Advertisement